ਘੱਟ ਗਿਣਤੀ ਮਾਮਲੇ ਮੰਤਰਾਲਾ
ਪੀਐੱਮਵਿਕਾਸ ਘੱਟ ਗਿਣਤੀ ਭਾਈਚਾਰਿਆਂ ਦੇ ਉੱਥਾਨ ‘ਤੇ ਕੇਂਦ੍ਰਿਤ ਹੈ
Posted On:
12 MAR 2025 5:26PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮਵਿਕਾਸ) ਸ਼ੁਰੂ ਕੀਤਾ ਹੈ, ਜੋ ਮੰਤਰਾਲੇ ਦੀ ਇੱਕ ਪ੍ਰਮੁੱਖ ਯੋਜਨਾ ਹੈ, ਜੋ ਪੰਜ ਉੱਤਰ-ਪਰੂਬੀ ਯੋਜਨਾਵਾਂ ਅਰਥਾਤ ‘ਸਿੱਖੋ ਔਰ ਕਮਾਓ, ‘ਨਈ ਮੰਜ਼ਿਲ, ‘ਨਈ ਰੌਸ਼ਨੀ, ‘ਹਮਾਰੀ ਧਰੋਹਰ’ ਅਤੇ ‘ਉਸਤਾਦ’ ਨੂੰ ਏਕੀਕ੍ਰਿਤ ਕਰਦੀ ਹੈ; ਅਤੇ ਕੌਸ਼ਲ ਵਿਕਾਸ, ਘੱਟ ਗਿਣਤੀ ਮਹਿਲਾਵਾਂ ਦੀ ਉੱਦਮਤਾ ਅਤੇ ਅਗਵਾਈ; ਅਤੇ ਸਕੂਲ ਛੱਡਣ ਵਾਲਿਆਂ ਲਈ ਸਿੱਖਿਆ ਸਹਾਇਤਾ ਦੇ ਮਾਧਿਅਮ ਨਾਲ ਛੇ ਨੋਟੀਫਾਇਡ ਘੱਟ ਗਿਣਤੀ ਭਾਈਚਾਰਿਆਂ ਦੇ ਉੱਥਾਨ ‘ਤੇ ਕੇਂਦ੍ਰਿਤ ਹੈ।
ਇਹ ਜਾਗਰੂਕਤਾ ਅਭਿਯਾਨ, ਛੇ ਕੇਂਦਰੀ ਨੋਟੀਫਾਇਡ ਘੱਟ ਗਿਣਤੀ ਭਾਈਚਾਰਿਆਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਮੰਤਰਾਲੇ ਦੇ ਪ੍ਰਚਾਰ ਸਮੇਤ ਵਿਕਾਸ ਯੋਜਨਾਵਾਂ ਦੇ ਖੋਜ/ਅਧਿਐਨ, ਨਿਗਰਾਨੀ ਅਤੇ ਮੁਲਾਂਕਣ ਯੋਜਨਾ ਦੇ ਤਹਿਤ ਚਲਾਇਆ ਜਾ ਰਿਹਾ ਹੈ। ਸਰਕਾਰ ਨੇ ਪੂਰੇ ਦੇਸ਼ ਵਿੱਚ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ , ਐੱਫਐੱਮ ਚੈਨਲਾਂ ਰਾਹੀਂ ਘੱਟ ਗਿਣਤੀ ਵਾਲਿਆਂ ਲਈ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਲਟੀ-ਮੀਡੀਆ ਅਭਿਯਾਨ ਸ਼ੁਰੂ ਕੀਤੇ ਹਨ। ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ/ਪ੍ਰੋਗਰਾਮਾਂ ‘ਤੇ ਪਾਕੇਟ ਬੁਕਲੇਟ ਅਤੇ ਪੈਂਫਲੇਟ ਹਿੰਦੀ, ਅੰਗ੍ਰੇਜ਼ੀ, ਊਰਦੂ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਜਨਤਾ, ਵਿਸ਼ੇਸ਼ ਤੌਰ ‘ਤੇ ਘੱਟ ਗਿਣਤੀ ਭਾਈਚਾਰਿਆਂ ਤੱਕ ਸਿੱਧੇ ਪਹੁੰਚਣ ਅਤੇ ਉਨ੍ਹਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵਿਭਿੰਨ ਸਥਾਨਾਂ ‘ਤੇ ‘ਹੁਨਰ ਹਾਟ’/‘ਲੋਕ ਸੰਵਰਧਨ ਪਰਵ’ ਦਾ ਆਯੋਜਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੰਤਰਾਲੇ ਦੁਆਰਾ ਲਾਗੂਕਰਨ ਯੋਜਨਾਵਾਂ/ਪ੍ਰੋਗਰਾਮਾਂ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਅਤੇ ਯੋਜਨਾਵਾਂ/ ਪ੍ਰੋਗਰਾਮਾਂ ‘ਤੇ ਫੀਡਬੈਕ ਪ੍ਰਾਪਤ ਕਰਨ ਲਈ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਦੇ ਮਾਧਿਅਮ ਨਾਲ ਵਰਕਸ਼ੌਪਸ/ਸੈਮੀਨਾਰਾਂ ਦੇ ਆਯੋਜਨ ਨੂੰ ਵੀ ਸਮਰਥਨ ਦਿੱਤਾ ਜਾਂਦਾ ਹੈ।
ਇਹ ਜਾਣਕਾਰੀ ਕੇਂਦਰੀ ਘੱਟ ਮਾਮਲੇ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਸਐੱਸ/ਆਈਐੱਸਏ
(Release ID: 2111189)
Visitor Counter : 4