ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਵਰ੍ਹੇ 2024-25 ਲਈ ਮੁੱਖ ਖੇਤੀਬਾੜੀ ਫ਼ਸਲਾਂ (ਖਰੀਫ ਅਤੇ ਰਬੀ) ਦੇ ਉਦਪਾਦਨ ਦੇ ਦੂਸਰੇ ਅਗਾਊਂ ਅਨੁਮਾਨ ਜਾਰੀ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਫ਼ਸਲਾਂ ਦੇ ਦੂਸਰੇ ਅਗਾਊਂ ਅਨੁਮਾਨ ਨੂੰ ਦਿੱਤੀ ਮਨਜ਼ੂਰੀ
ਚਾਵਲ, ਕਣਕ, ਮੱਕੀ, ਮੂੰਗਫਲੀ ਅਤੇ ਸੋਇਆਬੀਨ ਦਾ ਰਿਕਾਰਡ ਉਤਪਾਦਨ ਪ੍ਰਾਪਤ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਲਗਾਤਾਰ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਕਾਰਜਸ਼ੀਲ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਖੇਤੀਬਾੜੀ ਮੰਤਰਾਲੇ ਦੁਆਰਾ ਵਿਭਿੰਨ ਯੋਜਨਾਵਾਂ ਰਾਹੀਂ ਕਿਸਾਨਾਂ ਨੂੰ ਸਹਿਯੋਗ ਅਤੇ ਪ੍ਰੋਤਸਾਹਨ- ਸ਼੍ਰੀ ਚੌਹਾਨ
Posted On:
10 MAR 2025 4:17PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਦੁਆਰਾ ਵਰ੍ਹੇ 2024-25 ਲਈ ਮੁੱਖ ਖੇਤੀਬਾੜੀ ਫ਼ਸਲਾਂ (ਕੇਵਲ ਖਰੀਫ ਅਤੇ ਰਬੀ) ਦੇ ਉਤਪਾਦਨ ਦੇ ਦੂਸਰੇ ਅਗਾਊਂ ਅਨੁਮਾਨ ਜਾਰੀ ਕਰ ਦਿੱਤੇ ਗਏ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਖੇਤੀਬਾੜੀ ਫ਼ਸਲਾਂ ਦੇ ਅੰਕੜਿਆਂ ਨੂੰ ਮਨਜ਼ੂਰੀ ਦਿੰਦੇ ਅਤੇ ਜਾਰੀ ਕਰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਮੰਤਰਾਲੇ ਦੁਆਰਾ ਕਈ ਯੋਜਨਾਵਾਂ ਰਾਹੀਂ ਕਿਸਾਨਾਂ ਨੂੰ ਸਹਾਇਤਾ ਅਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਖੇਤੀਬਾੜੀ ਫ਼ਸਲਾਂ ਦਾ ਉਤਪਾਦਨ ਵੀ ਰਿਕਾਰਡ ਪੱਧਰ ‘ਤੇ ਵਧ ਰਿਹਾ ਹੈ।

ਰਾਜਾਂ ਤੋਂ ਪ੍ਰਾਪਤ ਫ਼ਸਲਾਂ ਦੇ ਖੇਤਰ ਫਲ ਨੂੰ ਰਿਮੋਟ ਸੈਂਸਿੰਗ, ਹਫ਼ਤਾਵਾਰੀ ਫ਼ਸਲ ਮੌਸਮ ਨਿਗਰਾਨੀ ਸਮੂਹ ਅਤੇ ਹੋਰ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ ਤਸਦੀਕ ਕੀਤੀ ਗਈ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਉਦਯੋਗ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਪ੍ਰਤੀਨਿਧੀਆਂ ਦੇ ਨਾਲ ਖਰੀਫ ਅਤੇ ਰਬੀ ਮੌਸਮ ਲਈ ਉਨ੍ਹਾਂ ਦੀ ਰਾਏ, ਵਿਚਾਰ ਅਤੇ ਭਾਵਨਾਵਾਂ ਪ੍ਰਾਪਤ ਕਰਨ ਲਈ ਹਿਤਧਾਰਕ ਸਲਾਹ-ਮਸ਼ਵਰਾ ਕਰਨ ਦੀ ਪਹਿਲ ਕੀਤੀ ਹੈ। ਅਨੁਮਾਨਾਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਇਨ੍ਹਾਂ ‘ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਪਜ ਅਨੁਮਾਨ ਫ਼ਸਲ ਕੱਟਣ ਦੇ ਪ੍ਰਯੋਗਾਂ (ਸੀਸੀਈ), ਪਿਛਲੇ ਰੁਝਾਨਾਂ ਅਤੇ ਹੋਰ ਸਹਿਯੋਗੀ ਕਾਰਕਾਂ ‘ਤੇ ਅਧਾਰਿਤ ਹਨ।
ਵਿਭਿੰਨ ਫ਼ਸਲਾਂ (ਖਰੀਫ ਅਤੇ ਰਬੀ) ਦੇ ਉਤਪਾਦਨ ਦੇ ਵੇਰਵੇ ਹੇਠ ਲਿਖੇ ਅਨੁਸਾਰ ਦਿੱਤੇ ਗਏ ਹਨ:
ਖਰੀਫ ਅਨਾਜ- 1663.91 ਲੱਖ ਮੀਟ੍ਰਿਕ ਟਨ/ਰਬੀ ਅਨਾਜ (ਗਰਮੀਆਂ ਨੂੰ ਛੱਡ ਕੇ) -1645.27 ਲੱਖ ਮੀਟ੍ਰਿਕ ਟਨ
-
ਖਰੀਫ ਚਾਵਲ- 1206.79 ਲੱਖ ਮੀਟ੍ਰਿਕ ਟਨ (ਰਿਕਾਰਡ); ਰਬੀ ਚਾਵਲ (ਗਰਮੀਆਂ ਨੂੰ ਛੱਡ ਕੇ) - 157.58 ਲੱਖ ਮੀਟ੍ਰਿਕ ਟਨ
-
ਕਣਕ- 1154.30 ਲੱਖ ਮੀਟ੍ਰਿਕ ਟਨ (ਰਿਕਾਰਡ)
-
ਖਰੀਫ ਮੱਕੀ- 248.11 ਲੱਖ ਮੀਟ੍ਰਿਕ ਟਨ (ਰਿਕਾਰਡ); ਰਬੀ ਮੱਕੀ (ਗਰਮੀਆਂ ਨੂੰ ਛੱਡ ਕੇ) – 124.38 ਲੱਖ ਮੀਟ੍ਰਿਕ ਟਨ
-
ਖਰੀਫ ਸ਼੍ਰੀ ਅੰਨ- 137.52 ਲੱਖ ਮੀਟ੍ਰਿਕ ਟਨ; ਰਬੀ ਸ਼੍ਰੀ ਅੰਨ (ਗਰਮੀਆਂ ਨੂੰ ਛੱਡ ਕੇ)- 30.81 ਲੱਖ ਮੀਟ੍ਰਿਕ ਟਨ
-
ਅਰਹਰ-35.11 ਲੱਖ ਮੀਟ੍ਰਿਕ ਟਨ
-
ਛੋਲੇ- 115.35 ਲੱਖ ਮੀਟ੍ਰਿਕ ਟਨ
-
ਦਾਲ- 18.17 ਲੱਖ ਮੀਟ੍ਰਿਕ ਟਨ
ਖਰੀਫ ਤੇਲ ਬੀਜ- 276.38 ਲੱਖ ਮੀਟ੍ਰਿਕ ਟਨ/ ਰਬੀ ਤੇਲ ਬੀਜ (ਗਰਮੀਆਂ ਨੂੰ ਛੱਡ ਕੇ) – 140.31 ਲੱਖ ਮੀਟ੍ਰਿਕ ਟਨ
-
ਖਰੀਫ ਮੂੰਗਫਲੀ– 104.26 ਲੱਖ ਮੀਟ੍ਰਿਕ ਟਨ (ਰਿਕਾਰਡ); ਰਬੀ ਮੂੰਗਫਲੀ (ਗਰਮੀਆਂ ਨੂੰ ਛੱਡ ਕੇ) – 8.87 ਲੱਖ ਮੀਟ੍ਰਿਕ ਟਨ਼
-
ਸੋਇਆਬੀਨ-151.32 ਲੱਖ ਮੀਟ੍ਰਿਕ ਟਨ (ਰਿਕਾਰਡ)
-
ਰੈਪਸੀਡ ਅਤੇ ਸਰ੍ਹੋਂ– 128.73 ਲੱਖ ਮੀਟ੍ਰਿਕ ਟਨ
