ਜਲ ਸ਼ਕਤੀ ਮੰਤਰਾਲਾ
azadi ka amrit mahotsav

ਐੱਚਐੱਮਓਜੇਐੱਸ ਸ਼੍ਰੀ ਸੀ.ਆਰ ਪਾਟਿਲ ਨੇ ਡੀਡੀਡਬਲਿਊਐੱਸ- ਯੂਨੀਸੈੱਫ ਦੇ 'ਰਿਪਲਸ ਆਫ਼ ਚੇਂਜ' ਪ੍ਰਕਾਸ਼ਨ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਜ਼ੈਂਡਰ- ਟ੍ਰਾਂਸਫੋਰਮੇਟਿਵ WASH ਸਟੋਰੀਜ਼ ਪ੍ਰਦਰਸ਼ਿਤ ਕੀਤੀਆਂ ਗਈਆਂ


ਗ੍ਰਾਮੀਣ WASH ਬਾਰੇ 10 ਕਹਾਣੀਆਂ ਭਾਈਚਾਰਕ ਅਗਵਾਈ, ਮਹਿਲਾ ਸਸ਼ਕਤੀਕਰਣ ਅਤੇ ਸਥਾਨਕ ਇਨੋਵੇਸ਼ਨ ਨੂੰ ਉਜਾਗਰ ਕਰਦੀਆਂ ਹਨ

ਜਲ ਸ਼ਕਤੀ ਮੰਤਰਾਲੇ (ਪੀਣ ਵਾਲਾ ਪਾਣੀ ਅਤੇ ਸਵੱਛਤਾ ਵਿਭਾਗ) ਦੀ ਸੋਧੀ ਹੋਈ ਵੈੱਬਸਾਈਟ ਦਾ ਉਦਘਾਟਨ ਕੀਤਾ ਗਿਆ - ਡੀਬੀਆਈਐੱਮ ਅਤੇ ਜੀਆਈਜੀਡਬਲਿਊ 3.0 ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ

ਉੱਨਤ ਪਹੁੰਚ, ਵਿਸ਼ਵਾਸ ਅਤੇ ਸੰਚਾਲਨ ਕੁਸ਼ਲਤਾ ਨੂੰ ਸਮਰੱਥ ਬਣਾਉਣ ਲਈ ਪੋਰਟਲ ਨੂੰ ਅੱਪਗ੍ਰੇਡ ਕੀਤਾ ਗਿਆ

Posted On: 26 MAR 2025 3:23PM by PIB Chandigarh

ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਅੱਜ ਨਵੀਂ ਦਿੱਲੀ ਵਿੱਚ "ਰਿਪਲਸ ਆਫ਼ ਚੇਂਜ: ਜੈਂਡਰ-ਟ੍ਰਾਂਸਫਾਰਮੇਟਿਵ ਰੂਰਲ ਵਾਸ਼ ਪ੍ਰੋਗਰਾਮ ਇਨ ਇੰਡੀਆ" ਕਿਤਾਬ ਜਾਰੀ ਕੀਤੀ।

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (DDWS), ਜਲ ਸ਼ਕਤੀ ਮੰਤਰਾਲੇ ਅਤੇ ਯੂਨੀਸੈਫ ਇੰਡੀਆ ਦੇ ਸਾਂਝੇ ਪ੍ਰਕਾਸ਼ਨ, ਰਿਪਲਸ ਆਫ਼ ਚੇਂਜ ਵਿੱਚ ਗ੍ਰਾਮੀਣ ਭਾਰਤ ਦੀਆਂ ਦਸ ਸ਼ਕਤੀਸ਼ਾਲੀ ਕਹਾਣੀਆਂ ਸ਼ਾਮਲ ਹਨ। ਯੂਨੀਸੈਫ ਦੁਆਰਾ ਦਸਤਾਵੇਜ਼ੀ ਤੌਰ 'ਤੇ ਤਿਆਰ, ਇਹ ਕਹਾਣੀਆਂ ਜ਼ੈਂਡਰ ਐਮਪਾਵਰਮੈਂਟ, ਭਾਈਚਾਰਕ ਅਗਵਾਈ ਅਤੇ ਜ਼ਮੀਨੀ ਪੱਧਰ 'ਤੇ ਨਵੀਨਤਾ ਰਾਹੀਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਤੇ ਜਲ ਜੀਵਨ ਮਿਸ਼ਨ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਦਰਸਾਉਂਦੀਆਂ ਹਨ।

