ਆਯੂਸ਼
ਹੋਮਿਓਪੈਥੀ ਖੋਜ ਨੂੰ ਅੱਗੇ ਵਧਾਉਣ ਲਈ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ ਅਤੇ ਐਡਮਾਸ ਯੂਨੀਵਰਸਿਟੀ ਨੇ ਸਮਝੌਤੇ ਪੱਤਰ 'ਤੇ ਹਸਤਾਖਰ ਕੀਤੇ
ਇਹ ਸਮਝੌਤਾ ਅੰਤਰ-ਅਨੁਸ਼ਾਸਨੀ ਖੋਜ ਵਿੱਚ ਮਹੱਤਵਪੂਰਨ ਮੀਲ ਪੱਥਰ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗੀ ਪਹਿਲਕਦਮੀਆਂ ਰਾਹੀਂ ਹੋਮਿਓਪੈਥੀ ਵਿੱਚ ਵਿਗਿਆਨਕ ਤਰੱਕੀ ਲਈ ਰਾਹ ਪੱਧਰਾ ਕਰੇਗਾ
Posted On:
11 MAR 2025 3:26PM by PIB Chandigarh
ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (ਸੀਸੀਆਰਐਚ), ਨਵੀਂ ਦਿੱਲੀ ਅਤੇ ਐਡਮਾਸ ਯੂਨੀਵਰਸਿਟੀ, ਕੋਲਕਾਤਾ ਨੇ ਹੋਮਿਓਪੈਥੀ ਦੇ ਖੇਤਰ ਵਿੱਚ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤੇ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ। ਇਸ ਸਮਝੌਤੇ 'ਤੇ ਰਸਮੀ ਤੌਰ 'ਤੇ 1 ਮਾਰਚ 2025 ਨੂੰ ਸੀਸੀਆਰਐੱਚ ਦੇ ਡਾਇਰੈਕਟਰ ਜਨਰਲ ਡਾ. ਸੁਭਾਸ਼ ਕੌਸ਼ਿਕ ਅਤੇ ਐਡਮਾਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਸੁਰੰਜਨ ਦਾਸ ਨੇ ਨੋਬਲ ਪੁਰਸਕਾਰ ਜੇਤੂ ਸਰ ਗ੍ਰੈਗਰੀ ਪਾਲ ਵਿੰਟਰ ਅਤੇ ਐਡਮਾਸ ਯੂਨੀਵਰਸਿਟੀ ਕੋਲਕਾਤਾ ਦੇ ਚਾਂਸਲਰ ਡਾ. ਸਮਿਤ ਰੇਅ ਦੀ ਮਾਣਯੋਗ ਮੌਜੂਦਗੀ ਵਿੱਚ ਹਸਤਾਖਰ ਕੀਤੇ ਸਨ।
ਇਹ ਸਮਝੌਤਾ ਅੰਤਰ-ਅਨੁਸ਼ਾਸਨੀ ਖੋਜ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਨੂੰ ਦਰਸਾਉਂਦਾ ਹੈ, ਜੋ ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗੀ ਪਹਿਲਕਦਮੀਆਂ ਰਾਹੀਂ ਹੋਮਿਓਪੈਥੀ ਵਿੱਚ ਵਿਗਿਆਨਕ ਤਰੱਕੀ ਲਈ ਰਾਹ ਪੱਧਰਾ ਕਰੇਗਾ। ਇਹ ਵਿਕਲਪਿਕ ਦਵਾਈ ਵਿੱਚ ਇਨੋਵੇਸ਼ਨ ਅਤੇ ਸਬੂਤ-ਅਧਾਰਿਤ ਰਿਸਰਚ ਨੂੰ ਅੱਗੇ ਵਧਾਉਣ ਲਈ ਦੋਵਾਂ ਸੰਸਥਾਵਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਸਾਂਝੇਦਾਰੀ ਤੋਂ ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ, ਸਾਂਝੇ ਖੋਜ ਪ੍ਰੋਜੈਕਟਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਮੁੱਖ ਧਾਰਾ ਸਿਹਤ ਸੰਭਾਲ ਵਿੱਚ ਹੋਮਿਓਪੈਥੀ ਦੀ ਵਿਆਪਕ ਸਵੀਕ੍ਰਿਤੀ ਅਤੇ ਏਕੀਕਰਣ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ।
ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (ਸੀਸੀਆਰਐਚ) ਕੇਂਦਰ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੀ ਅਗਵਾਈ ਹੇਠ ਇੱਕ ਸਿਖਰਲੀ ਖੋਜ ਸੰਸਥਾ ਹੈ, ਜੋ ਹੋਮਿਓਪੈਥੀ ਦੇ ਖੇਤਰ ਵਿੱਚ ਮੁੱਖ ਖੋਜ ਕਰਦੀ ਹੈ। ਇਹ ਕੌਂਸਲ ਵੱਖ-ਵੱਖ ਖੋਜ ਗਤੀਵਿਧੀਆਂ ਦੇ ਸੰਚਾਲਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉੱਤਮਤਾ ਸੰਸਥਾਵਾਂ ਨਾਲ ਸਹਿਯੋਗ ਕਰਦੀ ਹੈ।
************
ਐਮਵੀ/ਏਕੇਐਸ
(Release ID: 2110632)
Visitor Counter : 4