ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਰਾਸ਼ਟਰ ਨੂੰ ਪੋਸ਼ਣ ਪ੍ਰਦਾਨ ਕਰਨਾ


ਪੋਸ਼ਣ ਅਤੇ ਤੰਦਰੁਸਤੀ ਦੇ ਪ੍ਰਤੀ ਪੋਸ਼ਣ ਅਭਿਯਾਨ ਦਾ ਸੰਪੂਰਨ ਦ੍ਰਿਸ਼ਟੀਕੋਣ

Posted On: 07 MAR 2025 7:48PM by PIB Chandigarh

ਜਾਣ ਪਹਿਚਾਣ

ਪੋਸ਼ਣ  ਅਭਿਯਾਨ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਨੇ 8 ਮਾਰਚ, 2018 ਨੂੰ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਵਿੱਚ ਕੀਤੀ ਸੀ। ਇਸ ਅਭਿਯਾਨ ਦਾ ਉਦੇਸ਼ ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ 0-6 ਸਾਲ ਦੀ ਉਮਰ ਦੇ ਬੱਚਿਆਂ ਦੇ ਪੋਸ਼ਣ ਦੇ ਪੱਧਰ ਦਾ ਸੁਧਾਰ ਕਰਨਾ ਹੈ। ਇਹ ਪ੍ਰੋਗਰਾਮ ਨਿਸ਼ਾਨਾਬੱਧ ਪਹੁੰਚ ਦੇ ਨਾਲ ਟੈਕਨੋਲੋਜੀ, ਤਾਲਮੇਲ ਅਤੇ ਭਾਈਚਾਰਕ ਭਾਗੀਦਾਰੀ ਦੀ ਵਰਤੋਂ ਰਾਹੀਂ ਬੱਚਿਆਂ ਵਿੱਚ ਸਟੰਟਿੰਗ (stunting), ਕੁਪੋਸ਼ਣ, ਅਨੀਮੀਆ ਅਤੇ ਜਨਮ ਸਮੇਂ ਘੱਟ ਵਜ਼ਨ ਦੇ ਪੱਧਰ ਨੂੰ ਘਟਾਉਣ ਦਾ ਯਤਨ ਕਰਦਾ ਹੈ। ਨਾਲ ਹੀ ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ, ਇਸ ਤਰ੍ਹਾਂ ਕੁਪੋਸ਼ਣ ਦੀ ਸਮੱਸਿਆ ਨੂੰ ਸੰਪੂਰਨ ਰੂਪ ਵਿੱਚ ਹੱਲ ਕਰਦਾ ਹੈ।

ਉਦੇਸ਼

  • ਬੱਚਿਆਂ (0-6 ਵਰ੍ਹੇ) ਵਿੱਚ ਸਟੰਟਿੰਗ (stunting) ਤੋਂ ਬਚਾਅ ਅਤੇ ਇਸ ਵਿੱਚ ਕਮੀ ਲਿਆਉਣਾ
  • ਬੱਚਿਆਂ (0-6 ਵਰ੍ਹੇ) ਵਿੱਚ ਕੁਪੋਸ਼ਣ (ਘੱਟ ਵਜਨ ਦਾ ਪ੍ਰਚਲਨ) ਤੋਂ ਬਚਾਅ ਅਤੇ ਇਸ ਵਿੱਚ ਕਮੀ ਲਿਆਉਣਾ
  • ਛੋਟੇ ਬੱਚਿਆਂ (6-59 ਮਹੀਨੇ) ਵਿੱਚ ਅਨੀਮੀਆ ਦੇ ਪ੍ਰਚਲਨ ਵਿੱਚ ਕਮੀ ਲਿਆਉਣਾ
  • 15-49 ਵਰ੍ਹੇ ਦੀ ਉਮਰ ਵਰਗ ਦੀਆਂ ਮਹਿਲਾਵਾਂ ਅਤੇ ਕਿਸ਼ੋਰੀਆਂ ਵਿੱਚ ਅਨੀਮੀਆ ਦੇ ਪ੍ਰਚਲਨ ਵਿੱਚ ਕਮੀ ਲਿਆਉਣਾ
  • ਘੱਟ ਵਜਨ ਦੇ ਨਾਲ ਜਨਮ ਲੈਣ ਵਾਲੇ (ਐੱਲਬੀਡਬਲਿਊ) ਬੱਚਿਆਂ ਦੀ ਗਿਣਤੀ ਵਿੱਚ ਕਮੀ ਲਿਆਉਣਾ

