ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐਨੀਮੇਸ਼ਨ ਫਿਲਮੇਕਰਸ ਕੰਪੀਟੀਸ਼ਨ


ਐਨੀਮੇਸ਼ਨ ਵਿੱਚ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ

Posted On: 09 MAR 2025 12:05PM by PIB Chandigarh

ਐਨੀਮੇਸ਼ਨ ਫਿਲਮ ਮੇਕਰਸ ਕੰਪੀਟੀਸ਼ਨ ਇੱਕ ਮੋਹਰੀ ਪਹਿਲ ਹੈ ਜਿਸ ਦਾ ਉਦੇਸ਼ ਐਨੀਮੇਸ਼ਨ ਦੇ ਖੇਤਰ ਵਿੱਚ ਭਾਰਤ ਦੇ ਕਹਾਣੀਕਾਰਾਂ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਇਹ ਵਿਸ਼ਵ ਵਿਆਪੀ ਕੰਪੀਟੀਸ਼ਨ ਫਿਲਮ ਮੇਕਰਸ ਨੂੰ ਆਪਣੀ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਦਿਖਾਉਣ ਦੇ ਲਈ ਸੱਦਾ ਦਿੰਦਾ ਹੈ। ਇਸ ਨਾਲ ਉਨ੍ਹਾਂ ਨੂੰ ਦਰਸ਼ਕਾਂ ਦੀ ਸਮਝ ਮੁਤਾਬਕ ਮੂਲ ਐਨੀਮੇਟਿਡ ਫਿਲਮਾਂ ਪੇਸ਼ ਕਰਨ ਲਈ ਇੱਕ ਪਲੈਟਫਾਰਮ ਮਿਲਦਾ ਹੈ। ਇੱਕ ਇਤਿਹਾਸਕ ਸਮਿਟ (ਵੇਵਸ) ਦੇ ਹਿੱਸੇ ਵਜੋਂ ਇਸ ਕੰਪੀਟੀਸ਼ਨ ਨੂੰ ਸ਼ੁਰੂ ਕਰਨ ਲਈ ਐਨੀਮੇਸ਼ਨ ਵਿੱਚ ਮੋਹਰੀ ਡਾਂਸਿੰਗ ਆਈਟਮਸ ਦੇ ਨਾਲ ਮਿਲ ਕੇ ਕੰਮ ਕੀਤਾ ਹੈ।

ਵਰਲਡ ਆਡੀਓ ਵਿਜ਼ੁਆਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਆਪਣੇ ਪਹਿਲੇ ਐਡੀਸ਼ਨ ਵਿੱਚ ਪੂਰੇ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਪ੍ਰਸਾਰ ਲਈ ਇੱਕ ਵਿਲੱਖਣ ਹੱਬ ਅਤੇ ਸਪੋਕ ਪਲੈਟਫਾਰਮ ਹੈ। ਇਹ ਆਯੋਜਨ ਇੱਕ ਪ੍ਰਮੁੱਖ ਆਲਮੀ ਆਯੋਜਨ ਹੈ। ਇਸ ਦਾ ਉਦੇਸ਼ ਗਲੋਬਲ ਐਮਐਂਡਈ ਇੰਡਸਟਰੀ ਦਾ ਧਿਆਨ ਭਾਰਤ ਵੱਲ ਖਿੱਚਣਾ ਅਤੇ ਇਸ ਨੂੰ ਇੰਡੀਅਨ ਐਮਐਂਡਈ ਸੈਕਟਰ ਦੇ ਨਾਲ-ਨਾਲ ਇਸ ਦੀਆਂ ਪ੍ਰਤਿਭਾਵਾਂ ਨਾਲ ਜੋੜਨਾ ਹੈ।

