ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸਵੱਛ ਭਾਰਤ ਮਿਸ਼ਨ –ਸ਼ਹਿਰੀ 2.0 ‘ਤੇ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ
Posted On:
28 MAR 2025 3:11PM by PIB Chandigarh
ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ 27 ਮਾਰਚ, 2025 ਨੂੰ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ।
ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਵਿਕਾਸ ਅਤੇ ਭਵਿੱਖ ਦੀ ਰੂਪ-ਰੇਖਾ ਦੀ ਸਮੀਖਿਆ ਕਰਨਾ ਇਸ ਬੈਠਕ ਦਾ ਏਜੰਡਾ ਸੀ।


ਬੈਠਕ ਵਿੱਚ ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਮੰਤਰਾਲੇ ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਾਠੀਕਲਾ, ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਰਾਜ ਸਭਾ ਅਤੇ ਲੋਕ ਸਭਾ ਦੇ ਸਾਂਸਦ ਮੌਜੂਦ ਸਨ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਐੱਸਬੀਐੱਮ) ਸੁਸ਼੍ਰੀ ਰੂਪਾ ਮਿਸ਼ਰਾ ਨੇ ਇਸ ਵਿਸ਼ੇ ‘ਤੇ ਇੱਕ ਪੇਸ਼ਕਾਰੀ ਦਿੱਤੀ।
ਆਪਣੇ ਓਪਨਿੰਗ ਭਾਸ਼ਣ ਵਿੱਚ ਕੇਂਦਰੀ ਮੰਤਰੀ ਨੇ ਐੱਸਬੀਐੱਮ-ਯੂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਦੇਸ਼ ਭਰ ਵਿੱਚ ਸ਼ਹਿਰੀ ਸਵੱਛਤਾ ‘ਤੇ ਇਸ ਦੇ ਪਰਿਵਰਤਨਕਾਰੀ ਪ੍ਰਭਾਵ ਬਾਰੇ ਦੱਸਿਆ। ਉਨ੍ਹਾਂ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਸਵੱਛਤਾ ਇੱਕ ਵਾਰ ਦਾ ਯਤਨ ਨਹੀਂ ਹੈ, ਸਗੋਂ ਇੱਕ ਟਿਕਾਊ ਪ੍ਰਕਿਰਿਆ ਹੈ ਜਿਸ ਲਈ ਨਿਰੰਤਰ ਧਿਆਨ, ਨਵੀਨਤਾ ਅਤੇ ਜਨ ਭਾਗੀਦਾਰੀ ਦੀ ਜ਼ਰੂਰਤ ਹੁੰਦੀ ਹੈ।
ਮਿਸ਼ਨ ਦੇ ਠੋਸ ਨਤੀਜਿਆਂ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਬਾਲ ਮੌਤ ਦਰ ਵਿੱਚ ਕਮੀ ਅਤੇ ਔਰਤਾਂ ਦੇ ਲਈ ਸਵੱਛਤਾ ਤੱਕ ਪਹੁੰਚ ਵਿੱਚ ਵਾਧਾ ਜਿਹੇ ਜਨਤਕ ਸਿਹਤ ਸੰਕੇਤਾਂ ਵਿੱਚ ਜ਼ਿਕਰਯੋਗ ਸੁਧਾਰ ਤੋਂ ਜਾਣੂ ਕਰਵਾਇਆ। ਉਨ੍ਹਾਂ ਸਵੱਛਤਾ ਦੇ ਸਥਾਈ ਟੀਚਿਆਂ ਨੂੰ ਹਾਸਲ ਕਰਨ ਵਿੱਚ ਵਿਵਹਾਰ ਪਰਿਵਰਤਨ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਅਤੇ ਅਜਿਹੇ ਇਨਫ੍ਰਾਸਟ੍ਰਕਚਰ ਦਾ ਸੱਦਾ ਦਿੱਤਾ, ਜੋ ਨਾ ਸਿਰਫ ਕਾਰਜਸ਼ੀਲ ਹੋਵੇ, ਸਗੋਂ ਭਵਿੱਖ ਲਈ ਵੀ ਤਿਆਰ ਹੋਵੇ।
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਸ਼ਹਿਰੀ ਸਵੱਛਤਾ ਵਿੱਚ ਆਲਮੀ ਸਰਵੋਤਮ ਅਭਿਆਸਾਂ ਨੂੰ ਅਪਣਾਉਣ ਦੀ ਤਾਕੀਦ ਕੀਤੀ ਅਤੇ ਪ੍ਰਦਰਸ਼ਨ ਨੂੰ ਉਤਸਾਹਿਤ ਕੀਤਾ। ਉਨ੍ਹਾਂ ਨੇ ਇੰਦੌਰ ਅਤੇ ਸੂਰਤ ਨੂੰ ਸ਼ਹਿਰੀ ਸਵੱਛਤਾ ਅਤੇ ਭਾਈਚਾਰਾ-ਸੰਚਾਲਿਤ ਪਹਿਲਕਦਮੀਆਂ ਦੇ ਅਨੁਸਾਰ ਮਾਡਲ ਦੇ ਰੂਪ ਵਿੱਚ ਹਵਾਲਾ ਦਿੱਤਾ, ਜਿਸ ਨਾਲ ਹੋਰ ਸ਼ਹਿਰਾਂ ਨੂੰ ਵੀ ਇਸ ਦਾ ਅਨੁਸਰਣ ਕਰਨ ਦੀ ਪ੍ਰੇਰਨਾ ਮਿਲੀ।
ਸ਼੍ਰੀ ਤੋਖਨ ਸਾਹੂ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਸਵੱਛ ਭਾਰਤ ਮਿਸ਼ਨ ਨੇ ਬਾਲ ਮੌਤ ਦਰ ਨੂੰ ਘਟਾਉਣ ਅਤੇ ਪੂਰੇ ਦੇਸ਼ ਵਿੱਚ ਸਵੱਛਤਾ ਵਿੱਚ ਜ਼ਿਕਰਯੋਗ ਸੁਧਾਰ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਸ਼ਨ ਨਾਗਰਿਕਾਂ ਵਿੱਚ ਆਪਣੇ ਆਲੇ-ਦੁਆਲੇ ਸਵੱਛਤਾ ਬਣਾਈ ਰੱਖਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਇਕ ਰਿਹਾ ਹੈ।
ਕਮੇਟੀ ਦੇ ਮੈਂਬਰਾਂ ਨੇ ਅੱਗੇ ਦੀ ਰਾਹ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਸਾਂਝਾ ਕੀਤੇ। ਸ਼੍ਰੀ ਸਾਹੂ ਨੇ ਇਨ੍ਹਾਂ ਸੁਝਾਵਾਂ ਦਾ ਸੁਆਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਜਵਾਬਦੇਹੀ ਅਤੇ ਜਾਗਰੂਕ ਪ੍ਰੋਗਰੈੱਸ ਟ੍ਰੈਕਿੰਗ ਨੂੰ ਯਕੀਨੀ ਬਣਾਉਣ ਲਈ ਅਗਲੀ ਬੈਠਕ ਵਿੱਚ ਇੱਕ ਕਾਰਵਾਈ ਰਿਪੋਰਟ (ਏਟੀਆਰ) ਪੇਸ਼ ਕੀਤੀ ਜਾਏਗੀ।
****
ਐੱਸਕੇ
(Release ID: 2116649)
Visitor Counter : 8