ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੈਬਨਿਟ ਨੇ ਇਲੈਕਟ੍ਰੌਨਿਕਸ ਸਪਲਾਈ ਚੇਨ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ ਨੂੰ ਪ੍ਰਵਾਨਗੀ ਦਿੱਤੀ
ਇਹ ਯੋਜਨਾ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਈਕੋਸਿਸਟਮ ਵਿੱਚ ਬੜੇ ਨਿਵੇਸ਼ (ਗਲੋਬਲ/ਘਰੇਲੂ) ਆਕਰਸ਼ਿਤ ਕਰਕੇ ਇੱਕ ਮਜ਼ਬੂਤ ਈਕੋਸਿਸਟਮ ਵਿਕਸਿਤ ਕਰਨ ਵਿੱਚ ਮਦਦਗਾਰ ਹੋਵੇਗੀ
59,350 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰੇਗੀ, ਜਿਸ ਦੇ ਨਤੀਜੇ ਵਜੋਂ 4,56,500 ਕਰੋੜ ਰੁਪਏ ਦੇ ਉਤਪਾਦ ਬਣਨਗੇ
91,600 ਵਿਅਕਤੀਆਂ ਦੇ ਲਈ ਅਤਿਰਿਕਤ ਪ੍ਰਤੱਖ ਰੋਜ਼ਗਾਰ ਪੈਦਾ ਹੋਵੇਗਾ
Posted On:
28 MAR 2025 4:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਇਲੈਕਟ੍ਰੌਨਿਕਸ ਸਪਲਾਈ ਚੇਨ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਲਈ 22,919 ਕਰੋੜ ਰੁਪਏ ਦੇ ਫੰਡ ਨਾਲ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ ਨੂੰ ਪ੍ਰਵਾਨਗੀ ਦਿੱਤੀ।
ਇਸ ਯੋਜਨਾ ਦਾ ਉਦੇਸ਼ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਈਕੋਸਿਸਟਮ ਵਿੱਚ ਬੜੇ ਨਿਵੇਸ਼ (ਗਲੋਬਲ/ਘਰੇਲੂ) ਆਕਰਸ਼ਿਤ ਕਰਕੇ, ਸਮਰੱਥਾ ਅਤੇ ਯੋਗਤਾਵਾਂ ਵਿਕਸਿਤ ਕਰਕੇ ਡੋਮੈਸਟਿਕ ਵੈਲਿਊ ਐਡੀਸ਼ਨ (ਡੀਵੀਏ-DVA) ਵਧਾ ਕੇ, ਅਤੇ ਭਾਰਤੀ ਕੰਪਨੀਆਂ ਨੂੰ ਗਲੋਬਲ ਵੈਲਿਊ ਚੇਨ (ਜੀਵੀਸੀਜ਼-GVCs) ਨਾਲ ਜੋੜ ਕੇ ਇੱਕ ਮਜ਼ਬੂਤ ਈਕੋਸਿਸਟਮ ਵਿਕਸਿਤ ਕਰਨਾ ਹੈ।
ਲਾਭ:
ਇਸ ਯੋਜਨਾ ਵਿੱਚ 59,350 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ, 4,56,500 ਕਰੋੜ ਰੁਪਏ ਦੇ ਉਤਪਾਦਨ ਦੇ ਨਤੀਜੇ ਵਜੋਂ 91,600 ਵਿਅਕਤੀਆਂ ਦੇ ਅਤਿਰਿਕਤ ਪ੍ਰਤੱਖ ਰੋਜ਼ਗਾਰ ਅਤੇ ਕਈ ਅਪ੍ਰਤੱਖ ਰੋਜ਼ਗਾਰ ਪੈਦਾ ਕਰਨ ਦੀ ਕਲਪਨਾ ਕੀਤੀ ਗਈ ਹੈ।
ਇਸ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ:
-
ਇਹ ਯੋਜਨਾ ਭਾਰਤੀ ਨਿਰਮਾਤਾਵਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਹਿੱਸਿਆਂ ਅਤੇ ਉਪ-ਅਸੈਂਬਲੀਆਂ ਲਈ ਖਾਸ ਕਮੀਆਂ ਨੂੰ ਦੂਰ ਕਰਨ ਲਈ ਵਿਭਿੰਨ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ ਤਾਂ ਜੋ ਉਹ ਤਕਨੀਕੀ ਕੁਸ਼ਲਤਾਵਾਂ ਪ੍ਰਾਪਤ ਕਰ ਸਕਣ ਅਤੇ ਪੈਮਾਨੇ ਦੀ ਆਰਥਿਕਤਾ ਪ੍ਰਾਪਤ ਕਰ ਸਕਣ। ਇਸ ਯੋਜਨਾ ਦੇ ਤਹਿਤ ਕਵਰ ਕੀਤੇ ਗਏ ਲਕਸ਼ ਵਾਲੇ ਭਾਗ ਅਤੇ ਪੇਸ਼ ਕੀਤੇ ਜਾਣ ਵਾਲੇ ਪ੍ਰੋਤਸਾਹਨਾਂ ਦੀ ਪ੍ਰਕਿਰਤੀ ਹੇਠ ਲਿਖੇ ਅਨੁਸਾਰ ਹੈ:
ਲੜੀ ਨੰ.
