ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ, ਨਵੀਂ ਦਿੱਲੀ ਦੀ 49ਵੀਂ ਵਾਰਸ਼ਿਕ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਏਮਸ (AIIMS) ਨਵੀਂ ਦਿੱਲੀ ਨੇ ਹੈਲਥਕੇਅਰ ਅਤੇ ਮੈਡੀਕਲ ਸਿੱਖਿਆ ਵਿੱਚ ਇੱਕ ਬੈਂਚਮਾਰਕ ਬਣਾਇਆ ਹੈ, ਅੱਜ ਗ੍ਰੈਜੂਏਟ ਹੋਣ ਵਾਲੇ ਡਾਕਟਰ ਅਤੇ ਰਿਸਰਚਰ ਸਾਡੇ ਹੈਲਥਕੇਅਰ ਸਿਸਟਮ ਨੂੰ ਮਜ਼ਬੂਤ ਬਣਾਉਣ ਅਤੇ ਸਮਰਪਣ ਦੇ ਨਾਲ ਰਾਸ਼ਟਰ ਦੀ ਸੇਵਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ: ਸ਼੍ਰੀਮਤੀ ਦ੍ਰੌਪਦੀ ਮੁਰਮੂ
“ਏਮਸ (AIIMS) ਗੀਤਾ ਦੇ ਕਰਮਯੋਗ (Gita’s Karmayoga) ਦੀ ਚਲਦੀ ਹੋਈ ਲੈਬਾਰਟਰੀ ਹੈ”
“ਏਮਸ (AIIMS) ਭਾਰਤ ਵਿੱਚ ਨਿਰਮਿਤ (Made-in-India) ਇੱਕ ਗੌਰਵਸ਼ਾਲੀ ਸਫ਼ਲਤਾ ਦੀ ਕਹਾਣੀ ਹੈ ਅਤੇ ਇਹ ਪੂਰੇ ਦੇਸ਼ ਵਿੱਚ ਮਿਸਾਲੀ ਮਾਡਲ ਹੈ”
“ਏਮਸ (AIIMS) ਦੀ ਜ਼ਿੰਮੇਦਾਰੀ ਹੈਲਥਕੇਅਰ, ਸਿੱਖਿਆ ਅਤੇ ਖੋਜ ਤੋਂ ਪਰੇ ਹੈ, ਇਹ ਇੱਕ ਐਸੇ ਮਾਹੌਲ ਨੂੰ ਹੁਲਾਰਾ ਦੇਣ ਤੱਕ ਫੈਲੀ ਹੋਈ ਹੈ, ਜਿੱਥੇ ਹਰ ਹਿਤਧਾਰਕ ਦੀ ਆਵਾਜ਼ ਸੁਣੀ ਜਾਂਦੀ ਹੈ, ਜਿੱਥੇ ਸੰਸਾਧਨਾਂ ਦਾ ਵਿਵੇਕਪੂਰਨ ਤਰੀਕੇ ਨਾਲ ਉਪਯੋਗ ਕੀਤਾ ਜਾਂਦਾ ਹੈ ਅਤੇ ਜਿੱਥੇ ਉਤਕ੍ਰਿਸ਼ਟਤਾ ਆਦਰਸ਼ ਹੈ”
ਨਿਰੰਤਰ ਸਿੱਖਣ ਅਤੇ ਵਿਕਾਸ ਦੇ ਪ੍ਰਤੀ ਪ੍ਰਤੀਬੱਧਤਾ ਨੇ ਏਮਸ (AIIMS) ਨਵੀਂ ਦਿੱਲੀ ਨੂੰ ਇੱਕ ਐਸੇ ਮੁਕਾਮ ‘ਤੇ ਪਹੁੰਚਾਇਆ ਹੈ, ਜਿੱਥੇ ਇਹ 2018 ਤੋਂ ਮੈਡੀਕਲ ਸ਼੍ਰੇਣੀ ਵਿੱਚ ਐੱਨਆਈਆਰਐੱਫ (NIRF) ਰੈਂਕਿੰਗਸ ਵਿੱਚ ਸਿਖਰਲੇ ਸਥਾਨ ‘ਤੇ ਹੈ: ਸ਼੍ਰੀ ਜੇ ਪੀ ਨੱਡਾ
“ਏਮਸ ਨੇ ਖ਼ੁਦ ਨੂੰ ਏਆਈ-ਸੰਚਾਲਿਤ ਨਿਦਾਨ ਅਤੇ ਰੋਬੋਟਿਕ ਸਰਜਰੀ ਟ੍ਰੇਨਿੰਗ (AI-driven diagnostics and robotic surgery trai
Posted On:
21 MAR 2025 6:16PM by PIB Chandigarh
ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਇੱਥੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਦੀ ਉਪਸਥਿਤੀ ਵਿੱਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ- AIIMS) ਨਵੀਂ ਦਿੱਲੀ ਦੀ 49ਵੀਂ ਵਾਰਸ਼ਿਕ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ “ਏਮਸ (AIIMS) ਨਵੀਂ ਦਿੱਲੀ ਨੇ ਹੈਲਥਕੇਅਰ ਅਤੇ ਮੈਡੀਕਲ ਸਿੱਖਿਆ ਵਿੱਚ ਇੱਕ ਬੈਂਚਮਾਰਕ (benchmark) ਬਣਾਇਆ ਹੈ। ਅੱਜ ਇੱਥੋਂ ਗ੍ਰੈਜੂਏਸ਼ਨ ਕਰਨ ਵਾਲੇ ਡਾਕਟਰ ਅਤੇ ਰਿਸਰਚਰ ਸਾਡੇ ਹੈਲਥਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਸਮਰਪਣ ਦੇ ਨਾਲ ਰਾਸ਼ਟਰ ਦੇ ਸੇਵਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।” ਉਨ੍ਹਾਂ ਨੇ ਕਿਹਾ ਕਿ “ਏਮਸ (AIIMS) ਗੀਤਾ ਦੇ ਕਰਮਯੋਗ (Gita’s Karmayoga) ਦੀ ਚਲਦੀ ਹੋਈ ਲੈਬਾਰਟਰੀ (running laboratory) ਹੈ।”

ਰਾਸ਼ਟਰਪਤੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਏਮਸ (AIIMS) ਭਾਰਤ ਵਿੱਚ ਨਿਰਮਿਤ (Made-in-India) ਇੱਕ ਗੌਰਵਸ਼ਾਲੀ ਸਫ਼ਲਤਾ ਦੀ ਕਹਾਣੀ ਹੈ ਅਤੇ ਇਹ ਪੂਰੇ ਦੇਸ਼ ਵਿੱਚ ਮਿਸਾਲੀ ਮਾਡਲ ਹੈ। “ਇਹ ਵਿਸ਼ੇਸ਼ ਤੌਰ ‘ਤੇ ਕੋਵਿਡ-19 ਜਿਹੀਆਂ ਮਹਾਮਾਰੀਆਂ ਦੇ ਸਮੇਂ ਵਿੱਚ ਮਾਰਗ ਦਿਖਾਉਣ ਵਾਲੀ ਰਿਸਰਚ ਵਿੱਚ ਸੱਭ ਤੋਂ ਅੱਗੇ ਰਿਹਾ ਹੈ।” ਉਨ੍ਹਾਂ ਨੇ ਕਿਹਾ, “ਏਮਸ (AIIMS) ਦੀ ਜ਼ਿੰਮੇਦਾਰੀ ਹੈਲਥਕੇਅਰ, ਸਿੱਖਿਆ ਅਤੇ ਰਿਸਰਚ ਤੋਂ ਪਰੇ ਹੈ। ਇਹ ਇੱਕ ਐਸਾ ਮਾਹੌਲ ਬਣਾਉਣ ਤੱਕ ਫੈਲੀ ਹੋਈ ਹੈ, ਜਿੱਥੇ ਹਰ ਹਿਤਧਾਰਕ ਦੀ ਆਵਾਜ਼ ਸੁਣੀ ਜਾਂਦੀ ਹੈ, ਜਿੱਥੇ ਸੰਸਾਧਨਾਂ ਦਾ ਵਿਵੇਕਪੂਰਨ ਢੰਗ ਨਾਲ ਉਪਯੋਗ ਕੀਤਾ ਜਾਂਦਾ ਹੈ ਅਤੇ ਜਿੱਥੇ ਉਤਕ੍ਰਿਸ਼ਟਤਾ ਆਦਰਸ਼ ਹੈ।”
ਅੱਜ ਦੇ ਸਮੇਂ ਵਿੱਚ ਸਿਹਤ ਸੇਵਾ (ਹੈਲਥਕੇਅਰ) ਵਿੱਚ ਚੁਣੌਤੀਆਂ ਨੂੰ ਰੇਖਾਂਕਿਤ ਕਰਦੇ ਹੋਏ, ਰਾਸ਼ਟਰਪਤੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ, ਕਿ ਹੈਲਥਕੇਅਰ ਵਿੱਚ ਪ੍ਰਗਤੀ ਦੇ ਨਾਲ ਜੀਵਨ ਦੀ ਸੰਭਾਵਨਾ ਭੀ ਵਧ ਰਹੀ ਹੈ। ਇਸ ਦੇ ਨਤੀਜੇ ਵਜੋਂ, ਬਜ਼ੁਰਗ ਲੋਕਾਂ ਦੀ ਸੰਖਿਆ ਵਧ ਰਹੀ ਹੈ, ਜਿਸ ਨਾਲ ਇਸ ਖੇਤਰ ਵਿੱਚ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ, ਮੈਡੀਕਲ ਪੇਸ਼ਾ ਆਧੁਨਿਕ ਸਮੇਂ ਵਿੱਚ ਜੀਵਨਸ਼ੈਲੀ ਵਿੱਚ ਬਦਲਾਅ ਦੇ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਏਮਸ (AIIMS) ਨਵੀਂ ਦਿੱਲੀ ਦੇ ਫੈਕਲਟੀ ਨੂੰ ਮਾਨਸਿਕ ਸਿਹਤ ‘ਤੇ ਜਾਗਰੂਕਤਾ ਅਭਿਯਾਨ (awareness drive) ਸ਼ੁਰੂ ਕਰਨ ਦਾ ਆਗਰਹਿ ਕੀਤਾ, ਤਾਕਿ ਲੋਕਾਂ ਨੂੰ ਇਸ ਛਿਪੀ ਹੋਈ ਬਿਮਾਰੀ (hidden sickness) ਬਾਰੇ ਜਾਗਰੂਕ ਕੀਤਾ ਜਾ ਸਕੇ।
ਰਾਸ਼ਟਰਪਤੀ ਨੇ ਕਿਹਾ ਕਿ ਆਧੁਨਿਕ ਮੈਡੀਸਿਨ ਕਿਸੇ ਸਿੱਟੇ ‘ਤੇ ਪਹੁੰਚਣ ਦੇ ਲਈ ਅਲਪਕਾਲੀ ਪ੍ਰਯੋਗ ਕਰਦੀ ਹੈ, ਜਦਕਿ ਆਯੁਰਵੇਦ(Ayurveda), ਯੋਗ (yoga) ਅਤੇ ਮੈਡੀਸਿਨ ਦੀਆਂ ਕਈ ਪਰੰਪਰਾਗਤ ਪ੍ਰਣਾਲੀਆਂ ਮਨੁੱਖੀ ਸਿਹਤ ਦੇ ਲਈ ਦੀਰਘਕਾਲੀ ਅਤੇ ਸੰਪੂਰਨ ਦ੍ਰਿਸ਼ਟੀਕੋਣ (long-term and holistic approach) ਅਪਣਾਉਂਦੀਆਂ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਸਿਹਤ ਸਬੰਧੀ ਮਾਮਲਿਆਂ ਨਾਲ ਨਿਪਟਣ ਵਿੱਚ ਆਧੁਨਿਕਤਾ ਅਤੇ ਪਰੰਪਰਾ ਦਾ ਮਿਸ਼ਰਣ (mix of modernity and tradition) ਪੇਸ਼ ਕਰਨ ਹਿਤ, ਭਾਰਤ ਦੀਆਂ ਪ੍ਰਾਚੀਨ ਸਿਹਤ ਇਲਾਜ ਦੀਆਂ ਪੱਧਤੀਆਂ (health healing practices) ਨੂੰ ਅਪਣਾਉਣ ਦੇ ਲਈ ਏਮਸ (AIIMS) ਨਵੀਂ ਦਿੱਲੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਏਮਸ (AIIMS) ਨੂੰ ਹੈਲਥਕੇਅਰ ਪ੍ਰੋਟੋਕੋਲ ਵਿੱਚ ਲਿੰਗ ਸਮਾਨਤਾ (gender