ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਆਪਣੀ ਓਡੀਸ਼ਾ ਯਾਤਰਾ ਦੇ ਦੌਰਾਨ ਸ਼ਹਿਰੀ ਵਿਕਾਸ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ
Posted On:
23 MAR 2025 5:47PM by PIB Chandigarh
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ, ਭਾਰਤ ਸਰਕਾਰ, ਸ਼੍ਰੀ ਮਨੋਹਰ ਲਾਲ ਨੇ ਸ਼ਹਿਰੀ ਵਿਕਾਸ ਨਾਲ ਸਬੰਧਿਤ ਪ੍ਰਮੁੱਖ ਪਹਿਲਕਦਮੀਆਂ ਅਤੇ ਢਾਂਚਾਗਤ ਪ੍ਰੋਜੈਕਟਾਂ ਦੇ ਲਾਗੂਕਰਨ ਅਤੇ ਉਨ੍ਹਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ।
ਓਡੀਸ਼ਾ ਦੇ ਸ਼ਹਿਰੀ ਕੇਂਦਰਾਂ ਦੀ ਸਮਰੱਥਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮਨੋਹਰ ਲਾਲ ਨੇ ਕੇਂਦਰੀ ਆਰਥਿਕ ਵਿਕਾਸ ਨੂੰ ਗਤੀ ਦੇਣ ਦੇ ਲਈ ਭੁਵਨੇਸ਼ਵਰ, ਕਟਕ, ਪੁਰੀ ਅਤੇ ਖੋਰਧਾ ਨੂੰ ਵਿਕਾਸ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਬੁਨਿਆਦੀ ਢਾਂਚੇ ਵਿੱਚ ਸੁਧਾਰ, ਉਦਯੋਗਿਕ ਅਤੇ ਵਣਜਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਰਣਨੀਤਕ ਯੋਜਨਾ ਅਤੇ ਜਨਤਕ-ਨਿਜੀ ਭਾਗੀਦਾਰੀ ਦੇ ਮਾਧਿਅਮ ਨਾਲ ਟਿਕਾਊ ਸ਼ਹਿਰੀਕਰਣ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।


ਇਸ ਦੌਰਾਨ ਗ੍ਰੇਟਰ ਭੁਵਨੇਸ਼ਵਰ ਖੇਤਰ ਦੇ ਹਿੱਸੇ ਦੇ ਰੂਪ ਵਿੱਚ ਇੱਕ ਨਵਾਂ ਸ਼ਹਿਰ ਵਿਕਸਿਤ ਕਰਨ ਦੇ ਪ੍ਰਸਤਾਵ ‘ਤੇ ਮੁੱਖ ਤੌਰ ‘ਤੇ ਚਰਚਾ ਹੋਈ। ਮਾਣਯੋਗ ਮੰਤਰੀ ਨੇ ਇਸ ਪ੍ਰੋਜੈਕਟ ਦੇ ਲਈ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਰਾਜ ਸਰਕਾਰ ਨੂੰ 15ਵੇਂ ਵਿੱਤ ਆਯੋਗ ਅਤੇ ਅਰਬਨ ਚੈਲੇਂਜ ਫੰਡ ਦੇ ਤਹਿਤ ਵਿੱਤਪੋਸ਼ਣ ਦੇ ਅਵਸਰਾਂ ਦਾ ਪਤਾ ਲਗਾਉਣ ਦੀ ਸਲਾਹ ਦਿੱਤੀ।
ਕੇਂਦਰ ਸਰਕਾਰ ਨੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਤਹਿਤ ਓਡੀਸ਼ਾ ਦੇ ਲਈ 400 ਇਲੈਕਟ੍ਰਿਕ ਬੱਸਾਂ ਦੀ ਤੈਨਾਤੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ। ਸ਼੍ਰੀ ਮਨੋਹਰ ਲਾਲ ਨੇ ਪ੍ਰਸਤਾਵਿਤ ਭੁਵਨੇਸ਼ਵਰ ਮੈਟਰੋ ਪ੍ਰੋਜੈਕਟ ਦੀ ਵੀ ਸਮੀਖਿਆ ਕੀਤੀ ਅਤੇ ਸ਼ਹਿਰ ਵਿੱਚ ਪਬਲਿਕ ਟ੍ਰਾਂਸਪੋਰਟ ਦੀ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਵੱਲੋਂ ਪੂਰੀ ਤਰ੍ਹਾਂ ਸਹਾਇਤਾ ਦਿੱਤੇ ਜਾਣ ਦੀ ਗੱਲ ਦੁਹਰਾਈ।
