ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਦੀ ਵਿੱਤੀ ਸਥਿਤੀ ਚੰਗੀ, ਯਾਤਰੀਆਂ ਨੂੰ ਦੇ ਰਹੀ ਪਹਿਲਾਂ ਨਾਲੋਂ ਵੱਧ ਸਬਸਿਡੀ: ਕੇਂਦਰੀ ਰੇਲ ਮੰਤਰੀ


ਟ੍ਰੇਨ ਰਾਹੀਂ ਪ੍ਰਤੀ ਕਿਲੋਮੀਟਰ ਦੀ ਯਾਤਰਾ ਦੀ ਲਾਗਤ ₹1.38 ਹੈ, ਪਰ ਯਾਤਰੀਆਂ ਤੋਂ ਸਿਰਫ਼ 73 ਪੈਸੇ ਲਏ ਜਾਂਦੇ ਹਨ

ਇਸ ਵਰ੍ਹੇ 1,400 ਲੋਕੋਮੋਟਿਵ ਦਾ ਉਤਪਾਦਨ ਹੋਇਆ, ਜੋ ਕਿ ਅਮਰੀਕਾ ਅਤੇ ਯੂਰੋਪ ਦੇ ਸੰਯੁਕਤ ਉਤਪਾਦਨ ਤੋਂ ਵੱਧ ਹੈ

31 ਮਾਰਚ ਤੱਕ ਭਾਰਤੀ ਰੇਲ 1.6 ਬਿਲੀਅਨ ਟਨ ਕਾਰਗੋ ਢੋਆਈ ਦੇ ਨਾਲ ਦੁਨੀਆ ਦੇ ਟੌਪ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ

ਭਵਿੱਖ ਵਿੱਚ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਿਹੇ ਹਾਦਸੇ ਨੂੰ ਰੋਕਣ ਲਈ ਮਹੱਤਵਪੂਰਵ ਕਦਮ ਚੁੱਕੇ ਗਏ ਹਨ: ਕੇਂਦਰੀ ਰੇਲਵੇ ਮੰਤਰੀ

Posted On: 17 MAR 2025 8:28PM by PIB Chandigarh

ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰਾਜ ਸਭਾ ਵਿੱਚ ਰੇਲਵੇ ਮੰਤਰਾਲੇ ਦੇ ਕੰਮਾਂ ਬਾਰੇ ਹੋਈ ਚਰਚਾ ਦੌਰਾਨ ਭਾਰਤੀ ਰੇਲਵੇ ਦੀਆਂ ਉਪਲਬਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲਵੇ ਨਾ ਸਿਰਫ਼ ਯਾਤਰੀਆਂ ਨੂੰ ਕਿਫਾਇਤੀ ਕਿਰਾਏ ‘ਤੇ ਸੁਰੱਖਿਅਤ ਅਤੇ ਗੁਣਵੱਤਾਪੂਰਨ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਸਗੋਂ ਆਲਮੀ ਪੱਧਰ ‘ਤੇ ਵੀ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਵਿੱਚ ਰੇਲਵੇ ਦਾ ਕਿਰਾਇਆ ਗੁਆਂਢੀ ਦੇਸ਼ਾਂ ਜਿਵੇਂ ਪਾਕਿਸਤਾਨ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਦੇ ਮੁਕਾਬਲੇ ਘੱਟ ਹੈ, ਜਦਕਿ ਪੱਛਮੀ ਦੇਸ਼ਾਂ ਵਿੱਚ ਇਹ ਭਾਰਤ ਦੇ ਮੁਕਾਬਲੇ 10 ਤੋਂ 20 ਗੁਣਾ ਵੱਧ ਹੈ।

