ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡਬਲਿਊਏਐੱਮ (WAM!) (ਵੇਵਸ ਅਨੀਮੇ ਅਤੇ ਮੰਗਾ ਪ੍ਰਤੀਯੋਗਿਤਾ) ਨਾਗਪੁਰ, 2025 ਵਿੱਚ ਜੀਐੱਚ ਰਾਏਸੋਨੀ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਵਿੱਚ ਭਾਰਤ ਦੀ ਉਭਰਦੀ ਅਨੀਮੇ, ਮੰਗਾ ਅਤੇ ਵੈੱਬਟੂਨ ਪ੍ਰਤਿਭਾ ਦਾ ਪ੍ਰਦਰਸ਼ਨ

Posted On: 26 MAR 2025 3:05PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ ਇੰਡੀਆ (MEAI), ਅਤੇ ਜੀ.ਐੱਚ ਰਾਏਸੋਨੀ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ (GHRCEM), ਨਾਗਪੁਰ ਦੇ ਨਾਲ ਮਿਲ ਕੇ ਡਬਲਿਊਏਐੱਮ! (ਵੇਵਸ ਅਨੀਮੇ ਅਤੇ ਮੰਗਾ ਕੌਂਟੈਸਟ) ਨਾਗਪੁਰ 2025 ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਹ ਆਯੋਜਨ ਵੇਵਸ (ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ) ਦੀ ਕ੍ਰਿਏਟ ਇਨ ਇੰਡੀਆ ਚੈਲੇਂਜ ਪਹਿਲ ਦਾ ਹਿੱਸਾ ਹੈ। ਇਸ ਪ੍ਰੋਗਰਾਮ ਵਿੱਚ ਮੱਧ ਭਾਰਤ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰਾਂ, ਐਨੀਮੇਟਰ, ਵੌਇਸ ਐਕਟਰ ਤੇ ਕੌਸਪਲੇਅਰਸ ਸਾਂਝੇ ਤੌਰ ‘ਤੇ ਇੱਕ ਮੰਚ ‘ਤੇ ਉਪਸਥਿਤ ਹੋਏ। ਵੇਵਸ ਸਮਿਟ ਦਾ ਆਯੋਜਨ 1 ਤੋਂ 4 ਮਈ 2025 ਦੌਰਾਨ ਮੁੰਬਈ ਵਿੱਚ ਕੀਤਾ ਜਾਵੇਗਾ।

ਡਬਲਿਊਏਐੱਮ! ਨਾਗਪੁਰ ਨੇ ਅਨੀਮੇ, ਮੰਗਾ, ਅਤੇ ਵੈੱਬਟੂਨ ਵਿੱਚ ਭਾਰਤ ਦੀਆਂ ਉਭਰਦੀਆਂ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ ਹੈ ਤਾਂ ਜੋ ਇਸ ਪਹਿਲ ਨੂੰ ਅੱਗੇ ਵਧਾਇਆ ਜਾ ਸਕੇ। ਇਸ ਪ੍ਰੋਗਰਾਮ ਵਿੱਚ ਮੰਗਾ (ਜਪਾਨੀ ਸ਼ੈਲੀ ਦੀ ਕੌਮਿਕਸ), ਵੈੱਬਟੂਨ (ਡਿਜੀਟਲ ਕੌਮਿਕਸ), ਅਨੀਮੇ (ਜਪਾਨੀ ਸ਼ੈਲੀ ਦਾ ਐਨੀਮੇਸ਼ਨ), ਵੌਇਸ ਐਕਟਿੰਗ ਸ਼ੋਅਡਾਊਨ ਅਤੇ ਕੌਸਪਲੇ ਪ੍ਰਤੀਯੋਗਿਤਾ ਸਹਿਤ ਕਈ ਸ਼੍ਰੇਣੀਆਂ ਵਿੱਚ ਉਮੀਦਵਾਰਾਂ ਨੇ ਉਤਸ਼ਾਹ ਦੇ ਨਾਲ ਸਾਂਝੇਦਾਰੀ ਕੀਤੀ।

ਨਾਗਪੁਰ ਵਿੱਚ ਆਯੋਜਿਤ ਡਬਲਿਊਏਐੱਮ ਪ੍ਰੋਗਰਾਮ ਦਾ ਫੈਸਲਾ ਉਦਯੋਗ ਜਗਤ ਦੇ ਪ੍ਰਮੁੱਖਾਂ ਦੇ ਇੱਕ ਪ੍ਰਤਿਸ਼ਠਿਤ ਪੈਨਲ ਦੁਆਰਾ ਕੀਤਾ ਗਿਆ, ਜਿਸ ਵਿੱਚ ਸੁਸ਼ੀਲ ਭਸੀਨ-ਸੀਐੱਮਡੀ, ਭਸੀਨ ਗਰੁੱਪ ਅਤੇ ਪ੍ਰੈਜ਼ੀਡੈਂਟ, ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ ਇੰਡੀਆ, ਅਰਪਿਤ ਦੁਬੇ-ਸੀਈਓ, ਕਾਯਰਾ ਐਨੀਮੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਕੋ-ਚੇਅਰਮੈਨ, ਐੱਮਪੀ ਏਵੀਜੀਸੀ-ਐਕਸਆਰ, ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਅਤੇ ਨੀਲੇਸ਼ ਪਟੇਲ-ਸੀਈਓ, ਨੀਲੇਸ਼ ਪਟੇਲ ਐਨੀਮੇਸ਼ਨ ਸਟੂਡੀਓ ਅਤੇ ਵਰਟੀਕਲ ਡਾਇਰੈਕਟਰ, ਐੱਮਪੀ ਏਵੀਜੀਸੀ-ਐਕਸਆਰ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਸ਼ਾਮਲ ਸਨ।

