ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕਿਊਬਾ ਦੇ ਉਪ ਪ੍ਰਧਾਨ ਮੰਤਰੀ, ਮਹਾਮਹਿਮ ਡਾ. ਐਡੁਆਰਡੋ ਮਾਰਟੀਨੇਜ਼ ਡਿਆਜ਼ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ: ਗੱਲਬਾਤ ਵਿੱਚ ਬਾਇਓ ਮੈਨੂਫੈਕਚਰਿੰਗ ਅਤੇ ਵਿਗਿਆਨ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਗਿਆ
ਵਿਗਿਆਨ ਕੂਟਨੀਤੀ ਨੂੰ ਮਜ਼ਬੂਤ ਕਰਨਾ: ਭਾਰਤ ਅਤੇ ਕਿਊਬਾ ਵੈਕਸੀਨ ਵਿਕਾਸ, ਜੈਵਿਕ ਅਰਥਵਿਵਸਥਾ ਵਿੱਚ ਸਹਿਯੋਗ ‘ਤੇ ਵਿਚਾਰ ਕਰ ਰਿਹਾ ਹੈ
ਕਿਊਬਾ ਦੇ ਉਪ ਪ੍ਰਧਾਨ ਮੰਤਰੀ ਨੇ ਡਾ. ਜਿਤੇਂਦਰ ਸਿੰਘ ਨੂੰ ਹਵਾਨਾ ਵਿੱਚ ਬਾਇਓ-ਹਬਾਨਾ 2026 ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ; ਗੱਲਬਾਤ ਦਾ ਕੇਂਦਰ ਬਾਇਓਟੈਕ, ਆਯੁਰਵੇਦ ਅਤੇ ਖੋਜ ਅਤੇ ਵਿਕਾਸ ਸੀ
Posted On:
17 MAR 2025 6:07PM by PIB Chandigarh
ਭਾਰਤ ਅਤੇ ਕਿਊਬਾ ਨੇ ਸਾਇੰਸ ਅਤੇ ਟੈਕਨੋਲੋਜੀ, ਖਾਸ ਕਰਕੇ ਬਾਇਓਟੈਕਨੋਲੋਜੀ ਅਤੇ ਬਾਇਓਮੈਨੂਫੈਕਚਰਿੰਗ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕਿਊਬਾ ਦੇ ਉਪ ਪ੍ਰਧਾਨ ਮੰਤਰੀ, ਮਹਾਮਹਿਮ ਡਾ. ਐਡੁਆਰਡੋ ਮਾਰਟੀਨੇਜ਼ ਡਿਆਜ਼ ਨੇ ਅੱਜ ਇੱਥੇ ਕੇਂਦਰੀ ਸਾਇੰਸ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਵਿੱਚ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ।
ਇਹ ਮੀਟਿੰਗ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ 65ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤੀ ਗਈ ਸੀ ਅਤੇ ਮੈਡੀਕਲ ਰਿਸਰਚ, ਵੈਕਸੀਨ ਵਿਕਾਸ ਅਤੇ ਸਸਟੇਨੇਬਲ ਬਾਇਓਮੈਨੂਫੈਕਚਰਿੰਗ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਮੌਕਿਆਂ 'ਤੇ ਵਿਚਾਰ ਕੀਤਾ ਗਿਆ ਸੀ।

ਗੱਲਬਾਤ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ-ਅਧਾਰਿਤ ਸਮਾਜ ਦੁਆਰਾ ਵਿਸ਼ਵ ਪੱਧਰ 'ਤੇ ਪ੍ਰਭਾਵ ਪਾਉਣ ਲਈ ਸਹਿਯੋਗੀ ਖੋਜ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵਧੀਆ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਅਤੇ ਪੂਰਕ, ਟੀਚਾਬੱਧ ਖੋਜ ਨੂੰ ਅੱਗੇ ਵਧਾਉਣਾ ਭਾਰਤ ਦੇ ਵਿਗਿਆਨਿਕ ਭਾਈਚਾਰੇ ਨੂੰ ਨਵੀਨਤਾ, ਪਰਿਵਰਤਨ ਅਤੇ ਹੁਨਰ ਵਿਕਾਸ ਦੇ ਅਗਲੇ ਪੱਧਰ 'ਤੇ ਪਹੁੰਚਾਏਗਾ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਸਮਾਜਿਕ-ਆਰਥਿਕ ਅਤੇ ਵਾਤਾਵਰਣ ਸਬੰਧੀ ਚੁਣੌਤੀਆਂ ਦਾ ਹੱਲ ਕਰਨ ਲਈ ਸਹਿਯੋਗੀ ਖੋਜ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਜਿਸ ਨਾਲ ਦੀਰਘਕਾਲੀ ਲਾਭ ਹੋਣਗੇ।