ਪੋਸ਼ਣ ਅਭਿਯਾਨ ਦੇ ਮਹੱਤਵਪੂਰਨ ਥੰਮ੍ਹ

ਅਭਿਯਾਨ ਚਾਰ ਮਹੱਤਵਪੂਰਨ ਥੰਮ੍ਹਾਂ ਰਾਹੀ ਸੰਚਾਲਿਤ ਹੁੰਦਾ ਹੈ:

  1. ਗੁਣਵੱਤਾਪੂਰਣ ਸੇਵਾਵਾਂ ਤੱਕ ਪਹੁੰਚ: ਵਿਸ਼ੇਸ਼ ਤੌਰ ਤੇ ਬੱਚੇ ਦੇ ਜੀਵਨ ਦੇ ਪਹਿਲੇ 1,000 ਦਿਨਾਂ ਦੇ ਦੌਰਾਨ ਏਕੀਕ੍ਰਿਤ ਬਾਲ ਵਿਕਾਸ ਯੋਜਨਾ (ICDS), ਰਾਸ਼ਟਰੀ ਸਿਹਤ ਮਿਸ਼ਨ (NHM) ਅਤੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (PMMVY) (Pradhan Mantri Matru Vandana Yojana) ਜਿਹੀਆਂ ਯੋਜਨਾਵਾਂ ਰਾਹੀਂ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ।
  2.  ਕਰਾਸ-ਸੈਕਟਰਲ ਕਨਵਰਜੈਂਸ: ਸਵੱਛ ਭਾਰਤ ਮਿਸ਼ਨ ਦੇ ਤਹਿਤ ਜਲ ਅਤੇ ਸਵੱਛਤਾ ਅਤੇ ਰਾਸ਼ਟਰੀ ਪੇਅਜਲ ਮਿਸ਼ਨ ਰਾਹੀਂ ਪੀਣ ਦੇ ਪਾਣੀ ਤੱਕ ਪਹੁੰਚ ਸਮੇਤ ਕਈ ਮੰਤਰਾਲਿਆਂ ਦੇ ਯਤਨਾਂ ਵਿੱਚ ਤਾਲਮੇਲ ਕਰਨਾ।
  3. ਟੈਕਨੋਲੋਜੀ ਦਾ ਲਾਭ ਚੁੱਕਣਾ: ਪੋਸ਼ਣ ਟ੍ਰੈਕਰ ਐਪਲੀਕੇਸ਼ਨ ਜਿਹੇ ਉਪਕਰਣ ਰੀਅਲ ਟਾਈਮ ਵਿੱਚ ਡੇਟਾ ਸੰਗ੍ਰਹਿ ਅਤੇ ਦਖਲਅੰਦਾਜ਼ੀ ਨੂੰ ਸਮਰੱਥ ਬਣਾਉਂਦੇ ਹਨ।
  4. ਜਨ ਅੰਦੋਲਨ: ਭਾਈਚਾਰਕ ਭਾਗੀਦਾਰੀ ਵਿਆਪਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਪੋਸ਼ਣ ਬਾਰੇ ਵਿਵਹਾਰ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਦੀ ਕੁੰਜੀ ਹੈ।

ਪੋਸ਼ਣ ਅਭਿਯਾਨ ਪ੍ਰੋਗਰਾਮ ਦੀਆਂ ਪ੍ਰਾਥਮਿਕਤਾਵਾਂ

ਪੋਸ਼ਣ ਵਿੱਚ ਸੁਧਾਰ ਵਿੱਚ ਤੇਜ਼ੀ ਲਿਆਉਣ ਲਈ, ਪੋਸ਼ਣ ਅਭਿਯਾਨ ਦੀਆਂ ਹੇਠਾਂ ਲਿਖਿਆਂ ਪ੍ਰਾਥਮਿਕਤਾਵਾਂ ਹਨ:

    1. ਪਹਿਲੇ 1000 ਦਿਨ- ਮਹੱਤਵਪੂਰਨ ਅਨੁਕੂਲ ਅਵਸਰ: ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਦੂਸਰੇ ਜਨਮਦਿਨ ਤੱਕ ਦੇ ਸ਼ੁਰੂਆਤੀ 1,000 ਦਿਨ, ਮਾਂ ਅਤੇ ਸ਼ਿਸ਼ੂ ਦੋਵਾਂ ਲਈ ਲੰਬੇ ਸਮੇਂ ਦੀ ਸਿਹਤ ਅਤੇ ਵਿਕਾਸ ਦੀ ਨੀਂਹ ਰੱਖਦੇ ਹੋਏ ਸਰਵੋਤਮ ਪੋਸ਼ਣ ਅਤੇ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ

ਜ਼ਰੂਰੀ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣਾ: ਭਾਰਤ ਸਰਕਾਰ ਪੋਸ਼ਣ ਅਤੇ ਸਮੁੱਚੇ ਕਲਿਆਣ ਵਿੱਚ ਸੁਧਾਰ ਲਿਆਉਣ ਦੇ ਲਈ ਮਹੱਤਵਪੂਰਨ, ਸਬੂਤ-ਅਧਾਰਿਤ ਦਖਲਅੰਦਾਜ਼ੀਆਂ ਦੀ ਪਹੁੰਚ ਦਾ ਵਿਸਥਾਰ ਅਤੇ ਸੰਭਾਲ ਕਰਨ ਦੇ ਲਈ ਸਮਰਪਿਤ ਹੈ। ਇਹ ਸਿਹਤ, ਪੋਸ਼ਣ ਅਤੇ ਸਮੁੱਚੇ ਵਿਕਾਸ 'ਤੇ ਕੇਂਦ੍ਰਿਤ ਕਈ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਏਕੀਕਰਣ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।

2. ਵਿਵਹਾਰ ਵਿੱਚ ਪਰਿਵਰਤਨ ਲਈ ਜਨ ਅੰਦੋਲਨ: ਇਹ ਸਵੀਕਾਰ ਕਰਦੇ ਹੋਏ ਕਿ ਪੋਸ਼ਣ ਵਿੱਚ ਸਥਾਈ ਸੁਧਾਰ ਦੇ ਲਈ ਸਮੂਹਿਕ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ, ਪ੍ਰਧਾਨ ਮੰਤਰੀ ਨੇ ਵਿਭਿੰਨ ਹਿਤਧਾਰਕਾਂ ਤੋਂ ਕੁਪੋਸ਼ਣ ਮੁਕਤ ਭਾਰਤ ਦੇ ਲਈ ਇੱਕ ਜਨ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ ਹੈ।

3. ਬਹੁ-ਖੇਤਰੀ ਤਾਲਮੇਲ: ਪ੍ਰਭਾਵਸ਼ਾਲੀ ਬਹੁ-ਖੇਤਰੀ ਤਾਲਮੇਲ ਨੂੰ ਸੁਚਾਰੂ ਬਣਾਉਣ ਲਈ, ਨੀਤੀ ਆਯੋਗ ਦੇ ਵਾਇਸ-ਚੇਅਰਮੈਨ ਦੀ ਪ੍ਰਧਾਨਗੀ ਹੇਠ ਭਾਰਤ ਦੀਆਂ ਪੋਸ਼ਣ ਚੁਣੌਤੀਆਂ 'ਤੇ ਇੱਕ ਰਾਸ਼ਟਰੀ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਹੈ। ਇਹ ਕੌਂਸਲ ਤਿਮਾਹੀ ਅਧਾਰ 'ਤੇ ਮੰਤਰਾਲਿਆਂ ਅਤੇ ਪ੍ਰੋਗਰਾਮਾਂ ਦਰਮਿਆਨ ਪੋਸ਼ਣ ਲਈ ਨੀਤੀ ਨਿਰਦੇਸ਼ ਪ੍ਰਦਾਨ ਕਰਦੀ ਹੈ ਅਤੇ ਸੁਮੇਲ ਦੀ ਸਮੀਖਿਆ ਕਰਦੀ ਹੈ।