ਰੇਲ ਯਾਤਰੀਆਂ ਨੂੰ ਦਿੱਤੀ ਜਾ ਰਹੀ ਸਬਸਿਡੀ ਬਾਰੇ ਰੇਲਵੇ ਮੰਤਰੀ ਨੇ ਕਿਹਾ ਕਿ ਹਾਲੇ ਟ੍ਰੇਨ ਰਾਹੀਂ ਪ੍ਰਤੀ ਕਿਲੋਮੀਟਰ ਯਾਤਰਾ ਦੀ ਲਾਗਤ ₹ 1.38 ਹੈ, ਪਰ ਯਾਤਰੀਆਂ ਤੋਂ ਸਿਰਫ਼ 73 ਪੈਸੇ ਲਏ ਜਾਂਦੇ ਹਨ, ਯਾਨੀ 47% ਸਬਸਿਡੀ ਦਿੱਤੀ ਜਾਂਦੀ ਹੈ। ਵਿੱਤ ਵਰ੍ਹੇ 2022-23 ਵਿੱਚ ਯਾਤਰੀਆਂ ਨੂੰ ₹57,000 ਕਰੋੜ ਦੀ ਸਬਸਿਡੀ ਦਿੱਤੀ ਗਈ, ਜੋ ਕਿ 2023-24 (ਪ੍ਰੋਵੀਜ਼ਨਲ ਫਿਗਰ) ਵਿੱਚ ਵਧ ਕੇ ਲਗਭਗ ₹60,000 ਕਰੋੜ ਹੋ ਗਈ। ਸਾਡਾ ਟੀਚਾ ਘੱਟ ਤੋਂ ਘੱਟ ਕਿਰਾਏ ‘ਤੇ ਸੁਰੱਖਿਅਤ ਅਤੇ ਬਿਹਤਰ ਸੇਵਾਵਾਂ ਦੇਣਾ ਹੈ।

ਰੇਲਵੇ ਇਲੈਕਟ੍ਰੀਫਿਕੇਸ਼ਨ ਦੇ ਫਾਇਦਿਆਂ ‘ਤੇ ਚਾਨਣਾ ਪਾਉਂਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਯਾਤਰੀਆਂ ਅਤੇ ਫ੍ਰੈੱਟ ਟ੍ਰਾਂਸਪੋਰਟ ਦੀ ਵਧਦੀ ਸੰਖਿਆ ਦੇ ਬਾਵਜੂਦ ਊਰਜਾ ਖਰਚ ਸਥਿਰ ਬਣਿਆ ਹੋਇਆ ਹੈ। ਭਾਰਤੀ ਰੇਲਵੇ ਵਰ੍ਹੇ 2025 ਤੱਕ ‘ਸਕੋਪ 1 ਨੈੱਟ ਜ਼ੀਰੋ’ ਅਤੇ 2030 ਤੱਕ ‘ਸਕੋਪ 2 ਨੈੱਟ ਜ਼ੀਰੋ’ ਹਾਸਲ ਕਰਨ ਦੇ ਟੀਚੇ ‘ਤੇ ਕਿਰਿਆਸ਼ੀਲ ਹੈ। ਉਨ੍ਹਾਂ ਨੇ ਦੱਸਿਆ ਕਿ ਬਿਹਾਰ ਦੇ ਮਢੌਰਾ ਕਾਰਖਾਨੇ ਵਿੱਚ ਤਿਆਰ ਲੋਕੋਮੋਟਿਵ ਦਾ ਨਿਰਯਾਤ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਮੌਜੂਦਾ ਸਮੇਂ ਭਾਰਤੀ ਰੇਲਵੇ ਦੇ ਯਾਤਰੀ ਕੋਚ ਮੋਜ਼ਾਂਮਬਿਕ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਨੂੰ ਨਿਰਯਾਤ ਕੀਤੇ ਜਾ ਰਹੇ ਹਨ, ਜਦਕਿ ਲੋਕੋਮੋਟਿਵ ਮੋਜ਼ਾਂਮਬਿਕ, ਸੇਨੇਗਲ, ਸ੍ਰੀਲੰਕਾ, ਮਿਆਂਮਾਰ ਅਤੇ ਬੰਗਲਾ ਦੇਸ਼ ਨੂੰ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ, ਬੋਗੀ ਦੇ ਅੰਡਰ-ਫ੍ਰੇਮ ਯੂਨਾਈਟਿਡ ਕਿੰਗਡਮ, ਸਊਦੀ ਅਰਬ, ਫਰਾਂਸ ਅਤੇ ਆਸਟ੍ਰੇਲੀਆ ਨੂੰ ਨਿਰਯਾਤ ਕੀਤੇ ਜਾ ਰਹੇ ਹਨ, ਉੱਥੇ ਹੀ ਪ੍ਰਪਲਸ਼ਨ ਪਾਰਟਸ ਫਰਾਂਸ, ਮੈਕਸੀਕੋ, ਜਰਮਨੀ, ਸਪੇਨ, ਰੋਮਾਨੀਆ ਅਤੇ ਇਟਲੀ ਨੂੰ ਭੇਜੇ ਜਾ ਰਹੇ ਹਨ।