ਡਬਲਿਊਏਐੱਮ ਪ੍ਰੋਗਰਾਮ ਦੇ ਪੁਰਸਕਾਰ ਸਮਾਰੋਹ ਵਿੱਚ ਜੀਐੱਚਆਰਸੀਈਐੱਮ, ਨਾਗਪੁਰ ਤੋਂ ਪਤਵੰਤੇ ਮੌਜੂਦ ਰਹੇ। ਇਨ੍ਹਾਂ ਵਿੱਚ ਡਾ. ਵਿਵੇਕ ਕਪੂਰ, ਡਾਇਰੈਕਟਰ, ਜੀਐੱਚਆਰਸੀਈਐੱਮ, ਨਾਗਪੁਰ, ਪ੍ਰੋ. ਅਨੁਪਮ ਚੌਬੇ, ਡੀਨ, ਸਾਇੰਸ ਅਤੇ ਟੈਕਨੋਲੋਜੀ, ਜੀਐੱਚਆਰਸੀਈਐੱਮ, ਨਾਗਪੁਰ, ਡਾ. ਸੰਧਿਆ ਦਹਾਕੇ, ਐੱਚਓਡੀ, ਐੱਮਸੀਏ ਵਿਭਾਗ, ਜੀਐੱਚਆਰਸੀਈਐੱਮ, ਨਾਗਪੁਰ ਅਤੇ ਪ੍ਰੋ. ਨੀਰਜ ਕੁਮਾਰ ਝਾ, ਕੋਆਰਡੀਨੇਟਰ, ਡਬਲਿਊਏਐੱਮ, ਜੀਐੱਚਆਰਸੀਈਐੱਮ, ਨਾਗਪੁਰ ਐੱਮਸੀਏ ਵਿਭਾਗ ਸਹਿਤ ਜੀਐੱਚ ਰਾਏਸੋਨੀ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ (ਜੀਐੱਚਆਰਸੀਈਐੱਮ), ਨਾਗਪੁਰ ਨੇ ਪੂਰੇ ਪ੍ਰੋਗਰਾਮ ਵਿੱਚ ਤਾਲਮੇਲ ਅਤੇ ਸੁਵਿਧਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

 

ਡਬਲਿਊਏਐੱਮ! ਨਾਗਪੁਰ 2025 ਦੇ ਨਤੀਜੇ

  • ਕੌਸਪਲੇ

ਜੇਤੂ- ਮਹੇਵਿਸ਼ ਸ਼ੌਕਤ ਸੱਯਦ

ਫਸਟ ਰਨਰ-ਅੱਪ- ਸ਼ਾਂਤਨੂੰ ਦੇਸ਼ਪਾਂਡੇ

ਸੈਕਿੰਡ ਰਨਰ-ਅੱਪ- ਵੰਸ਼ ਨਾਇਕ

  • ਮੰਗਾ ਪ੍ਰਤੀਯੋਗਿਤਾ

ਜੇਤੂ- ਅਨੀਸ਼ਾ ਬਾਂਗਰੇ (ਵਿਦਿਆਰਥੀ

  • ਵੈੱਬਟੂਨ

ਜੇਤੂ- ਅੰਜਲੀ ਵਰਮਾ (ਪ੍ਰੋਫੈਸ਼ਨਲ)

  • ਅਨੀਮੇ

ਜੇਤੂ – ਸ਼ੁਭਾਂਸ਼ੁ ਸਿੰਘ, ਸ਼ੈਫਾਲੀ ਸਿੰਘ, ਨਿਹਾਲ ਡੁੰਗਡੁੰਗ, ਪ੍ਰਥਮ ਵਿਰਾਨੀ

 

