ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਅਤੇ ਵਿੱਤ ਰਾਜ ਮੰਤਰੀ ਨੇ ਕੇਂਦਰੀ ਬਜਟ 2024-25 ਵਿੱਚ ਐਲਾਨੇ ਗਏ ਸੂਖਮ, ਲਘੂ ਅਤੇ ਮੱਧਮ ਉੱਦਮ ਦੇ ਲਈ ਨਵਾਂ ਕ੍ਰੈਡਿਟ ਮੁਲਾਂਕਣ ਮਾਡਲ ਸ਼ੁਰੂ ਕੀਤਾ


ਇਹ ਮਾਡਲ ਡਿਜੀਟਲ ਅਤੇ ਪ੍ਰਮਾਣਿਤ ਡੇਟਾ ਦੁਆਰਾ ਐੱਮਐੱਸਐੱਮਈ ਦੇ ਲਈ ਸਵੈਚਾਲਿਤ ਕਰਜ਼ ਮੁਲਾਂਕਣ ਕਰੇਗਾ

Posted On: 06 MAR 2025 4:11PM by PIB Chandigarh

ਵਿਸ਼ਾਖਾਪਟਨਮ ਵਿੱਚ ਅੱਜ ਬਜਟ ਤੋਂ ਬਾਅਦ ਸੰਵਾਦ ਪ੍ਰੋਗਰਾਮ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਸੂਖਮ, ਲਘੂ ਅਤੇ ਮੱਧਮ ਉੱਦਮ -  ਐੱਮਐੱਸਐੱਮਈ ਦੇ ਲਈ ਔਨਲਾਈਨ ਡੇਟਾਬੇਸ ਅਧਾਰਿਤ ਨਵਾਂ ਕ੍ਰੈਡਿਟ ਮੁਲਾਂਕਣ ਮਾਡਲ ਸ਼ੁਰੂ ਕੀਤਾ। ਕੇਂਦਰੀ ਬਜਟ 2024-25 ਵਿੱਚ ਇਸਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਜਨਤਕ ਖੇਤਰ ਦੇ ਬੈਂਕ ਬਾਹਰੀ ਮੁਲਾਂਕਣ ’ਤੇ ਨਿਰਭਰਤਾ ਦੀ ਬਜਾਏ ਐੱਮਐੱਸਐੱਮਈ ਖੇਤਰ ਨੂੰ ਕਰਜ਼ਾ ਦੇਣ ਵਿੱਚ ਆਪਣੀ ਅੰਦਰੂਨੀ ਸਮਰੱਥਾ ਵਿਕਸਿਤ ਕਰਨਗੇ। ਜਨਤਕ ਖੇਤਰ ਦੇ ਬੈਂਕ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਦੇ ਔਨਲਾਈਨ ਡੇਟਾਬੇਸ ਸਕੋਰਿੰਗ ਦੇ ਅਧਾਰ ’ਤੇ ਨਵਾਂ ਕਰਜ਼ ਮੁਲਾਂਕਣ ਢਾਂਚਾ ਵਿਕਸਿਤ ਕਰਨਗੇ।

ਕਰਜ਼ ਮੁਲਾਂਕਣ ਢਾਂਚਾ ਈਕੋਸਿਸਟਮ ਵਿੱਚ ਡਿਜੀਟਲ ਅਤੇ ਪ੍ਰਮਾਣਿਤ ਉਪਲਬਧ ਡੇਟਾ ਦਾ ਇਸਤੇਮਾਲ ਕਰੇਗਾ ਅਤੇ ਸਾਰੀਆਂ ਕਰਜ਼ ਅਰਜ਼ੀਆਂ ਦੇ ਲਈ ਨਿਰਪੱਖ ਫ਼ੈਸਲਾ ਅਤੇ ਬੈਂਕ ਦੇ ਮੌਜੂਦਾ ਅਤੇ ਨਵੇਂ ਐੱਮਐੱਸਐੱਮਈ ਕਰਜ਼ ਲੈਣ ਵਾਲਿਆਂ ਦੇ ਲਈ ਢਾਂਚਾ-ਅਧਾਰਿਤ ਸੀਮਾ ਮੁਲਾਂਕਣ ਦੀ ਵਰਤੋਂ ਕਰਦੇ ਹੋਏ ਸਵੈਚਾਲਿਤ ਕਰਜ਼ ਮੁਲਾਂਕਣ ਕਰੇਗਾ।