ਇਸ ਵਰ੍ਹੇ ਭਾਰਤ ਵਿੱਚ 1,400 ਲੋਕੋਮੋਟਿਵ ਦਾ ਉਤਪਾਦਨ ਹੋਇਆ, ਜੋ ਅਮਰੀਕਾ ਅਤੇ ਯੂਰੋਪ ਦੇ ਸੰਯੁਕਤ ਉਤਪਾਦਨ ਤੋਂ ਵੱਧ ਹੈ। ਨਾਲ ਹੀ ਬੇੜੇ ਵਿੱਚ, 2 ਲੱਖ ਨਵੇਂ ਵੈਗਨ ਜੋੜੇ ਗਏ ਹਨ। ਰੇਲਵੇ ਮੰਤਰੀ ਨੇ ਦੱਸਿਆ ਕਿ 31 ਮਾਰਚ ਨੂੰ ਸਮਾਪਤ ਹੋ ਰਹੇ ਵਿੱਤ ਵਰ੍ਹੇ ਵਿੱਚ ਭਾਰਤੀ ਰੇਲਵੇ 1.6 ਬਿਲੀਅਨ ਟਨ ਕਾਰਗੋ ਢੋਆਈ ਕਰਕੇ ਦੁਨੀਆ ਦੇ ਟੌਪ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ, ਜਿਸ ਵਿੱਚ ਚੀਨ, ਅਮਰੀਕਾ ਅਤੇ ਭਾਰਤ ਹੋਣਗੇ। ਇਹ ਰੇਲਵੇ ਦੀ ਵਧਦੀ ਸਮਰੱਥਾ ਅਤੇ ਲੌਜਿਸਟਿਕਸ ਸੈਕਟਰ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। 

ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਰਾਜ ਸਭਾ ਵਿੱਚ ਐਲਾਨ ਕੀਤਾ ਕਿ ਰੇਲਵੇ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, 41,000 LHB ਕੋਚ ਤਿਆਰ ਕੀਤੇ ਗਏ ਹਨ ਅਤੇ ਸਾਰੇ ICF ਕੋਚਾਂ ਨੂੰ LHB ਵਿੱਚ ਬਦਲਿਆ ਜਾਵੇਗਾ। ਲੰਬੀ ਰੇਲ, ਇਲੈਕਟ੍ਰੋਨਿਕ, ਇੰਟਰਲੌਕਿੰਗ, ਫੌਗ ਸੇਫਟੀ ਡਿਵਾਇਸ ਅਤੇ 'ਕਵਚ' ਸਿਸਟਮ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਪਹਿਲਾਂ ਰੇਲਵੇ  ਨੂੰ ₹25,000 ਕਰੋੜ ਦਾ ਸਮਰਥਨ ਮਿਲਦਾ ਸੀ, ਜੋ ਹੁਣ ਵਧ ਕੇ ₹2.5 ਲੱਖ ਕਰੋੜ ਤੋਂ ਵੱਧ ਹੋ ਗਿਆ ਹੈ। ਇਸ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਇਆ ਹੈ। ਉੱਥੇ ਹੀ 50 ਨਮੋ ਭਾਰਤ ਟ੍ਰੇਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ , ਜੋ ਘੱਟ ਦੂਰੀ ਦੀ ਯਾਤਰਾ ਲਈ AC ਅਤੇ ਨੌਨ -AC ਵਿਕਲਪਾਂ ਦੇ ਨਾਲ ਹੈ।

ਹਾਲ ਹੀ ਵਿੱਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੋਏ ਹਾਦਸੇ ਨੂੰ ਤੋਂ ਲੈ ਕੇ ਕੇਂਦਰੀ ਰੇਲਵੇ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਇਸ ਦਰਦਨਾਕ ਹਾਦਸੇ ਦੀ ਜਾਂਚ ਉੱਚ–ਪੱਧਰੀ ਕਮੇਟੀ ਕਰ ਰਹੀ ਹੈ। CCTV  ਫੁਟੇਜ ਸਮੇਤ ਸਾਰਾ ਡੇਟਾ ਸੁਰੱਖਿਅਤ ਰੱਖਿਆ ਗਿਆ ਹੈ, ਕਰੀਬ 300 ਲੋਕਾਂ ਨਾਲ ਗੱਲਬਾਤ ਕਰਕੇ ਫੈਕਟਸ ਦੀ ਜਾਂਚ ਹੋ ਰਹੀ ਹੈ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। 