ਸਾਰੇ ਜੇਤੂਆਂ ਨੂੰ ਪੈਨ ਟੈਬਲੇਟ ਅਤੇ ਨਗਦ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ, ਅਨੀਮੇ ਜੇਤੂਆਂ ਨੂੰ ਉਨ੍ਹਾਂ ਦੇ ਪਾਇਲਟ ਐਪੀਸੋਡ ਲਈ ਅੰਗ੍ਰੇਜ਼ੀ, ਹਿੰਦੀ ਅਤੇ ਜਪਾਨੀ ਡੱਬ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਆਲਮੀ ਪਹੁੰਚ ਯਕੀਨੀ ਹੋਵੇਗੀ। ਟੂਨਸੂਤਰ ਨੇ ਆਪਣੇ ਪਲੈਟਫਾਰਮ ‘ਤੇ ਵੈੱਬਟੂਨ ਜੇਤੂਆਂ ਦੇ ਕੰਮਾਂ ਦੀ ਵੰਡ ਦੀ ਪੁਸ਼ਟੀ ਕੀਤੀ ਹੈ। ਕੁਝ ਸੰਗਠਨਾਂ ਨੇ ਡਬਲਿਊਏਐੱਮ! ਜੇਤੂਆਂ ਦੇ ਲਈ ਰੋਜ਼ਗਾਰ ਦੇ ਮੌਕੇ ਅਤੇ ਐਨੀਮੇਸ਼ਨ ਉਦਯੋਗ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਦੇ ਇੱਛੁਕ ਜੇਤੂਆਂ ਕਲਾਕਾਰਾਂ ਲਈ ਇੰਟਰਨਸ਼ਿਪ ਦਾ ਭਰੋਸਾ ਵੀ ਦਿੱਤਾ।

https://static.pib.gov.in/WriteReadData/userfiles/image/WhatsAppImage2025-03-26at3.00.01PMRKFK.jpeg

ਇਸ ਦੇ ਪਹਿਲੇ ਐਡੀਸ਼ਨ ਮੁੰਬਈ, ਗੁਵਾਹਾਟੀ, ਕੋਲਕਾਤਾ, ਭੁਵਨੇਸ਼ਵਰ, ਵਾਰਾਣਸੀ ਅਤੇ ਦਿੱਲੀ ਵਿੱਚ ਆਯੋਜਿਤ ਕੀਤੇ ਗਏ ਸਨ।

ਵੇਵਸ ਬਾਰੇ

ਭਾਰਤ ਸਰਕਾਰ ਪਹਿਲੀ ਵਾਰ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਮੇਜ਼ਬਾਨੀ ਕਰਨ ਜਾ ਰਹੀ ਹੈ, ਇਹ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਇੱਕ ਇਤਿਹਾਸਕ ਆਯੋਜਨ ਹੈ। ਇਹ ਆਯੋਜਨ 1 ਮਈ ਤੋਂ 4 ਮਈ, 2025 ਤੱਕ ਮੁੰਬਈ ਵਿੱਚ ਕੀਤਾ ਜਾਵੇਗਾ। ਭਾਵੇਂ ਤੁਸੀਂ ਉਦਯੋਗ ਦੇ ਪੇਸ਼ੇਵਰ ਹੋਵੋ, ਨਿਵੇਸ਼ਕ ਹੋਵੇ, ਨਿਰਮਾਤਾ ਹੋਵੋ ਜਾਂ ਇਨੋਵੇਟਰ ਹੋਵੋ, ਵੇਵਸ- ਇੱਕ ਆਲਮੀ ਮੰਚ ਦੇ ਰੂਪ ਵਿੱਚ- ਗਲੋਬਲ ਐੱਮਐਂਡਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਲਈ ਸ਼ਾਨਦਾਰ ਮੰਚ ਪ੍ਰਦਾਨ ਕਰਦਾ ਹੈ।

ਭਾਰਤ ਨੂੰ ਇੱਕ ਆਲਮੀ ਰਚਨਾਤਮਕ ਸ਼ਕਤੀ ਵਜੋਂ ਸਥਾਪਿਤ ਕਰਨ ਦੀ ਦ੍ਰਿਸ਼ਟੀ ਪੱਖੋਂ, ਵੇਵਸ ਦਾ ਉਦੇਸ਼ ਵਿਸ਼ਵ ਮੰਚ ‘ਤੇ ਰਚਨਾਤਮਕਤਾ, ਇਨੋਵੇਸ਼ਨ ਅਤੇ ਪ੍ਰਭਾਵ ਵਿੱਚ ਨਵੇਂ ਮਿਆਰ ਸਥਾਪਿਤ ਕਰਨਾ ਹੈ। ਸਮਿਟ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਏਗਾ, ਸਮੱਗਰੀ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਵਧਾਏਗਾ। ਇਸ ਦੇ ਦਾਇਰੇ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਜਿਹੇ ਉਦਯੋਗ ਅਤੇ ਖੇਤਰ ਸ਼ਾਮਲ ਹਨ।

 

ਕੀ ਤੁਹਾਡੇ ਕੋਈ ਸਵਾਲ ਹਨ? ਉਨ੍ਹਾਂ ਦੇ ਜਵਾਬ ਇੱਥੇ ਦੇਖੋ

ਆਓ, ਸਾਡੇ ਨਾਲ ਜੁੜੋ! ਵੇਵਸ ਦੇ ਲਈ ਹੁਣੇ ਰਜਿਸਟ੍ਰੇਸ਼ਨ ਕਰੋ (ਜਲਦੀ ਆ ਰਿਹਾ ਹੈ!)

 

* * *

(SOURCE:MEAI)

ਪੀਆਈਬੀ ਟੀਮ ਵੇਵਸ 2025 | ਧਨਲਕਸ਼ਮੀ / ਧਨੰਜੈ/ ਦਰਸ਼ਨਾ| 79


(Release ID: 2116053) Visitor Counter : 10