ਪ੍ਰੋਗਰਾਮ ਦੌਰਾਨ, ਮੰਤਰੀ ਨੇ ਜਲ ਸ਼ਕਤੀ ਮੰਤਰਾਲੇ (ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਵਿਭਾਗ) ਦਾ ਅੱਪਗ੍ਰੇਡਿਡ ਵੈੱਬਸਾਈਟ ਪੋਰਟਲ ਵੀ ਲਾਂਚ ਕੀਤਾ। ਇਹ ਵੈੱਬਸਾਈਟ ਪਹਿਲੇ ਉਨ੍ਹਾਂ ਕੁਝ ਸਰਕਾਰੀ ਪਲੈਟਫਾਰਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਵੀਨਤਮ ਡਿਜੀਟਲ ਬ੍ਰਾਂਡ ਆਈਡੈਂਟਿਟੀ ਮੈਨੂਅਲ (DBIM) ਅਤੇ ਭਾਰਤੀ ਸਰਕਾਰੀ ਵੈੱਬਸਾਈਟਾਂ ਲਈ ਦਿਸ਼ਾ-ਨਿਰਦੇਸ਼ਾਂ (GIGW) 3.0 ਦੀ ਪੂਰੀ ਪਾਲਣਾ ਵਿੱਚ ਸਫਲਤਾਪੂਰਵਕ ਸ਼ਾਮਲ ਅਤੇ ਨਵਾਂ ਰੂਪ ਦਿੱਤਾ ਗਿਆ ਹੈ।

A screen with red curtainsAI-generated content may be incorrect.

ਡੀਬੀਆਈਐੱਮ ਇੱਕ ਵਿਆਪਕ ਸ਼ੈਲੀ ਗਾਈਡ ਵਜੋਂ ਕੰਮ ਕਰਦਾ ਹੈ ਅਤੇ ਭਾਰਤ ਦੇ ਡਿਜੀਟਲ ਫੁੱਟਪ੍ਰਿੰਟ ਨੂੰ ਸੁਚਾਰੂ  ਬਣਾਉਣ ਲਈ ਜ਼ਰੂਰੀ ਵਿਜ਼ੁਅਲ, ਟੈਕਸਟ ਅਤੇ ਅਨੁਭਵੀ ਤੱਤਾਂ ਦੀ ਰੂਪਰੇਖਾ ਤਿਆਰ ਕਰਦਾ ਹੈ। ਭਾਰਤ ਸਰਕਾਰ ਲਈ ਇੱਕ ਇਕਸਾਰ ਅਤੇ ਏਕੀਕ੍ਰਿਤ ਡਿਜੀਟਲ ਪਹਿਚਾਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਮੰਤਰਾਲੇ ਦੀ ਸੋਧੀ ਹੋਈ ਵੈੱਬਸਾਈਟ ਇਹ ਯਕੀਨੀ ਬਣਾਉਂਦੀ ਹੈ:

  • ਨਿਰੰਤਰ ਸਰਕਾਰੀ ਬ੍ਰਾਂਡਿੰਗ ਅਤੇ ਪਹਿਚਾਣਯੋਗ ਇੰਟਰਫੇਸ ਰਾਹੀਂ ਨਾਗਰਿਕਾਂ ਦਾ ਵਿਸ਼ਵਾਸ ਵਧਾਇਆ ਗਿਆ ਹੈ।

  • ਸਮਾਵੇਸ਼ੀ ਡਿਜ਼ਾਈਨ, ਬਹੁਭਾਸ਼ਾਈ ਸਮਰਥਨ ਅਤੇ ਸਾਰੇ ਉਪਭੋਗਤਾਵਾਂ ਲਈ ਬਿਹਤਰ ਨੈਵੀਗੇਸ਼ਨ ਦੇ ਨਾਲ ਬਿਹਤਰ ਪਹੁੰਚਯੋਗਤਾ।

  • ਮਿਆਰੀ ਤਕਨੀਕੀ ਪ੍ਰੋਟੋਕੋਲ ਅਤੇ ਅੱਪਡੇਟ ਕੀਤੇ ਸੁਰੱਖਿਆ ਅਭਿਆਸਾਂ ਦੇ ਨਾਲ ਉੱਚ ਸੁਰੱਖਿਆ ਅਤੇ ਪਾਲਣਾ।

  • ਵਿਆਪਕ ਸਮਾਵੇਸ਼ ਅਤੇ ਕੁਸ਼ਲਤਾ ਘਰੇਲੂ ਉਪਭੋਗਤਾਵਾਂ ਅਤੇ ਵਿਸ਼ਵਵਿਆਪੀ ਹਿੱਸੇਦਾਰਾਂ ਦੇ ਨਾਲ ਸਹਿਜ ਗੱਲਬਾਤ ਦੀ ਮੰਜ਼ੂਰੀ ਦਿੰਦੀ ਹੈ।