ਇਹ ਸੰਮੇਲਨ 1-4 ਮਈ, 2025 ਨੂੰ ਮੁੰਬਈ ਦੇ ਜਿਓ ਵਰਲਡ ਕਨਵੈਂਸ਼ਨ ਸੈਂਟਰ ਅਤੇ ਜਿਓ ਵਰਲਡ ਗਾਰਡਨ ਵਿੱਚ ਆਯੋਜਿਤ ਕੀਤਾ ਜਾਵੇਗਾ। ਚਾਰ ਮੁੱਖ ਖੇਤਰਾਂ –ਬ੍ਰੌਡਕਾਸਟਿੰਗ ਅਤੇ ਇੰਫੋਟੇਨਮੈਂਟ, ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ, ਅਤੇ ਫਿਲਮਾਂ ‘ਤੇ ਕੇਂਦ੍ਰਿਤ ਕਰਦੇ ਹੋਏ, ਵੇਵਸ ਭਾਰਤ ਦੇ ਮਨੋਰੰਜਨ ਉਦਯੋਗ ਦੇ ਭਵਿੱਖ ਨੂੰ ਪ੍ਰਦਰਸ਼ਿਤ ਕਰਨ ਲਈ ਲੀਡਰਸ, ਕ੍ਰਿਏਟਰਸ ਅਤੇ ਟੈਕਨੋਲੋਜਿਸਟਸ ਨੂੰ ਇਕੱਠੇ ਲਿਆਏਗਾ।

ਐਨੀਮੇਸ਼ਨ ਫਿਲਮ ਮੇਕਰਸ ਕੰਪੀਟੀਸ਼ਨ ਵੇਵਸ ਏਵੀਜੀਸੀ –ਐਕਸਆਰ (ਐਨੀਮੇਸ਼ਨ, ਵਿਜੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ, ਐਕਸਟੈਂਡਿਡ ਰਿਐਲਟੀ) ਦੇ ਖੇਤਰ 2 ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਹੁਣ ਇਸ ਚੁਣੌਤੀ ਦੇ ਲਈ ਰਜਿਸਟ੍ਰੇਸ਼ਨ ਬੰਦ ਹੋ ਚੁੱਕਿਆ ਹੈ। ਇਸ ਵਿੱਚ 19 ਅੰਤਰਰਾਸ਼ਟਰੀ ਪ੍ਰਤੀਭਾਗੀਆਂ ਸਮੇਤ 1290 ਪ੍ਰਤੀਭਾਗੀਆਂ ਨੇ ਆਪਣੀਆਂ ਐਂਟਰੀਆਂ ਪੇਸ਼ ਕੀਤੀਆਂ ਹਨ। ਇਹ ਮਜ਼ਬੂਤ ਪ੍ਰਤੀਕਿਰਿਆ ਕੰਪੀਟੀਸ਼ਨ ਪ੍ਰਤੀ ਵਧਦੀ ਦਿਲਚਸਪੀ ਅਤੇ ਗਲੋਬਲ ਅਪੀਲ ਨੂੰ ਉਜਾਗਰ ਕਰਦੀ ਹੈ।

Eligibility Criteria

ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਆਵੇਦਕਾਂ ਨੂੰ ਆਵੇਦਨ ਪੇਸ਼ ਕਰਨ ਦੀ ਆਖਰੀ ਮਿਤੀ ਤੋਂ ਪਹਿਲੇ ਹੇਠ ਲਿਖੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ:

ਇਨ੍ਹਾਂ ਮਾਪਦੰਡਾਂ ਨਾਲ ਇਹ ਯਕੀਨੀ ਹੋਇਆ  ਕਿ ਵੱਖੋ-ਵੱਖਰੇ ਪਿਛੋਕੜਾਂ ਤੋਂ ਵੱਧ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਪ੍ਰਤੀਭਾਗੀ ਕੰਪੀਟੀਸ਼ਨ ਵਿੱਚ ਹਿੱਸਾ ਲੈ ਸਕਣ।

ਰਜਿਸਟ੍ਰੇਸ਼ਨ ਦੌਰਾਨ, ਪ੍ਰਤੀਭਾਗੀਆਂ ਨੂੰ ਸਮੇਂ ਸੀਮਾ ਤੋਂ ਪਹਿਲਾਂ ਹੇਠ ਲਿਖੀ ਸਮੱਗਰੀ ਜਮ੍ਹਾਂ ਕਰਨੀ ਸੀ:

 

