ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਸ੍ਰੀ ਵਿਸ਼ਵੇਸ਼ਤੀਰਥ ਮੈਮੋਰੀਅਲ ਹਸਪਤਾਲ (Sri Vishweshathirtha Memorial Hospital) ਦਾ ਉਦਘਾਟਨ ਕੀਤਾ


ਸ੍ਰੀ ਵਿਸ਼ਵੇਸ਼ਤੀਰਥ ਮੈਮੋਰੀਅਲ ਹਸਪਤਾਲ, ਗ਼ਰੀਬਾਂ ਅਤੇ ਵੰਚਿਤਾਂ ਦੇ ਲਈ ਮੁਫ਼ਤ ਇਲਾਜ ਦਾ ਆਧੁਨਿਕ ਕੇਂਦਰ ਬਣ ਕੇ ਵਰ੍ਹਿਆਂ ਤੱਕ ਲੋਕਾਂ ਦੀ ਸੇਵਾ ਕਰੇਗਾ

ਪੇਜਾਵਰ ਮਠ ਨੇ ਰਾਸ਼ਟਰੀ ਏਕਤਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਣ ਤੋਂ ਲੈ ਕੇ ਰਾਮ ਮੰਦਿਰ ਅੰਦੋਲਨ ਅਤੇ ਸਨਾਤਨ ਧਰਮ ਦੀ ਸੇਵਾ ਕਰਦੇ ਹੋਏ ਦੇਸ਼ ਭਰ ਵਿੱਚ ਸਨਮਾਨਯੋਗ ਸਥਾਨ ਪ੍ਰਾਪਤ ਕੀਤਾ ਹੈ

8 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਵਾਲੇ ਸ੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ ਦਾ ਜੀਵਨ ਸਮਾਜ, ਧਰਮ ਅਤੇ ਭਾਈਚਾਰੇ ਲਈ ਸਮਰਪਿਤ ਰਿਹਾ

ਸਵਾਮੀ ਜੀ ਨੇ ਧਰਮ ਦੀ ਸਿੱਖਿਆ ਨੂੰ ਆਧੁਨਿਕ ਸਿੱਖਿਆ ਦੇ ਨਾਲ ਜੋੜਿਆ ਅਤੇ ਆਪਣਾ ਪੂਰਾ ਜੀਵਨ ਸਿੱਖਿਆ, ਸੇਵਾ, ਸਿਹਤ ਅਤੇ ਵੇਦਾਂ ਦੇ ਪ੍ਰਚਾਰ ਵਿੱਚ ਲਗਾ ਦਿੱਤਾ

ਦੱਖਣ ਭਾਰਤ ਵਿੱਚ ਹਿੰਦੂ ਸਮਾਜ ਨੂੰ ਜਾਤਾਂ ਵਿੱਚ ਵੰਡਣ ਤੋਂ ਬਚਾਉਣ ਵਿੱਚ ਸ੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ

ਸਤਿਕਾਰਯੋਗ ਸ਼੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ ਦੁਆਰਾ ਸਥਾਪਿਤ ਸ਼੍ਰੀ ਕ੍ਰਿਸ਼ਨ ਸੇਵਾ ਆਸ਼ਰਮ ਟ੍ਰਸਟ ਹਮੇਸ਼ਾ ਤੋਂ ਸਮਾਜ ਦੇ ਗ਼ਰੀਬ ਅਤੇ ਵੰਚਿਤ ਲੋਕਾਂ ਦੀ ਸੇਵਾ ਲਈ ਕੰਮ ਕਰਦਾ ਰਿਹਾ ਹੈ

