ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਨਿਤਿਨ ਗਡਕਰੀ ਨੇ ਬਿਹਤਰ ਸੜਕ ਸੁਰੱਖਿਆ ਉਪਾਵਾਂ ਦੀ ਤੁਰੰਤ ਜ਼ਰੂਰਤ ਨੂੰ ਰੇਖਾਂਕਿਤ ਕੀਤਾ

Posted On: 06 MAR 2025 7:41PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬਿਹਤਰ ਸੜਕ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦੀ ਤੁਰੰਤ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਸੜਕ ਨਿਰਮਾਣ ਉਦਯੋਗ ਤੋਂ ਨਵੀਆਂ ਟੈਕਨੋਲੋਜੀਆਂ ਅਤੇ ਟਿਕਾਊ ਰੀਸਾਈਕਲੇਬਲ ਬਿਲਡਿੰਗ ਸਮੱਗਰੀ ਨੂੰ ਅਪਣਾ ਕੇ ਸੜਕ ਸੁਰੱਖਿਆ ਨੂੰ ਵਧਾਉਣ ਲਈ ਰਣਨੀਤੀਆਂ ਵਿਕਸਿਤ ਕਰਨ ਦਾ ਸੱਦਾ ਦਿੱਤਾ।

ਅੱਜ ਨਵੀਂ ਦਿੱਲੀ ਵਿੱਚ “ਵਿਜ਼ਨ ਜ਼ੀਰੋ: ਸਸਟੇਨੇਬਲ ਇਨਫ੍ਰਾਟੈੱਕ ਐਂਡ ਪੌਲਿਸੀ ਫਾਰ ਸੇਫਰ ਰੋਡਸ” ਵਿਸ਼ੇ ‘ਤੇ ਆਯੋਜਿਤ ਦੋ-ਦਿਨਾਂ  ਗਲੋਬਲ ਰੋਡ ਇਨਫ੍ਰਾਟੈੱਕ ਸਮਿਟ ਐਂਡ ਐਕਸਪੋ (ਜੀਆਰਆਈਐੱਸ) ਦਾ ਉਦਘਾਟਨ ਕਰਨ ਦੇ ਬਾਅਦ ਬੋਲਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਦੇਸ਼ ਵਿੱਚ ਹੋਣ ਵਾਲੀਆਂ ਜ਼ਿਆਦਾਤਰ ਸੜਕ ਦੁਰਘਟਨਾਵਾਂ ਸੜਕਾਂ ਦੇ ਡਿਜ਼ਾਈਨ, ਨਿਰਮਾਣ ਅਤੇ ਪ੍ਰਬੰਧਨ ਵਿੱਚ ਸਿਵਿਲ ਇੰਜੀਨੀਅਰਿੰਗ ਨਾਲ ਸਬੰਧਿਤ ਖਰਾਬ ਕਾਰਜ ਪ੍ਰਣਾਲੀਆਂ ਅਤੇ ਗਲਤ ਸੜਕ ਸੰਕੇਤ ਅਤੇ ਮਾਰਕਿੰਗ ਪ੍ਰਣਾਲੀਆਂ ਦੇ ਕਾਰਨ ਹੁੰਦੀਆਂ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਕਮੀਆਂ ਨੂੰ ਸਪੇਨ, ਔਸਟ੍ਰੀਆ ਅਤੇ ਸਵਿਟਜ਼ਰਲੈਂਡ ਜਿਹੇ ਦੇਸ਼ਾਂ ਵਿੱਚ ਅਪਣਾਏ ਜਾ ਰਹੇ ਉਪਾਵਾਂ ਦਾ ਅਨੁਕਰਣ ਕਰਕੇ ਦੂਰ ਕੀਤਾ ਜਾ ਸਕਦਾ ਹੈ।

ਭਾਰਤ ਵਿੱਚ ਕੁੱਲ 4,80,000 ਸੜਕ ਦੁਰਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ 1,80,000 ਲੋਕਾਂ ਦੀ ਮੌਤ ਹੋਈ ਹੈ ਅਤੇ ਲਗਭਗ 4,00,000 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 1,40,000 ਦੁਰਘਟਨਾ ਨਾਲ ਮੌਤਾਂ 18-45 ਸਾਲ ਦੀ ਉਮਰ ਵਰਗ ਦੇ ਲੋਕਾਂ ਦੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੋਪਹੀਆ ਵਾਹਨ ਸਵਾਰ ਅਤੇ ਪੈਦਲ ਯਾਤਰੀ ਪ੍ਰਭਾਵਿਤ ਹੋਏ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਦੁਰਘਟਨਾਵਾਂ ਨਾਲ ਜੀਡੀਪੀ ਵਿੱਚ 3 ਪ੍ਰਤੀਸ਼ਤ ਦਾ ਆਰਥਿਕ ਨੁਕਸਾਨ ਹੁੰਦਾ ਹੈ।

ਸੜਕ ਦੀ ਮਾੜੀ ਯੋਜਨਾ ਅਤੇ ਡਿਜ਼ਾਈਨ ਦੇ ਕਾਰਨ ਸੜਕ ਦੁਰਘਟਨਾਵਾਂ ਵਿੱਚ ਵਾਧੇ ਦੇ ਲਈ ਇੰਜੀਨੀਅਰਾਂ ਨੂੰ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ, ਕੇਂਦਰੀ ਮੰਤਰੀ ਨੇ ਘਟੀਆ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੇ ਹੋਏ ਸਰਕਾਰ ਦਾ ਟੀਚਾ 2030 ਤੱਕ ਦੁਰਘਟਨਾ ਦਰ ਨੂੰ 50 ਪ੍ਰਤੀਸ਼ਤ ਤੱਕ ਘੱਟ ਕਰਨਾ ਹੈ।