ਇਸ ਢਾਂਚੇ ਵਿੱਚ ਔਨਲਾਈਨ ਡੇਟਾਬੇਸ ਵਿੱਚ ਇਲੈਕਟ੍ਰਾਨਿਕ ਤੌਰ ‘ਤੇ ਪ੍ਰਤੀਭੂਤੀਆਂ ਨੂੰ ਰੱਖਣ ਅਤੇ ਟ੍ਰਾਂਸਫਰ ਕਰਨ ਦੇ ਸੁਰੱਖਿਅਤ ਅਤੇ ਪ੍ਰਭਾਵੀ ਉਪਾਅ - ਨੈਸ਼ਨਲ ਸਿਕਿਓਰਿਟੀਜ਼ ਡਿਪਾਜ਼ਟਰੀ ਲਿਮਿਟਿਡ ਦੀ ਵਰਤੋਂ ਕਰਦੇ ਹੋਏ ਨਾਮ ਅਤੇ ਪੈਨ ਪ੍ਰਮਾਣੀਕਰਣ, ਓਟੀਪੀ ਦੁਆਰਾ ਮੋਬਾਈਲ ਅਤੇ ਈਮੇਲ ਤਸਦੀਕ, ਸੇਵਾ ਪ੍ਰਦਾਤਾਵਾਂ ਦੁਆਰਾ ਜੀਐੱਸਟੀ ਡੇਟਾ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ, ਖਾਤਾ ਐਗਰੀਗੇਟਰ ਦੁਆਰਾ ਬੈਂਕ ਸਟੇਟਮੈਂਟ ਵਿਸ਼ਲੇਸ਼ਣ, ਇਨਕਮ ਟੈਕਸ ਰਿਟਰਨ ਅਪਲੋਡ ਅਤੇ ਤਸਦੀਕ, ਏਪੀਆਈ ਸਮਰੱਥ ਵਪਾਰਕ ਅਤੇ ਉਪਭੋਗਤਾ ਜਾਣਕਾਰੀ ਅਤੇ ਕ੍ਰੈਡਿਟ ਸੂਚਨਾ ਕੰਪਨੀਆਂ ਦੁਆਰਾ ਧੋਖਾਧੜੀ ਜਾਂਚ, ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਦੁਆਰਾ ਘਾਟੇ ਨੂੰ ਘੱਟ ਕਰਨ ਅਤੇ ਖਰਾਬ ਕਰਜ਼ ਨਿਯੰਤ੍ਰਿਤ ਕਰਨ ਦੀ ਹੰਟਰ ਜਾਂਚ ਆਦਿ ਸ਼ਾਮਲ ਹੋਣਗੇ।

ਐੱਮਐੱਸਐੱਮਈ ਇਸ ਮਾਡਲ ਰਾਹੀਂ ਔਨਲਾਈਨ ਅਰਜ਼ੀਆਂ ਪੇਸ਼ ਕਰ ਸਕਦੇ ਹਨ, ਉਨ੍ਹਾਂ ਨੂੰ ਕਾਗਜ਼ੀ ਕਾਰਵਾਈ ਅਤੇ ਸ਼ਾਖਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਡਿਜੀਟਲ ਮਾਧਿਅਮ ਰਾਹੀਂ ਤਤਕਾਲ ਸਿਧਾਂਤਕ ਮਨਜ਼ੂਰੀ, ਕਰਜ਼ ਪ੍ਰਸਤਾਵਾਂ ਦੀ ਨਿਰਵਿਘਨ ਪ੍ਰੋਸੈੱਸਿੰਗ, ਸ਼ੁਰੂਆਤ ਤੋਂ ਅੰਤ ਤੱਕ ਸਿੱਧੀ ਪ੍ਰਕਿਰਿਆ, ਸੰਚਾਲਨ ਅਤੇ ਸੇਵਾ ਵਿੱਚ ਘੱਟ ਸਮਾਂ ਲਗਾਉਣਾ, ਡੇਟਾ-ਅਧਾਰਿਤ ਨਿਰਪੱਖ ਕਰਜ਼ ਪ੍ਰਦਾਨ ਫੈਸਲੇ ਲਏ ਜਾ ਸਕਣਗੇ। ਕ੍ਰੈਡਿਟ ਗਾਰੰਟੀ ਫੰਡ ਟ੍ਰਸਟ ਫਾਰ ਮਾਈਕ੍ਰੋ ਐਂਡ ਸਮਾਲ ਐਂਟਰਪ੍ਰਾਇਜਿਜ਼ ਦੇ ਤਹਿਤ ਕਰਜ਼ ਦੇ ਲਈ ਕੋਈ ਜਮਾਨਤ ਦੇਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

ਸੰਪੱਤੀ ਜਾਂ ਟਰਨਓਵਰ ਮਾਪਦੰਡਾਂ ਦੇ ਅਧਾਰ ’ਤੇ ਕਰਜ਼ ਯੋਗਤਾ ਦੇ ਰਿਵਾਇਤੀ ਮੁਲਾਂਕਣ ਦੀ ਤੁਲਨਾ ਵਿੱਚ ਔਨਲਾਈਨ ਡੇਟਾਬੇਸ ਅਧਾਰਿਤ ਮਾਡਲ ਨਾਲ਼ ਐੱਮਐੱਸਐੱਮਈ ਦੇ ਕਰਜ਼ ਮੁਲਾਂਕਣ ਢਾਂਚੇ ਵਿੱਚ ਜ਼ਿਕਰਯੋਗ ਸੁਧਾਰ ਦੀ ਸੰਭਾਵਨਾ ਹੈ। ਇਹ ਸੂਖਮ, ਲਘੂ ਅਤੇ ਮੱਧਮ ਉੱਦਮਾਂ ਦੇ ਲਈ ਵੀ ਸਹਾਇਕ ਹੋਵੇਗਾ ਜਿਨ੍ਹਾਂ ਦੀ ਰਸਮੀ ਲੇਖਾ ਪ੍ਰਣਾਲੀ ਨਹੀਂ ਹੈ।

*****

ਐੱਨਬੀ/ ਏਡੀ


(Release ID: 2109044) Visitor Counter : 7