Posted On: 07 MAR 2025 4:38PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਸ੍ਰੀ ਵਿਸ਼ਵੇਸ਼ਤੀਰਥ  ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕੀਤਾ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ 2 ਏਕੜ ਜ਼ਮੀਨ 'ਤੇ 60 ਕਰੋੜ ਰੁਪਏ ਦੀ ਲਾਗਤ ਨਾਲ 150 ਬੈੱਡਾਂ ਵਾਲੇ ਮਲਟੀਸਪੈਸ਼ਲਿਟੀ ਸ਼੍ਰੀ ਵਿਸ਼ਵੇਸ਼ਤੀਰਥ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਸਮਾਜ ਦੇ ਹੇਠਲੇ ਵਰਗਾਂ ਲਈ ਮੁਫ਼ਤ ਇਲਾਜ ਦਾ ਇਹ ਆਧੁਨਿਕ ਕੇਂਦਰ ਵਰ੍ਹਿਆਂ ਤੱਕ ਲੋਕਾਂ ਦੀ ਸੇਵਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ 60 ਪ੍ਰਤੀਸ਼ਤ ਬੈੱਡ ਗਰੀਬਾਂ ਲਈ ਰਾਖਵੇਂ ਰੱਖੇ ਗਏ ਹਨ ਅਤੇ ਇਸ ਕੇਂਦਰ ਨੂੰ ਕਈ ਅਤਿਆਧੁਨਿਕ ਸੇਵਾਵਾਂ ਨਾਲ ਲੈਸ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਸੇਵਾਆਸ਼ਰਮ ਟ੍ਰਸਟ ਹਮੇਸ਼ਾ ਸਮਾਜ ਦੇ ਗ਼ਰੀਬ ਅਤੇ ਵਾਂਝੇ ਲੋਕਾਂ ਦੀ ਸੇਵਾ ਲਈ ਕੰਮ ਕਰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟ੍ਰਸਟ ਦੀ ਸਥਾਪਨਾ ਸਤਿਕਾਰਯੋਗ ਸ੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ ਨੇ ਕੀਤੀ ਅਤੇ ਅੱਜ ਉਨ੍ਹਾਂ ਦੇ ਉੱਤਰਾਧਿਕਾਰੀ ਸ੍ਰੀ ਵਿਸ਼ਵਪ੍ਰਸੰਨਾਤੀਰਥ ਸਵਾਮੀ ਜੀ ਇਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸ੍ਰੀ ਕ੍ਰਿਸ਼ਨ ਮੈਡੀਕਲ ਸੈਂਟਰ, ਸ੍ਰੀ ਕ੍ਰਿਸ਼ਨ ਅੱਖਾਂ ਦਾ ਹਸਪਤਾਲ, ਡੈਂਟਲ ਹਸਪਤਾਲ, ਸ੍ਰੀ ਵਿਸ਼ਵਪ੍ਰਸੰਨਾਤੀਰਥ ਮੈਮੋਰੀਅਲ ਕਲੀਨਿਕ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੰਗਲੁਰੂ ਦੇ ਸਾਰੇ ਗ਼ਰੀਬ  ਲੋਕਾਂ ਲਈ ਇਸ ਤੋਂ ਵਧੀਆ ਇਲਾਜ ਕੇਂਦਰ ਨਹੀਂ ਹੋ ਸਕਦਾ। 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੇਜਾਵਰ ਮਠ ਨਾ ਸਿਰਫ਼ ਕਰਨਾਟਕ ਅਤੇ ਦੱਖਣੀ ਭਾਰਤ ਵਿੱਚ ਸਗੋਂ ਪੂਰੇ ਭਾਰਤ ਵਿੱਚ ਸਾਰੇ ਮਠਾਂ ਵਿੱਚੋਂ ਇੱਕ ਪ੍ਰਮੁੱਖ ਮਠ ਹੈ, ਜੋ ਇੱਕ ਲਾਈਟਹਾਊਸ ਵਜੋਂ ਵੀ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪੇਜਾਵਰ ਮਠ ਨੇ ਸ੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ ਦੀ ਰਾਸ਼ਟਰੀ ਏਕਤਾ, ਜ਼ਬਰਦਸਤੀ ਧਰਮ ਪਰਿਵਰਤਨ ਦੀ ਰੋਕਥਾਮ, ਰਾਮ ਮੰਦਿਰ ਅੰਦੋਲਨ ਅਤੇ ਹਿੰਦੁਤਵ ਅਤੇ ਸਨਾਤਨ ਧਰਮ ਦੀ ਸੇਵਾ ਨੂੰ ਲੰਬੇ ਸਮੇਂ ਤੋਂ ਜਾਰੀ ਰੱਖ ਕੇ ਪੂਰੇ ਦੇਸ਼ ਵਿੱਚ ਸਤਿਕਾਰਯੋਗ ਸਥਾਨ ਪ੍ਰਾਪਤ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਡੂਪੀ ਵਿੱਚ ਸਥਿਤ ਪੇਜਾਵਰ ਮਠ ਅੱਠ ਮਠਾਂ ਵਿੱਚੋਂ ਇੱਕ ਹੈ ਅਤੇ ਇਸ ਮਠ ਨੇ ਸ਼੍ਰੀ ਮਾਧਵਾਚਾਰਿਆ ਜੀ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਦੇ ਹੋਏ ਭਗਤੀ ਮਾਰਗ ਰਾਹੀਂ ਸ਼੍ਰੀ ਕ੍ਰਿਸ਼ਣ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੂੰ ਅੱਗੇ ਲੈ ਜਾਣ ਦਾ ਕੰਮ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ ਵਰਗਾ ਸੰਤ ਮਿਲਣਾ ਅੱਜ ਦੇ ਸਮੇਂ ਵਿੱਚ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮੀ ਜੀ ਹਮੇਸ਼ਾ ਸਮਾਜ, ਧਰਮ ਅਤੇ ਭਾਈਚਾਰੇ ਲਈ ਹੀ ਜੀਓ ਅਤੇ ਉਨ੍ਹਾਂ ਨੇ 8 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਕੇ ਉਨ੍ਹਾਂ ਨੇ ਆਪਣਾ ਅੱਠ ਦਹਾਕੇ ਦਾ ਜੀਵਨ ਅਧਿਆਤਮਿਕਤਾ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨਾ ਸਿਰਫ਼ ਹਿੰਦੂ ਧਰਮ, ਸਗੋਂ ਸਮਾਜ ਅਤੇ ਰਾਸ਼ਟਰ ਦੀ ਸੇਵਾ ਵਿੱਚ ਵੀ ਸਵਾਮੀ ਜੀ ਹਮੇਸ਼ਾ ਮੋਹਰੀ ਰਹੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2020 ਵਿੱਚ ਸਵਾਮੀ ਜੀ ਨੂੰ ਪਦਮ ਵਿਭੂਸ਼ਣ ਦਿੱਤਾ।

 ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਏਕਤਾ ਲਈ ਵੀ ਸਵਾਮੀ ਜੀ ਨੇ ਹਮੇਸ਼ਾ ਅੱਗੇ ਰਹਿ ਕੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਜਾਤੀਆਂ ਵਿੱਚ ਵੰਡੇ ਜਾਣ ਤੋਂ ਬਚਾਉਣ ਵਿੱਚ ਦੱਖਂਣ ਭਾਰਤ ਵਿੱਚ ਸਵਾਮੀ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ, ਸੇਵਾ, ਸਿਹਤ ਅਤੇ ਵੇਦਾਂ ਦੇ ਪ੍ਰਚਾਰ ਵਿੱਚ ਸਵਾਮੀ ਜੀ ਨੇ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਵਾਮੀ ਜੀ ਨੇ ਧਰਮ ਦੀ ਸਿੱਖਿਆ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਪਰੰਪਰਾ ਅੱਗੇ ਵਧ ਰਹੀ ਹੈ ਅਤੇ ਉਡੂਪੀ ਮਠ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਸਾਰੀਆਂ ਧਾਰਮਿਕ ਕਿਰਿਆਵਾਂ ਵਿੱਚ ਪੇਜਾਵਰ ਮਠ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਨੇ ਕਿਹਾ ਕਿ 2014 ਵਿੱਚ, ਜਦੋਂ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਤਾਂ ਜਿਨ੍ਹਾਂ ਸੰਤਾਂ ਨੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਸ਼ੀਰਵਾਦ ਦਿੱਤਾ ਸੀ, ਉਸ ਵਿੱਚ ਸਵਾਮੀ ਜੀ ਸਭ ਤੋਂ ਪ੍ਰਮੁੱਖ ਸਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਵਰ੍ਹਿਆਂ ਵਿੱਚ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵੱਲ ਬਹੁਤ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ, ਫਿੱਟ ਇੰਡੀਆ ਅਭਿਆਨ, ਪੋਸ਼ਣ ਮਿਸ਼ਨ, ਮਿਸ਼ਨ ਇੰਦਰਧਨੁਸ਼, ਆਯੁਸ਼ਮਾਨ ਭਾਰਤ ਯੋਜਨਾ ਅਤੇ ਜਲ ਜੀਵਨ ਮਿਸ਼ਨ ਸਵੱਛ ਭਾਰਤ ਅਭਿਆਨ ਦੇ ਵੱਖ-ਵੱਖ ਹਿੱਸੇ ਹਨ। ਉਨ੍ਹਾਂ ਕਿਹਾ ਕਿ ਸਫਾਈ ਰਾਹੀਂ ਸਿਹਤ ਨੂੰ ਸੰਭਾਲਿਆ ਜਾ ਸਕਦਾ ਹੈ, ਫਿਟਨੈੱਸ ਰਾਹੀਂ ਸਿਹਤ ਨੂੰ ਸਥਾਈ ਬਣਾਇਆ ਜਾ ਸਕਦਾ ਹੈ,  ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਹੀ ਮਨੁੱਖੀ ਸਰੀਰ ਨੂੰ ਸਿਹਤਮੰਦ ਰੱਖ ਸਕਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਤਹਿਤ ਹਰ ਤਰ੍ਹਾਂ ਦੇ ਟੀਕੇ ਸ਼ਾਮਲ ਕੀਤੇ ਗਏ ਸਨ, ਜਲ ਜੀਵਨ ਮਿਸ਼ਨ ਰਾਹੀਂ ਫਲੋਰਾਈਡ ਮੁਕਤ ਪਾਣੀ ਹਰ ਘਰ ਤੱਕ ਪਹੁੰਚਾਇਆ ਅਤੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ 60 ਕਰੋੜ ਲੋਕਾਂ ਲਈ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਨ ਦਾ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਧਾਰਮਿਕ ਅਤੇ ਚੈਰੀਟੇਬਲ ਸੰਸਥਾਵਾਂ ਸਿਹਤ ਮੁਹਿੰਮ ਨੂੰ ਅੱਗੇ ਨਹੀਂ ਵਧਾਉਂਦੀਆਂ, ਤਦ ਤੱਕ ਇਹ ਕਦੇ ਵੀ ਸਫਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅੱਜ ਸਵਾਮੀ ਜੀ ਦੀ ਯਾਦ ਵਿੱਚ ਬਣਿਆ ਇਹ ਹਸਪਤਾਲ ਸਮਾਜ ਨੂੰ ਸਿਹਤਮੰਦ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਏਗਾ।

*****

ਆਰਕੇ/ਆਰਆਰ/ਏਐੱਸਐੱਚ/ਪੀਐੱਸ


(Release ID: 2109906) Visitor Counter : 8