ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡੀਓਪੀਟੀ ਦੇ ਸੈਂਟਰਲ ਸਿਵਿਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਨੇ ਚੌਥੀ ਹਾਫ ਮੈਰਾਥੌਨ ਦਾ ਆਯੋਜਨ ਕੀਤਾ


1,072 ਵਿਅਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 833 ਪੁਰਸ਼ ਅਤੇ 239 ਮਹਿਲਾਵਾਂ ਸ਼ਾਮਲ ਸਨ

Posted On: 19 MAR 2025 12:02PM by PIB Chandigarh

ਕੇਂਦਰੀ ਸਿਵਿਲ ਸੇਵਾਵਾਂ ਸੱਭਿਆਚਾਰਕ ਅਤੇ ਸਪੋਰਟਸ ਬੋਰਡ (CCSCSB) ਨੇ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੀ ਅਗਵਾਈ ਹੇਠ ਯੂਥ ਹੌਸਟਲ ਐਸੋਸੀਏਸ਼ਨ ਆਫ਼ ਇੰਡੀਆ (ਵਾਈਐੱਚਏਆਈ) ਦੇ ਸਹਿਯੋਗ ਨਾਲ 16 ਮਾਰਚ 2025 ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਚੌਥੀ ਹਾਫ ਮੈਰੀਥੌਨ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਤਿੰਨ ਦੌੜ ਸ਼੍ਰੇਣੀਆਂ ਸ਼ਾਮਲ ਸਨ, ਜੋ 10 ਤੋਂ 60 ਸਾਲ ਦੇ ਸਾਰੇ ਉਮਰ ਸਮੂਹਾਂ ਵਿੱਚ ਸਰੀਰਕ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀਆਂ ਗਈਆਂ ਸਨ। ਹਾਫ ਮੈਰਾਥੌਨ ਵਿੱਚ ਕੁੱਲ 1,072 ਵਿਅਕਤੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 833 ਪੁਰਸ਼ ਅਤੇ 239 ਮਹਿਲਾਵਾਂ ਸ਼ਾਮਲ ਸਨ।

ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਮੁੱਖ ਮਹਿਮਾਨ ਵਜੋਂ ਨੌਜਵਾਨ ਅਤੇ ਨਿਪੁੰਨ ਭਾਰਤੀ ਪੈਰਾਲੰਪਿਕ ਅਥਲੀਟ ਸ਼੍ਰੀ ਪ੍ਰਵੀਨ ਕੁਮਾਰ, ਡੀਓਪੀਟੀ ਦੇ ਸੀਨੀਅਰ ਅਧਿਕਾਰੀ, ਵਾਈਐੱਚਏਆਈ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਨੋਜ ਜੌਹਰੀ, ਆਈਪੀਐਸ (ਸੇਵਾਮੁਕਤ), ਸਾਬਕਾ ਡੀਜੀਪੀ ਸ਼੍ਰੀ ਅਮੋਦ ਕੰਠ ਅਤੇ ਵਾਈਐੱਚਏਆਈ ਦੇ ਕਈ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ। ਸ਼੍ਰੀ ਪ੍ਰਵੀਨ ਕੁਮਾਰ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਨੂੰ ਬਹੁਤ ਮਾਣ ਦਿਵਾਇਆ ਹੈ। ਪੈਰਾ-ਅਥਲੈਟਿਕਸ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਉਸ ਨੂੰ ਭਾਰਤ ਦੇ ਸਰਵਉੱਚ ਖੇਡ ਸਨਮਾਨ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ (2024) ਅਤੇ ਅਰਜੁਨ ਪੁਰਸਕਾਰ (2021) ਨਾਲ ਸਨਮਾਨਿਤ ਕੀਤਾ ਗਿਆ ਹੈ।

 

