ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ 74,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਅਤੇ ਨਵੇਂ ਪ੍ਰੋਜੈਕਟਾਂ ਦੇ ਨਾਲ ਉੱਤਰ ਪੂਰਬ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ ਵਿਕਾਸ ਕੀਤਾ
Posted On:
19 MAR 2025 4:52PM by PIB Chandigarh
ਰੇਲਵੇ ਪ੍ਰੋਜੈਕਟਾਂ ਦਾ ਸਰਵੇਖਣ/ਮਨਜ਼ੂਰੀ/ਲਾਗੂਕਰਨ/ਖੇਤਰੀ ਰੇਲਵੇ ਦੇ ਅਨੁਸਾਰ ਕੀਤਾ ਜਾਂਦਾ ਹੈ। ਇਹ ਸਾਰੇ ਕਾਰਜ ਰਾਜਵਾਰ ਨਹੀਂ ਕੀਤੇ ਜਾਂਦੇ ਹਨ ਕਿਉਂਕਿ ਰੇਲਵੇ ਪ੍ਰੋਜੈਕਟਸ ਰਾਜ ਦੀਆਂ ਸੀਮਾਵਾਂ ਦੇ ਪਰ੍ਹੇ ਵੀ ਫੈਲੇ ਹੋ ਸਕਦੇ ਹਨ। ਰੇਲਵੇ ਪ੍ਰੋਜੈਕਟਾਂ ਨੂੰ ਪ੍ਰਾਪਤ ਹੋਣ ਵਾਲੇ ਲਾਭ, ਰੇਲਵੇ ਆਵਾਜਾਈ ਦੇ ਅਨੁਮਾਨ, ਅੰਤਿਮ ਸਿਰ੍ਹੇ ਤੱਕ ਕਨੈਕਟੀਵਿਟੀ, ਮਿਸਿੰਗ ਲਿੰਕਸ (ਗੁੰਮ ਹੋਏ ਲਿੰਕ) ਅਤੇ ਵਿਕਲਪਿਕ ਮਾਰਗ, ਭੀੜ-ਭੜੱਕੇ ਵਾਲੀਆਂ/ਆਪਣੀ ਸਮਰੱਥਾ ਤੋਂ ਵੱਧ ਸੰਚਾਲਨ ਕਰਨ ਵਾਲੀਆਂ ਲਾਈਨਾਂ ਦੇ ਵਿਸਤਾਰ, ਰਾਜ ਸਰਕਾਰਾਂ, ਕੇਂਦਰੀ ਮੰਤਰਾਲਿਆਂ, ਸੰਸਦ ਮੈਂਬਰਾਂ, ਹੋਰ ਜਨ ਪ੍ਰਤੀਨਿਧੀਆਂ ਦੁਆਰਾ ਉਠਾਈਆਂ ਗਈਆਂ ਮੰਗਾਂ, ਰੇਲਵੇ ਦੀਆਂ ਆਪਣੀਆਂ ਸੰਚਾਲਨ ਜ਼ਰੂਰਤਾਂ, ਚੱਲ ਰਹੇ ਪ੍ਰੋਜੈਕਟਾਂ ਦੇ ਅਧਾਰ ‘ਤੇ ਸਮਾਜਿਕ-ਆਰਥਿਕ ਵਿਚਾਰਾਂ ਅਤੇ ਫੰਡ ਦੀ ਸਮੁੱਚੀ ਉਪਲਬਧਤਾ ਦੇ ਅਧਾਰ ‘ਤੇ ਮਨਜ਼ੂਰੀ ਦਿੱਤੀ ਜਾਂਦੀ ਹੈ। ਭਾਰਤੀ ਰੇਲਵੇ ਵਿੱਚ 01.04.2024 ਤੱਕ ਕੁੱਲ 44,488 ਕਿਲੋਮੀਟਰ ਲੰਬਾਈ ਦੇ 488 ਰੇਲਵੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ (187 ਨਵੀਆਂ ਲਾਈਨਾਂ, 40 ਗੇਜ਼ ਪਰਿਵਰਤਨ ਅਤੇ 261 ਡਬਲਿੰਗ) ਯੋਜਨਾ/ਮਨਜ਼ੂਰੀ/ਨਿਰਮਾਣ ਦੇ ਪੜਾਅ ਵਿੱਚ ਹਨ, ਜਿਨ੍ਹਾਂ ਦੀ ਲਾਗਤ ਲਗਭਗ 7.44 ਲੱਖ ਕਰੋੜ ਰੁਪਏ ਹੈ। ਜਿਨ੍ਹਾਂ ਵਿੱਚੋਂ 12,045 ਕਿਲੋਮੀਟਰ ਲੰਬਾਈ ਦੀਆਂ ਰੇਲ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਮਾਰਚ 2024 ਤੱਕ ਲਗਭਗ 2.92 ਲੱਖ ਕਰੋੜ ਰੁਪਏ ਦਾ ਖਰਚ ਹੋ ਚੁੱਕਿਆ ਹੈ। ਸਾਰ ਹੇਠ ਲਿਖੇ ਅਨੁਸਾਰ ਹੈ:
