ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਖੁਰਾਕ ਸੁਰੱਖਿਆ ਅਤੇ ਇਨੋਵੇਸ਼ਨ ਨੂੰ ਅੱਗੇ ਵਧਾਉਣਾ: ਆਹਾਰ-2025 (AAHAR-2025)ਦੇ ਪ੍ਰਮੁੱਖ ਨਤੀਜੇ
Posted On:
11 MAR 2025 11:46AM by PIB Chandigarh
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ 4 ਮਾਰਚ, 2025 ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਆਹਾਰ-2025 (AAHAR-2025) ਦਾ ਜਘਾਟਨ ਕੀਤਾ। ਆਹਾਰ-2025 (AAHAR-2025) ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਸਾਡੀ ਯੋਜਨਾ ਸਪਸ਼ਟ ਹੈ ਕਿ ਦੁਨੀਆ ਵਿੱਚ ਹਰ ਡਾਇਨਿੰਗ ਟੇਬਲ ‘ਤੇ ਘੱਟ ਤੋਂ ਘੱਟ ਇੱਕ ਮੇਡ-ਇਨ-ਇੰਡੀਆ ਖੁਰਾਕ ਉਤਪਾਦ ਹੋਣਾ ਚਾਹੀਦਾ ਹੈ। ਫੂਡ ਪ੍ਰੋਸੈੱਸਿੰਗ ਦਾ ਵਿਸਤਾਰ ਕਰਕੇ, ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਭਾਰਤੀ ਸੁਆਦ, ਗੁਣਵੱਤਾ ਅਤੇ ਇਨੋਵੇਸ਼ਨ ਦੁਨੀਆ ਦੇ ਹਰ ਕੋਨੇ ਤੱਕ ਪੁਹੰਚੇ।
ਕੇਂਦਰੀ ਮੰਤਰੀ ਸ਼੍ਰੀ ਪਾਸਵਾਨ ਨੇ ਕਿਹਾ ਕਿ ‘ਆਹਾਰ’ ਤੋਂ ਵਰਲਡ ਫੂਡ ਇੰਡੀਆ 2025 ਤੱਕ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ ਕਿਉਂਕਿ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ 25 ਤੋਂ 28 ਸਤੰਬਰ, 2025 ਤੱਕ ਸਭ ਤੋਂ ਵੱਡੇ ਗਲੋਬਲ ਫੂਡ ਸਮਿਟ ਵਰਲਡ ਫੂਡ ਇੰਡੀਆ ਦੀ ਮੇਜ਼ਬਾਨੀ ਕਰੇਗਾ।

ਆਹਾਰ-2025 (AAHAR 2025) ਦੀ ਰਫ਼ਤਾਰ ਨੂੰ ਜਾਰੀ ਰੱਖਦੇ ਹੋਏ, ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰਾਲੇ (ਐੱਮਓਐੱਫਪੀਆਈ) ਤੇ ਨਿਫਟੇਮ-ਕੁੰਡਲੀ ਨੇ ਕਈ ਪ੍ਰਭਾਵਸ਼ਾਲੀ ਟੈਕਨੀਕਲ ਸੈਸ਼ਨਾਂ ਦਾ ਆਯੋਜਨ ਕੀਤਾ, ਜਿਸ ਵਿੱਚ ਭਾਰਤ ਦੇ ਫੂਡ ਸਿਸਟਮ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਲਈ ਸਰਕਾਰ, ਸਿੱਖਿਆ ਜਗਤ, ਸਟਾਰਟਅੱਪਸ ਅਤੇ ਉਦਯੋਗ ਜਗਤ ਦੀ ਮੋਹਰੀ ਸ਼ਖਸੀਅਤਾਂ ਇਕੱਠੇ ਆਈਆਂ। ਦੋ ਦਿਨਾਂ ਦੀ ਗਹਿਨ ਚਰਚਾਵਾਂ ਵਿੱਚ, ਮਾਹਿਰਾਂ ਨੇ ਫੂਡ ਪ੍ਰੋਸੈੱਸਿੰਗ, ਮਸ਼ੀਨਰੀ, ਪੈਕੇਜਿੰਗ, ਸੁਰੱਖਿਆ ਅਤੇ ਰੈਗੂਲੇਟਰੀ ਢਾਂਚੇ ਵਿੱਚ ਇਨੋਵੇਸ਼ਨ ਦੀ ਖੋਜ ਕੀਤੀ।

“ ਉੱਤਮਤਾ ਨੂੰ ਯਕੀਨੀ ਬਣਾਉਣਾ: ਖੁਰਾਕ ਸੁਰੱਖਿਆ, ਗੁਣਵੱਤਾ ਅਤੇ ਟ੍ਰੇਸੇਬਿਲਿਟੀ” ਵਿਸ਼ੇ ‘ਤੇ ਇੱਕ ਮਹੱਤਵਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸਕੱਤਰ ਡਾ. ਸੁਬ੍ਰਤ ਗੁਪਤਾ ਨੇ ਰਸਾਇਣਕ ਦੂਸ਼ਿਤ ਤੱਤਾਂ ਦੇ ਖਤਰਿਆਂ ਅਤੇ ਸਿਹਤ ‘ਤੇ ਉਨ੍ਹਾਂ ਦੇ ਸਥਾਈ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਦਰਮਿਆਨ ਜਾਗਰੂਕਤਾ ਵਧਾਉਣ ਦੀ ਤੁਰੰਤ ਜ਼ਰੂਰਤ ‘ਤੇ ਜ਼ੋਰ ਦਿੱਤਾ। ਡਾ. ਗੁਪਤਾ ਨੇ ਜ਼ੋਰ ਦੇ ਕੇ ਕਿਹਾ, “ਖੇਤੀਬਾੜੀ ਵਿੱਚ ਰਸਾਇਣਾਂ ਦੇ ਟਿਕਾਊ ਅਤੇ ਜ਼ਿੰਮੇਵਾਰ ਉਪਯੋਗ ਬਾਰੇ ਸਾਡੇ ਕਿਸਾਨਾਂ ਨੂੰ ਟ੍ਰੇਂਡ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਸਿੱਧੇ ਸਾਡੇ ਖਾਣੇ ਵਾਲੇ ਭੋਜਨ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ, ਫੂਡ ਪ੍ਰੋਸੈੱਸਿੰਗ ਉਦਯੋਗ ਤੇਜ਼ੀ ਨਾਲ ਰੈਪਿਡ ਟੈਸਟਿੰਗ ਕਿੱਟ ਅਤੇ ਡਿਜੀਟਲ ਟ੍ਰੈਸੇਬਿਲਿਟੀ ਜਿਹੇ ਐਡਵਾਂਸਡ ਟੈਕਨੋਲੋਜੀਆਂ ਨੂੰ ਅਪਣਾ ਰਿਹਾ ਹੈ, ਲੇਕਿਨ, ਇਨ੍ਹਾਂ ਇਨੋਵੇਸ਼ਨਸ ਨੂੰ ਇੱਕ ਮਜ਼ਬੂਤ ਖੁਰਾਕ ਸੁਰੱਖਿਆ ਪ੍ਰਣਾਲੀ ਬਣਾਉਣ ਲਈ ਜ਼ਮੀਨੀ ਪੱਧਰ ਦੇ ਸੁਧਾਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਤਕਨੀਕੀ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਨਿਫਟੇਮ-ਕੇ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਡਾ. ਗੁਪਤਾ ਨੇ ਕਿਹਾ ਕਿ “ਨਿਫਟੇਮ-ਕੇ ਅਤਿਆਧੁਨਿਕ ਇਨੋਵੇਸ਼ਨਸ ਅਤ ਕਠੋਰ ਗੁਣਵੱਤਾ ਨਿਯੰਤਰਣ ਦੇ ਨਾਲ ਖੁਰਾਕ ਉਦਯੋਗ ਵਿੱਚ ਮਿਆਰ ਸਥਾਪਿਤ ਕਰ ਰਿਹਾ ਹੈ, ਤਾਕਿ ਭਾਰਤੀ ਉਪਭੋਗਤਾਵਾਂ ਨੂੰ ਸੁਰੱਖਿਅਤ, ਉੱਚ ਗੁਣਵੱਤਾ ਵਾਲੇ ਖੁਰਾਕ ਉਤਪਾਦ ਪ੍ਰਾਪਤ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਸਾਨੂੰ ਖੁਰਾਕ ਸੁਰੱਖਿਆ ਅਤੇ ਪ੍ਰੋਸੈੱਸਿੰਗ ਵਿੱਚ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਜਾਰੀ ਰੱਖਣਾ ਚਾਹੀਦਾ ਹੈ।”
ਦੂਸਰੇ ਦਿਨ ਦੇ ਸੈਸ਼ਨ ਦਾ ਸੰਚਾਲਨ ਕਰਦੇ ਹੋਏ, ਨਿਫਟੇਮ-ਕੇ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਓਬਰਾਏ ਨੇ ਪਾਰਦਰਸ਼ੀ ਅਤੇ ਟੈਕਨੋਲੋਜੀ-ਸੰਚਾਲਿਤ ਫੂਡ ਸਿਸਟਮ ਦੇ ਨਿਰਮਾਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਡਾ. ਓਬਰਾਏ ਨੇ ਕਿਹਾ, “ਖੁਰਾਕ ਸੁਰੱਖਿਆ ਦਾ ਭਵਿੱਖ ਬਲੌਕਚੇਨ, ਆਈਓਟੀ ਅਤੇ ਏਆਈ ਜਿਹੀਆਂ ਉਭਰਦੀਆਂ ਹੋਈਆਂ ਟੈਕਨੋਲੋਜੀਆਂ ਦਾ ਉਪਯੋਗ ਕਰਕੇ ਪਾਲਣਾ ਨਿਗਰਾਨੀ, ਪਤਾ ਲਗਾਉਣਾ ਅਤੇ ਗੁਣਵੱਤਾ ਭਰੋਸੇ ਵਿੱਚ ਕ੍ਰਾਂਤੀ ਲਿਆਉਣ ਵਿੱਚ ਨਿਹਿਤ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਰੰਤਰ ਗਿਆਨ ਦਾ ਅਦਾਨ-ਪ੍ਰਦਾਨ, ਉਦਯੋਗ ਸਹਿਯੋਗ ਅਤੇ ਰੈਗੂਲੇਟਰੀ ਪ੍ਰਗਤੀ ਜਨਤਕ ਸਿਹਤ ਦੀ ਰੱਖਿਆ ਅਤੇ ਉਪਭੋਗਤਾਵਾਂ ਦਾ ਵਿਸ਼ਵਾਸ ਵਧਾਉਣ ਲਈ ਮਹੱਤਵਪੂਰਨ ਹੈ।
ਵਿਭਿੰਨ ਸੈਸ਼ਨਾਂ ਵਿੱਚ ਮੁੱਖ ਬੁਲਾਰਿਆਂ ਵਿੱਚ ਐੱਫਐੱਸਐੱਸਏਆਈ, ਕੋਡੈਕਸ ਅਤੇ ਮੋਹਰੀ ਫੂਡ ਕੰਪਨੀਆਂ ਦੇ ਮਾਹਿਰ ਸ਼ਾਮਲ ਸਨ। ਉਨ੍ਹਾਂ ਨੇ ਰੈਪਿਡ ਫੂਡ ਟੈਸਟਿੰਗ ਕਿੱਟਾਂ ਨੂੰ ਏਕੀਕ੍ਰਿਤ ਕਰਨ, ਮਿਲਾਵਟ ਦਾ ਪਤਾ ਲਗਾਉਣ ਲਈ ਵਿਸ਼ਲੇਸ਼ਣਾਤਮਕ ਤਰੀਕਿਆਂ ਨੂੰ ਅੱਗੇ ਵਧਾਉਣ ਅਤੇ ਘਰੇਲੂ ਨਿਯਮਾਂ ਅਤੇ ਕੋਡੈਕਸ ਅੰਤਰਰਾਸ਼ਟਰੀ ਮਿਆਰਾਂ ਦਰਮਿਆਨ ਪਾੜੇ ਨੂੰ ਦੂਰ ਕਰਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਨੇਸਲੇ ਆਰਐਂਡਡੀ ਸੈਂਟਰ ਦੇ ਐੱਮਡੀ ਡਾ. ਜਗਦੀਪ ਮਾਰਾਹਰ ਨੇ “ਵਿਕਾਸ ਨੂੰ ਹੁਲਾਰਾ ਦੇਣਾ: ਫੂਡ ਸਟਾਰਟਅੱਪਸ ਅਤੇ ਇਨੋਵੇਸ਼ਨ ਦਾ ਭਵਿੱਖ” ਵਿਸ਼ੇ ‘ਤੇ ਪੈਨਲ ਚਰਚਾ ਦਾ ਸੰਚਾਲਨ ਕੀਤਾ ਜਿਸ ਨੇ ਉਦਯੋਗ ਨੂੰ ਆਕਾਰ ਦੇਣ ਵਾਲੇ ਅਵਸਰਾਂ, ਚੁਣੌਤੀਆਂ ਅਤੇ ਉਭਰਦੇ ਰੁਝਾਨਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਚਰਚਾ ਵਿੱਚ ਫੂਡ ਸਟਾਰਟਅੱਪ ਲਈ ਇੱਕ ਸੰਪੰਨ ਪ੍ਰਣਾਲੀ ਦੇ ਨਿਰਮਾਣ ਵਿੱਚ ਜਨੂੰਨ ਤੋਂ ਪ੍ਰੇਰਿਤ ਉੱਦਮਸ਼ੀਲਤਾ, ਰਣਨੀਤਕ ਉਦਯੋਗ ਸਹਿਯੋਗ ਅਤ ਸਰਕਾਰੀ ਸਮਰਥਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।
ਇਨ੍ਹਾਂ ਗੱਲਬਾਤਾਂ ਦੇ ਸਮਾਨਾਂਤਰ, ਆਹਾਰ 2025 ਦੇ ਪਹਿਲੇ ਦਿਨ “ਫੂਡ ਪ੍ਰੋਸੈੱਸਿੰਗ, ਮਸ਼ੀਨਰੀ ਅਤੇ ਪੈਕੇਜਿੰਗ ਵਿੱਚ ਇਨੋਵੇਸ਼ਨ” ਵਿਸ਼ੇ ‘ਤੇ ਪੈਨਲ ਚਰਚਾ ਦੇ ਨਾਲ ਪਲੈਟਫਾਰਮ ਤਿਆਰ ਹੋਇਆ, ਜਿਸ ਦਾ ਸੰਚਾਲਨ ਨਿਫਟੇਮ-ਟੀ ਦੇ ਡਾਇਰੈਕਟਰ ਡਾ. ਵੀ. ਪਲਾਨੀਮੁਥੁ (Dr. V Palanimuthu) ਨੇ ਕੀਤਾ। ਇਸ ਵਿੱਚ ਆਟੋਮੇਟਿਡ ਫੂਡ ਪ੍ਰੋਸੈੱਸਿੰਗ, ਸਮਾਰਟ ਪੈਕੇਜਿੰਗ ਅਤੇ ਟਿਕਾਊ ਮਸ਼ੀਨਰੀ ਵਿੱਚ ਪਰਿਵਰਤਨਕਾਰੀ ਪ੍ਰਗਤੀ ‘ਤੇ ਗਹਿਨ ਚਰਚਾ ਕੀਤੀ ਗਈ। ਪੈਨਲ ਨੇ ਪਤਾ ਲਗਾਇਆ ਕਿ ਕਿਵੇਂ ਅਤਿਆਧੁਨਿਕ ਟੈਕਨੋਲੋਜੀਆਂ ਕੁਸ਼ਲਤਾ ਵਧਾ ਸਕਦੀਆਂ ਹਨ, ਬਰਬਾਦੀ ਨੂੰ ਘੱਟ ਕਰ ਸਕਦੀਆਂ ਹਨ ਅਤੇ ਫੂਡ ਸੁਰੱਖਿਆ ਵਿੱਚ ਸੁਧਾਰ ਲਿਆ ਸਕਦੀਆਂ ਹਨ। “ਰੈਗੂਲੇਟਰੀ ਫਰੇਮਵਰਕ: ਨੈਵੀਗੇਟਿੰਗ ਫੂਡ ਇੰਡਸਟਰੀ ਕੰਪਲਾਇੰਸ” ਵਿਸ਼ੇ ‘ਤੇ ਇੱਕ ਹੋਰ ਸੈਸ਼ਨ ਵਿੱਚ ਭਾਰਤ ਦੇ ਫੂਡ ਰੈਗੂਲੇਟਰੀ ਲੈਂਡਸਕੇਪ ਦੀਆਂ ਜਟਿਲਤਾਵਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਪ੍ਰਭਾਵਸ਼ਾਲੀ ਪਾਲਣਾ, ਹਾਲੀਆ ਨੀਤੀ ਅੱਪਡੇਟਾਂ ਦੇ ਪ੍ਰਭਾਵ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ ਲਈ ਸਾਂਝੀਆਂ ਰਣਨੀਤੀਆਂ ਨੂੰ ਸਾਂਝਾ ਕੀਤਾ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਸੀਐੱਸਆਈਆਰ-ਐੱਨਆਈਆਈਐੱਸਟੀ, ਕੇਰਲ ਦੇ ਡਾਇਰੈਕਟਰ ਡਾ. ਆਨੰਦ ਰਾਮਕ੍ਰਿਸ਼ਣਨ ਨੇ ਕੀਤਾ।
ਇਨ੍ਹਾਂ ਸੈਸ਼ਨਾਂ ਵਿੱਚ ਆਈਆਈਟੀ-ਗੁਵਾਹਾਟੀ, ਟ੍ਰੇਟਾ ਪੈਕ, ਆਈਆਈਐੱਚਆਰ, ਬੰਗਲੁਰੂ, ਐੱਫਐੱਸਐੱਸਏਆਈ, ਕੋਕਾ-ਕੋਲਾ ਇੰਡੀਆ, ਮੈਰੀਕੋ, ਸਿਕਲ ਇਨੋਵੇਸ਼ਨਸ ਅਤੇ ਹੋਰ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਫੂਡ ਵੈਲਿਊ ਚੇਨ ਵਿੱਚ ਕੁਸ਼ਲਤਾ ਅਤੇ ਸੁਰੱਖਿਆ ਨੂੰ ਵਧਾਉਣ ਲਈ ਆਟੋਮੇਸ਼ਨ, ਟਿਕਾਊ ਪੈਕੇਜਿੰਗ ਅਤੇ ਡਿਜੀਟਲ ਉਪਕਰਣਾਂ ਦੇ ਤਾਲਮੇਲ ‘ਤੇ ਚਰਚਾ ਕੀਤੀ ਗਈ।
ਮੁੱਖ ਨਤੀਜੇ:
ਰੀਅਲ-ਟਾਈਮ ਪਾਲਣਾ ਅਤੇ ਪਤਾ ਲਗਾਉਣ ਦੀ ਸਮਰੱਥਾ ਦੇ ਲਈ ਬਲੌਕ ਚੇਨ, ਏਆਈ ਅਤੇ ਆਈਓਟੀ ਦਾ ਤਕਨੀਕੀ ਏਕੀਕਰਣ।
ਆਯਾਤ ਕੀਤੀਆਂ ਗਈਆਂ ਕਿੱਟਾਂ ‘ਤੇ ਨਿਰਭਰਤਾ ਘੱਟ ਕਰਨ ਲਈ ਸਵਦੇਸ਼ੀ ਰੈਪਿਡ ਫੂਡ ਟੈਸਟਿੰਗ ਸਮਾਧਾਨ ਵਿੱਚ ਪ੍ਰਗਤੀ
ਖੁਰਾਕ ਸੁਰੱਖਿਆ ਮਾਪਦੰਡਾਂ ਨੂੰ ਉੱਚਾ ਉਠਾਉਣ ਲਈ ਉਦਯੋਗ-ਰੈਗੂਲੇਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ।
ਆਹਾਰ 2025 (AAHAR 2025) ਵਿੱਚ ਪ੍ਰਗਤੀ ਦੇ ਨਾਲ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਅਤੇ ਨਿਫਟੇਮ-ਕੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਖੁਰਾਕ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਅਤ ਅਤੇ ਟਿਕਾਊ ਖੁਰਾਕ ਪ੍ਰਣਾਲੀਆਂ ਵਿੱਚ ਗਲੋਬਲ ਲੀਡਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ।
****
ਐੱਸਟੀਕੇ
(Release ID: 2110471)
Visitor Counter : 39