ਬਿਜਲੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਬਿਜਲੀ ਮੰਤਰਾਲੇ ਦੇ ਸੰਸਦ ਮੈਂਬਰਾਂ ਦੀ ਸਲਾਹ-ਮਸ਼ਵਰਾ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ
ਬਿਜਲੀ ਮੰਤਰਾਲੇ ਦੇ ਲਈ ਸਾਂਸਦਾਂ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ।
ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਵਿਭਿੰਨ ਰਾਜਨੀਤਿਕ ਦਲਾਂ ਦੇ ਸਾਂਸਦਾਂ ਨੇ ਹਿੱਸਾ ਲਿਆ।
ਇਸ ਬੈਠਕ ਦਾ ਵਿਸ਼ਾ “ਰਾਸ਼ਟਰੀ ਬਿਜਲੀ ਯੋਜਨਾ- ਟ੍ਰਾਂਸਮਿਸ਼ਨ” ਸੀ।
Posted On:
21 MAR 2025 1:27PM by PIB Chandigarh
ਬੈਠਕ ਦੇ ਦੌਰਾਨ, ਸ਼੍ਰੀ ਮਨੋਹਰ ਲਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਬਿਜਲੀ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਬਿਜਲੀ ਯੋਜਨਾ ਸਾਲ 2023 ਤੋਂ 2032 ਦੇ ਸਮੇਂ ਦੇ ਦੌਰਾਨ ਦੇਸ਼ ਵਿੱਚ ਜੋੜੇ ਜਾਣ ਵਾਲੀ ਜ਼ਰੂਰੀ ਬਿਜਲੀ ਸੰਚਾਰ ਪ੍ਰਣਾਲੀ ਦਾ ਵੇਰਵਾ ਪ੍ਰਦਾਨ ਕਰਦੀ ਹੈ, ਜੋ ਦੇਸ਼ ਵਿੱਚ ਉਤਪਾਦਨ ਸਮਰੱਥਾ ਵਾਧਾ ਅਤੇ ਬਿਜਲੀ ਦੀ ਮੰਗ ਵਿੱਚ ਵਾਧੇ ਦੇ ਅਨੁਸਾਰ ਹੈ।
ਉਨ੍ਹਾਂ ਨੇ ਕਿਹਾ ਕਿ ਲੋੜੀਂਦੀ ਬਿਜਲੀ ਸੰਚਾਰ ਪ੍ਰਣਾਲੀ ਦੀ ਉਪਲਬਧਤਾ ਦੇ ਉਤਪਾਦਨ ਸਮਰੱਥਾ ਦਾ ਅਨੁਕੂਲ ਉਪਯੋਗ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ, ਜੋ ਇੱਕ ਗੋਲਬਲ ਬਿਜਲੀ ਪ੍ਰਣਾਲੀ ਦੀ ਜ਼ਰੂਰਤ ਹੈ। ਐੱਨਈਪੀ-ਟ੍ਰਾਂਸਮਿਸ਼ਨ ਦੇ ਅਨੁਸਾਰ, ਦਸ ਸਾਲ ਦੇ ਮਿਆਦ (2023-2032) ਦੇ ਦੌਰਾਨ ਲਗਭਗ 1.91ਲੱਖ ਸੀਕੇਐੱਮ ਬਿਜਲੀ ਟ੍ਰਾਂਸਮਿਸ਼ਨ ਲਾਇਨਾਂ ਅਤੇ 1274 ਜੀਵੀਏ ਪਰਿਵਰਤਨ ਸਮਰੱਥਾ ਜੋੜਨ ਦੀ ਯੋਜਨਾ ਹੈ।
ਵਰ੍ਹੇ 2031-32 ਤੱਕ ਦੀ ਬਿਜਲੀ ਸੰਚਾਰ ਯੋਜਨਾ ਨੂੰ ਸ਼ਾਮਲ ਕਰਦੇ ਹੋਏ ਰਾਸ਼ਟਰੀ ਬਿਜਲੀ ਯੋਜਨਾ-ਸੰਚਾਰ ਕੇਂਦਰੀ ਬਿਜਲੀ ਅਥਾਰਿਟੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਯੋਜਨਾ ਅਕਤੂਬਰ,2024 ਵਿੱਚ ਜਾਰੀ ਕੀਤੀ ਗਈ ਹੈ। ਬਿਜਲੀ ਐਕਟ, 2003 ਦੀ ਧਾਰਾ 3 ਦੇ ਅਨੁਸਾਰ, ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਨੂੰ ਰਾਸ਼ਟਰੀ ਬਿਜਲੀ ਨੀਤੀ ਦੇ ਅਨੁਸਾਰ ਰਾਸ਼ਟਰੀ ਬਿਜਲੀ ਯੋਜਨਾ ਤਿਆਰ ਕਰਨੀ ਹੈ।
ਇਸ ਬੈਠਕ ਵਿੱਚ ਆਰਓਡਬਲਿਊ (ਮਾਰਗ ਦਾ ਅਧਿਕਾਰ), ਬਿਜਲੀ ਸੰਚਾਰ ਵਿੱਚ ਨਵੀਂਆਂ ਟੈਕਨੋਲੋਜੀਆਂ, ਸਾਇਬਰ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।
ਇਸ ਬੈਠਕ ਵਿੱਚ ਸਾਂਸਦਾਂ ਨੇ ਵਿਭਿੰਨ ਪਹਿਲਕਦਮੀਆਂ ਅਤੇ ਯੋਜਨਾਵਾਂ ਦੇ ਬਾਰੇ ਵਿੱਚ ਕਈ ਸੁਝਾਅ ਦਿੱਤੇ। ਉਨ੍ਹਾਂ ਨੇ ਦੇਸ਼ ਵਿੱਚ ਬਿਜਲੀ ਸੰਚਾਰ ਨੈੱਟਵਰਕ ਦੇ ਵਿਸਥਾਰ ਵਿੱਚ ਬਿਜਲੀ ਮੰਤਰਾਲਾ ਦੀ ਪਹਿਲਕਦਮੀਆਂ ਅਤੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ।
ਸ਼੍ਰੀ ਮਨੋਹਰ ਲਾਲ ਨੇ ਬੈਠਕ ਦੇ ਸਮਾਪਨ ’ਤੇ ਪ੍ਰਤੀਭਾਗੀਆਂ ਨੂੰ ਬਹੁਮੁੱਲੇ ਯੋਗਦਾਨ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਂਸਦਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਸ਼ਾਮਲ ਕਰਨ ਅਤੇ ਲੋਕਾਂ ਦੀ ਭਲਾਈ ਨੂੰ ਪਹਿਲ ਦੇਣ ਦੇ ਲਈ ਉਚਿਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।
****
ਐੱਸਕੇ
(Release ID: 2113730)
Visitor Counter : 19