4. ਟੈਕਨੋਲੋਜੀ ਰਾਹੀਂ ਸੇਵਾਵਾਂ ਪ੍ਰਦਾਨ ਕਰਨਾ

ਪੋਸ਼ਣ ਅਭਿਯਾਨ ਆਈਸੀਡੀਐੱਸ-ਸੀਏਐੱਸ ਜਿਹੀਆਂ ਮੌਜ਼ੂਦਾ ਯੋਜਨਾਵਾਂ ਰਾਹੀਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਆਂਗਣਵਾੜੀ ਸੇਵਾਵਾਂ ਦੀ ਸਪੁਰਦਗੀ ਨੂੰ ਮਜ਼ਬੂਤ ਬਣਾਉਣ ਦਾ ਇੱਕ ਮੋਬਾਈਲ ਐਪਲੀਕੇਸ਼ਨ ਹੈ। ਆਂਗਣਵਾੜੀ ਵਰਕਰ ਆਪਣੇ ਮੋਬਾਈਲ ‘ਤੇ ਡੇਟਾ ਕੈਪਚਰ ਕਰਦੇ ਹਨਇਹ ਜਾਣਕਾਰੀ ਰਾਜ ਅਤੇ ਮੰਤਰਾਲੇ ਦੇ ਪੱਧਰ ‘ਤੇ ਰੀਅਲ ਟਾਈਮ ਦੇ ਅਧਾਰ ‘ਤੇ ਵੈੱਬ-ਅਧਾਰਿਤ ਡੈਸ਼ਬੋਰਡ ‘ਤੇ ਉਪਲਬਧ ਹੈ। ਇਸ ਜਾਣਕਾਰੀ ਦੀ ਵਰਤੋਂ ਦਖਲਅੰਦਾਜ਼ੀ ਦੀ ਨਿਗਰਾਨੀ ਕਰਨ ਅਤੇ ਤੱਥ-ਅਧਾਰਿਤ ਫੈਸਲੇ ਲੈਣ ਲਈ ਕੀਤੀ ਜਾਂਦੀ ਹੈ।

ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0

ਭਾਰਤ ਸਰਕਾਰ ਨੇ ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 (ਜਿਸ ਨੂੰ ਮਿਸ਼ਨ ਪੋਸ਼ਣ 2.0 ਵੀ ਕਿਹਾ ਜਾਂਦਾ ਹੈ) ਨੂੰ ਮਨਜੂਰੀ ਦਿੱਤੀ ਹੈ, ਜੋ ਸਿਹਤ, ਤੰਦਰੁਸਤੀ ਅਤੇ ਕੁਪੋਸ਼ਣ ਤੋਂ ਪ੍ਰਤੀਰੋਧਕ ਨੂੰ ਉਤਸ਼ਾਹਿਤ ਕਰਨ ਵਾਲੇ ਅਭਿਆਸਾਂ ਨੂੰ ਵਿਕਸਿਤ ਕਰਨ ਦੇ ਲਈ ਮਿਸ਼ਨ ਮੋਡ ਵਿੱਚ ਲਿਆਇਆ ਗਿਆ ਮਹੱਤਵਪੂਰਨ ਬਦਲਾਅ ਹੈ। 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 781 ਜ਼ਿਲਿਆਂ ਵਿੱਚ ਸੰਚਾਲਿਤ 14,00,117 ਆਂਗਣਵਾੜੀ ਕੇਂਦਰਾਂ (ਏਡਬਲਿਊਸੀ) ਦੇ ਨਾਲ, ਇਸ ਮਿਸ਼ਨ ਦਾ ਉਦੇਸ਼ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਦੀ ਸਿਹਤ, ਤੰਦਰੁਸਤੀ ਅਤੇ ਪ੍ਰਤੀਰੋਧਕ ਨੂੰ ਉਤਸ਼ਾਹਿਤ ਕਰਨਾ ਹੈ। 13,30,966 ਆਂਗਣਵਾੜੀ ਵਰਕਰਾਂ ਦੁਆਰਾ ਸਮਰਥਿਤ, ਇਹ ਯਕੀਨੀ ਬਣਾਉਂਦਾ ਹੈ ਕਿ ਪੋਸ਼ਣ ਸਬੰਧੀ ਲਾਭ 10,08,89,775 ਯੋਗ ਲਾਭਪਾਤਰੀਆਂ ਤੱਕ ਪਹੁੰਚਬੁਨਿਆਦੀ ਢਾਂਚੇ ਦੇ ਸੁਧਾਰ ਦੇ ਤਹਿਤ 6,77,843 ਏਡਬਲਿਊਸੀ ਨੂੰ ਆਪਣੀਆਂ ਇਮਾਰਤਾਂ, 10,07,635 ਨੂੰ ਕਾਰਜਸ਼ੀਲ ਪਖਾਨੇ ਅਤੇ 12,43,472 ਨੂੰ ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਦੇ ਨਾਲ ਸ਼ਾਮਲ ਕੀਤਾ ਗਿਆ ਹੈ।