ਭੁਵਨੇਸ਼ਵਰ, ਇੱਕ ਪ੍ਰਮੁੱਖ ਆਵਾਸ ਪਹਿਲਕਦਮੀ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਦੇ ਲਈ ਲਾਂਚ ਸਾਈਟ ਰਿਹਾ। ਪੀਐੱਮਏਵਾਈ-ਸ਼ਹਿਰੀ (ਪੀਐੱਮਏਵਾਈ-2) ਦੇ ਤਹਿਤ 50,000 ਨਵੇਂ ਮਕਾਨਾਂ ਦੇ ਪ੍ਰਸਤਾਵ ‘ਤੇ ਚਰਚਾ ਕੀਤੀ ਗਈ, ਅਤੇ ਮਾਣਯੋਗ ਮੰਤਰੀ ਨੇ ਇਸ ਦੇ ਜਲਦੀ ਅਨੁਮੋਦਨ ਦੇ ਲਈ ਰਾਜ ਸਰਕਾਰ ਦੇ ਨਾਲ ਨਿਰੰਤਰ ਤਾਲਮੇਲ ਦਾ ਭਰੋਸਾ ਦਿੱਤਾ।
ਮਾਣਯੋਗ ਮੰਤਰੀ ਨੇ ਖਾਸ ਤੌਰ ‘ਤੇ 18 ਸ਼ਹਿਰਾਂ ਵਿੱਚ ਵਰਤਮਾਨ ਵਿੱਚ ਜਾਰੀ 24x7 ਜਲ ਸਪਲਾਈ ਪ੍ਰੋਜੈਕਟ ਜਿਹੀਆਂ ਉਪਲਬਧੀਆਂ ਹਾਸਲ ਕਰਨ ਵਿੱਚ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਦੇ ਲਈ ਅਟਲ ਮਿਸ਼ਨ (ਅੰਮ੍ਰਿਤ) ਦੇ ਤਹਿਤ ਓਡੀਸ਼ਾ ਦੀ ਪ੍ਰਗਤੀ ਦੀ ਸਰਾਹਨਾ ਕੀਤੀ।
ਸਵੱਛ ਭਾਰਤ ਮਿਸ਼ਨ 2.0 ਦੇ ਤਹਿਤ, ਰਾਜ ਨੇ ਸਵੱਛਤਾ ਅਤੇ ਵੇਸਟ ਮੈਨੇਜਮੈਂਟ ਵਿੱਚ ਸ਼ਲਾਘਾਯੋਗ ਸੁਧਾਰ ਦਿਖਾਇਆ ਹੈ। ਮਾਣਯੋਗ ਮੰਤਰੀ ਨੇ ਰਾਜ ਨੂੰ ਭੂਮੀ ਨੂੰ ਮੁੜ-ਪ੍ਰਾਪਤ ਕਰਨ ਅਤੇ ਹਰਿਤ ਸ਼ਹਿਰੀ ਸਥਾਨ ਬਣਾਉਣ ਦੇ ਲਈ ਅਜਿਹੀਆਂ ਥਾਵਾਂ ਨੂੰ ਸਾਫ ਕਰਨ ਨੂੰ ਪ੍ਰਾਥਮਿਕਤਾ ਦੇਣ ਦਾ ਨਿਰਦੇਸ਼ ਦਿੱਤਾ, ਜਿੱਥੇ ਲੰਬੇ ਅਰਸੇ ਤੋਂ ਠੋਸ ਰਹਿੰਦ-ਖੂੰਹਦ ਨੂੰ ਇਕੱਠਾ ਕਰਕੇ ਰੱਖਿਆ ਗਿਆ ਹੈ।
ਇਸ ਦੇ ਇਲਾਵਾ, ਮਾਣਯੋਗ ਮੰਤਰੀ ਨੇ ਰਾਜ ਸਰਕਾਰ ਨੂੰ ਓਡੀਸ਼ਾ ਭਰ ਵਿੱਚ ਸਟ੍ਰੀਟ ਵੈਂਡਰਸ ਦੇ ਲਈ ਵਿਆਪਕ ਪਹੁੰਚ ਅਤੇ ਤੇਜ਼ੀ ਨਾਲ ਲੋਨ ਪਹੁੰਚ ਯਕੀਨੀ ਬਣਾਉਣ ਦੀ ਤਾਕੀਦ ਕਰਦੇ ਹੋਏ ਪੀਐੱਮ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਯੋਜਨਾ ਦੇ ਤੀਬਰ ਲਾਗੂਕਰਨ ‘ਤੇ ਜ਼ੋਰ ਦਿੱਤਾ।
ਮਾਣਯੋਗ ਮੰਤਰੀ ਦਾ ਇਹ ਦੌਰਾ ਰਾਜ ਸਰਕਾਰਾਂ ਦੇ ਨਾਲ ਗੂੜ੍ਹੇ ਸਹਿਯੋਗ ਦੇ ਮਾਧਿਅਮ ਨਾਲ ਸ਼ਹਿਰੀ ਵਿਕਾਸ ਨੂੰ ਮਜ਼ਬੂਤ ਬਣਾਉਣ ਅਤੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਪ੍ਰਤੀ ਕੇਂਦਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
************
ਐੱਸਕੇ
(Release ID: 2114256)
Visitor Counter : 22