equality) ਲਿਆਉਣ ਦੇ ਲਈ ਮੁਹਿੰਮ ਸ਼ੁਰੂ ਕਰਨ ਦਾ ਭੀ ਸੱਦਾ ਦਿੱਤਾ, ਕਿਉਂਕਿ ਇਹ ਦੇਖਿਆ ਗਿਆ ਹੈ ਕਿ ਹਿਰਦੇ ਰੋਗ ਅਤੇ ਹੋਰ ਬਿਮਾਰੀਆਂ ਤੋਂ ਪੀੜਿਤ ਜ਼ਿਆਦਾਤਰ ਰੋਗੀ ਮੁੱਖ ਤੌਰ ‘ਤੇ ਪੁਰਸ਼ ਹਨ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉਨ੍ਹਾਂ ਦੇ ਅਣਥੱਕ ਤਿਆਗ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੇ ਲਈ ਵਧਾਈਆਂ ਦਿੰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ।
ਭਾਰਤ ਦੀ ਪ੍ਰਮੁੱਖ ਮੈਡੀਕਲ ਸੰਸਥਾ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ “ਨਿਰੰਤਰ ਸਿੱਖਣ ਅਤੇ ਵਿਕਾਸ ਦੇ ਪ੍ਰਤੀ ਪ੍ਰਤੀਬੱਧਤਾ ਨੇ ਏਮਸ (AIIMS) ਨਵੀਂ ਦਿੱਲੀ ਨੂੰ ਇੱਕ ਐਸੇ ਮੁਕਾਮ ‘ਤੇ ਪਹੁੰਚਾਇਆ ਹੈ, ਜਿੱਥੇ ਇਹ 2018 ਤੋਂ ਮੈਡੀਕਲ ਸ਼੍ਰੇਣੀ ਵਿੱਚ ਐੱਨਆਈਆਰਐੱਫ ਰੈਂਕਿੰਗਸ(NIRF rankings) ਵਿੱਚ ਸਿਖਰਲੇ ਸਥਾਨ ‘ਤੇ ਹੈ।” ਉਨ੍ਹਾਂ ਨੇ ਕਿਹਾ ਕਿ ਏਮਸ (AIIMS) ਨੇ ਦੇਸ਼ ਦੀਆਂ ਹੈਲਥਕੇਅਰ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੀਆਂ ਸਮਰੱਥਾਵਾਂ ਦਾ ਲਗਾਤਾਰ ਵਿਸਤਾਰ ਕੀਤਾ ਹੈ।
ਏਮਸ (AIIMS) ਦੀਆਂ ਕੁਝ ਹਾਲੀਆ ਉਪਲਬਧੀਆਂ ‘ਤੇ ਰੋਸ਼ਨੀ ਪਾਉਂਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ “ਏਮਸ ਨੇ ਖ਼ੁਦ ਨੂੰ ਏਆਈ-ਸੰਚਾਲਿਤ ਡਾਇਗਨੌਸਟਿਕ ਅਤੇ ਰੋਬੋਟਿਕ ਸਰਜਰੀ ਟ੍ਰੇਨਿੰਗ (AI-driven diagnostics and robotic surgery training) ਵਿੱਚ ਲੀਡਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਇਹ ਭਾਰਤ ਦੀ ਪਹਿਲੀ ਮੈਡੀਕਲ ਸੰਸਥਾ ਹੈ, ਜਿੱਥੇ ਦੋਹਰੀ ਕਿਡਨੀ ਟ੍ਰਾਂਸਪਲਾਂਟ ਅਤੇ ਰੀਨਲ ਆਟੋ-ਟ੍ਰਾਂਸਪਲਾਂਟ (dual kidney transplant and renal auto-transplant) ਸਹਿਤ ਕਈ ਗ੍ਰਾਊਂਡ-ਬ੍ਰੇਕਿੰਗ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਰਿਸਰਚ ਦੇ ਪ੍ਰਤੀ ਸੰਸਥਾਨ ਦੀ ਪ੍ਰਤੀਬੱਧਤਾ, ਉਚਿਤ ਵਿੱਤਪੋਸ਼ਣ ਦੇ ਨਾਲ 900 ਤੋਂ ਅਧਿਕ ਬਾਹਰਲੇ ਪ੍ਰੋਜੈਕਟਾਂ ਦੇ ਪ੍ਰਬੰਧਨ ਵਿੱਚ ਸਾਫ਼ ਦਿਖਦੀ ਹੈ।” ਉਨ੍ਹਾਂ ਨੇ ਕਿਹਾ ਕਿ ਏਮਸ (AIIMS) ਨਵੀਂ ਦਿੱਲੀ ਨੇ ਮਸ਼ੀਨੀਕ੍ਰਿਤ ਸਫ਼ਾਈ, ਆਪਣੇ ਸਫ਼ਾਈ ਕਰਮਚਾਰੀਆਂ ਨੂੰ ਅਪ-ਸਕਿੱਲਿੰਗ ਅਤੇ ਰੀਸਕਿੱਲਿੰਗ ਆਦਿ ਜਿਹੀਆਂ ਪਹਿਲਾਂ ਕਰਕੇ ਕਾਇਆਕਲਪ ਪੁਰਸਕਾਰਾਂ (Kayakalp Awards) ਵਿੱਚ ਲਗਾਤਾਰ ਪ੍ਰਥਮ ਰੈਂਕ(First Rank) ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਕੇਂਦਰੀ ਸਿਹਤ ਮੰਤਰੀ ਨੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਹੈਲਥਕੇਅਰ ਸਿਸਟਮ ਨੂੰ ਪ੍ਰਭਾਵੀ ਢੰਗ ਨਾਲ ਬਿਹਤਰ ਬਣਾਉਣ ਦੇ ਲਈ, ਏਮਸ (AIIMS) ਜਿਹੀ ਪ੍ਰਮੁੱਖ ਸੰਸਥਾ ਵਿੱਚ ਕਮਾਈ ਆਪਣੀ ਪ੍ਰਤਿਭਾ, ਕੌਸ਼ਲ ਅਤੇ ਗਿਆਨ ਨੂੰ ਲਾਗੂ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਗਰਹਿ ਕੀਤਾ ਕਿ ਅਗਰ ਉਨ੍ਹਾਂ ਨੂੰ ਦੇਸ਼ ਵਿੱਚ ਨਵ ਸਥਾਪਿਤ ਏਮਸ (AIIMS) ਅਤੇ ਤੀਸਰੇ ਦਰਜੇ ਦੀਆਂ ਦੇਖਭਾਲ਼ ਸੰਸਥਾਵਾਂ (tertiary care institutions) ਵਿੱਚ ਸੇਵਾ ਕਰਨ ਦਾ ਮੌਕਾ ਮਿਲੇ, ਤਾਂ ਉਹ ਏਮਸ (AIIMS) ਨਵੀਂ ਦਿੱਲੀ ਦੀ ਕਾਰਜ ਨੀਤੀ ਅਤੇ ਸੰਸਕ੍ਰਿਤੀ ਨੂੰ ਉੱਥੇ ਭੀ ਅਪਣਾਉਣ। ਉਨ੍ਹਾਂ ਨੇ ਕਿਹਾ, “ਏਮਸ (AIIMS) ਵਿੱਚ ਤੁਹਾਡੀ ਸਿੱਖਿਆ ਨੇ ਤੁਹਾਨੂੰ ਨਾ ਕੇਵਲ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਗਿਆਨ ਅਤੇ ਕੌਸ਼ਲ ਪ੍ਰਦਾਨ ਕੀਤਾ ਹੈ, ਬਲਕਿ ਸਮਾਨ-ਅਨੁਭੂਤੀ, ਇਮਾਨਦਾਰੀ ਅਤੇ ਸੇਵਾ (empathy, integrity, and service) ਦੀਆਂ ਕਦਰਾਂ-ਕੀਮਤਾਂ ਨਾਲ ਭੀ ਲੈਸ ਕੀਤਾ ਹੈ। ਇਹ ਮੂਲ ਕਦਰਾਂ-ਕੀਮਤਾਂ ਤੁਹਾਡੇ ਮਾਰਗਦਰਸ਼ਕ ਸਿਧਾਂਤਾ ਦੇ ਰੂਪ ਵਿੱਚ ਕੰਮ ਕਰਨਗੀਆਂ, ਕਿਉਂਕਿ ਆਪ (ਤੁਸੀਂ) ਮੈਡੀਕਲ ਪੇਸ਼ੇ ਦੀਆਂ ਜਟਿਲਤਾਵਾਂ ਨੂੰ ਸਮਝਦੇ ਹੋ ਅਤੇ ਉਨ੍ਹਾਂ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਜੋ ਤੁਹਾਡੇ ਖੇਤਰ ਵਿੱਚ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ।”
ਸ਼੍ਰੀ ਨੱਡਾ ਨੇ ਵਿਦਿਆਰਥੀਆਂ ਨੂੰ ਇਨੋਵੇਸ਼ਨ ਅਤੇ ਸਹਿਯੋਗ ਦੀ ਭਾਵਨਾ ਅਪਣਾਉਣ ਦੇ ਲਈ ਪ੍ਰੋਤਸਾਹਿਤ ਕਰਦੇ ਹੋਏ, ਆਪਣੇ ਸੰਬੋਧਨ ਦਾ ਸਮਾਪਨ ਕੀਤਾ। ਉਨ੍ਹਾਂ ਨੇ ਕਿਹਾ, “ਮੈਡੀਕਲ ਸਾਇੰਸ ਅਤੇ ਟੈਕਨੋਲੋਜੀ ਵਿੱਚ ਪ੍ਰਗਤੀ, ਹੈਲਥਕੇਅਰ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੀ ਹੈ, ਅਤੇ ਵਿਭਿੰਨ ਵਿਧਾਵਾਂ ਦੇ ਦਰਮਿਆਨ ਸਾਂਝੇਦਾਰੀ ਅਤੇ ਜੀਵਨ ਭਰ ਸਿੱਖਣ ਦੇ ਜਨੂਨ ਨਾਲ ਹੀ ਅਸੀਂ ਆਪਣੇ ਸਮੇਂ ਦੇ ਦਬਾਅ ਵਾਲੇ ਸਿਹਤ ਮੁੱਦਿਆਂ ਦਾ ਪ੍ਰਭਾਵੀ ਢੰਗ ਨਾਲ ਸਮਾਧਾਨ ਕਰ ਸਕਦੇ ਹਾਂ।”
ਕਨਵੋਕੇਸ਼ਨ ਦੇ ਦੌਰਾਨ, ਵਿਭਿੰਨ ਵਿਸ਼ਿਆਂ ਵਿੱਚ ਕੁੱਲ 1,886 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 77 ਪੀਐੱਚਡੀ ਸਕਾਲਰ, 363 ਡੀਐੱਮ/ਐੱਮਸੀਐੱਚ ਮਾਹਰ, 572 ਐੱਮਡੀ, 76 ਐੱਮਐੱਸ, 49 ਐੱਮਡੀਐੱਸ, 74 ਫੈਲੋਸ਼ਿਪ, 172 ਐੱਮਐੱਸਸੀ, 191 ਐੱਮਬੀਬੀਐੱਸ ਅਤੇ 312 ਬੀਐੱਸਸੀ ਸਨ (77 were Ph.D. scholars, 363 DM/MCh specialists, 572 MDs, 76 MSs, 49 MDSs, 74 Fellowship, 172 MSc, 191 MBBS and 312 BSc.)। ਏਮਸ (AIIMS) ਵਿੱਚ ਉਨ੍ਹਾਂ ਦੀ ਸ਼ਲਾਘਾਯੋਗ ਸੇਵਾਵਾਂ ਦੇ ਲਈ 8 ਡਾਕਟਰਾਂ ਨੂੰ ਲਾਇਫਟਾਇਮ ਅਚੀਵਮੈਂਟ ਅਵਾਰਡ ਦਿੱਤਾ ਗਿਆ 28 ਵਿਦਿਆਰਥੀਆਂ ਅਤੇ ਡਾਕਟਰਾਂ ਨੂੰ ਮੈਡਲ ਅਤੇ ਪੁਸਤਕ ਪੁਰਸਕਾਰ ਮਿਲੇ। 9 ਨੂੰ ਪ੍ਰਸ਼ੰਸਾ ਪੁਰਸਕਾਰ ਦਿੱਤੇ ਗਏ।

ਪਿਛੋਕੜ:
