ਘੱਟ ਗਿਣਤੀ ਮਾਮਲੇ ਮੰਤਰਾਲਾ
ਪੀਐੱਮ ਵਿਕਾਸ ਕੌਸ਼ਲ ਵਿਕਾਸ; ਘੱਟ ਗਿਣਤੀ ਮਹਿਲਾਵਾਂ ਦੀ ਉੱਦਮਤਾ ਅਤੇ ਅਗਵਾਈ ਰਾਹੀਂ; ਅਤੇ ਸਕੂਲੀ ਸਿੱਖਿਆ ਵਿਚਾਲੇ (ਅਧੂਰੀ) ਛੱਡਣ ਵਾਲਿਆਂ ਲਈ ਸਿੱਖਿਆ ਸਹਾਇਤਾ ਰਾਹੀਂ ਘੱਟ ਗਿਣਤੀ ਭਾਈਚਾਰਿਆਂ ਦੀ ਉੱਨਤੀ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ
Posted On:
26 MAR 2025 3:22PM by PIB Chandigarh
ਪ੍ਰਧਾਨ ਮੰਤਰੀ ਵਿਰਾਸਤ ਦਾ ਸੰਵਰਧਨ (ਪੀਐੱਮ ਵਿਕਾਸ) ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਕੇਂਦਰੀ ਸੈਕਟਰ ਯੋਜਨਾ ਹੈ ਜੋ ਪੰਜ ਪੁਰਾਣੀਆਂ ਯੋਜਨਾਵਾਂ, ਅਰਥਾਤ 'ਸੀਖੋ ਔਰ ਕਮਾਓ', 'ਨਈ ਮੰਜ਼ਿਲ', 'ਨਈ ਰੌਸ਼ਨੀ', 'ਉਸਤਾਦ' ਅਤੇ 'ਹਮਾਰੀ ਧਰੋਹਰ' ਨੂੰ ਏਕੀਕ੍ਰਿਤ ਕਰਦੀ ਹੈ ਅਤੇ ਕੌਸ਼ਲ ਵਿਕਾਸ; ਘੱਟ ਗਿਣਤੀ ਮਹਿਲਾਵਾਂ ਦੀ ਉੱਦਮਤਾ ਅਤੇ ਲੀਡਰਸ਼ਿਪ; ਅਤੇ ਸਕੂਲੀ ਸਿੱਖਿਆ ਅਧੂਰੀ ਛੱਡਣ ਵਾਲਿਆਂ ਲਈ ਸਿੱਖਿਆ ਸਹਾਇਤਾ ਰਾਹੀਂ ਛੇ ਨੋਟੀਫਾਇਡ ਘੱਟ ਗਿਣਤੀ ਭਾਈਚਾਰਿਆਂ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਇਸ ਯੋਜਨਾ ਵਿੱਚ ਲਾਭਾਰਥੀਆਂ ਨੂੰ ਰਾਸ਼ਟਰੀ ਘੱਟਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਵੱਲੋਂ ਪ੍ਰਸਤਾਵਿਤ ਲੋਨ ਪ੍ਰੋਗਰਾਮਾਂ ਨਾਲ ਜੋੜ ਕੇ ਲੋਨ ਲਿੰਕੇਜ ਦੀ ਸੁਵਿਧਾ ਪ੍ਰਦਾਨ ਕਰਨ ਦਾ ਵੀ ਪ੍ਰਾਵਧਾਨ ਹੈ। ਇਸ ਯੋਜਨਾ ਦੇ ਤਹਿਤ ਘੱਟ ਗਿਣਤੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਕੌਸ਼ਲ ਅਤੇ ਸਿੱਖਿਆ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਸ ਨਾਲ ਉਨ੍ਹਾਂ ਨੂੰ ਢੁਕਵਾਂ ਰੋਜ਼ਗਾਰ ਪ੍ਰਾਪਤ ਹੋ ਸਕੇ ਜਾਂ ਉਨ੍ਹਾਂ ਨੂੰ ਸਵੈ-ਰੋਜ਼ਗਾਰ ਅਪਣਾਉਣ ਲਈ ਉਚਿਤ ਤੌਰ ‘ਤੇ ਹੁਨਰਮੰਦ ਬਣਾਇਆ ਜਾ ਸਕੇ।