ਗੰਨਾ-4350.79 ਲੱਖ ਮੀਟ੍ਰਿਕ ਟਨ
ਕਪਾਹ- 294.25 ਲੱਖ ਗੰਢਾਂ (ਹਰੇਕ ਗੰਢ 170 ਕਿਲੋਗ੍ਰਾਮ)
ਜੂਟ- 83.08 ਲੱਖ ਗੰਢਾਂ (ਹਰੇਕ ਗੰਢ 180 ਕਿਲੋਗ੍ਰਾਮ)
ਖਰੀਫ ਅਨਾਜ ਉਤਪਾਦਨ 1663.91 ਲੱਖ ਮੀਟ੍ਰਿਕ ਟਨ ਅਤੇ ਰਬੀ ਅਨਾਜ ਉਤਪਾਦਨ 1645.27 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ।
ਖਰੀਫ ਚਾਵਲ ਦਾ ਉਤਪਾਦਨ 1206.79 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ 2023-24 ਦੇ 1132.59 ਲੱਖ ਮੀਟ੍ਰਿਕ ਟਨ ਦੀ ਤੁਲਨਾ ਵਿੱਚ, 74.20 ਲੱਖ ਮੀਟ੍ਰਿਕ ਟਨ ਦਾ ਵਾਧਾ ਦਰਸਾਉਂਦਾ ਹੈ। ਰਬੀ ਚਾਵਲ ਦਾ ਉਤਪਾਦਨ 157.58 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ। ਕਣਕ ਦਾ ਉਤਪਾਦਨ 1154.30 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ, ਜੋ ਪਿਛਲੇ ਵਰ੍ਹੇ ਦੇ 1132.92 ਲੱਖ ਮੀਟ੍ਰਿਕ ਟਨ ਉਤਪਾਦਨ ਦੀ ਤੁਲਨਾ ਵਿੱਚ 21.38 ਲੱਖ ਮੀਟ੍ਰਿਕ ਟਨ ਵੱਧ ਹੈ।
ਸ਼੍ਰੀ ਅੰਨ (ਖਰੀਫ) ਦਾ ਉਤਪਾਦਨ 137.52 ਲੱਖ ਮੀਟ੍ਰਿਕ ਟਨ ਅਤੇ ਸ਼੍ਰੀ ਅੰਨ (ਰਬੀ) ਦਾ ਉਤਪਾਦਨ 30.81 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ। ਇਸ ਤੋਂ ਇਲਾਵਾ ਪੋਸ਼ਕ/ਮੋਟੇ ਅਨਾਜ (ਖਰੀਫ) ਦਾ ਉਤਪਾਦਨ 385.63 ਲੱਖ ਮੀਟ੍ਰਿਕ ਟਨ ਅਤੇ ਪੋਸ਼ਕ/ਮੋਟੇ ਅਨਾਜ (ਰਬੀ) ਦਾ ਉਤਪਾਦਨ 174.65 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ।
ਅਰਹਰ ਅਤੇ ਛੋਲਿਆਂ ਦਾ ਉਤਪਾਦਨ ਕ੍ਰਮਵਾਰ 35.11 ਲੱਖ ਮੀਟ੍ਰਿਕ ਟਨ ਅਤੇ 115.35 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਅਤੇ ਮਸੂਰ ਦਾ ਉਤਪਾਦਨ 18.17 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ।
