ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਪਲੈਟਫਾਰਮ ਵਰਕਰਾਂ ਨੂੰ ਰਸਮੀ ਮਾਨਤਾ ਅਤੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ (ਏਬੀ-ਪੀਐਮਜੇਏਵਾਈ) ਲਾਭ ਪ੍ਰਾਪਤ ਕਰਨ ਦੇ ਲਈ ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਕਰਨ ਦੀ ਤਾਕੀਦ ਕੀਤੀ
Posted On:
08 MAR 2025 3:18PM by PIB Chandigarh
ਗਿਗ ਅਤੇ ਪਲੈਟਫਾਰਮ ਅਰਥਵਿਵਸਥਾ ਦਾ ਵਿਸਥਾਰ ਹੋ ਰਿਹਾ ਹੈ, ਜੋ ਰਾਈਡ ਸ਼ੇਅਰਿੰਗ, ਡਿਲੀਵਰੀ, ਲੌਜਿਸਟਿਕਸ ਅਤੇ ਪੇਸ਼ੇਵਰ ਸੇਵਾਵਾਂ ਜਿਹੇ ਖੇਤਰਾਂ ਵਿੱਚ ਨਵੀਆਂ ਨੌਕਰੀਆਂ ਦੀ ਪੇਸ਼ਕਸ਼ ਕਰ ਰਿਹਾ ਹੈ। ਨੀਤੀ ਆਯੋਗ ਨੇ ਅਨੁਮਾਨ ਲਗਾਇਆ ਹੈ ਕਿ ਭਾਰਤ ਵਿੱਚ ਗਿਗ ਅਰਥਵਿਵਸਥਾ 2024-25 ਵਿੱਚ 1 ਕਰੋੜ ਤੋਂ ਵੱਧ ਕਾਮਿਆਂ ਨੂੰ ਰੋਜ਼ਗਾਰ ਦੇਵੇਗੀ। ਇਹ 2029-30 ਤੱਕ 2.35 ਕਰੋੜ ਤੱਕ ਪਹੁੰਚ ਜਾਵੇਗੀ।
ਦੇਸ਼ ਦੀ ਆਰਥਿਕਤਾ ਵਿੱਚ ਗਿਗ ਅਤੇ ਪਲੈਟਫਾਰਮ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਕੇਂਦਰੀ ਬਜਟ 2025-26 ਦੇ ਐਲਾਨ ਵਿੱਚ (i) ਈ-ਸ਼੍ਰਮ ਪੋਰਟਲ 'ਤੇ ਔਨਲਾਈਨ ਪਲੈਟਫਾਰਮ ਵਰਕਰਾਂ ਦੀ ਰਜਿਸਟ੍ਰੇਸ਼ਨ, (ii) ਪਛਾਣ ਪੱਤਰ ਜਾਰੀ ਕਰਨਾ, ਅਤੇ (iii) ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (AB-PMJAY) ਅਧੀਨ ਸਿਹਤ ਸੰਭਾਲ ਕਵਰੇਜ ਦੇ ਪ੍ਰਾਵਧਾਨ ਹਨ।
ਏਬੀ-ਪੀਐੱਮਜੇਏਵਾਈ ਸਿਹਤ ਯੋਜਨਾ ਭਾਰਤ ਵਿੱਚ 31,000 ਤੋਂ ਵੱਧ ਜਨਤਕ ਅਤੇ ਨਿਜੀ ਸੂਚੀਬੱਧ ਹਸਪਤਾਲਾਂ ਵਿੱਚ ਸੈਕੰਡਰੀ ਅਤੇ ਤੀਜੇ ਪੱਧਰ ਦੀ ਦੇਖਭਾਲ ਵਾਲੇ ਹਸਪਤਾਲ ਵਿੱਚ ਭਰਤੀ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਕਵਰ ਪ੍ਰਦਾਨ ਕਰਦੀ ਹੈ।
ਇਨ੍ਹਾਂ ਬਜਟ ਪ੍ਰਬੰਧਾਂ ਨੂੰ ਜਲਦੀ ਲਾਗੂ ਕਰਨ ਲਈ, ਕਿਰਤ ਅਤੇ ਰੋਜ਼ਗਾਰ ਮੰਤਰਾਲਾ ਜਲਦੀ ਹੀ ਇਸ ਯੋਜਨਾ ਨੂੰ ਸ਼ੁਰੂ ਕਰ ਰਿਹਾ ਹੈ। ਪਹਿਲੇ ਕਦਮ ਵਜੋਂ, ਮੰਤਰਾਲਾ ਪਲੈਟਫਾਰਮ ਵਰਕਰਾਂ ਨੂੰ ਈ-ਸ਼੍ਰਮ ਪੋਰਟਲ 'ਤੇ ਆਪਣੇ ਆਪ ਨੂੰ ਸਵੈ-ਰਜਿਸਟਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਯੋਜਨਾ ਦੇ ਤਹਿਤ ਲਾਭ ਦਿੱਤੇ ਜਾਣ ਲਈ ਵਿਚਾਰਿਆ ਜਾ ਸਕੇ।
ਪਲੈਟਫਾਰਮ ਐਗਰੀਗੇਟਰਾਂ ਨੂੰ ਇਸ ਜਾਣਕਾਰੀ ਨੂੰ ਆਪਣੇ ਨਾਲ ਜੁੜੇ ਪਲੈਟਫਾਰਮ ਵਰਕਰਾਂ ਵਿੱਚ ਫੈਲਾਉਣਾ ਅਤੇ ਉਨ੍ਹਾਂ ਨੂੰ ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਕਰਨ ਦੀ ਸਹੂਲਤ ਪ੍ਰਦਾਨ ਕਰਨਾ ਹੈ।
ਪਲੈਟਫਾਰਮ ਵਰਕਰ ਇਸ ਮੰਤਰਾਲੇ ਦੇ ਈ-ਸ਼੍ਰਮ ਪੋਰਟਲ 'ਤੇ ਜਾ ਕੇ ਪਹਿਲ ਦੇ ਅਧਾਰ 'ਤੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਨ। ਈ-ਸ਼੍ਰਮ ਪੋਰਟਲ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ:
https://register.eshram.gov.in
*****
ਹਿਮਾਂਸ਼ੂ ਪਾਠਕ
(Release ID: 2109505)
Visitor Counter : 9