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) 2015 ਤੋਂ ਆਪਣੀ ਪ੍ਰਮੁੱਖ ਯੋਜਨਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਨੂੰ ਲਾਗੂ ਕਰ ਰਿਹਾ ਹੈ। ਪੀਐੱਮਕੇਵੀਵਾਈ ਦੇ ਤਹਿਤ, ਦੇਸ਼ ਭਰ ਦੇ ਨੌਜਵਾਨਾਂ ਨੂੰ ਸ਼ੌਰਟ ਟਰਮ ਟ੍ਰੇਨਿੰਗ (ਐੱਸਟੀਟੀ) ਅਤੇ ਪ੍ਰਾਇਰ ਲਰਨਿੰਗ ਦੀ ਮਾਨਤਾ (ਆਰਪੀਐੱਲ) ਰਾਹੀਂ ਰੀ-ਸਕਿੱਲਿੰਗ ਅਤੇ ਅੱਪ-ਸਕਿੱਲਿੰਗ ਦੇ ਮਾਧਿਅਮ ਨਾਲ ਸਕਿੱਲ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਪੀਐੱਮਕੇਵੀਵਾਈ 4.0 ਦੇ ਤਹਿਤ, ਟ੍ਰੇਂਡ ਉਮੀਦਵਾਰਾਂ ਨੂੰ ਆਪਣੇ ਵੱਖ-ਵੱਖ ਕਰੀਅਰ ਮਾਰਗ ਚੁਣਨ ਲਈ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਇਸ ਦੇ ਲਈ ਢੁਕਵੇਂ ਢੰਗ ਨਾਲ ਦਿਸ਼ਾ ਦੇਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਰੋਜ਼ਗਾਰ ਦੇ ਮੌਕਿਆਂ ਨੂੰ ਸਮਰੱਥ ਬਣਾਉਣ ਲਈ, ਸਕਿੱਲ ਇੰਡੀਆ ਡਿਜੀਟਲ ਹੱਬ (ਐੱਸਆਈਡੀਐੱਚ) ਪੋਰਟਲ ਨੂੰ ਇੱਕ ਵੰਨ-ਸਟੌਪ ਪਲੈਟਫਾਰਮ ਵਜੋਂ ਲਾਂਚ ਕੀਤਾ ਗਿਆ ਹੈ ਜੋ ਵੱਖ-ਵੱਖ ਤਰ੍ਹਾਂ ਦੇ ਹਿਤ ਧਾਰਕਾਂ ਨੂੰ ਟੀਚਾਬੱਧ ਕਰਦੇ ਹੋਏ ਆਜੀਵਨ ਸੇਵਾਵਾਂ ਦੀ ਇੱਕ ਲੜੀ ਪ੍ਰਦਾਨ ਕਰਨ ਦੇ ਲਈ ਕੌਸ਼ਲ, ਸਿੱਖਿਆ, ਰੋਜ਼ਗਾਰ ਅਤੇ ਉੱਦਮਤਾ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਦਾ ਹੈ। ਟ੍ਰੇਂਡ ਉਮੀਦਵਾਰਾਂ ਦੇ ਵੇਰਵੇ ਐੱਸਆਈਡੀਐੱਚ ਪੋਰਟਲ 'ਤੇ ਉਪਲਬਧ ਹਨ। ਸਕਿੱਲ ਇੰਡੀਆ ਡਿਜੀਟਲ ਹੱਬ ਰਾਹੀਂ, ਉਮੀਦਵਾਰਾਂ ਨੂੰ ਨੌਕਰੀਆਂ ਅਤੇ ਅਪ੍ਰੈਂਟਿਸਸ਼ਿਪ ਦੇ ਮੌਕਿਆਂ ਤੱਕ ਪਹੁੰਚ ਪ੍ਰਾਪਤ ਹੋ ਸਕਦੀ ਹੈ। ਨਾਲ ਹੀ, ਔਨ-ਜੌਬ-ਟ੍ਰੇਨਿੰਗ (ਓਜੀਟੀ) ਨੂੰ ਪੀਐੱਮਕੇਵੀਵਾਈ ਦਾ ਇੱਕ ਅੰਦਰੂਨੀ ਹਿੱਸਾ ਬਣਾਇਆ ਗਿਆ ਹੈ।
ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਸਐੱਸ/ਆਈਐੱਸਏ
(Release ID: 2115810)
Visitor Counter : 9