ਖਰੀਫ ਅਤੇ ਰਬੀ ਮੂੰਗਫਲੀ ਦਾ ਉਤਪਾਦਨ ਕ੍ਰਮਵਾਰ 104.26 ਲੱਖ ਮੀਟ੍ਰਿਕ ਟਨ ਅਤੇ 8.87 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ। ਖਰੀਫ ਮੂੰਗਫਲੀ ਦਾ ਉਤਪਾਦਨ ਪਿਛਲੇ ਵਰ੍ਹੇ ਦੇ 86.60 ਲੱਖ ਮੀਟ੍ਰਿਕ ਟਨ ਉਤਪਾਦਨ ਦੀ ਤੁਲਨਾ ਵਿੱਚ 17.66 ਲੱਖ ਮੀਟ੍ਰਿਕ ਟਨ ਵੱਧ ਹੈ।
ਸੋਇਆਬੀਨ ਦਾ ਉਤਪਾਦਨ 151.32 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ ਜੋ ਪਿਛਲੇ ਵਰ੍ਹੇ ਦੇ 130.62 ਲੱਖ ਮੀਟ੍ਰਿਕ ਟਨ ਉਤਪਾਦਨ ਦੀ ਤੁਲਨਾ ਵਿੱਚ 20.70 ਲੱਖ ਮੀਟ੍ਰਿਕ ਟਨ ਵੱਧ ਹੈ ਅਤੇ ਰੇਪਸੀਡ ਅਤੇ ਸਰ੍ਹੋਂ ਦਾ ਉਤਪਾਦਨ 128.73 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ। ਕਪਾਹ ਦਾ ਉਤਪਾਦਨ 294.25 ਲੱਖ ਗੰਢਾਂ (ਹਰੇਕ ਗੰਢ 170 ਕਿਲੋਗ੍ਰਾਮ) ਅਤੇ ਗੰਨੇ ਦਾ ਉਤਪਾਦਨ 4350.79 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ।
ਖਰੀਫ ਫ਼ਸਲਾਂ ਦੇ ਉਤਪਾਦਨ ਅਨੁਮਾਨ ਤਿਆਰ ਕਰਦੇ ਸਮੇਂ ਫ਼ਸਲ ਕਟਾਈ ਪ੍ਰਯੋਗ (ਸੀਸੀਈ) ਅਧਾਰਿਤ ਉਪਜ ‘ਤੇ ਵਿਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੁਝ ਫ਼ਸਲਾਂ ਜਿਵੇਂ ਅਰਹਰ, ਗੰਨਾ, ਅਰੰਡੀ ਆਦਿ ਦੀਆਂ ਸੀਸੀਈ ਹੁਣ ਜਾਰੀ ਹਨ। ਰਬੀ ਫ਼ਸਲਾਂ ਦਾ ਉਤਪਾਦਨ ਔਸਤ ਉਪਜ ‘ਤੇ ਅਧਾਰਿਤ ਹੈ, ਅੰਤ ਵਿੱਚ ਸੀਸੀਈ ਦੇ ਅਧਾਰ ‘ਤੇ ਬਿਹਤਰ ਉਪਜ ਅਨੁਮਾਨ ਪ੍ਰਾਪਤ ਹੋਣ ‘ਤੇ ਇਹ ਅੰਕੜੇ ਲਗਾਤਾਰ ਅਨੁਮਾਨਾਂ ਵਿੱਚ ਪਰਿਵਰਤਨ ਦੇ ਅਧੀਨ ਹਨ। ਵਿਭਿੰਨ ਗਰਮੀਆਂ ਦੀਆਂ ਫ਼ਸਲਾਂ ਦਾ ਉਤਪਾਦਨ ਆਗਾਮੀ ਤੀਸਰੇ ਅਗਾਊਂ ਅਨੁਮਾਨ ਵਿੱਚ ਸ਼ਾਮਲ ਕੀਤਾ ਜਾਵੇਗਾ।
ਖੇਤੀਬਾੜੀ ਫ਼ਸਲਾਂ ਦੇ ਉਤਪਾਦਨ ਦਾ ਇਹ ਅਨੁਮਾਨ ਮੁੱਖ ਤੌਰ ‘ਤੇ ਰਾਜਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ‘ਤੇ ਤਿਆਰ ਕੀਤੇ ਗਏ ਹਨ। ਦੂਸਰੇ ਅਗਾਊਂ ਅਨੁਮਾਨ ਵਿੱਚ ਕੇਵਲ ਖਰੀਫ ਅਤੇ ਰਬੀ ਮੌਸਮ ਸ਼ਾਮਲ ਹੁੰਦੇ ਹਨ, ਗਰਮੀਆਂ ਦੇ ਮੌਸਮ ਨੂੰ ਤੀਸਰੇ ਅਗਾਊਂ ਅਨੁਮਾਨ ਵਿੱਚ ਸ਼ਾਮਲ ਕੀਤਾ ਜਾਵੇਗਾ।
*****
ਐੱਮਜੀ/ਆਰਐੱਨ/ਕੇਐੱਸਆਰ
(Release ID: 2110475)
Visitor Counter : 13