ਸ਼੍ਰੇਣੀ
|
ਪ੍ਰੋਜੈਕਟਾਂ ਦੀ ਸੰਖਿਆ
|
ਕੁੱਲ ਲੰਬਾਈ ਐੱਨਐੱਲ/ਜੀਸੀ/ਡੀਐੱਲ (ਕਿਲੋਮੀਟਰ ਵਿੱਚ)
|
ਮਾਰਚ 2014 ਤੱਕ ਕਮਿਸ਼ਨ ਦੀ ਮਿਆਦ (ਕਿਲੋਮੀਟਰ ਵਿੱਚ)
|
ਮਾਰਚ 2024 ਤੱਕ ਕੁੱਲ ਖਰਚ (ਕਰੋੜ ਰੁਪਏ ਵਿੱਚ)
|
ਨਵੀਆਂ ਲਾਈਨਾਂ
|
187
|
20199
|
2855
|
160022
|
ਗੇਜ਼ ਪਰਿਵਰਤਨ
|
40
|
4719
|
2972
|
18706
|
ਡਬਲਿੰਗ ਮਲਟੀਟ੍ਰੈਕਿੰਗ
|
261
|
19570
|
6218
|
113742
|
ਕੁੱਲ
|
488
|
44,488
|
12,045
|
2,92,470
|
ਸਾਰੇ ਰੇਲਵੇ ਪ੍ਰੋਜੈਕਟਾਂ ਦੀ ਲਾਗਤ, ਖਰਚੇ ਅਤੇ ਆਉਟਲੇਅ ਸਮੇਤ ਖੇਤਰਵਾਰ/ਵਰ੍ਹੇਵਾਰ ਵੇਰਵਾ ਭਾਰਤੀ ਰੇਲਵੇ ਦੀ ਵੈੱਬਸਾਈਟ ‘ਤੇ ਪਬਲਿਕ ਡੋਮੇਨ ਵਿੱਚ ਉਪਲਬਧ ਕਰਵਾਇਆ ਗਿਆ ਹੈ।
ਮਿਆਦ
|
ਨਵਾਂ ਟ੍ਰੈਕ ਚਾਲੂ ਕੀਤਾ ਗਿਆ
|
ਨਵੇਂ ਟ੍ਰੈਕਾਂ ਦੀ ਔਸਤਨ ਕਮਿਸ਼ਨਿੰਗ
|
2009-14
|
7,599 ਕਿਲੋਮੀਟਰ
|
4.2 ਕਿਲੋਮੀਟਰ/ਦਿਨ
|
2014-24
|
31,180 ਕਿਲੋਮੀਟਰ
|
8.54 ਕਿਲੋਮੀਟਰ/ਦਿਨ (2 ਵਾਰ ਤੋਂ ਵੱਧ)
|
ਅਸਾਮ ਅਤੇ ਉੱਤਰ ਪੂਰਬ ਦੇ ਰਾਜਾਂ ਵਿੱਚ ਰੇਲਵੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੀ ਦੇਖ-ਰੇਖ ਭਾਰਤੀ ਰੇਲਵੇ ਦੇ ਉੱਤਰ ਪੂਰਬ ਸਰਹੱਦੀ ਰੇਲਵੇ (ਐੱਨਐੱਫਆਰ) ਜ਼ੋਨ ਦੁਆਰਾ ਕੀਤੀ ਜਾਂਦੀ ਹੈ। ਰੇਲਵੇ ਪ੍ਰੋਜੈਕਟਾਂ ਦੀ ਲਾਗਤ ਅਤੇ ਖਰਚਿਆਂ ਸਹਿਤ ਖੇਤਰੀ ਰੇਲਵੇਵਾਰ ਵੇਰਵੇ ਭਾਰਤੀ ਰੇਲਵੇ ਦੀ ਵੈੱਬਸਾਈਟ ‘ਤੇ ਪਬਲਿਕ ਡੋਮੇਨ ਵਿੱਚ ਉਪਲਬਧ ਕਰਵਾ ਦਿੱਤਾ ਗਿਆ ਹੈ।
