ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਇੰਦੌਰ ਵਿੱਚ ਦੇਸ਼ ਦਾ ਪਹਿਲਾ ਪੀਪੀਪੀ ਗ੍ਰੀਨ ਵੇਸਟ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕੀਤਾ ਜਾਵੇਗਾ

Posted On: 18 MAR 2025 4:12PM by PIB Chandigarh

ਇੰਦੌਰ, ਸਵੱਛ ਭਾਰਤ ਮਿਸ਼ਨ-ਸ਼ਹਿਰੀ ਦੇ ਤਹਿਤ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਮਾਡਲ ਰਾਹੀਂ ਦੇਸ਼ ਦੇ ਪਹਿਲੇ ਗ੍ਰੀਨ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸ਼ੁਰੂਆਤ ਦੇ ਨਾਲ ਇੱਕ ਪ੍ਰਮੁੱਖ ਉਪਲਬਧੀ ਪ੍ਰਾਪਤ ਕਰਨ ਲਈ ਤਿਆਰ ਹੈ।                                

ਸਵੱਛ ਭਾਰਤ ਮਿਸ਼ਨ-ਸ਼ਹਿਰੀ ਅਧੀਨ ਭਾਰਤ ਦੇ ਪਹਿਲੇ ਪੀਪੀਪੀ-ਮਾਡਲ ਅਧਾਰਿਤ ਗ੍ਰੀਨ ਵੇਸਟ ਪ੍ਰੋਸੈੱਸਿੰਗ ਪਲਾਂਟ ਦੀ ਸ਼ੁਰੂਆਤ ਦੇ ਨਾਲ ਇੰਦੌਰ ਵਾਤਾਵਰਣ ਸਬੰਧੀ ਸਥਿਰਤਾ ਵੱਲ ਇੱਕ ਮਹੱਤਵਪੂਰਨ ਕਦਮ ਵਧਾਉਣ ਲਈ ਤਿਆਰ ਹੈ। ਇਸ ਸ਼ਾਨਦਾਰ ਪਹਿਲ ਦਾ ਉਦੇਸ਼ ਗ੍ਰੀਨ ਵੇਸਟ ਨੂੰ ਕੀਮਤੀ ਸੰਸਾਧਨਾਂ ਵਿੱਚ ਬਦਲ ਕੇ ਸ਼ਹਿਰ ਦੇ ਵੇਸਟ ਮੈਨੇਜਮੈਂਟ ਸਿਸਟਮ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਾ ਹੈ। ਇਹ ਪ੍ਰੋਜੈਕਟ ਸ਼ਹਿਰੀ ਵੇਸਟ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਨੋਵੇਸ਼ਨ ਅਤੇ ਸਥਿਰਤਾ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਸੁਵਿਧਾ ਨਾ ਸਿਰਫ਼ ਗ੍ਰੀਨ ਵੇਸਟ ਨੂੰ ਪ੍ਰੋਸੈੱਸ ਕਰੇਗੀ ਸਗੋਂ ਮਾਲੀਆ ਵੀ ਪੈਦਾ ਕਰੇਗੀ, ਜਿਸ ਨਾਲ ਇੰਦੌਰ ਨਗਰ ਨਿਗਮ (IMC) ਲੱਕੜੀ ਅਤੇ ਟਾਹਣੀਆਂ ਦੀ ਸਪਲਾਈ ਲਈ ਪ੍ਰਤੀ ਟਨ ਰੌਇਲਟੀ ਵਜੋਂ ਲਗਭਗ 3,000 ਰੁਪਏ ਪ੍ਰਤੀ ਟਨ ਕਮਾਏਗਾ। ਬਿਚੋਲੀ ਹਾਪਸੀ(Bicholi Hapsi) ਵਿੱਚ 55,000 ਵਰਗ ਫੁੱਟ ਜ਼ਮੀਨ 'ਤੇ ਬਣਿਆ ਇਹ ਪਲਾਂਟ ਲੱਕੜੀ ਅਤੇ ਟਾਹਣੀਆਂ ਨੂੰ ਰੀਸਾਈਕਲ ਕਰੇਕੇ ਲੱਕੜੀ ਦੇ ਗੋਲੇ (wooden pellets) ਬਣਾਏਗਾ, ਜੋ ਕੋਲੇ ਦੇ ਵਿਕਲਪ ਵਜੋਂ ਕੰਮ ਕਰੇਗਾ ਅਤੇ ਊਰਜਾ ਸੰਭਾਲ ਨੂੰ ਹੁਲਾਰਾ ਦੇਵੇਗਾ।

 

ਵੱਡੇ ਰੁੱਖਾਂ ਦੀਆਂ ਟਾਹਣੀਆਂ ਨੂੰ ਸਿਟੀ ਫੌਰੈਸਟ ਵਿਖੇ ਗ੍ਰੀਨ ਵੇਸਟ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਕੀਮਤੀ ਉਤਪਾਦਾਂ ਵਿੱਚ ਬਦਲਿਆ ਜਾਵੇਗਾ। ਇਸ ਤੋਂ ਇਲਾਵਾ, ਪ੍ਰਮੁੱਖ ਸੰਸਥਾਵਾਂ ਦੇ ਕੈਂਪਸਾਂ ਤੋਂ ਪੈਦਾ ਹੋਣ ਵਾਲਾ ਗ੍ਰੀਨ ਵੇਸਟ ਸਿੱਧਾ ਇਕੱਠਾ ਕੀਤਾ ਜਾਵੇਗਾ ਅਤੇ ਇੱਕ ਨਿਸ਼ਚਿਤ ਚਾਰਜ ਦੇ ਨਾਲ ਪਲਾਂਟ ਵਿੱਚ ਭੇਜਿਆ ਜਾਵੇਗਾ। ਹਰ ਰੋਜ਼, ਇੰਦੌਰ ਵਰਗਾ ਭੀੜ ਭੜੱਕੇ ਵਾਲਾ ਸ਼ਹਿਰ ਲਗਭਗ 30 ਟਨ ਗ੍ਰੀਨ ਵੇਸਟ ਪੈਦਾ ਕਰਦਾ ਹੈ ਜਿਸ ਵਿੱਚ, ਲੱਕੜੀ, ਟਾਹਣੀਆਂ, ਪੱਤੇ ਅਤੇ ਫੁੱਲ ਹੈ। ਜਿਵੇਂ-ਜਿਵੇਂ ਮੌਸਮ ਬਦਲਦੇ ਹਨ, ਖਾਸ ਕਰਕੇ ਪਤਝੜ ਦੌਰਾਨ, ਇਹ ਮਾਤਰਾ 60 ਤੋਂ 70 ਟਨ ਤੱਕ ਵਧ ਸਕਦੀ ਹੈ।