ਏਮਸ (AIIMS) ਨੇ ਪਿਛਲੇ ਦੋ ਸਾਲਾਂ ਵਿੱਚ ਆਪਣੇ ਬੁਨਿਆਦੀ ਢਾਂਚੇ ਅਤੇ ਹੈਲਥਕੇਅਰ ਸੇਵਾਵਾਂ ਦੇ ਸਬੰਧ ਵਿੱਚ ਕਾਫੀ ਪ੍ਰਗਤੀ ਕੀਤੀ ਹੈ। ਆਪਣੇ ਨਵੇਂ ਅਵਤਾਰ ਵਿੱਚ, ਸੰਸਥਾਨ ਵਿੱਚ 4,000 ਤੋਂ ਵੱਧ ਇਨਪੇਸ਼ੈਂਟ ਬੈੱਡ ਹਨ, ਜਿੱਥੇ ਕਰੀਬ 48 ਲੱਖ ਓਪੀਡੀ ਰੋਗੀਆਂ ਦਾ ਇਲਾਜ ਹੁੰਦਾ ਹੈ ਅਤੇ ਹਰ ਸਾਲ 3.2 ਲੱਖ ਇਨਪੇਸ਼ੈਂਟਸ (inpatients) ਭਰਤੀ ਹੁੰਦੇ ਹਨ। ਏਮਸ (AIIMS) ਨੇ ਆਪਣੀ ਸਰਜੀਕਲ ਸਮਰੱਥਾ ਵਿੱਚ ਭੀ 50% ਦਾ ਵਾਧਾ ਕੀਤਾ ਹੈ, ਜਿੱਥੇ ਹੁਣ ਵਾਰਸ਼ਿਕ ਕਰੀਬ 2.80 ਲੱਖ ਸਰਜਰੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਅਤਿਅਧਿਕ ਜਟਿਲ ਹੁੰਦੀਆਂ ਹਨ।
ਏਮਸ (AIIMS) ਵਿੱਚ ਬੈੱਡ ਸਮਰੱਥਾ ਵਿੱਚ 34% ਦਾ ਵਿਸਤਾਰ ਕੀਤਾ ਗਿਆ ਹੈ, ਅਤੇ ਟੈਕਨੋਲੋਜੀ ਅਤੇ ਸੰਸਾਧਨਾਂ ਦੇ ਕੁਸ਼ਲ ਪ੍ਰਬੰਧਨ ਦੇ ਜ਼ਰੀਏ ਸਰਜੀਕਲ ਅਤੇ ਡਾਇਗਨੌਸਟਿਕ ਸੁਵਿਧਾਵਾਂ ਵਿੱਚ ਭੀ ਸੁਧਾਰ ਹੋਇਆ ਹੈ। ਏਮਸ (AIIMS) ਨੇ ਏਮਸ-ਐੱਸਬੀਆਈ ਸਮਾਰਟ ਕਾਰਡ (AIIMS-SBI Smart Card), ਸਾਹਸ (SAHAS) (ਏਮਸ ਮਾਨਵ ਸੰਸਾਧਨ ਅਤੇ ਲੇਖਾ ਸੇਵਾਵਾਂ ਦੇ ਲਈ ਪ੍ਰਣਾਲੀ-System for AIIMS Human Resources and Accounting Services), ਅਤੇ ਸੰਤੋਸ਼ ਸ਼ਿਕਾਇਤ ਨਿਵਾਰਣ ਪੋਰਟਲ (SANTUSH Complaint Redressal Portal) ਸਹਿਤ ਪਥ-ਪ੍ਰਦਰਸ਼ਕ ਡਿਜੀਟਲ ਹੈਲਥਕੇਅਰ ਪਹਿਲਾਂ ਦੀ ਭੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਹਸਪਤਾਲ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਦਕਸ਼ਤਾ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ।