  • ਉਨ੍ਹਾਂ ਦੀ ਫਿਲਮ ਦੇ ਵਿਚਾਰਾਂ ਦੇ ਸਾਰ ਦੇਣ ਵਾਲੀ ਇੱਕ ਲੌਗਲਾਈਨ।
  •  ਇੱਕ ਪੋਸਟਰ ਫਿਲਮ ਦੀ ਧਾਰਨਾ ਅਤੇ ਕਹਾਣੀ ਨੂੰ ਦਰਸਾਉਣ ਵਾਲੀ 2-ਪੰਨਿਆਂ ਦੀ ਸੰਖੇਪ ਜਾਣਕਾਰੀ।
  •  ਇੱਕ ਪੋਸਟਰ ਜੋ ਉਨ੍ਹਾਂ ਦੇ ਵਿਚਾਰ ਦੇ ਸਾਰ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਦਰਸਾਉਂਦਾ ਹੈ।

ਭਾਵੇਂ ਫਿਲਮਾਂ ਕਿਸੇ ਵੀ ਭਾਸ਼ਾ ਵਿੱਚ ਬਣਾਈਆਂ ਜਾ ਸਕਦੀਆਂ ਹਨ, ਪਰ ਭਾਗੀਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਸਬਮਿਸ਼ਨ ਫਾਰਮ ਅੰਗਰੇਜ਼ੀ ਵਿੱਚ ਭਰਿਆ ਗਿਆ ਹੋਵੇ, ਕਿਉਂਕਿ ਕੰਪੀਟੀਸ਼ਨ ਵਿੱਚ ਜਿਊਰੀ ਮੈਂਬਰਾਂ ਦਾ ਇੱਕ ਅੰਤਰਰਾਸ਼ਟਰੀ ਪੈਨਲ ਸ਼ਾਮਲ ਹੈ।

ਚੁਣੇ ਗਏ ਭਾਗੀਦਾਰਾਂ ਨੂੰ ਉਦਯੋਗ ਦੇ ਮਾਹਿਰਾਂ ਤੋਂ ਗਹਿਨ ਮਾਸਟਰ ਕਲਾਸਾਂ ਅਤੇ ਨਿਜੀ ਸਲਾਹ-ਮਸ਼ਵਰੇ ਰਾਹੀਂ ਆਪਣੀਆਂ ਫਿਲਮ ਧਾਰਨਾਵਾਂ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਇਹ ਕੰਪੀਟੀਸ਼ਨ ਕਈ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਸਭ ਤੋਂ ਵੱਧ ਆਸ਼ਾਵਾਦੀ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਹੈ।

Important Deadlines

ਕੰਪੀਟੀਸ਼ਨ ਲਈ ਆਵੇਦਨ ਕਰਨ ਦੀ ਮਿਆਦ 10 ਸਤੰਬਰ, 2024 ਨੂੰ ਸ਼ੁਰੂ ਹੋਈ ਅਤੇ 30 ਨਵੰਬਰ, 2024 ਨੂੰ ਸਮਾਪਤ ਹੋਈ। ਇਸ ਤੋਂ ਬਾਅਦ, ਚੋਣ ਅਤੇ ਮੈਂਟਰਸ਼ਿਪ ਰਾਉਂਡ ਚੱਲ ਰਹੇ ਹਨ, ਅੰਤਿਮ ਚੋਣ ਦਾ ਐਲਾਨ ਅਪ੍ਰੈਲ 2025 ਨੂੰ ਕੀਤਾ ਜਾਵੇਗਾ। ਕੰਪੀਟੀਸ਼ਨ ਲਈ ਮੁੱਖ ਸਮਾਂ-ਸੀਮਾਵਾਂ ਹੇਠਾਂ ਦਿੱਤੀਆਂ ਗਈਆਂ ਹਨ:

In-Person attendance at WAVES is in May 2025

  • प्रस्तुती जमा करने की तिथि: 10 सितंबर, 2024
  • प्रस्तुती जमा करने की अंतिम तिथि: 30 नवंबर, 2024
  • मेंटरशिप चरण 1: दिसंबर 2024
  • चयन राउंड 1: दिसंबर 2024
  • मेंटरशिप चरण 2: जनवरी 2025
  • ਸਬਮਿਸ਼ਨ ਓਪਨ : 10 ਸਤੰਬਰ, 2024
  • ਸਬਮਿਸ਼ਨ ਕਲੋਜ਼ : 30 ਨਵੰਬਰ, 2024
  •  ਮੈਂਟਰਸ਼ਿਪ ਰਾਉਂਡ 1: ਦਸੰਬਰ 2024
  • ਸਲੈਕਸ਼ਨ ਰਾਉਂਡ 1: ਦਸੰਬਰ 2024
  • ਮੈਂਟਰਸ਼ਿਪ ਰਾਉਂਡ 2: ਜਨਵਰੀ 2025
  • ਸਲੈਕਸ਼ਨ ਰਾਉਂਡ 2: ਜਨਵਰੀ 2025
  •  ਮੈਂਟਰਸ਼ਿਪ ਅਤੇ ਮਾਸਟਰ ਕਲਾਸਾਂ: ਫਰਵਰੀ - ਮਾਰਚ 2025
  • ਸਲੈਕਸ਼ਨ ਰਾਉਂਡ 3: ਫਰਵਰੀ 2025
  • ਅੰਤਿਮ ਸਲੈਕਸ਼ਨ : ਅਪ੍ਰੈਲ 2025
  • ਵੇਵਸ ਵਿਖੇ ਨਿਜੀ ਤੌਰ 'ਤੇ ਮੌਜ਼ੂਦਗੀ ਮਈ 2025 ਵਿੱਚ ਹੋਵੇਗੀ

Evaluation Criteria

ਜੱਜ ਹੇਠ ਲਿਖੇ ਮੁੱਖ ਮਾਪਦੰਡਾਂ ਦੇ ਅਧਾਰ 'ਤੇ ਸਬਮਿਸ਼ਨਾਂ ਦਾ ਮੁਲਾਂਕਣ ਕਰਨਗੇ:Prize

ਪੁਰਸਕਾਰ


 

ਐਨੀਮੇਸ਼ਨ ਫਿਲਮ ਮੇਕਰਸ ਕੰਪੀਟੀਸ਼ਨ ਸ਼ੌਕੀਨਾਂ ਅਤੇ ਪੇਸ਼ੇਵਰਾਂ ਦੋਵਾਂ ਲਈ ਆਪਣੇ ਰਚਨਾਤਮਕ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਭਾਗੀਦਾਰਾਂ ਨੂੰ ਮਾਹਿਰ ਮਾਰਗਦਰਸ਼ਨ, ਮਾਸਟਰ ਕਲਾਸ, ਅਤੇ ਉਦਯੋਗ ਦੇ ਆਗੂਆਂ ਨੂੰ ਆਪਣੇ ਪ੍ਰੋਜੈਕਟ ਪੇਸ਼ ਕਰਨ ਦੇ ਮੌਕੇ ਦਾ ਲਾਭ ਹੋਵੇਗਾ, ਨਾਲ ਹੀ ਜੇਤੂਆਂ ਨੂੰ ਦਿਲਚਸਪ ਇਨਾਮ ਅਤੇ ਗਲੋਬਲ ਐਕਸਪੋਜ਼ਰ ਦਾ ਵੀ ਮੌਕਾ ਮਿਲੇਗਾ।

ਸਿੱਟਾ

ਐਨੀਮੇਸ਼ਨ ਫਿਲਮਮੇਕਰਸ ਕੰਪੀਟੀਸ਼ਨ ਕ੍ਰਿਏਟਰਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜਿਸ ਵਿੱਚ ਮਾਰਗਦਰਸ਼ਨ, ਮਾਸਟਰ ਕਲਾਸਾਂ ਅਤੇ ਉਦਯੋਗ ਦੇ ਆਗੂਆਂ  ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲੇਗਾ। ਜਿਵੇਂ-ਜਿਵੇਂ ਅੰਤਿਮ ਚੋਣ ਨੇੜੇ ਆ ਰਹੀ ਹੈ, ਇਹ ਕੰਪੀਟੀਸ਼ਨ ਭਾਰਤ ਦੇ ਐਨੀਮੇਸ਼ਨ ਸੈਕਟਰ ਵਿੱਚ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਨੂੰ ਪ੍ਰੇਰਿਤ ਕਰ ਰਿਹਾ ਹੈ।

ਸੰਦਰਭ

ਪੀਡੀਐੱਫ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ:

**********

 

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਕਾਮਨਾ ਲਾਕਾਰੀਆ


(Release ID: 2109872) Visitor Counter : 10