ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਅਨਊਚਿਤ ਕਾਲਾਂ ਅਤੇ ਐੱਸਐੱਮਐੱਸ ਦੀ ਜਾਂਚ/ਕੰਟਰਲੋ
Posted On:
12 MAR 2025 1:43PM by PIB Chandigarh
ਅਨਊਚਿਤ ਕਾਲਾਂ ਅਤੇ ਐੱਸਐੱਮਐੱਸ ਜਿਨ੍ਹਾਂ ਨੂੰ ਅਣਚਾਹੇ ਵਪਾਰਕ ਸੰਚਾਰ (ਯੂਸੀਸੀ) ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਨੂੰ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ) ਦੁਆਰਾ ਰੈਗੂਲੇਟ ਕੀਤਾ ਜਾਂਦਾ ਹੈ। ਟ੍ਰਾਈ ਨੇ ਯੂਸੀਸੀ ਨਾਲ ਸਬੰਧਿਤ ਦੂਰਸੰਚਾਰ ਵਪਾਰ ਸੰਚਾਰ ਉਪਭੋਗਤਾ ਤਰਜੀਹ ਰੈਗੂਲੇਟਰੀ 2018 (ਟੀਸੀਸੀਸੀਪੀਆਰ-2018) ਜਾਰੀ ਕੀਤਾ ਹੈ। ਟ੍ਰਾਈ ਨੇ 12 ਫਰਵਰੀ 2025 ਨੂੰ ਟੀਸੀਸੀਸੀਪੀਆਰ-2018 ਵਿੱਚ ਸੰਸ਼ਧੋਨ ਜਾਰੀ ਕੀਤਾ ਹੈ। ਟੀਸੀਸੀਸੀਪੀਆਰ-2018 ਰੈਗੂਲੇਸ਼ਨਜ਼ ਦੇ ਪ੍ਰਾਵਧਾਨਾਂ ਦੇ ਲਾਗੂਕਰਨ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਟੀਸੀਸੀਪੀਆਰ-2018 ਅਤੇ ਦਿਸ਼ਾ-ਨਿਰਦੇਸ਼ਾਂ ਵਿੱਚ ਹੇਠ ਲਿਖੇ ਪ੍ਰਾਵਧਾਨ ਹਨ:
-
ਵਪਾਰਕ ਸੰਚਾਰ ਲਈ ਪ੍ਰਾਥਮਿਕਤਾਵਾਂ ਦਰਜ ਕਰਨਾ, ਜਿੱਥੇ ਇੱਕ ਦੂਰਸੰਚਾਰ ਗ੍ਰਾਹਕ ਸਾਰੇ ਵਪਾਰ ਸੰਚਾਰਾਂ ਨੂੰ ਬਲੌਕ ਕਰਨ ਦਾ ਵਿਕਲਪ ਚੁਣ ਸਕਦਾ ਹੈ ਜਾਂ ਪ੍ਰਾਥਮਿਕਤਾ ਸ਼੍ਰੇਣੀਆਂ ਦੇ ਅਨੁਸਾਰ ਚੁਣੇ ਹੋਏ ਵਪਾਰਕ ਸੰਚਾਰਾਂ ਨੂੰ ਬਲੌਕ ਕਰ ਸਕਦਾ ਹੈ ਅਤੇ ਮੋਬਾਈਲ ਐਪ ਦੇ ਰਾਹੀਂ ਯੂਸੀਸੀ ਭੇਜਣ ਵਾਲਿਆਂ ਦੇ ਵਿਰੁੱਧ ਸ਼ਿਕਾਇਤ ਦਰਜ ਕਰ ਸਕਦਾ ਹੈ, ਸ਼ੌਰਟ ਕੋਡ 1909 ‘ਤੇ ਐੱਸਐੱਮਐੱਸ ਭੇਜ ਸਕਦਾ ਹੈ ਅਤੇ 1909 ‘ਤੇ ਕਾਲ ਕਰ ਸਕਦਾ ਹੈ।
-
ਟੀਸੀਸੀਸੀਪੀਆਰ-2018 ਦੀ ਉਲੰਘਣਾ ਲਈ ਰਜਿਸਟਰਡ ਸੰਸਥਾਵਾਂ ਅਤੇ ਟੈਲੀਮਾਰਕਿਟਸ ਨੂੰ ਬਲੈਕਲਿਸਟ ਕਰਨਾ।
-
ਅਣ-ਰਜਿਸਟਰਡ ਟੈਲੀਮਾਰੀਕਟਰ (ਯੂਟੀਐੱਮ) ਦੇ ਵਿਰੁੱਧ ਕਾਰਵਾਈ ਜਿਵੇਂ ਚੇਤਾਵਨੀ ਦੇਣਾ, ਉਨ੍ਹਾਂ ਨੂੰ ਉਪਯੋਗ ਸੀਮਾ ਦੇ ਅਧੀਨ ਰੱਖਣਾ ਜਾਂ ਵਾਰ-ਵਾਰ ਉਲੰਘਣਾ ਦੇ ਮਾਮਲੇ ਵਿੱਚ ਡਿਸਕਨੈਕਟ ਕਰਨਾ।
-
ਯੂਸੀਸੀ ‘ਤੇ ਰੋਕ ਲਗਾਉਣ ਵਿੱਚ ਅਸਫ਼ਲ ਰਹਿਣ ਲਈ ਐਕਸੈੱਸ ਪ੍ਰੋਵਾਈਡਰਸ ਦੇ ਵਿਰੁੱਧ ਵਿੱਤੀ ਰੋਕਾਂ (ਐੱਫਡੀ) ।
ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੈੱਮਾਸਨੀ ਚੰਦਰ ਸ਼ੇਖਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਸਮਰਾਟ/ਧੀਰਜ/ਐਲਨ
(Release ID: 2111191)
Visitor Counter : 28