ਬਿਜਲੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਓਡੀਸ਼ਾ ਵਿੱਚ ਬਿਜਲੀ ਖੇਤਰ ਦੀ ਸਮੀਖਿਆ ਕੀਤੀ

Posted On: 23 MAR 2025 3:21PM by PIB Chandigarh

ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਭੁਵਨੇਸ਼ਵਰ ਦਾ ਦੌਰਾ ਕੀਤਾ। ਉਨ੍ਹਾਂ ਨੇ ਓਡੀਸ਼ਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਜ ਦੇ ਬਿਜਲੀ ਖੇਤਰ ਦੇ ਵਿਕਾਸ ‘ਤੇ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ।

ਵਿਚਾਰ-ਵਟਾਂਦਰੇ ਵਿੱਚ ਫਲਾਈ ਐਸ਼ (fly ash) ਦੀ ਵਰਤੋਂ, ਸਮਰੱਥਾ ਵਾਧਾ, ਟ੍ਰਾਂਸਮਿਸ਼ਨ ਇਨਫ੍ਰਾਸਟ੍ਰਕਚਰ ਅਤੇ ਬਿਜਲੀ ਵੰਡ ਸਮੇਤ ਪ੍ਰਮੁੱਖ ਮੁੱਦੇ ਸ਼ਾਮਲ ਸਨ।

ਫਲਾਈ ਐਸ਼ ਵਰਤੋਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਮੁੱਦੇ 'ਤੇ, ਸ਼੍ਰੀ ਮਨੋਹਰ ਲਾਲ ਨੇ ਭਰੋਸਾ ਦਿੱਤਾ ਕਿ ਫਲਾਈ ਐਸ਼ ਦੀ ਲੰਬੀ ਦੂਰੀ ਦੀ ਆਵਾਜਾਈ ਲਈ ਢੁਕਵੇਂ ਰੇਲ ਰੈਕਾਂ ਦੇ ਪ੍ਰਾਵਧਾਨ ਸਮੇਤ ਇਸ ਮੁੱਦੇ ਨੂੰ ਵਿਆਪਕ ਤੌਰ 'ਤੇ ਹੱਲ ਕਰਨ ਲਈ ਕੋਲਾ, ਵਾਤਾਵਰਣ ਅਤੇ ਰੇਲਵੇ ਮੰਤਰਾਲਿਆਂ ਨਾਲ ਇੱਕ ਸਾਂਝੀ ਮੀਟਿੰਗ ਬੁਲਾਈ ਜਾਵੇਗੀ

ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਰਾਜ ਸਰਕਾਰ ਨੇ ਦੱਸਿਆ ਕਿ ਓਡੀਸ਼ਾ ਕੋਲ ਵਰਤਮਾਨ ਵਿੱਚ 20 ਗੀਗਾਵਾਟ ਦੀ ਕੋਲਾ-ਅਧਾਰਿਤ ਥਰਮਲ ਪਾਵਰ ਸਮਰੱਥਾ ਹੈ ਅਤੇ 10 ਗੀਗਾਵਾਟ ਦੀ ਵਾਧੂ ਸਮਰੱਥਾ ਪਾਈਪਲਾਈਨ ਵਿੱਚ ਹੈ ਜਿਸਦੇ ਅਗਲੇ 5-6 ਵਰ੍ਹਿਆਂ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਕੇਂਦਰੀ ਮੰਤਰੀ ਨੇ ਓਡੀਸ਼ਾ ਵਿੱਚ ਹੋਰ ਵੱਡੇ ਥਰਮਲ ਪਾਵਰ ਪਲਾਂਟਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ, ਜਿਸ ਵਿੱਚ ਹੋਰ ਰਾਜਾਂ ਦੀਆਂ ਬਿਜਲੀ ਉਤਪਾਦਨ ਕੰਪਨੀਆਂ ਨਾਲ ਸਾਂਝੇ ਉੱਦਮ ਵੀ ਸ਼ਾਮਲ ਹਨ।

ਟ੍ਰਾਂਸਮਿਸ਼ਨ ਦੇ ਮੋਰਚੇ 'ਤੇ, ਓਡੀਸ਼ਾ ਨੇ ਆਪਣੀ ਅੰਤਰ-ਰਾਜੀ ਯੋਜਨਾ ਰਣਨੀਤੀ ਅਤੇ ਭੁਵਨੇਸ਼ਵਰ ਅਤੇ ਕਟਕ ਜਿਹੇ ਸ਼ਹਿਰਾਂ ਵਿੱਚ ਸਪਲਾਈ ਨੂੰ ਮਜ਼ਬੂਤ ​​ਕਰਨ ਵਿੱਚ ਹਾਲ ਹੀ ਵਿੱਚ ਹੋਈ ਪ੍ਰਗਤੀ ਨੂੰ ਸਾਂਝਾ ਕੀਤਾ। ਮਾਣਯੋਗ ਮੰਤਰੀ ਨੂੰ ਓਡੀਸ਼ਾ ਪਾਵਰ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ (ਓਪੀਟੀਸੀਐੱਲ) ਦੁਆਰਾ ਰਾਈਟ ਆਫ ਵੇ (ਆਰਓਡਬਲਿਊ) ਮੁੱਦਿਆਂ ਨੂੰ ਹੱਲ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਓਡੀਸ਼ਾ ਦੇ ਅੰਤਰ-ਰਾਜੀ ਟ੍ਰਾਂਸਮਿਸ਼ਨ ਨੈੱਟਵਰਕ ਦੇ ਤਹਿਤ ਇੱਕ ਗ੍ਰੀਨ ਐਨਰਜੀ ਕੌਰੀਡੋਰ ਸਥਾਪਿਤ ਕਰਨ ਦਾ ਪ੍ਰਸਤਾਵ ਸੰਕਲਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 31 ਮਾਰਚ, 2025 ਤੋਂ ਬਾਅਦ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੁਆਰਾ  ਲਿਆ ਜਾਵੇਗਾ।

ਓਡੀਸ਼ਾ ਨੂੰ ਪੁਨਰਵਿਕਸਿਤ ਵੰਡ ਖੇਤਰ ਯੋਜਨਾ (ਆਰਡੀਐੱਸਐੱਸ) ਦੇ ਅਗਲੇ ਪੜਾਅ ਵਿੱਚ ਸ਼ਾਮਲ ਕਰਨ ਬਾਰੇ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਢੁਕਵੇਂ ਢੰਗ ਨਾਲ ਚੁੱਕਿਆ ਜਾਵੇਗਾ। ਬਿਜਲੀ ਵੰਡ ਬਾਰੇ  ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਨੂੰ ਐੱਨਐੱਲਸੀਆਈਐੱਲ ਦੇ ਤਾਲਾਬੀਰਾ ਥਰਮਲ ਪਾਵਰ ਪ੍ਰੋਜੈਕਟ ਦੇ ਦੂਸਰੇ ਪੜਾਅ ਤੋਂ ਬਿਜਲੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲੋੜੀਂਦੀ ਬਿਜਲੀ ਮਿਲੇਗੀ।

 

ਇਹ ਯਾਤਰਾ ਓਡੀਸ਼ਾ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਅਤੇ ਊਰਜਾ ਖੇਤਰ ਵਿੱਚ ਟਿਕਾਊ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਕੇਂਦਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

 

************

ਐੱਸਕੇ


(Release ID: 2114222) Visitor Counter : 23