ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸੰਸਦ ਸਵਾਲ: ਦਿਵਯ ਕਲਾ ਮੇਲਾ
प्रविष्टि तिथि:
25 MAR 2025 2:53PM by PIB Chandigarh
ਸਰਕਾਰ ਜਾਗਰੂਕਤਾ ਸਿਰਜਣ ਅਤੇ ਪ੍ਰਚਾਰ ਯੋਜਨਾ (ਦਿਵਯਾਂਗਜਨਾਂ ਦੇ ਅਧਿਕਾਰ ਐਕਟ, 2016 ਦੇ ਲਾਗੂਕਰਨ ਦੇ ਲਈ ਯੋਜਨਾ (ਐੱਸਆਈਪੀਡੀਏ) ਦੇ ਤਹਿਤ ਉਪ-ਯੋਜਨਾ) ਦੇ ਤਹਿਤ ਵੱਡੇ ਪੈਮਾਨੇ ‘ਤੇ ਦਿਵਯ ਕਲਾ ਮੇਲਿਆਂ ਦਾ ਆਯੋਜਨ ਕਰ ਰਹੀ ਹੈ, ਤਾਕਿ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਦਿਵਯਾਂਗਜਨਾਂ ਨੂੰ ਉਨ੍ਹਾਂ ਦੇ ਦੁਆਰਾ ਬਣਾਏ ਗਏ ਉਤਪਾਦਾਂ ਦੀ ਵਿਕਰੀ ਨੂੰ ਹੁਲਾਰਾ ਦੇਣ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ ਜਾ ਸਕੇ।
ਦਸੰਬਰ 2022 ਤੋਂ ਹੁਣ ਤੱਕ ਦੇਸ਼ ਭਰ ਵਿੱਚ 24 ਦਿਵਯ ਕਲਾ ਮੇਲੇ ਆਯੋਜਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦਿਵਯ ਕਲਾ ਮੇਲਿਆਂ ਵਿੱਚ ਭਾਗੀਦਾਰੀ ਨਾਲ ਕਰੀਬ 1550 ਦਿਵਯਾਂਗ ਉੱਦਮੀਆਂ ਅਤੇ ਕਾਰੀਗਰਾਂ ਨੂੰ ਲਾਭ ਮਿਲਿਆ ਹੈ, ਜਿੱਥੇ ਉਨ੍ਹਾਂ ਨੇ 16.80 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਇਨ੍ਹਾਂ ਮੇਲਿਆਂ ਦੌਰਾਨ ਰਾਸ਼ਟਰੀ ਦਿਵਯਾਂਗਜਨ ਵਿੱਤ ਵਿਕਾਸ ਨਿਗਮ (ਐੱਨਡੀਐੱਫਡੀਸੀ) ਲੋਨ ਯੋਜਨਾ ਦੇ ਤਹਿਤ 919 ਦਿਵਯਾਂਗਜਨਾਂ ਨੂੰ 17.42 ਕਰੋੜ ਰੁਪਏ ਦੇ ਲੋਨ ਪ੍ਰਵਾਨ ਕੀਤੇ ਗਏ।
ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਬੀ.ਐੱਲ. ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਵੀਐੱਮ
(रिलीज़ आईडी: 2114927)
आगंतुक पटल : 23