ਭਾਰਤ ਸਰਕਾਰ ਨੇ ਏਮਸ (AIIMS) ਨੂੰ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਲਈ ਉਤਕ੍ਰਿਸ਼ਟਤਾ ਕੇਂਦਰ (Centre of Excellence) ਐਲਾਨਿਆ ਹੈ, ਜਦਕਿ ਸੈਂਟਰ ਫੌਰ ਮੈਡੀਕਲ ਇਨੋਵੇਸ਼ਨ ਐਂਡ ਐਂਟਰਪ੍ਰਨਿਯੋਰਸ਼ਿਪ (ਸੀਐੱਮਆਈਈ-CMIE), ਰੀਜੈਨੇਰੇਟਿਵ ਮੈਡੀਸਿਨ ਅਤੇ ਮੈਡੀਕਲ ਉਪਕਰਣਾਂ ਦੇ ਨਾਲ-ਨਾਲ ਐਪ-ਅਧਾਰਿਤ ਹੈਲਥਕੇਅਰ ਸਮਾਧਾਨਾਂ ‘ਤੇ ਕੰਮ ਕਰਨ ਵਾਲੇ 24 ਹੈਲਥਕੇਅਰ ਸਟਾਰਟ-ਅਪਸ ਦਾ ਪੋਸ਼ਣ ਕਰ ਰਿਹਾ ਹੈ।
ਏਮਸ (AIIMS), ਨਵੀਂ ਦਿੱਲੀ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਮੁੱਖ ਸੰਸਥਾਵਾਂ ਦੇ ਨਾਲ ਮਜ਼ਬੂਤ ਸਹਿਯੋਗ ਬਣਾਇਆ ਹੈ। ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੇ ਸਮਰਥਨ ਨਾਲ ਏਮਸ (AIIMS) ਉੱਚ ਉਚਾਈ, ਏਅਰੋਸਪੇਸ ਅਤੇ ਸਮੁੰਦਰੀ ਮੈਡੀਸਿਨ ਵਿੱਚ ਰਿਸਰਚ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਈਆਈਐੱਸਸੀ ਬੰਗਲੁਰੂ, ਆਈਆਈਟੀ ਮਦਰਾਸ, ਸੀਸੀਐੱਮਬੀ ਅਤੇ ਸੀਐੱਸਆਈਆਰ-ਐੱਨਆਈਆਈਐੱਸਟੀ ਅਤੇ ਵਿਸ਼ਵ ਸਿਹਤ ਸੰਗਠਨ (ਡਬਿਲਊਐੱਚਓ) ਅਤੇ ਕਲਿਨਿਕਮ ਡੇਰ ਯੂਨੀਵਰਸੀਟੇਟ ਮਿਊਨਿਖ, ਜਰਮਨੀ (IISc Bengaluru, IIT Madras, CCMB and CSIR-NIIST and international bodies like the World Health Organization (WHO) and Klinikum der Universität München, Germany) ਜਿਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਲ ਅੰਤਰ-ਸੰਸਥਾਗਤ ਰਿਸਰਚ ਸਬੰਧਾਂ ਦਾ ਭੀ ਵਿਸਤਾਰ ਹੋਇਆ ਹੈ।

ਸਮਾਰੋਹ ਵਿੱਚ ਏਮਸ (AIIMS) ਨਵੀਂ ਦਿੱਲੀ ਦੇ ਡਾਇਰੈਕਟਰ, ਪ੍ਰੋ. ਐੱਮ ਐੱਨ ਸ੍ਰੀਨਿਵਾਸ, ਏਮਸ (AIIMS) ਨਵੀਂ ਦਿੱਲੀ ਦੇ ਡੀਨ (ਅਕਾਦਮਿਕਸ) ਡਾ. ਕੌਸ਼ਲ ਕੁਮਾਰ ਵਰਮਾ, ਏਮਸ (AIIMS) ਨਵੀਂ ਦਿੱਲੀ ਦੇ ਰਜਿਸਟਰਾਰ ਪ੍ਰੋ. ਗਿਰਿਜਾ ਪ੍ਰਸਾਦ ਰਥ ਅਤੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਭੀ ਮੌਜੂਦ ਸਨ।
***
ਐੱਮਵੀ
(Release ID: 2114238)
Visitor Counter : 23