ਅੰਕੜਿਆਂ ਦੇ ਅਧਾਰ ‘ਤੇ ਮਿਤੀ 01.04.2024 ਤੱਕ ਕੁੱਲ 1,368 ਕਿਲੋਮੀਟਰ ਲੰਬਾਈ ਦੇ ਕੁੱਲ 18 ਪ੍ਰੋਜੈਕਟਾਂ (13 ਨਵੀਆਂ ਲਾਈਨਾਂ ਅਤੇ 5 ਡਬਲਿੰਗ) ਯੋਜਨਾ/ਮਨਜ਼ੂਰੀ/ਨਿਰਮਾਣ ਪੜਾਅ ਵਿੱਚ ਹਨ। ਇਨ੍ਹਾਂ ਦੀ ਕੁੱਲ ਲਾਗਤ 74,972 ਕਰੋੜ ਰੁਪਏ ਹੈ ਅਤੇ ਇਹ ਪੂਰੀ ਤਰ੍ਹਾਂ /ਅੰਸ਼ਿਕ ਤੌਰ ‘ਤੇ ਅਸਾਮ ਅਤੇ ਉੱਤਰ ਪੂਰਬ ਖੇਤਰ ਵਿੱਚ ਆਉਂਦੀਆਂ ਹਨ। ਇਨ੍ਹਾਂ ਵਿੱਚੋਂ 313 ਕਿਲੋਮੀਟਰ ਲੰਬਾਈ ਦੀ ਰੇਲ ਸੇਵਾ ਸ਼ੁਰੂ ਹੋ ਗਈ ਹੈ ਅਤੇ ਮਾਰਚ 2024 ਤੱਕ 40,549 ਕਰੋੜ ਰੁਪਏ ਦਾ ਖਰਚਾ ਹੋ ਚੁੱਕਿਆ ਹੈ। ਸਾਰ ਇਸ ਪ੍ਰਕਾਰ ਹੈ:-
ਸ਼੍ਰੇਣੀ
|
ਪ੍ਰੋਜੈਕਟਾਂ ਦੀ ਸੰਖਿਆ
|
ਕੁੱਲ ਲੰਬਾਈ ਐੱਨਐੱਲ/ਜੀਸੀ/ਡੀਐੱਲ (ਕਿਲੋਮੀਟਰ ਵਿੱਚ)
|
ਮਾਰਚ 2024 ਤੱਕ ਕਮਿਸ਼ਨ ਕੀਤੀ ਗਈ ਲੰਬਾਈ (ਕਿਲੋਮੀਟਰ ਵਿੱਚ)
|
ਮਾਰਚ 2024 ਤੱਕ ਕੁੱਲ ਖਰਚ (ਕਰੋੜ ਵਿੱਚ)
|
ਨਵੀਆਂ ਲਾਈਨਾਂ
|
13
|
896
|
81
|
34616
|
ਡਬਲਿੰਗ/ ਮਲਟੀਟ੍ਰੈਕਿੰਗ
|
5
|
472
|
232
|
5933
|
ਕੁੱਲ
|
18
|
1368
|
313
|
40549
|
ਅਸਾਮ ਅਤੇ ਉੱਤਰ ਪੂਰਬ ਖੇਤਰ ਵਿੱਚ ਪੂਰਨ ਤੌਰ ‘ਤੇ/ਅੰਸ਼ਿਕ ਤੌਰ ‘ਤੇ ਆਉਣ ਵਾਲੇ ਬੁਨਿਆਦੀ ਢਾਂਚਾ ਪ੍ਰੌਜੈਕਟਾਂ ਅਤੇ ਸੁਰੱਖਿਆ ਵਿਵਸਥਾਵਾਂ ਦੇ ਲਈ ਬਜਟ ਐਲੋਕੇਸ਼ਨ ਹੇਠ ਲਿਖੇ ਅਨੁਸਾਰ ਹੈ।
ਮਿਆਦ
|
ਖਰਚੇ
|
2009-14
|
`2122 ਕਰੋੜ/ਵਰ੍ਹੇ
|
2024-25
|
`10376 ਕਰੋੜ (4 ਗੁਣਾ ਤੋਂ ਵੱਧ)
|
ਸਾਲ 2009-14 ਅਤੇ 2014-24 ਦੌਰਾਨ ਅਸਾਮ ਅਤੇ ਉੱਤਰ ਪੂਰਬ ਖੇਤਰ ਵਿੱਚ ਪੂਰਨ ਤੌਰ ‘ਤੇ/ਅੰਸ਼ਿਕ ਤੌਰ ‘ਤੇ ਨਵੀਂ ਰੇਲਵੇ ਲਾਈਨ ਵਿਛਾਉਣ /ਸ਼ੁਰੂ ਕਰਨ ਦਾ ਵੇਰਵਾ ਇਸ ਪ੍ਰਕਾਰ ਹੈ:-
ਮਿਆਦ
|
ਨਵਾਂ ਟ੍ਰੈਕ ਸ਼ੁਰੂ
|
ਨਵੇਂ ਟ੍ਰੈਕਸ ਦੀ ਔਸਤਨ ਕਮਿਸ਼ਨਿੰਗ
|
2009-14
|
333 ਕਿਲੋਮੀਟਰ
|
66.6 ਕਿਲੋਮੀਟਰ /ਵਰ੍ਹੇ
|
2014-24
|
1728 ਕਿਲੋਮੀਟਰ
|
172.8 ਕਿਲੋਮੀਟਰ /ਵਰ੍ਹੇ (2 ਵਾਰ ਤੋਂ ਵੱਧ)
|
