ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਕਾਰਪੋਰੇਟ ਮਾਮਲੇ ਮੰਤਰਾਲੇ ਨੇ ਪੀਐੱਮ ਇੰਟਰਨਸ਼ਿਪ ਯੋਜਨਾ ਲਈ ਦੂਸਰਾ ਕੈਂਡਿਡੇਟ ਓਪਨ ਹਾਊਸ ਆਯੋਜਿਤ ਕੀਤਾ


ਇਹ ਪਹਿਲ ਐਪਲੀਕੇਸ਼ਨ ਦੌਰਾਨ ਉਮੀਦਵਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਮੰਤਰਾਲੇ ਦੀ ਪ੍ਰਤੀਬੱਧਤਾ ਦਾ ਹਿੱਸਾ ਹੈ

Posted On: 20 MAR 2025 10:42AM by PIB Chandigarh

ਪੀਐੱਮ ਇੰਟਰਨਸ਼ਿਪ ਯੋਜਨਾ ਦੇ ਯੋਗ ਉਮੀਦਵਾਰਾਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਦੀ ਮਦਦ ਦੇ ਨਿਰੰਤਰ ਪ੍ਰਯਾਸ ਵਿੱਚ, ਕਾਰਪੋਰੇਟ ਮਾਮਲੇ ਮੰਤਰਾਲੇ (ਐੱਮਸੀਏ) ਨੇ 19 ਮਾਰਚ 2025 ਨੂੰ ਆਪਣਾ ਦੂਸਰਾ ਕੈਂਡਿਡੇਟ ਓਪਨ ਹਾਊਸ ਆਯੋਜਿਤ ਕੀਤਾ। ਇਹ ਪਹਿਲ ਐਪਲੀਕੇਸ਼ਨ ਪੜਾਅ ਦੌਰਾਨ ਉਮੀਦਵਾਰਾਂ ਦੇ ਸਵਾਲਾਂ ਅਤੇ ਚਿੰਤਾਵਾਂ ਨੂੰ ਦੂਰ ਕਰਨ ਦੀ ਮੰਤਰਾਲੇ ਦੀ ਪ੍ਰਤੀਬੱਧਤਾ ਦਾ ਹਿੱਸਾ ਹੈ। ਐੱਮਸੀਏ ਹਰ ਹਫ਼ਤੇ ਇਹ ਓਪਨ ਹਾਊਸ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਕਿ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਰੀਅਲ ਟਾਈਮ ‘ਤੇ ਮਿਲ ਸਕਣ।

ਪ੍ਰਭਾਵਸ਼ਾਲੀ ਅਤੇ ਕੇਂਦ੍ਰਿਤ ਚਰਚਾ ਸੁਨਿਸ਼ਚਿਤ ਕਰਨ ਲਈ, ਉਮੀਦਵਾਰਾਂ ਨੂੰ ਈਮੇਲ ਦੇ ਜ਼ਰੀਏ ਸਾਂਝੇ ਕੀਤੇ ਗਏ ਇੱਕ ਸਮਰਪਿਤ ਲਿੰਕ ਰਾਹੀਂ ਆਪਣੇ ਸਵਾਲ ਪਹਿਲਾਂ ਹੀ ਜਮ੍ਹਾਂ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ। ਇਸ ਨਾਲ ਮੌਡਰੇਟਰਸ ਸਭ ਆਮ ਚਿੰਤਾਵਾਂ ਨੂੰ ਦੂਰ ਕਰ ਸਕਦੇ ਹਨ ਅਤੇ ਇਹ ਵੀ ਸੁਨਿਸ਼ਚਿਤ ਕਰ ਸਕਦੇ ਹਨ ਕਿ ਸੈਸ਼ਨ ਦੌਰਾਨ ਪੋਸਟ ਕੀਤੇ ਗਏ ਲਾਈਵ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਦੂਸਰੇ ਓਪਨ ਹਾਊਸ ਲਈ 340 ਪ੍ਰਤੀਕ੍ਰਿਆਵਾਂ ਪਹਿਲਾਂ ਤੋਂ ਹੀ ਇਕੱਠੀਆਂ ਕਰ ਲਈਆਂ ਗਈਆਂ ਸਨ।

ਇਸ ਸੈਸ਼ਨ ਵਿੱਚ ਪੈਨਲ ਵਿੱਚ ਸੀਨੀਅਰ ਐੱਮਸੀਏ ਅਧਿਕਾਰੀ, ਡਿਪਟੀ ਡਾਇਰੈਕਟਰ ਨਿਤਿਨ ਫਰਟਿਆਲ (Nitin Phartyal), ਇਸ ਪ੍ਰੋਜੈਕਟ ‘ਤੇ ਐੱਮਸੀਏ ਦੇ ਤਕਨੀਕੀ ਭਾਗੀਦਾਰ ਬੀਆਈਐੱਸਏਜੀ ਦੇ ਪ੍ਰਤੀਨਿਧੀ ਅਤੇ ਪ੍ਰੋਜੈਕਟ ਮੈਨੇਜਮੈਂਟ ਟੀਮ ਦੇ ਮੈਂਬਰ ਸ਼ਾਮਲ ਸਨ। ਕਈ ਤਰ੍ਹਾਂ ਦੇ ਸਵਾਲਾਂ ਦੇ  ਜਵਾਬ ਦਿੱਤੇ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਸਵਾਲ ਚੋਣ ਪ੍ਰਕਿਰਿਆ, ਯੋਗਤਾ ਮਾਪਦੰਡ ਅਤੇ ਯੋਜਨਾ ਦੇ ਅੰਦਰ ਖੇਤਰ-ਵਿਸ਼ੇਸ਼ ਅਵਸਰਾਂ ਬਾਰੇ ਸਨ।

ਕਾਰਪੋਰੇਟ ਮਾਮਲੇ ਮੰਤਰਾਲਾ ਦੇਸ਼ ਭਰ ਦੇ ਉਮੀਦਵਾਰਾਂ ਤੱਕ ਪਹੁੰਚਣ, ਪਾਰਦਰਸ਼ਿਤਾ, ਖੁੱਲ੍ਹਾ ਸੰਚਾਰ ਅਤੇ ਪੀਐੱਮ ਇੰਟਰਨਸ਼ਿਪ ਯੋਜਨਾ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਇੱਕ ਸਹਿਜ ਅਨੁਭਵ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।

****

ਐੱਨਬੀ/ਏਡੀ


(Release ID: 2113410) Visitor Counter : 13