|
ਲਕਸ਼ ਭਾਗ
|
ਪ੍ਰੋਤਸਾਹਨ ਦੀ ਪ੍ਰਕਿਰਤੀ
|
ਏ
|
ਸਬ-ਅਸੈਂਬਲੀਆਂ
|
1
|
ਡਿਸਪਲੇ ਮੌਡਿਊਲ ਸਬ-ਅਸੈਂਬਲੀ
|
ਟਰਨਓਵਰ ਨਾਲ ਜੁੜਿਆ ਪ੍ਰੋਤਸਾਹਨ
|
2
|
ਕੈਮਰਾ ਮੌਡਿਊਲ ਸਬ-ਅਸੈਂਬਲੀ
|
ਬੀ
|
ਬੇਅਰ ਕੰਪੋਨੈਂਟ
|
3
|
ਇਲੈਕਟ੍ਰੌਨਿਕ ਐਪਲੀਕੇਸ਼ਨਾਂ ਲਈ ਗ਼ੈਰ-ਸਰਫੇਸ ਮਾਊਂਟ ਡਿਵਾਈਸ (ਗ਼ੈਰ-ਐੱਸਐੱਮਡੀ) ਪੈਸਿਵ ਕੰਪੋਨੈਂਟ
|
ਟਰਨਓਵਰ ਨਾਲ ਜੁੜਿਆ ਪ੍ਰੋਤਸਾਹਨ
|
4
|
ਇਲੈਕਟ੍ਰੌਨਿਕ ਐਪਲੀਕੇਸ਼ਨਾਂ ਲਈ ਇਲੈਕਟ੍ਰੌ-ਮਕੈਨੀਕਲ
|
5
|
ਮਲਟੀ-ਲੇਅਰ ਪ੍ਰਿੰਟਿਡ ਸਰਕਟ ਬੋਰਡ (ਪੀਸੀਬੀ)
|
6
|
ਡਿਜੀਟਲ ਐਪਲੀਕੇਸ਼ਨਾਂ ਲਈ ਲੀ-ਆਇਨ ਸੈੱਲ (ਸਟੋਰੇਜ ਅਤੇ ਗਤੀਸ਼ੀਲਤਾ ਨੂੰ ਛੱਡ ਕੇ)
|
7
|
ਮੋਬਾਈਲ, ਆਈ.ਟੀ. ਹਾਰਡਵੇਅਰ ਉਤਪਾਦਾਂ ਅਤੇ ਸੰਬੰਧਿਤ ਡਿਵਾਈਸਾਂ ਲਈ ਐਨਕਲੋਜ਼ਰ
|
ਸੀ
|
ਚੁਣੇ ਹੋਏ ਬੇਅਰ ਕੰਪੋਨੈਂਟ
|
8
|
ਉੱਚ-ਘਣਤਾ ਇੰਟਰਕਨੈਕਟ (ਐੱਚਡੀਆਈ) / ਸੋਧਿਆ ਹੋਇਆ ਸੈਮੀ ਅਡੀਟਿਵ ਪ੍ਰੋਸੈਸ (ਐੱਮਐੱਸਏਪੀ) / ਫਲੈਕਸੀਬਲ ਪੀਸੀਬੀ
|
ਹਾਈਬ੍ਰਿਡ ਪ੍ਰੋਤਸਾਹਨ
|
9
|
ਐੱਸਐੱਮਡੀ ਪੈਸਿਵ ਕੰਪੋਨੈਂਟ
|
ਡੀ
|
ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਦੇ ਲਈ ਸਪਲਾਈ ਚੇਨ ਈਕੋਸਿਸਟਮ ਅਤੇ ਪੂੰਜੀ ਉਪਕਰਣ
|
10
|
ਉਪ-ਅਸੈਂਬਲੀ (ਏ) ਅਤੇ ਬੇਅਰ ਕੰਪੋਨੈਂਟਸ (ਬੀ) ਅਤੇ (ਸੀ) ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਹਿੱਸੇ/ਪੁਰਜ਼ੇ
|
ਕੈਪੈਕਸ ਪ੍ਰੋਤਸਾਹਨ
|
11
|
ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਵਰਤਿਆ ਜਾਣ ਵਾਲਾ ਪੂੰਜੀਗਤ ਸਮਾਨ, ਜਿਸ ਵਿੱਚ ਉਨ੍ਹਾਂ ਦੀਆਂ ਉਪ-ਅਸੈਂਬਲੀਆਂ ਅਤੇ ਕੰਪੋਨੈਂਟਸ ਸ਼ਾਮਲ ਹਨ।
|
ii. ਇਸ ਯੋਜਨਾ ਦੀ ਮਿਆਦ ਛੇ (6) ਸਾਲ ਹੈ, ਜਿਸ ਵਿੱਚ ਇੱਕ (1) ਸਾਲ ਦੀ ਆਰੰਭ ਤੋਂ ਉਤਪਾਦਨ ਤੱਕ ਦੀ ਮਿਆਦ ਹੈ।