ਡਾ. ਜਿਤੇਂਦਰ ਸਿੰਘ ਨੇ ਦੇਸ਼ ਵਿੱਚ ਬਾਇਓਟੈਕਨੋਲੋਜੀ ਵਿੱਚ ਤਰੱਕੀ ਨੂੰ ਉਜਾਗਰ ਕਰਦੇ ਹੋਏ, ਡੀਬੀਟੀ ਦੀਆਂ ਪਹਿਲਕਦਮੀਆਂ 'ਤੇ ਚਾਨਣਾ ਪਾਇਆ, ਜਿਸ ਵਿੱਚ ਜੀ20 ਇਨੀਸ਼ੀਏਟਿਵ ਔਨ ਬਾਇਓਇਕੋਨਮੀ (ਜੀਆਈਬੀ) ਲਈ ਨੋਡਲ ਏਜੰਸੀ ਵਜੋਂ ਇਸ ਦੀ ਭੂਮਿਕਾ ਸ਼ਾਮਲ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਡੀਬੀਟੀ ਨੇ ਜੀਆਈਬੀ ਵਿੱਚ ਜੈਵਿਕ ਅਰਥਵਿਵਸਥਾ ਢਾਂਚੇ ਨੂੰ ਪਰਿਭਾਸ਼ਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ ਟਿਕਾਊ ਵਿਕਾਸ ਲਈ ਜੀਵਨਸ਼ੈਲੀ (ਲਾਈਫ), ਬਾਇਓਈ3 ਨੀਤੀ ਅਤੇ ਰਾਸ਼ਟਰੀ ਬਾਇਓਫਿਊਲ ਨੀਤੀ ਵਰਗੇ ਨੀਤੀਗਤ ਉਪਾਵਾਂ ਦਾ ਯੋਗਦਾਨ ਵੀ ਸ਼ਾਮਲ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀਆਂ ਭਾਰਤ ਦੇ ਹਰਿਤ ਵਿਕਾਸ ਅਤੇ ਜ਼ੀਰੋ ਕਾਰਬਨ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ, ਜੋ ਕਿ ਭਾਰਤ ਦੇ ਟਿਕਾਊ ਵਿਕਾਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਭਾਰਤੀ ਪੱਖ ਨੇ ਬਾਇਓ-ਨਿਰਮਾਣ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਬਾਇਓਈ3 ਨੀਤੀ ਦਾ ਉਦੇਸ਼ ਬਾਇਓ-ਅਧਾਰਿਤ ਉੱਚ-ਮੁੱਲ ਵਾਲੇ ਉਤਪਾਦਾਂ ਦੇ ਉਤਪਾਦਨ ਵਿੱਚ ਕ੍ਰਾਂਤੀ ਲਿਆਉਣਾ ਹੈ। ਜੈਵਿਕ ਅਰਥਵਿਵਸਥਾ ਵਰਤਮਾਨ ਵਿੱਚ ਭਾਰਤ ਦੇ GDP ਵਿੱਚ 4.25% ਦਾ ਯੋਗਦਾਨ ਪਾਉਂਦੀ ਹੈ ਅਤੇ 2014 ਵਿੱਚ 10 ਬਿਲੀਅਨ ਡਾਲਰ ਤੋਂ ਵਧ ਕੇ 2023 ਵਿੱਚ 151 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ, ਜੋ ਕਿ 2025 ਦੇ ਟੀਚੇ ਤੋਂ ਦੋ ਸਾਲ ਪਹਿਲਾਂ ਹੈ।
ਡਾ. ਐਡੁਆਰਡੋ ਮਾਰਟੀਨੇਜ਼ ਡਿਆਜ਼ ਨੇ ਬਾਇਓਟੈਕਨੋਲੋਜੀ ਵਿੱਚ ਕਿਊਬਾ ਦੀਆਂ ਸਫਲਤਾਵਾਂ, ਖਾਸ ਕਰਕੇ ਘੱਟ ਲਾਗਤ ਵਾਲੀਆਂ ਵੈਕਸੀਨਜ਼ ਅਤੇ ਕੈਂਸਰ ਦੇ ਇਲਾਜਾਂ ਵਿੱਚ ਇਸ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਊਬਾ ਦੇ ਬਾਇਓਮੈਨੂਫੈਕਚਰਿੰਗ 'ਤੇ ਧਿਆਨ ਕੇਂਦ੍ਰਿਤ ਕਰਨ ਬਾਰੇ ਗੱਲ ਕੀਤੀ ਅਤੇ ਖੋਜ ਅਤੇ ਉਤਪਾਦਨ ਸਮਰੱਥਾਵਾਂ ਨੂੰ ਵਧਾਉਣ ਲਈ ਭਾਰਤ ਨਾਲ ਸਾਂਝੇਦਾਰੀ ਵਿੱਚ ਦਿਲਚਸਪੀ ਵਿਅਕਤ ਕੀਤੀ।
