ਵਿੱਤ ਮੰਤਰਾਲਾ
azadi ka amrit mahotsav

ਆਰਬੀਆਈ ਨੇ ਸਿੱਕਮ ਵਿੱਚ 8ਵੀਂ ਰਾਜ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ

Posted On: 27 MAR 2025 6:02PM by PIB Chandigarh

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ 26 ਮਾਰਚ, 2025 ਨੂੰ ਗੰਗਟੋਕ ਸਥਿਤ ਤਾਸ਼ੀਲਿੰਗ ਸਕੱਤਰੇਤ ਵਿੱਚ 8ਵੀਂ ਰਾਜ ਪੱਧਰੀ ਤਾਲਮੇਲ ਕਮੇਟੀ (ਐੱਸਐੱਲਸੀਸੀ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਸਿੱਕਮ ਸਰਕਾਰ ਦੇ ਮੁੱਖ ਸਕੱਤਰ, ਸ਼੍ਰੀ ਰਵਿੰਦਰ ਤੇਲੰਗ ਦੀ ਪ੍ਰਧਾਨਗੀ ਵਿੱਚ ਹੋਈ ਅਤੇ ਆਰਬੀਆਈ ਦੇ ਖੇਤਰੀ ਨਿਦੇਸ਼ਕ, ਸ਼੍ਰੀ ਥੋਟਨਗਾਮ ਜਾਮੰਗ (Thotngam Jamang) ਨੇ ਇਸ ਦਾ ਆਯੋਜਨ ਕੀਤਾ।

 ਮੀਟਿੰਗ ਵਿੱਚ ਆਰਬੀਆਈ, ਗੰਗਟੋਕ ਦੇ ਜਨਰਲ ਮੈਨੇਜਰ, ਸੇਬੀ, ਕੋਲਕਾਤਾ ਦੇ ਜਨਰਲ ਮੈਨੇਜਰ, ਕਾਨੂੰਨ ਵਿਭਾਗ, ਗ੍ਰਹਿ ਵਿਭਾਗ, ਸੂਚਨਾ ਅਤੇ ਜਨ ਸੰਪਰਕ ਵਿਭਾਗ, ਵਿੱਤ ਵਿਭਾਗ, ਸਹਿਕਾਰਤਾ ਵਿਭਾਗ, ਆਰਸੀਐੱਸ, ਆਈਜੀਪੀ ਸੀਆਈਡੀ, ਆਈਜੀਪੀ ਕਾਨੂੰਨ ਅਤੇ ਵਿਵਸਥਾ, ਜੀਆਈਜੀਪੀ ਰੇਂਜ, ਅਤੇ ਡੀਆਈਜੀਪੀ ਵਿਸ਼ੇਸ਼ ਸ਼ਾਖਾ ਦੇ ਸਕੱਤਰਾਂ ਸਹਿਤ ਵਿਭਿੰਨ ਪਤਵੰਤਿਆਂ ਨੇ ਹਿੱਸਾ ਲਿਆ।

 ਮੀਟਿੰਗ ਦੌਰਾਨ, ਕਮੇਟੀ ਨੇ ਅਨਰੈਗੂਲੇਟਿਡ ਡਿਪੋਜ਼ਿਟ ਸਕੀਮ (ਬੀਯੂਡੀਐੱਸ) ਐਕਟ, 2019 ਦੇ ਤਹਿਤ ਸਿੱਕਮ ਰਾਜ ਦੇ ਲਈ ਬੀਯੂਡੀਐੱਸ ਨਿਯਮਾਂ ਦੇ ਲਾਗੂਕਰਨ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਹੈਲਪਲਾਈਨ 1930 ‘ਤੇ ਰਿਪੋਰਟ ਕੀਤੀ ਜਾ ਰਹੀ ਵਿਭਿੰਨ ਪ੍ਰਕਾਰ ਦੀ ਵਿੱਤੀ ਧੋਖਾਧੜੀ ਅਤੇ ਸਿੱਕਮ ਪੁਲਿਸ ਦੁਆਰਾ ਕੀਤੀ ਗਈ ਕੁੱਲ ਵਸੂਲੀ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ।