ਕੇਂਦਰੀ ਰੇਲਵੇ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਗ਼ਰੀਬ ਤੋਂ  ਗ਼ਰੀਬ ਵਿਅਕਤੀ ਦੇ ਲਈ ਪ੍ਰਤੀਬੱਧ ਹੈ। ਇਹੀ ਵਜ੍ਹਾ ਹੈ ਕਿ ਜਨਰਲ ਕੋਚਾਂ ਦੀ ਸੰਖਿਆ ਏਸੀ ਕੋਚਾਂ ਦੀ ਤੁਲਨਾ ਵਿੱਚ ਢਾਈ ਗੁਣਾ ਜ਼ਿਆਦਾ ਵਧਾਈ ਜਾ ਰਹੀ ਹੈ। ਮੌਜੂਦਾ ਪ੍ਰੋਡਕਸ਼ਨ ਪਲਾਨ ਦੇ ਅਨੁਸਾਰ 17 ਹਜ਼ਾਰ ਨੌਨ-ਏਸੀ ਕੋਸਾਂ ਦੀ ਮੈਨੂਫੈਕਚਰਿੰਗ ਦਾ ਪ੍ਰੋਗਰਾਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲਵੇ ਦੀ ਵਿੱਤੀ ਸਥਿਤੀ ਚੰਗੀ ਹੈ ਅਤੇ ਇਸ ਵਿੱਚ ਲਗਾਤਾਰ ਸੁਧਾਰ ਦੇ ਯਤਨ ਜਾਰੀ ਹਨ। ਰੇਲਵੇ ਨੇ ਕੋਵਿਡ ਮਹਾਮਾਰੀ ਨਾਲ ਜੁੜੀਆਂ ਚੁਣੌਤੀਆਂ ‘ਤੇ ਸਫ਼ਲਤਾਪੂਰਵਕ ਕਾਬੂ ਪਾ ਲਿਆ ਹੈ। ਯਾਤਰੀਆਂ ਦੀ ਸੰਖਿਆ ਵਧ ਰਹੀ ਹੈ ਅਤੇ ਮਾਲ ਢੋਆਈ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਹੁਣ ਰੇਲਵੇ ਦਾ ਮਾਲੀਆ ਕਰੀਬ 2 ਲੱਖ 78 ਹਜ਼ਾਰ ਕਰੋੜ ਰੁਪਏ ਹੈ ਅਤੇ 2 ਲੱਖ 75 ਹਜ਼ਾਰ ਕਰੋੜ ਦੇ ਖਰਚੇ ਹਨ। ਭਾਰਤੀ ਰੇਲਵੇ ਸਾਰੇ ਵੱਡੇ ਖਰਚੇ ਖੁਦ ਦੀ ਆਮਦਨ ਤੋਂ ਕਰ ਰਿਹਾ ਹੈ, ਜੋ ਕਿ ਰੇਲਵੇ ਦੇ ਬਿਹਤਰ ਪ੍ਰਦਰਸ਼ਨ ਨਾਲ ਸੰਭਵ ਹੋਇਆ ਹੈ।

ਰਾਜ ਸਭਾ ਵਿੱਚ ਦਿੱਤੇ ਗਏ ਆਪਣੇ ਬਿਆਨ ਵਿੱਚ ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਭਰੋਸਾ ਦਿਲਾਇਆ ਕਿ ਰੇਲਵੇ ਭਵਿੱਖ ਵਿੱਚ ਹੋਰ ਜ਼ਿਆਦਾ ਆਧੁਨਿਕ, ਸੁਰੱਖਿਅਤ ਅਤੇ ਵਾਤਾਵਰਣ-ਅਨੁਕੂਲ ਟ੍ਰਾਂਸਪੋਰਟੇਸ਼ਨ ਸਿਸਟਮ ਵਜੋਂ ਉੱਭਰੇਗਾ।

 

****************

ਧਰਮੇਂਦਰ ਤਿਵਾਰੀ/ ਸ਼ਤਰੂੰਜੈ ਕੁਮਾਰ


(Release ID: 2112357) Visitor Counter : 9