ਅੱਪਗ੍ਰੇਡ ਕੀਤੇ ਪੋਰਟਲ ਵਿੱਚ ਹੁਣ ਏਕੀਕ੍ਰਿਤ ਇੰਟਰਫੇਸ, ਨਿਰੰਤਰ ਬ੍ਰਾਂਡਿੰਗ ਅਤੇ ਟੈਕਨੋਲੋਜੀ ਮਾਨਕੀਕਰਣ ਦੀ ਸੁਵਿਧਾ ਹੈ, ਜਿਸ ਨਾਲ ਜਲ ਸ਼ਕਤੀ ਮੰਤਰਾਲਾ (ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ) ਡਿਜੀਟਲ ਉੱਦਮਤਾ ਅਤੇ ਪਹੁੰਚਯੋਗਤਾ ਦੀ ਇੱਕ ਆਦਰਸ਼ ਉਦਾਹਰਣ ਬਣ ਗਿਆ ਹੈ।

ਸਮਾਗਮ ਵਿੱਚ ਬੋਲਦਿਆਂ, ਸ਼੍ਰੀ ਸੀ.ਆਰ ਪਾਟਿਲ ਨੇ ਕਿਹਾ, “ਰਿਪਲਸ ਆਫ਼ ਚੇਂਜ ਦੀਆਂ ਕਹਾਣੀਆਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜਦੋਂ ਮਹਿਲਾਵਾਂ ਅਗਵਾਈ ਕਰਦੀਆਂ ਹਨ, ਤਾਂ ਬਦਲਾਅ ਹੁੰਦਾ ਹੈ। ‘ਰਿਪਲਸ ਆਫ਼ ਚੇਂਜ’ ਸਿਰਫ਼ ਇੱਕ ਕਿਤਾਬ ਨਹੀਂ ਹੈ, ਇਹ ਸਾਡੇ ਪਿੰਡਾਂ ਵਿੱਚ ਹੋ ਰਹੀਆਂ ਸਾਈਲੈਂਟ ਰੈਵੋਲਿਊਸ਼ਨਸ ਦਾ ਪ੍ਰਤੀਬਿੰਬ ਹੈ। ਸਵੱਛ ਭਾਰਤ ਅਤੇ ਜਲ ਜੀਵਨ ਦੇ ਮਿਸ਼ਨ ਸਿਰਫ਼ ਬੁਨਿਆਦੀ ਢਾਂਚੇ ਬਾਰੇ ਨਹੀਂ ਹਨ, ਇਹ ਸਨਮਾਨ, ਸਸ਼ਕਤੀਕਰਣ ਅਤੇ ਪਰਿਵਰਤਨ ਬਾਰੇ ਹਨ। ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਵਿੱਚ, ਮੈਨੂੰ ਮਾਣ ਹੈ ਕਿ ਸਾਡਾ ਮੰਤਰਾਲਾ ਸਾਡੀ ਅੱਪਗ੍ਰੇਡ ਕੀਤੀ ਵੈੱਬਸਾਈਟ ਦੇ ਲਾਂਚ ਨਾਲ ਡਿਜੀਟਲ ਗਵਰਨੈਂਸ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ, ਇੱਕ ਅਜਿਹਾ ਪਲੈਟਫਾਰਮ ਜੋ ਨਾ ਸਿਰਫ਼ ਆਧੁਨਿਕ ਅਤੇ ਸੁਰੱਖਿਅਤ ਹੈ, ਸਗੋਂ ਸਮਾਵੇਸ਼ੀ, ਪਹੁੰਚਯੋਗ ਅਤੇ ਨਾਗਰਿਕ-ਕੇਂਦ੍ਰਿਤ ਵੀ ਹੈ।”

ਇਹ ਸਮਾਗਮ ਜਲ ਸ਼ਕਤੀ ਮੰਤਰਾਲੇ ਦੇ ਸਮਾਵੇਸ਼ਿਤਾ, ਪਹੁੰਚਯੋਗਤਾ ਅਤੇ ਭਾਈਚਾਰਕ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਇਸ ਸਮਾਗਮ ਵਿੱਚ ਡੀਡੀਡਬਲਿਊਐੱਸ ਸਕੱਤਰ, ਜਲ ਸਰੋਤ ਸਕੱਤਰ, ਐੱਸਬੀਐੱਮਜੀ ਅਤੇ ਜੇਜੇਐੱਮ ਦੇ ਮਿਸ਼ਨ ਡਾਇਰੈਕਟਰ, ਯੂਨੀਸੈਫ ਇੰਡੀਆ ਦੇ ਵਾਸ਼ ਮੁਖੀ ਸਮੇਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 **************

ਧਨਯਾ ਸਨਾਲ ਕੇ


(Release ID: 2115720) Visitor Counter : 10