iii. ਪ੍ਰੋਤਸਾਹਨ ਦੇ ਇੱਕ ਹਿੱਸੇ ਦੀ ਅਦਾਇਗੀ ਰੋਜ਼ਗਾਰ ਲਕਸ਼ਾਂ ਦੀ ਪ੍ਰਾਪਤੀ ਨਾਲ ਜੁੜੀ ਹੋਈ ਹੈ।
ਪਿਛੋਕੜ:
ਇਲੈਕਟ੍ਰੌਨਿਕਸ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਵਪਾਰ ਕਰਨ ਵਾਲੇ ਅਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ ਅਤੇ ਇਸ ਤੋਂ ਵਿਸ਼ਵ ਅਰਥਵਿਵਸਥਾ ਨੂੰ ਆਕਾਰ ਦੇਣ ਅਤੇ ਦੇਸ਼ ਦੇ ਆਰਥਿਕ ਅਤੇ ਤਕਨੀਕੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਲੈਕਟ੍ਰੌਨਿਕਸ ਅਰਥਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਫੈਲਿਆ ਹੋਇਆ ਹੈ, ਇਸ ਲਈ ਇਸ ਦਾ ਆਰਥਿਕ ਅਤੇ ਰਣਨੀਤਕ ਮਹੱਤਵ ਹੈ। ਭਾਰਤ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਨਾਲ, ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਪਿਛਲੇ ਦਹਾਕੇ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ। ਇਲੈਕਟ੍ਰੌਨਿਕ ਸਮਾਨ ਦਾ ਘਰੇਲੂ ਉਤਪਾਦਨ ਵਿੱਤ ਵਰ੍ਹੇ 2014-15 ਵਿੱਚ 1.90 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤ ਵਰ੍ਹੇ 2023-24 ਤੱਕ 1.60 ਲੱਖ ਕਰੋੜ ਰੁਪਏ ਹੋ ਜਾਵੇਗਾ, ਜੋ ਕਿ 17% ਤੋਂ ਵੱਧ ਦੇ ਸੀਏਜੀਆਰ (CAGR) ਨਾਲ 9.52 ਲੱਖ ਕਰੋੜ ਰੁਪਏ ਹੋ ਗਿਆ ਹੈ। ਇਲੈਕਟ੍ਰੌਨਿਕ ਸਮਾਨ ਦਾ ਨਿਰਯਾਤ ਵੀ ਵਿੱਤ ਵਰ੍ਹੇ 2014-15 ਵਿੱਚ 0.38 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤ ਵਰ੍ਹੇ 2023-24 ਵਿੱਚ ਸਾਲ-ਦਰ-ਸਾਲ 20 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਨਾਲ 2.41 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
***
ਐੱਮਜੇਪੀਐੱਸ/ਐੱਸਕੇਐੱਸ
(Release ID: 2116505)
Visitor Counter : 17