ਦੋਵੇਂ ਧਿਰਾਂ ਨੇ ਸਿਹਤ, ਮੈਡੀਸਨ ਅਤੇ ਬਾਇਓਟੈਕਨੋਲੋਜੀ ਵਿੱਚ ਮੌਜੂਦਾ ਸਮਝੌਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਰਵਾਇਤੀ ਦਵਾਈ, ਹੋਮਿਓਪੈਥੀ ਅਤੇ ਵਿਗਿਆਨਕ ਸਹਿਯੋਗ 'ਤੇ ਪਿਛਲੇ ਸਮਝੌਤਿਆਂ (MoUs) ਦੇ ਅਧਾਰ ‘ਤੇ ਅੱਗੇ ਵਧਾਉਣ 'ਤੇ ਚਰਚਾ ਕੀਤੀ। ਕਿਊਬਾ ਦੀ ਆਯੁਰਵੇਦ ਅਤੇ ਭਾਰਤੀ ਕੁਦਰਤੀ ਇਲਾਜ ਵਿੱਚ ਵਧਦੀ ਦਿਲਚਸਪੀ ਨੂੰ ਦੇਖਦੇ ਹੋਏ, ਦੋਵੇਂ ਦੇਸ਼ਾਂ ਨੇ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਪ੍ਰਤੀ ਉਮੀਦ ਪ੍ਰਗਟਾਈ।

ਬਾਇਓਟੈਕਨੋਲੋਜੀ ਵਿਭਾਗ ਨੇ ਵੀ 'ਆਤਮਨਿਰਭਰ ਭਾਰਤ 3.0' ਦੇ ਤਹਿਤ ਸ਼ੁਰੂ ਕੀਤੇ ਗਏ "ਮਿਸ਼ਨ ਕੋਵਿਡ ਸੁਰੱਖਿਆ" ਵਰਗੀਆਂ ਪਹਿਲਕਦਮੀਆਂ ਰਾਹੀਂ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਨੂੰ ਤੇਜ਼ ਕਰਨ ਵਿੱਚ ਆਪਣੀ ਭੂਮਿਕਾ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਡੀਬੀਟੀ ਦੇ ਇੱਕ ਜਨਤਕ ਖੇਤਰ ਦਾ ਉੱਦਮ, ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (BIRAC) ਭਾਰਤ ਵਿੱਚ ਬਾਇਓਟੈੱਕ ਸਟਾਰਟਅੱਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਅਤੇ ਪਾਲਣ-ਪੋਸ਼ਣ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ, ਜੋ ਇਸ ਖੇਤਰ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹ ਦਿੰਦਾ ਹੈ।
ਕਿਊਬਾ ਨੇ ਡਾ. ਜਿਤੇਂਦਰ ਸਿੰਘ ਨੂੰ ਹਵਾਨਾ ਆਉਣ ਅਤੇ ਗਲੋਬਲ ਬਾਇਓਟੈਕਨੋਲੋਜੀ ਕਾਨਫਰੰਸ ਬਾਇਓ-ਹਬਾਨਾ 2026 ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨ ਲਈ ਸੱਦਾ ਦਿੱਤਾ।
ਇਸ ਮੀਟਿੰਗ ਵਿੱਚ ਦੋਵੇਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਕਿਊਬਾ ਵੱਲੋਂ ਵਿਚਾਰ-ਵਟਾਂਦਰੇ ਵਿੱਚ ਰਾਜਦੂਤ ਮਹਾਮਹਿਮ ਸ਼੍ਰੀ ਜੁਆਨ ਕਾਰਲੋਸ ਮਾਰਸਨ ਅਗੁਇਲੇਰਾ, ਜਨਤਕ ਸਿਹਤ ਦੀ ਪਹਿਲੀ ਉਪ ਮੰਤਰੀ, ਤਾਨੀਆ ਮਾਰਗਰੀਟਾ ਕਰੂਜ਼ ਹਰਨਾਨਡੇਜ਼ ਅਤੇ ਕਿਊਬਾ ਦੇ ਬਾਇਓਟੈਕਨੋਲੋਜੀ ਅਤੇ ਖੋਜ ਖੇਤਰਾਂ ਦੇ ਮੁੱਖ ਅਧਿਕਾਰੀਆਂ ਨੇ ਹਿੱਸਾ ਲਿਆ ਜਦਕਿ ਭਾਰਤੀ ਵਲੋਂ ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਐਸ. ਗੋਖਲੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
************
ਐੱਨਕੇਆਰ/ਪੀਐੱਸਐੱਮ
(Release ID: 2112065)
Visitor Counter : 9