ਸੁਰੱਖਿਅਤ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਸਿੱਖਿਆ ਦੇ ਮਹੱਤਵ ਅਤੇ ਸੁਰੱਖਿਅਤ ਡ੍ਰਾਇਵਿੰਗ ਨਾਲ ਜੁੜੀਆਂ ਆਦਤਾਂ ਬਾਰੇ ਜਾਗਰੂਕਤਾ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗਡਕਰੀ ਨੇ ਉਦਯੋਗ ਜਗਤ ਅਤੇ ਸਰਕਾਰ ਨੂੰ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸਮਾਧਾਨ ਲੱਭਣ ਵਿੱਚ ਆਪਸੀ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਾਨੂੰਨ ਦੇ ਸਖ਼ਤ ਲਾਗੂਕਰਨ ਅਤੇ ਕ੍ਰਿਆਸ਼ੀਲ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ।

 

ਇੰਟਰਨੈਸ਼ਨਲ ਰੋਡ ਫੈੱਡਰੇਸ਼ਨ-ਇੰਡੀਆ ਚੈਪਟਰ (ਆਈਆਰਐੱਫ-ਆਈਸੀ) ਦੁਆਰਾ ਆਯੋਜਿਤ ਇਸ ਸਮਿਟ ਦਾ ਉਦੇਸ਼ ਇਨੋਵੇਸ਼ਨ ਨੂੰ ਪ੍ਰੇਰਿਤ ਕਰਨਾ, ਉਦਯੋਗ ਪ੍ਰੋਵਾਈਡਰਸ ਦੇ ਅਤਿਆਧੁਨਿਕ ਸਮਾਧਾਨਾਂ ਨੂੰ ਪ੍ਰਦਰਸ਼ਿਤ ਕਰਨਾ, ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਅਤੇ ਸਰਕਾਰੀ ਸੰਸਥਾਵਾਂ ਅਤੇ ਨਿਜੀ ਸੰਗਠਨਾਂ ਦੇ ਮਾਹਿਰਾਂ ਅਤੇ ਫੈਸਲਾ ਲੈਣ ਵਾਲਿਆਂ ਲਈ ਨੈੱਟਵਰਕਿੰਗ ਦੇ ਕੀਮਤੀ ਅਵਸਰਾਂ ਦਾ ਮਾਰਗ ਪੱਧਰਾ ਕਰਨਾ ਹੈ।

ਇੰਟਰਨੈਸ਼ਨਲ ਰੋਡ ਫੈੱਡਰੇਸ਼ਨ (ਆਈਆਰਐੱਫ) ਦੇ ਪ੍ਰਧਾਨ ਐਮਰੀਟਸ (Emeritus) ਸ਼੍ਰੀ ਕੇ.ਕੇ. ਕਪਿਲਾ ਨੇ ਕਿਹਾ, “ਕਾਨਫਰੰਸ-ਕਮ-ਐਕਸਪੋ ਮੋਡ ਵਿੱਚ ਆਯੋਜਿਤ ਇਕ ਸਮਿਟ ਦਾ ਉਦੇਸ਼ ਇੱਕ ਅਜਿਹਾ ਸਮੁੱਚਾ ਅਨੁਭਵ ਪ੍ਰਦਾਨ ਕਰਨਾ ਹੈ ਜੋ ਵਿਭਿੰਨ ਫਾਰਮੈਟਾਂ ਨੂੰ ਸਹਿਜਤਾ ਨਾਲ ਮਿਸ਼ਰਿਤ ਕਰਕੇ ਇਸ ਉਦਯੋਗ ਵਿੱਚ ਸਿੱਖਿਆ, ਪ੍ਰੇਰਣਾ ਅਤੇ ਪ੍ਰਗਤੀ ਨੂੰ ਉਤਸ਼ਾਹਿਤ ਕਰੇ।” ਆਈਆਰਐੱਫ ਇੱਕ ਆਲਮੀ ਸੜਕ ਸੁਰੱਖਿਆ ਸੰਸਥਾ ਹੈ, ਜੋ ਦੁਨੀਆ ਭਰ ਵਿੱਚ ਬਿਹਤਰ ਅਤੇ ਸੁਰੱਖਿਅਤ ਸੜਕਾਂ ਲਈ ਕੰਮ ਕਰ ਰਹੀ ਹੈ।

ਇਸ ਅਵਸਰ ‘ਤੇ ਆਈਆਰਐੱਫ, ਜਿਨੇਵਾ ਦੀ ਡਾਇਰੈਕਟਰ ਜਨਰਲ, ਸੁਸ਼੍ਰੀ ਸੁਜਾਨਾ ਜੱਮਾਟਾਰੋ (Ms Susanna Zammataro), ਆਈਆਰਐੱਫ-ਇੰਡੀਆ ਚੈਪਟਰ ਦੇ ਪ੍ਰਧਾਨ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਅਤੇ ਆਈਆਰਐੱਫ ਦੇ ਉਪ ਪ੍ਰਧਾਨ ਅਖਿਲੇਸ਼ ਸ੍ਰੀਵਾਸਤਵ ਨੇ ਵੀ ਆਪਣੇ ਵਿਚਾਰ ਰੱਖੇ।

************

ਜੀਡੀਐੱਚ/ਐੱਚਆਰ


(Release ID: 2109085) Visitor Counter : 9