ਸਿੱਟਾ

ਪੋਸ਼ਣ ਅਭਿਯਾਨ, ਕੁਪੋਸ਼ਣ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਇੱਕ ਇਤਿਹਾਸਿਕ ਪਹਿਲ ਹੈ। ਟੈਕਨੋਲੋਜੀ, ਅੰਤਰ ਖੇਤਰੀ ਸਹਿਯੋਗ ਅਤੇ ਭਾਈਚਾਰੇ ਦੁਆਰਾ ਸੰਚਾਲਿਤ ਯਤਨਾਂ ਨੂੰ ਏਕੀਕ੍ਰਿਤ ਕਰਕੇ ਇਸ ਪ੍ਰੋਗਰਾਮ ਨੇ ਮਾਤ੍ਰ ਅਤੇ ਸ਼ਿਸ਼ੂ ਪੋਸ਼ਣ ਵਿੱਚ ਸੁਧਾਨ ਲਿਆਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਇਸ ਮਿਸ਼ਨ ਦੀ ਸਫਲਤਾ ਸਰਵਿਸ ਡਿਲੀਵਰੀ, ਵਿਵਹਾਰ ਪਰਿਵਰਤਨ ਅਤੇ ਨੀਤੀਗਤ ਇਨੋਵੇਸ਼ਨ ਵਿੱਚ ਨਿਰੰਤਰ ਯਤਨਾਂ ਤੇ ਨਿਰਭਰ ਕਰਦੀ ਹੈ। ਨਿਰੰਤਰ ਸਰਕਾਰੀ ਸਹਾਇਤਾ ਅਤੇ ਸਰਗਰਮ ਭਾਈਚਾਰਕ ਸਾਂਝੇਦਾਰੀ ਨਾਲ ਪੋਸ਼ਣ ਅਭਿਯਾਨ ਭਾਰਤ ਦੀਆਂ ਮਹਿਲਾਵਾਂ ਅਤੇ ਬੱਚਿਆਂ ਲਈ ਤੰਦਰੁਸਤ ਅਤੇ ਵਧੇਰੇ ਪੋਸ਼ਿਤ ਭਵਿੱਖ ਬਣਾਉਣ ਲਈ ਤਿਆਰ ਹੈ।

ਸੰਦਰਭ

https://poshanabhiyaan.gov.in/

https://wcdhry.gov.in/schemes-for-children/poshan-abhiyan/

https://nirdpr.org.in/crru/docs/health/A%20call%20to%20action%20for%20Poshan%20Abhiyaan.pdf

https://static.pib.gov.in/WriteReadData/specificdocs/documents/2024/oct/doc2024103406901.pdf

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ:

 

**********

ਸੰਤੋਸ਼ ਕੁਮਾਰ/ਸ਼ੀਤਲ ਅੰਗਰਾਲ/ ਮਦੀਹਾ ਇਕਬਾਲ


(Release ID: 2110229) Visitor Counter : 8