ਪਿਛਲੇ 3 ਵਰ੍ਹਿਆਂ (2021-22, 2022-23, 2023-24 ਅਤੇ ਚਾਲੂ ਵਿੱਤੀ ਵਰ੍ਹੇ ਯਾਨੀ 2024-25) ਵਿੱਚ ਭਾਰਤੀ ਰੇਲਵੇ ਵਿੱਚ ਕੁੱਲ 65,488 ਕਿਲੋਮੀਟਰ ਲੰਬਾਈ ਦੇ 933 ਸਰਵੇਖਣ (299 ਨਵੀਆਂ ਲਾਈਨਾਂ, 14 ਗੇਜ਼ ਪਰਿਵਰਤਨ ਅਤੇ 620 ਡਬਲਿੰਗ) ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 21 ਸਰਵੇਖਣ (17 ਨਵੀਆਂ ਲਾਈਨਾਂ ਅਤੇ 04 ਡਬਲਿੰਗ) ਕੁੱਲ 2,499 ਕਿਲੋਮੀਟਰ ਲੰਬਾਈ ਦੇ ਹਨ, ਜੋ ਪੂਰੀ ਤਰ੍ਹਾਂ /ਅੰਸ਼ਿਕ ਤੌਰ ‘ਤੇ ਅਸਾਮ ਰਾਜ ਸਮੇਤ ਉੱਤਰ ਪੂਰਬ ਖੇਤਰ ਵਿੱਚ ਹਨ।
ਜਿਸ ਤਰ੍ਹਾਂ ਨਾਲ ਭਾਰਤੀ ਰੇਲਵੇ ਨੈੱਟਵਰਕ ਦੇਸ਼ ਅਤੇ ਰਾਜ ਦੀਆਂ ਸੀਮਾਵਾਂ ਤੱਕ ਫੈਲਿਆ ਹੋਇਆ ਹੈ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਨੈੱਟਵਰਕ ਦੀ ਜ਼ਰੂਰਤ ਅਨੁਸਾਰ ਅਜਿਹੀਆਂ ਸੀਮਾਵਾਂ ਦੇ ਪਰ੍ਹੇ ਟ੍ਰੇਨਾਂ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਭਾਰਤੀ ਰੇਲਵੇ (ਆਈਆਰ) ਨਵੀਂ ਟ੍ਰੇਨ ਸ਼ੁਰੂ ਕਰਨ, ਮੌਜੂਦਾ ਟ੍ਰੇਨਾਂ ਦੀ ਫ੍ਰੀਕੁਐਂਸੀ ਵਿੱਚ ਵਿਸਤਾਰ ਅਤੇ ਵਾਧਾ ਕਰਕੇ, ਸਫ਼ਰ ਕਰਨ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਦਾ ਰਹਿੰਦਾ ਹੈ ਅਤੇ ਭਾਰਤੀ ਰੇਲਵੇ ਨੇ ਇਸ ਅਨੁਸਾਰ ਅਸਾਮ ਰਾਜ ਦੇ ਯਾਤਰੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ, ਸ਼ੁਰੂਆਤੀ/ਸਮਾਪਨ ਅਧਾਰ ‘ਤੇ 24 ਨਵੀਆਂ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਹਨ, 20 ਟ੍ਰੇਨਾਂ ਦਾ ਵਿਸਤਾਰ ਕੀਤਾ ਹੈ। ਵਰ੍ਹੇ 2019-20 ਤੋਂ ਲੈ ਕੇ 2024-25 (ਫਰਵਰੀ, 2025) ਦੀ ਮਿਆਦ ਦੇ ਦੌਰਾਨ 14 ਰੇਲ ਸੇਵਾਵਾਂ ਦੀ ਫ੍ਰੀਕੁਐਂਸੀ ਵਿੱਚ ਵਾਧਾ ਕੀਤਾ ਗਿਆ ਹੈ।
ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉੱਤਰ ਵਿੱਚ ਇਹ ਜਾਣਕਾਰੀ ਦਿੱਤੀ ਹੈ।
*****
ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ
(Release ID: 2113420)
Visitor Counter : 17