ਜਹਾਜ਼ਰਾਨੀ ਮੰਤਰਾਲਾ
ਐੱਨਐੱਚਐੱਲਐੱਮਐੱਲ ਅਤੇ ਆਈਡਬਲਿਊਏਆਈ ਨੇ ਵਾਰਾਣਸੀ ਵਿੱਚ ਅਤਿਆਧੁਨਿਕ ਮਲਟੀ-ਮੌਡਲ ਲੌਜਿਸਟਿਕਸ ਪਾਰਕ ਦੇ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
11 MAR 2025 1:37PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਅਤੇ ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ਵਿੱਚ ਅੱਜ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਿਟੇਡ (ਐੱਨਐੱਚਐੱਲਐੱਮਐੱਲ) ਅਤੇ ਇਨਲੈਂਡ ਵਾਟਰਵੇਜ਼ ਅਥਾਰਿਟੀ ਆਫ ਇੰਡੀਆ (ਆਈਡਬਲਿਊਏਆਈ) ਦਰਮਿਆਨ ਇੱਕ ਮਹੱਤਵਪੂਰਨ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ।
ਇਸ ਸਹਿਮਤੀ ਪੱਤਰ ਦਾ ਉਦੇਸ਼ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਅਤਿਆਧੁਨਿਕ ਮਲਟੀ-ਮੌਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਵਿਕਸਿਤ ਕਰਨਾ ਹੈ।
ਵਾਰਾਣਸੀ ਵਿੱਚ ਪ੍ਰਸਤਾਵਿਤ ਐੱਮਐੱਮਐੱਲਪੀ ਦੀਆਂ ਮੁੱਖ ਵਿਸ਼ੇਸ਼ਤਾਵਾਂ
150 ਏਕੜ ਵਿੱਚ ਫੈਲਿਆ ਇਹ ਪਾਰਕ 650 ਮੀਟਰ ਲੰਬੇ ਪਹੁੰਚ ਮਾਰਗ ਦੇ ਮਾਧਿਅਮ ਨਾਲ ਐੱਨਐੱਚ7 ਤੋਂ ਰਣਨੀਤਕ ਤੌਰ ‘ਤੇ ਜੁੜਿਆ ਹੋਇਆ ਹੈ ਅਤੇ ਐੱਨਐੱਚ7-ਐੱਨਐੱਚ2 ਜੰਕਸ਼ਨ ਤੋਂ ਸਿਰਫ 1.5 ਕਿਲੋਮੀਟਰ ਦੂਰ ਹੈ।
ਇਹ ਜਯੋਨਾਥਪੁਰ ਸਟੇਸ਼ਨ ਅਤੇ ਰਾਸ਼ਟਰੀ ਜਲਮਾਰਗ-1 ਤੋਂ 5.1 ਕਿਲੋਮੀਟਰ ਰੇਲਵੇ ਲਾਈਨ ਦੇ ਜ਼ਰੀਏ ਪੂਰਬੀ ਸਮਰਪਿਤ ਮਾਲ ਢੁਆਈ ਗਲਿਆਰੇ ਦੇ ਨਾਲ ਨਿਰਵਿਘਨ ਤੌਰ ‘ਤੇ ਜੁੜਿਆ ਹੋਵੇਗਾ ਅਤੇ ਇਹ ਲਾਲ ਬਹਾਦੁਰ ਸ਼ਾਸਤ੍ਰੀ ਹਵਾਈ ਅੱਡੇ ਤੋਂ 30 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਹ ਪ੍ਰੋਜੈਕਟ ਮਹੱਤਵਪੂਰਨ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰੇਗੀ, ਜਿਸ ਨਾਲ ਦੇਸ਼ ਦੇ ਰਸਦ ਖੇਤਰ ਨੂੰ ਮਜ਼ਬੂਤ ਕਰੇਗੀ, ਵਪਾਰ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਇਹ ਪਹਿਲ ਭਾਰਤ ਦੀ ਆਪਣੇ ਰਸਦ ਖੇਤਰ ਨੂੰ ਵਿਕਸਿਤ ਕਰਨ ਅਤੇ ਇੱਕ ਆਲਮੀ ਆਰਥਿਕ ਸ਼ਕਤੀ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

************
ਜੀਡੀਐੱਚ/ਐੱਚਆਰ/ਐੱਸਜੇ
(Release ID: 2110633)
Visitor Counter : 4