ਇੰਦੌਰ ਨਗਰ ਨਿਗਮ ਨਾਲ ਸਾਂਝੇਦਾਰੀ ਕਰਦੇ ਹੋਏ, ਐਸਟ੍ਰੋਨੋਮੀਕਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਨੇ ਸ਼ਹਿਰ ਦੇ ਗ੍ਰੀਨ ਵੇਸਟ ਨੂੰ ਟਿਕਾਊ ਅਤੇ ਕੀਮਤੀ ਵਸਤਾਂ ਵਿੱਚ ਬਦਲਣ ਲਈ ਇੱਕ ਮਹੱਤਵਾਕਾਂਖੀ ਪਹਿਲ ਕੀਤੀ ਹੈ - ਇੱਕ ਅਜਿਹਾ ਬਰੀਕ ਚੂਰਾ (ਬੁਰਾਦਾ) ਜਿਸ ਦੀ ਵਰਤੋਂ ਵੱਖ-ਵੱਖ ਉਦਯੋਗਾਂ ਵਿੱਚ ਕੀਤੀ ਜਾ ਸਕਦੀ ਹੈ। ਇੱਕ ਵਿਸਤ੍ਰਿਤ ਯੋਜਨਾ ਦੇ ਨਾਲ, ਵਿਚਾਰ ਇਹ ਹੈ ਕਿ ਗ੍ਰੀਨ ਵੇਸਟ ਨੂੰ ਤਿੰਨ ਤੋਂ ਚਾਰ ਮਹੀਨਿਆਂ ਦੀ ਮਿਆਦ ਵਿੱਚ ਸੁਕਾਇਆ ਜਾਵੇ। ਇਸ ਸਮੇਂ ਦੌਰਾਨ, ਨਮੀ ਦੀ ਮਾਤਰਾ 90  ਪ੍ਰਤੀਸ਼ਤ ਤੱਕ ਘਟ ਜਾਵੇਗੀ, ਜਿਸ ਨਾਲ ਸਮੱਗਰੀ ਅਗਲੇ ਪੜਾਅ ਲਈ ਤਿਆਰ ਹੋ ਜਾਵੇਗੀ। ਜਿਵੇਂ-ਜਿਵੇਂ ਮਹੀਨੇ ਬੀਤਦੇ ਜਾਂਦੇ ਹਨ, ਗ੍ਰੀਨ ਵੇਸਟ, ਜੋ ਕਦੇ ਗਿੱਲਾ ਹੁੰਦਾ ਸੀ ਲਗਭਗ ਬਦਲਣ ਲਈ ਤਿਆਰ ਹਲਕਾ ਅਤੇ ਭੁਰਭੁਰਾ ਹੋ ਜਾਵੇਗਾ। ਫਿਰ ਅਤਿ-ਆਧੁਨਿਕ ਮਸ਼ੀਨਾਂ ਇਸ ਬਰੀਕ ਧੂੜ ਦੇ ਕਣਾਂ ਵਿੱਚ ਤੋੜਨ ਵਿੱਚ ਮਦਦ ਕਰਨਗੀਆਂ। ਜੋ ਕਦੇ ਲੱਕੜ ਮਿੱਲਾਂ ਦਾ ਇੱਕ ਸਧਾਰਣ ਹੁਣ ਉਤਪਾਦ ਸੀ, ਹੁਣ ਇੱਕ ਟਿਕਾਊ, ਗੋਲਾਕਾਰ ਅਰਥਵਿਵਸਥਾ ਵਿੱਚ ਯੋਗਦਾਨ ਦੇ ਰਿਹਾ ਹੈ।

ਬੂਰੇ (ਬੁਰਾਦੇ) ਨੂੰ ਵਾਤਾਵਰਣ ਅਨੁਕੂਲ ਬਾਲਣ ਵਿੱਚ ਬਦਲਿਆ ਜਾ ਸਕਦਾ ਹੈ, ਜੋ ਕਿ ਰਵਾਇਤੀ ਜਲਣ ਦੇ ਤਰੀਕਿਆਂ ਦਾ ਇੱਕ ਸਾਫ਼ ਵਿਕਲਪ ਪ੍ਰਦਾਨ ਕਰਦਾ ਹੈ। ਇਸ ਦੀ ਵਰਤੋਂ ਟਿਕਾਊ ਪੈਕਿੰਗ ਸਮੱਗਰੀ ਬਣਾਉਣ ਲਈ ਕੀਤੀ ਜਾ ਸਕਦੀ ਹੈ, ਜਿਸ ਨਾਲ ਪਲਾਸਟਿਕ ਦੀ ਜ਼ਰੂਰਤ ਘਟ ਜਾਂਦੀ ਹੈ। ਫਰਨੀਚਰ ਨਿਰਮਾਤਾ ਇਸ ਨੂੰ ਇੱਕ ਸੰਯੁਕਤ ਸਮੱਗਰੀ ਦੇ ਰੂਪ ਵਿੱਚ ਲਾਭਦਾਇਕ ਪਾਉਂਦੇ ਹਨ ਜੋ ਕੁਰਸੀਆਂ ਅਤੇ ਮੇਜ਼ਾਂ ਵਰਗੇ ਉਤਪਾਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਬੂਰੇ (ਬੁਰਾਦੇ) ਤੋਂ ਬਣੀਆਂ ਖਾਦਾਂ ਮਿੱਟੀ ਨੂੰ ਸਮ੍ਰਿੱਧ ਬਣਾਉਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਚੰਗੀਆਂ ਫਸਲਾਂ ਉਗਾਉਣ ਵਿੱਚ ਮਦਦ ਮਿਲਦੀ ਹੈ, ਅਤੇ ਖੁਰਾਕ ਉਦਯੋਗ ਵਿੱਚ, ਬੂਰੇ (ਬੁਰਾਦੇ) ਨੂੰ ਡਿਸਪੋਜ਼ੇਬਲ ਪਲੇਟਾਂ ਵਿੱਚ ਢਾਲਿਆ ਜਾ ਸਕਦਾ ਹੈ, ਜੋ ਪਲਾਸਟਿਕ ਅਤੇ ਸਟਾਇਰੋਫੋਮ ਦਾ ਇੱਕ ਬਾਇਓਡੀਗ੍ਰੇਡੇਬਲ ਵਿਕਲਪ ਪ੍ਰਦਾਨ ਕਰਦਾ ਹੈ।

ਸਵੱਛ ਭਾਰਤ ਮਿਸ਼ਨ ਦੇ ਤਹਿਤ, ਆਈਐੱਮਸੀ ਪਲਾਂਟ ਤੱਕ ਜ਼ਮੀਨ ਅਤੇ ਗ੍ਰੀਨ ਵੇਸਟ ਉਪਲਬਧ ਕਰਵਾਉਣ ਅਤੇ ਟ੍ਰਾਂਸਪੋਰਟਿੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਦੌਰਾਨ, ਪ੍ਰਾਈਵੇਟ ਕੰਪਨੀ ਸ਼ੈੱਡ, ਬਿਜਲੀ ਅਤੇ ਪਾਣੀ ਦੀਆਂ ਸੁਵਿਧਾਵਾਂ ਸਮੇਤ ਬਾਕੀ ਰਹਿੰਦੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਲਵੇਗੀ, ਪ੍ਰਾਈਵੇਟ ਫਰਮ ਪਲਾਂਟ ਦੀ ਪੂਰੀ ਸਥਾਪਨਾ ਅਤੇ ਸੰਚਾਲਨ ਦੀ ਨਿਗਰਾਨੀ ਵੀ ਕਰੇਗੀ, ਤਾਂ ਜੋ ਸ਼ੁਰੂ ਤੋਂ ਅੰਤ ਤੱਕ ਇਸ ਦਾ ਸੁਚਾਰੂ ਢੰਗ ਨਾਲ ਸੰਚਾਲਨ ਯਕੀਨੀ ਹੋ ਸਕੇ।

ਹੋਰ ਨਿਜੀ ਫਰਮਾਂ ਨੇ ਸਿਰਪੁਰ ਵਿੱਚ 10,000 ਤੋਂ 15,000 ਵਰਗ ਫੁੱਟ ਦੇ ਖੇਤਰ ਵਿੱਚ ਫੈਲੇ ਮੇਘਦੂਤ ਅਤੇ ਸਬ-ਗ੍ਰੇਡ ਪਲਾਂਟ ਸਥਾਪਤ ਕੀਤੇ ਹਨ। ਇਹ ਸੁਵਿਧਾਵਾਂ ਨਗਰ ਨਿਗਮ ਤੋਂ ਪ੍ਰਾਪਤ ਹੋਏ ਪੱਤਿਆਂ ਅਤੇ ਛੋਟੀਆਂ ਟਾਹਣੀਆਂ ਵਰਗੇ ਬਗੀਚੇ ਦੇ ਵੇਸਟ ਨੂੰ ਪ੍ਰੋਸੈੱਸ ਕਰਨ ਲਈ ਸਮਰਪਿਤ ਹਨ। ਇਸ ਪਹਿਲ ਦੇ ਹਿੱਸੇ ਵਜੋਂ, ਨਗਰ ਪਾਲਿਕਾ ਦੇ ਬਗੀਚਿਆਂ ਵਿੱਚ ਸਥਿਤ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਗਏ ਖਾਦ ਦੇ ਟੋਇਆਂ ਵਿੱਚ ਖਾਦ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਵੇਸਟ ਮੈਨੇਜਮੈਂਟ ਦੇ ਯਤਨਾਂ ਨੂੰ ਹੋਰ ਹੁਲਾਰਾ ਮਿਲਦਾ ਹੈ। ਗ੍ਰੀਨ ਵੇਸਟ ਤੋਂ ਪੈਦਾ ਹੋਈ ਲੱਕੜੀ ਦੇ ਬੂਰੇ (ਬੁਰਾਦੇ) ਦੀ ਵਰਤੋਂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਸਮੇਤ ਵੱਖ-ਵੱਖ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ, ਜਿੱਥੇ ਉਹ ਊਰਜਾ ਉਤਪਾਦਨ ਅਤੇ ਹੋਰ ਐਪਲੀਕੇਸ਼ਨਾਂ ਲਈ ਇੱਕ ਵਾਤਾਵਰਣ-ਅਨੁਕੂਲ ਵਿਕਲਪ ਵਜੋਂ ਕੰਮ ਕਰਦੇ ਹਨ।

ਇਸ ਪਹਿਲ ਦਾ ਉਦੇਸ਼ ਗ੍ਰੀਨ ਵੇਸਟ ਦਾ ਕੁਸ਼ਲਤਾ ਨਾਲ ਪ੍ਰਬੰਧਨ ਕਰਨਾ, ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਨਗਰ ਨਿਗਮ ਲਈ ਵਾਧੂ ਮਾਲੀਆ ਸਰੋਤ ਪੈਦਾ ਕਰਨਾ ਹੈ। ਇਹ ਹਵਾ ਗੁਣਵੱਤਾ ਸੂਚਕਾਂਕ ਨੂੰ ਕੰਟਰੋਲ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵੇਸਟ ਮੈਨੇਜਮੈਂਟ ਦੇ ਤਰੀਕਿਆਂ ਵਿੱਚ ਸੁਧਾਰ ਕਰਕੇ, ਇਹ ਪਹਿਲ ਸਵੱਛਤਾ ਨੂੰ ਵਧਾਏਗੀ, ਪ੍ਰਦੂਸ਼ਣ ਘਟਾਏਗੀ ਅਤੇ ਵੇਸਟ ਨੂੰ ਗੈਰ –ਜ਼ਰੂਰੀ ਸਾੜਨ 'ਤੇ ਰੋਕ ਲਗਾਏਗੀ, ਜਿਸ ਨਾਲ ਸਾਫ਼ ਅਤੇ ਸਿਹਤਮੰਦ ਵਾਤਾਵਰਣ ਵਿੱਚ ਯੋਗਦਾਨ ਪਾਇਆ ਜਾਵੇਗਾ।

ਇਹ ਪ੍ਰੋਜੈਕਟ ਕੋਲੇ ਦਾ ਇੱਕ ਵਿਕਲਪਿਕ ਸਰੋਤ ਵੀ ਉਪਲਬਧ ਕਰਵਾਏਗੀ, ਜੋ ਸਵੱਛਤਾ ਅਤੇ ਵਾਤਾਵਰਣ ਦੀ ਸੰਭਾਲ਼ ਲਈ ਇੱਕ ਪ੍ਰਭਾਵਸ਼ਾਲੀ ਸਮਾਧਾਨ ਪ੍ਰਦਾਨ ਕਰਦੇ ਹੋਏ ਹਵਾ ਗੁਣਵੱਤਾ ਸੂਚਕਾਂਕ ਨਿਯੰਤਰਣ ਵਿੱਚ ਯੋਗਦਾਨ ਦੇਵੇਗੀ। ਇਹ ਪਹਿਲ ਸਵੱਛ ਭਾਰਤ ਮਿਸ਼ਨ - ਸ਼ਹਿਰੀ ਦੇ ਤਹਿਤ ਕਚਰਾ ਮੁਕਤ ਸ਼ਹਿਰਾਂ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜੋ ਇੱਕ ਸਵੱਛ, ਹਰਿਆ-ਭਰਿਆ ਅਤੇ ਵਧੇਰੇ ਟਿਕਾਊ ਸ਼ਹਿਰੀ ਵਾਤਾਵਰਣ ਦੀ ਦਿਸ਼ਾ ਵਿੱਚ ਯਤਨਾਂ ਨੂੰ ਅੱਗੇ ਵਧਾਉਂਦੀ ਹੈ।

*****

ਐੱਸਕੇ


(Release ID: 2113118) Visitor Counter : 15


Read this release in: English , Urdu , Marathi , Hindi