ਜਲ ਸ਼ਕਤੀ ਮੰਤਰਾਲਾ
ਵਿਸ਼ਵ ਜਲ ਦਿਵਸ 2025
ਜਲ ਸ਼ਕਤੀ ਮੰਤਰਾਲੇ ਨੇ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਜਲ ਦਿਵਸ 'ਤੇ 'ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ - 2025' ਦੀ ਸ਼ੁਰੂਆਤ ਕੀਤੀ
ਇਸ ਵਰ੍ਹੇ ਵਿਸ਼ਵ ਜਲ ਦਿਵਸ 'ਤੇ, ਭਾਰਤ ਸਰਕਾਰ ਭਾਈਚਾਰਕ ਭਾਗੀਦਾਰੀ ਅਤੇ ਇਨੋਵੇਟਿਵ ਰਣਨੀਤੀਆਂ ਰਾਹੀਂ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ 'ਤੇ ਜ਼ੋਰ ਦੇ ਰਹੀ ਹੈ।
ਜਲ ਸ਼ਕਤੀ ਅਭਿਯਾਨ: 'ਕੈਚ ਦ ਰੇਨ- 2025' 148 ਜ਼ਿਲ੍ਹਿਆਂ ਵਿੱਚ ਭਾਈਚਾਰਕ ਅਗਵਾਈ ਵਿੱਚ ਜਲ ਸੰਭਾਲ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰੇਗਾ
Posted On:
22 MAR 2025 9:40PM by PIB Chandigarh
ਜਲ ਸ਼ਕਤੀ ਮੰਤਰਾਲੇ ਨੇ ਵਿਸ਼ਵ ਜਲ ਦਿਵਸ ਦੇ ਮੌਕੇ 'ਤੇ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਦੇ ਪੰਚਕੂਲਾ ਵਿੱਚ ਜਲ ਸ਼ਕਤੀ ਅਭਿਯਾਨ ਦੇ ਬਹੁਤ ਉਡੀਕੇ ਛੇਵੇਂ ਐਡੀਸ਼ਨ, ਕੈਚ ਦ ਰੇਨ - 2025 ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਭਾਈਚਾਰਕ ਭਾਗੀਦਾਰੀ ਅਤੇ ਇਨੋਵੇਟਿਵ ਨੀਤੀਆਂ ਰਾਹੀਂ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ 'ਤੇ ਜ਼ੋਰ ਦੇਣਾ ਸੀ। ਇਸ ਵਿੱਚ ਦੇਸ਼ ਭਰ ਦੇ 10,000 ਤੋਂ ਵੱਧ ਨਾਗਰਿਕਾਂ, ਹਿਤਧਾਰਕਾਂ ਅਤੇ ਜਲ ਖੇਤਰ ਦੇ ਮਾਹਿਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ। ਜਲ ਸ਼ਕਤੀ ਮੰਤਰਾਲੇ ਦੇ ਰਾਸ਼ਟਰੀ ਜਲ ਮਿਸ਼ਨ ਦੁਆਰਾ ਆਯੋਜਿਤ, ਇਹ ਅਭਿਯਾਨ ਪਹਿਲੀ ਵਾਰ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਗਿਆ ਹੈ - ਜੋ ਜ਼ਮੀਨੀ ਪੱਧਰ ਤੱਕ ਵਿਆਪਕ ਪਹੁੰਚ ਦਾ ਪ੍ਰਤੀਕ ਹੈ।

"जल संचय, जन भागीदारी: जन जागरूकता की ओर" ("ਜਲ ਸੰਚਯ, ਜਨ ਭਾਗੀਦਾਰੀ: ਜਨ ਜਾਗਰੂਕਤਾ ਕੀ ਓਰ)" ਥੀਮ ਵਾਲੇ ਇਸ ਅਭਿਯਾਨ ਵਿੱਚ ਜਲਵਾਯੂ ਪਰਿਵਰਤਨ ਅਤੇ ਵਧਦੀਆਂ ਪਾਣੀ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਪਾਣੀ ਦੀ ਸੁਰੱਖਿਆ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਭੂਮੀਗਤ ਪਾਣੀ ਦੇ ਰੀਚਾਰਜ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਦਾ ਇੱਕ ਪ੍ਰਮੁੱਖ ਆਕਰਸ਼ਣ ਦੇਸ਼ ਭਰ ਵਿੱਚ ਜਲ ਸ਼ਕਤੀ ਅਭਿਯਾਨ 2025 ਦਾ ਦੇਸ਼ ਵਿਆਪੀ ਵਰਚੁਅਲ ਸ਼ੁਰੂਆਤ ਸੀ, ਜਿਸ ਵਿੱਚ 148 ਫੋਕਸ ਜ਼ਿਲ੍ਹਿਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ।
ਇਸ ਤੋਂ ਬਾਅਦ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ "ਜਲ-ਜੰਗਲ-ਜਨ: ਏਕ ਪ੍ਰਾਕ੍ਰਿਤਿਕ ਬੰਧਨ ਅਭਿਯਾਨ" (Jal-Jangal-Jan: Ek Prakritik Bandhan) ਦੀ ਸ਼ੁਰੂਆਤ ਕੀਤੀ ਗਈ, ਜਿਸਦਾ ਉਦੇਸ਼ ਜੰਗਲਾਂ, ਨਦੀਆਂ ਅਤੇ ਝਰਨਿਆਂ ਦਰਮਿਆਨ ਈਕੋਸਿਸਟਮ ਸਬੰਧਾਂ ਨੂੰ ਬਹਾਲ ਕਰਨਾ ਹੈ। ਜਲ ਸ਼ਕਤੀ ਅਭਿਯਾਨ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਤਹਿਤ ਇਨ੍ਹਾਂ ਪਹਿਲਕਦਮੀਆਂ 'ਤੇ ਆਡੀਓ ਵਿਜ਼ੁਅਲ (ਏਵੀ) ਫਿਲਮਾਂ ਵੀ ਲਾਂਚ ਕੀਤੀਆਂ ਗਈਆਂ।

ਇਸ ਪ੍ਰੋਗਰਾਮ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅਤੇ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਸਮੇਤ ਕਈ ਪਤਵੰਤੇ ਮੌਜੂਦ ਸਨ।
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਦੇ ਜਲ ਖੇਤਰ ਵਿੱਚ ਪਰਿਵਰਤਨਸ਼ੀਲ ਪ੍ਰਗਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਪਹਿਲਾਂ, ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਦੇ ਮੁੱਦੇ ਮੁੱਖ ਧਾਰਾ ਦੇ ਰਾਸ਼ਟਰੀ ਵਿਚਾਰ-ਵਟਾਂਦਰੇ ਦਾ ਹਿੱਸਾ ਨਹੀਂ ਸਨ, ਪਰ ਅੱਜ, ਪ੍ਰਧਾਨ ਮੰਤਰੀ ਦੀ ਅਗਵਾਈ ਦੇ ਕਾਰਨ, ਪੂਰੇ ਭਾਰਤ ਵਿੱਚ ਨਾਗਰਿਕਾਂ ਤੱਕ ਦਰਵਾਜ਼ਿਆਂ 'ਤੇ ਲੋੜੀਂਦੀ ਮਾਤਰਾ ਵਿੱਚ ਸਾਫ਼ ਪੀਣ ਵਾਲਾ ਪਾਣੀ ਪਹੁੰਚ ਰਿਹਾ ਹੈ। ਸ਼੍ਰੀ ਪਾਟਿਲ ਨੇ ਪਾਣੀ ਦੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ,: "ਅਸੀਂ ਅਕਸਰ ਧਨ ਸੰਚਯ (ਪੈਸੇ ਦੀ ਬਚਤ) ਦੀਆਂ ਗੱਲਾਂ ਕਰਦੇ ਹਾਂ, ਪਰ ਜਲ ਸੰਚਯ (ਪਾਣੀ ਦੀ ਬਚਤ) ਇਸ ਤੋਂ ਵਧੇਰੇ ਮਹੱਤਵਪੂਰਨ ਹੈ।" ਉਨ੍ਹਾਂ ਨੇ ਦੁਹਰਾਇਆ ਕਿ ਭਾਈਚਾਰਕ ਭਾਗੀਦਾਰੀ ਮਹੱਤਵਪੂਰਨ ਹੈ, ਅਤੇ ਹਰੇਕ ਨਾਗਰਿਕ ਦੇ ਯੋਗਦਾਨ ਨਾਲ ਹੀ ਅਸਲ ਅਰਥਾਂ ਵਿੱਚ ਜਲ ਸੁਰੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ਼੍ਰੀ ਪਾਟਿਲ ਨੇ "ਜਿੱਥੇ ਵੀ ਮੀਂਹ ਪੈਂਦਾ ਹੈ ਉਸ ਨੂੰ ਇਕੱਠਾ ਕਰੋ" ਦੇ ਸਿਧਾਂਤ ਦਾ ਸਮਰਥਨ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਹਰੇਕ ਪਿੰਡ ਦਾ ਪਾਣੀ ਨੂੰ ਉਸੇ ਪਿੰਡ ਦੇ ਅੰਦਰ ਰੀਚਾਰਜ ਕੀਤਾ ਜਾਣਾ ਚਾਹੀਦਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਟਿਕਾਊ ਜਲ ਸਮਾਧਾਨ ਦੇ ਪ੍ਰਤੀ ਰਾਜ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਮੁੱਖ ਮੰਤਰੀ ਨੇ ਜਲ-ਕੁਸ਼ਲ ਖੇਤੀਬਾੜੀ, ਸੂਖਮ-ਸਿੰਚਾਈ ਅਤੇ ਪਰੰਪਰਾਗਤ ਜਲ ਸਰੋਤਾਂ ਦੇ ਪੁਨਰ ਸੁਰਜੀਤੀ ਵਿੱਚ ਹਰਿਆਣਾ ਦੇ ਯਤਨਾਂ 'ਤੇ ਚਾਨਣਾ ਪਾਇਆ। ਮੁੱਖ ਮੰਤਰੀ ਨੇ ਜਾਗਰੂਕਤਾ ਨੂੰ ਕਾਰਵਾਈ ਵਿੱਚ ਬਦਲਣ ਲਈ ਇੱਕ ਸ਼ਕਤੀਸ਼ਾਲੀ ਪਲੈਟਫਾਰਮ ਦੇ ਰੂਪ ਵਿੱਚ ਜਲ ਸ਼ਕਤੀ ਅਭਿਯਾਨ ਦੀ ਪ੍ਰਸ਼ੰਸਾ ਕੀਤੀ ਅਤੇ ਵਚਨਬੱਧਤਾ ਪ੍ਰਗਟਾਈ ਕਿ ਹਰਿਆਣਾ ਮੀਂਹ ਦੇ ਪਾਣੀ ਦੀ ਸੰਭਾਲ, ਰੀਚਾਰਜ ਢਾਂਚਿਆਂ ਅਤੇ ਭਾਗੀਦਾਰੀ ਵਾਲੇ ਜਲ ਪ੍ਰਬੰਧਨ ਨੂੰ ਲਾਗੂ ਕਰਨ ਵਿੱਚ ਉਦਾਹਰਣ ਪੇਸ਼ ਕਰੇਗਾ।
ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਾਣੀ ਦੀ ਸੰਭਾਲ ਨੂੰ ਇੱਕ ਸੱਚਾ ਜਨ ਅੰਦੋਲਨ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਜਲ ਖੇਤਰ ਵਿੱਚ ਹਰਿਆਣਾ ਸਰਕਾਰ ਦੇ ਚੱਲ ਰਹੇ ਸੁਧਾਰਾਂ ਨੂੰ ਰੇਖਾਂਕਿਤ ਕੀਤਾ ਅਤੇ ਜਲ ਸਰੋਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਟਿਕਾਊ ਪ੍ਰਬੰਧਨ ਵਿੱਚ ਸਥਾਨਕ ਸ਼ਾਸਨ, ਮਹਿਲਾਵਾਂ ਅਤੇ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਸ਼੍ਰੀਮਤੀ ਚੌਧਰੀ ਨੇ ਮੌਜੂਦਾ ਜਲ ਚੁਣੌਤੀਆਂ ਨਾਲ ਨਜਿੱਠਣ ਲਈ ਰਵਾਇਤੀ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਏਕੀਕ੍ਰਿਤ ਕਰਨ ਦਾ ਸੱਦਾ ਵੀ ਦਿੱਤਾ।

ਜਲ ਸ਼ਕਤੀ ਅਭਿਯਾਨ ਅਤੇ ਸਵੱਛ ਭਾਰਤ ਮਿਸ਼ਨ-ਗ੍ਰਾਮੀਣ (ਐੱਸਬੀਐੱਮ-ਜੀ) ਦੇ ਤਹਿਤ ਕਈ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿੱਚ ਸ਼ਾਮਲ ਹਨ:
- ਰੇਨ ਵਾਟਰ ਹਾਰਵਵੇਸਟਿੰਗ ਸਿਸਟਮ
- ਬੋਰਵੈੱਲ ਰੀਚਾਰਜ ਪ੍ਰੋਜੈਕਟ
- ਸੂਖਮ ਸਿੰਚਾਈ ਪਹਿਲਕਦਮੀ
- ਜਲ ਸ਼ਕਤੀ ਅਭਿਯਾਨ ਦੇ ਤਹਿਤ ਸਭ ਤੋਂ ਵਧੀਆ ਅਭਿਆਸਾਂ ਦੇ ਸੰਗ੍ਰਹਿ ਨੂੰ ਰਿਲੀਜ਼ ਕੀਤਾ
-ਐੱਸਬੀਐੱਮ-ਜੀ ਦੇ ਤਹਿਤ ਉਦਘਾਟਨ ਕੀਤੇ ਗਏ ਪ੍ਰਮੁੱਖ ਬੁਨਿਆਦੀ ਢਾਂਚੇ ਵਿੱਚ ਸ਼ਾਮਲ ਹਨ:
- ਕਮਿਊਨਿਟੀ ਸੈਨੇਟਰੀ ਕੰਪਲੈਕਸ
- ਤਰਲ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ
- ਗੋਬਰਧਨ ਪ੍ਰੋਜੈਕਟ
ਸੋਲਿਡ ਵੇਸਟ ਮੈਨੇਜਮੈਂਟ ਸ਼ੈੱਡ
ਹਰਿਆਣਾ ਵਿੱਚ ਮਹੱਤਵਪੂਰਨ ਜਲ ਪ੍ਰਸ਼ਾਸਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ:
- ਮੁੱਖ ਮੰਤਰੀ ਜਲ ਸੰਚਯ ਯੋਜਨਾ "ਜਲ ਸੰਚਯ, ਜਨ ਭਾਗੀਦਾਰੀ" ਥੀਮ ਨੂੰ ਮਜ਼ਬੂਤ ਕਰਨਾ।
- ਜਲ ਸੰਸਾਧਨ ਐਟਲਸ, ਬਿਹਤਰ ਯੋਜਨਾ ਲਈ ਪਾਣੀ ਦੀ ਉਪਲਬਧਤਾ ਦੀ ਵਿਗਿਆਨਕ ਮੈਪਿੰਗ ਪ੍ਰਦਾਨ ਕਰਨਾ।
- ਇੱਕ ਔਨਲਾਈਨ ਨਹਿਰੀ ਪਾਣੀ ਪ੍ਰਬੰਧਨ ਪ੍ਰਣਾਲੀ, ਸਿੰਚਾਈ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਵਧਾਉਣਾ ।
- ਏਕੀਕ੍ਰਿਤ ਜਲ ਸੰਸਾਧਨ ਪ੍ਰਬੰਧਨ 'ਤੇ ਈ-ਬੁੱਕਲੈਟ।

ਜਲ ਸੰਭਾਲ ਅਤੇ ਪ੍ਰਬੰਧਨ ਵਿੱਚ ਸ਼ਾਨਦਾਰ ਯੋਗਦਾਨ ਲਈ ਪ੍ਰਗਤੀਸ਼ੀਲ ਕਿਸਾਨਾਂ,
ਮਹਿਲਾ ਚੈਂਪੀਅਨਾਂ, ਪਾਣੀ ਉਪਯੋਗਕਰਤਾ ਐਸੋਸੀਏਸ਼ਨਾਂ (ਡਬਲਿਊਯੂਏ) ਗੈਰ-ਸਰਕਾਰੀ ਸੰਗਠਨਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਸਨਮਾਨਿਤ ਕਰਨ ਲਈ ਇੱਕ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ।
ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ - 2025 ਨੇ ਪਾਣੀ ਦੀ ਸੰਭਾਲ ਲਈ ਇੱਕ ਸਮਾਵੇਸ਼ੀ, ਰਣਨੀਤਕ ਅਤੇ ਲੋਕਾਂ ਦੁਆਰਾ ਸੰਚਾਲਿਤ ਪਹੁੰਚ ਦੀ ਨੀਂਹ ਰੱਖੀ ਹੈ। ਵਿਸ਼ਵ ਜਲ ਦਿਵਸ 'ਤੇ, ਸਰਕਾਰ ਨੇ "ਹਰ ਬੂੰਦ ਅਨਮੋਲ" (ਹਰ ਬੂੰਦ ਮਾਇਨੇ ਰੱਖਦੀ ਹੈ) ਦੇ ਸਿਧਾਂਤ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇੱਕ ਸੁਰੱਖਿਅਤ ਅਤੇ ਟਿਕਾਊ ਜਲ ਭਵਿੱਖ ਵੱਲ ਨਿਰਣਾਇਕ ਰੂਪ ਨਾਲ ਪ੍ਰਗਤੀ ਕੀਤੀ ਹੈ।

************
ਧਾਨਯ ਸਨਲ ਕੇ
ਡਾਇਰੈਕਟਰ
(Release ID: 2114224)
Visitor Counter : 17