ਇਸ ਦੌੜ ਨੂੰ ਸੰਯੁਕਤ ਸਕੱਤਰ (ਭਲਾਈ), ਅਮਲਾ ਅਤੇ ਸਿਖਲਾਈ ਵਿਭਾਗ ਅਤੇ ਡਾਇਰੈਕਟਰ (ਭਲਾਈ), ਅਮਲਾ ਅਤੇ ਸਿਖਲਾਈ ਵਿਭਾਗ ਨੇ ਵਾਈਐੱਚਏਆਈ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮਾਗਮ ਵਿੱਚ ਸਰਕਾਰੀ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਾਰੀਆਂ ਦੌੜਾਂ ਦੇ ਸਮੇਂ ਸਿਰ ਮੁਕੰਮਲ ਹੋਣ ਨਾਲ ਇਸ ਦੀ ਸਮੁੱਚੀ ਸਫਲਤਾ ਨੂੰ ਯਕੀਨੀ ਬਣਾਇਆ। ਭਾਗੀਦਾਰਾਂ ਲਈ ਸਟੇਡੀਅਮ ਅਤੇ ਮੈਰਾਥੌਨ ਰੂਟਸ 'ਤੇ ਰਜਿਸਟ੍ਰੇਸ਼ਨ ਅਤੇ ਸਮਾਨ ਕਾਊਂਟਰ, ਹੈਲਪ ਡੈਸਕ, ਵਾਰਮ-ਅੱਪ ਅਤੇ ਜ਼ੁੰਬਾ ਖੇਤਰ ਦੇ ਨਾਲ-ਨਾਲ ਕੂਲ-ਡਾਊਨ ਖੇਤਰ, ਰਿਫਰੈਸ਼ਮੈਂਟ, ਫਿਜ਼ੀਓਥੈਰੇਪਿਸਟ, ਮੈਡੀਕਲ ਟੀਮ ਅਤੇ ਐਂਬੂਲੈਂਸ ਸਮੇਤ ਵਿਆਪਕ ਪ੍ਰਬੰਧ ਕੀਤੇ ਗਏ ਸਨ। ਦੌੜ ਪੂਰੀ ਕਰਨ ਵਾਲੇ ਭਾਗੀਦਾਰਾਂ ਨੂੰ ਮੈਡਲ ਦਿੱਤੇ ਗਏ ਜਦਕਿ ਹਰੇਕ ਵਰਗ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਵਜੋਂ ਟਰਾਫੀਆਂ ਅਤੇ ਚੈੱਕ ਦਿੱਤੇ ਗਏ। ਕੁੱਲ 18 ਜੇਤੂਆਂ - 9 ਪੁਰਸ਼ ਅਤੇ 9 ਮਹਿਲਾਵਾਂ - ਨੂੰ ਤਿੰਨ ਦੌੜ ਸ਼੍ਰੇਣੀਆਂ ਵਿੱਚ ਪੁਰਸਕਾਰ ਮਿਲੇ।

 

ਮੁੱਖ ਮਹਿਮਾਨ ਸ੍ਰੀ ਪ੍ਰਵੀਨ ਕੁਮਾਰ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸ਼੍ਰੀ ਪ੍ਰਵੀਨ ਕੁਮਾਰ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਸਮਰਪਣ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਅਤੇ ਤੰਦਰੁਸਤੀ ਨੂੰ ਜੋਸ਼ ਨਾਲ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਮੌਜੂਦਗੀ ਭਾਗੀਦਾਰਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਬਹੁਤ ਪ੍ਰੇਰਨਾਦਾਇਕ ਸੀ। ਇਸ ਪ੍ਰੋਗਰਾਮ ਦੀ ਸਮਾਪਤੀ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਦਾ ਉਨ੍ਹਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਲਈ ਧੰਨਵਾਦ ਕਰਨ ਅਤੇ ਹਾਫ ਮੈਰਾਥੌਨ ਨੂੰ ਇੱਕ ਸ਼ਾਨਦਾਰ ਸਫਲਤਾ ਐਲਾਨੇ ਜਾਣ ਨਾਲ ਹੋਈ।

************

ਐੱਨਕੇਆਰ/ਪੀਐੱਸਐੱਮ


(Release ID: 2113523) Visitor Counter : 15


Read this release in: Urdu , English , Hindi , Tamil