 ਆਰਬੀਆਈ ਮੈਨੇਜਰ ਨੇ ਡਿਜੀਟਲ ਧੋਖਾਧੜੀ ਦੇ ਵਿਭਿੰਨ ਪ੍ਰਕਾਰਾਂ ਅਤੇ ਧੋਖਾਧੜੀ ਗਤੀਵਿਧੀਆਂ ਦੇ ਵਾਧੇ ਨੂੰ ਰੋਕਣ ਦੇ ਲਈ ਆਰਬੀਆਈ ਦੁਆਰਾ ਚੁੱਕੇ ਗਏ ਕਦਮਾਂ ‘ਤੇ ਚਰਚਾ ਕੀਤੀ। ਹਿਤਧਾਰਕਾਂ ਨੇ ਧੋਖਾਧੜੀ ਗਤੀਵਿਧੀਆਂ ਵਿੱਚ ਸ਼ਾਮਲ ਗੈਰ-ਨਿਯੰਤ੍ਰਿਤ ਸੰਸਥਾਵਾਂ ਬਾਰੇ ਇੱਕ-ਦੂਸਰੇ ਦੇ ਨਾਲ ਬਜ਼ਾਰ ਦੀ ਖੁਫੀਆ ਜਾਣਕਾਰੀ ਸਾਂਝਾ ਕੀਤੀ ਅਤੇ ਉਨ੍ਹਾਂ ਨੂੰ ਰਿਪੋਰਟ ਕਰਨ ਦੇ ਲਈ ਸਚੇਤ ਪੋਰਟਲ ਦੀ ਭੂਮਿਕਾ ‘ਤੇ ਚਰਚਾ ਕੀਤੀ।

 ਆਰਬੀਆਈ ਅਤੇ ਸੇਬੀ ਨੇ ਨਿਵੇਸ਼ਕ ਜਾਗਰੂਕਤਾ ਅਤੇ ਗ੍ਰਾਹਕ ਸ਼ਿਕਾਇਤ ਨਿਵਾਰਣ ਮਕੈਨਿਜ਼ਮ ‘ਤੇ ਉਨ੍ਹਾਂ ਦੁਆਰਾ ਆਯੋਜਿਤ ਵਿਭਿੰਨ ਪ੍ਰੋਗਰਾਮਾਂ ‘ਤੇ ਵੀ ਚਰਚਾ ਕੀਤੀ, ਤਾਕਿ ਲੋਕਾਂ ਨੂੰ ਆਮ ਡਿਜੀਟਲ ਧੋਖਾਧੜੀ ਅਤੇ ਉਨ੍ਹਾਂ ਦੇ ਵਿੱਤੀ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਮਕੈਨਿਜ਼ਮ ਬਾਰੇ ਟ੍ਰੇਂਡ ਕੀਤਾ ਜਾ ਸਕੇ। ਮੁੱਖ ਸਕੱਤਰ ਨੇ ਪੂਰੇ ਗੰਗਟੋਕ ਵਿੱਚ ਵਿੱਤੀ ਸਾਖਰਤਾ ਅਤੇ ਇਸ ਦੇ ਆਉਟਰੀਚ ਪ੍ਰੋਗਰਾਮ ਨੂੰ ਫੈਲਾਉਣ ਵਿੱਚ ਆਰਬੀਆਈ, ਗੰਗਟੋਕ ਦੇ ਯਤਨਾਂ ‘ਤੇ ਚਾਨਣਾ ਪਾਇਆ।

********

ਐੱਮਪੀਐੱਸ/ਟੀਡਬਲਿਊਬੀ


(Release ID: 2116088) Visitor Counter : 9


Read this release in: English , Nepali , Hindi , Bengali