ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਲੋਕਾਂ ਲਈ ਨਿਵੇਸ਼' ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ

'ਲੋਕਾਂ ਲਈ ਨਿਵੇਸ਼' ਦਾ ਵਿਜ਼ਨ ਤਿੰਨ ਥੰਮ੍ਹਾਂ 'ਤੇ ਅਧਾਰਿਤ ਹੈ: ਸਿੱਖਿਆ, ਹੁਨਰ ਅਤੇ ਸਿਹਤ ਸੰਭਾਲ; ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਵਧਾਉਣ ਨਾਲ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਮਿਲੇਗਾ: ਪ੍ਰਧਾਨ ਮੰਤਰੀ

"ਡੇ-ਕੇਅਰ ਕੈਂਸਰ ਸੈਂਟਰਾਂ ਅਤੇ ਡਿਜੀਟਲ ਸਿਹਤ ਸੰਭਾਲ ਬੁਨਿਆਦੀ ਢਾਂਚੇ ਰਾਹੀਂ, ਸਾਡਾ ਉਦੇਸ਼ ਆਖਰੀ ਮੀਲ ਤੱਕ ਗੁਣਵੱਤਾ ਵਾਲੀ ਸਿਹਤ ਸੇਵਾ ਪਹੁੰਚਾਉਣਾ ਹੈ"

"ਹੀਲ ਇਨ ਇੰਡੀਆ ਵਰਗੇ ਉਪਰਾਲੇ ਦੁਨੀਆ ਭਰ ਦੇ ਮੈਡੀਕਲ ਟੂਰਿਸਟਾਂ ਨੂੰ ਆਕਰਸ਼ਿਤ ਕਰ ਰਹੇ ਹਨ। ਭਾਰਤ ਨੂੰ ਵੈਸ਼ਵਿਕ ਸੈਰ-ਸਪਾਟਾ ਅਤੇ ਤੰਦਰੁਸਤੀ ਕੇਂਦਰ ਵਜੋਂ ਸਥਾਪਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ"

ਵਰ੍ਹੇ 2014 ਤੋਂ, ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 780 ਹੋ ਗਈ ਹੈ; ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਵਿੱਚ ਕ੍ਰਮਵਾਰ 130 ਪ੍ਰਤੀਸ਼ਤ ਅਤੇ 135 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਹੋਇਆ: ਕੇਂਦਰੀ ਸਿਹਤ ਮੰਤਰੀ

ਇੱਕ ਅਜਿਹਾ ਕੋਰਸ ਬਣਾਉਣ ਦੀ ਜ਼ਰੂਰਤ ਹੈ ਜੋ ਵਧੇਰੇ ਜੀਵੰਤ, ਅਰਥਪੂਰਨ ਅਤੇ ਮੌਜੂਦਾ ਚੁਣੌਤੀਆਂ ਦੇ ਅਨੁਕੂਲ ਹੋਵੇ, ਜਿਸਦੀ ਮੌਜੂਦਾ ਸਿਹਤ ਬੁਨਿਆਦੀ ਢਾਂਚੇ ਵਿੱਚ ਵੱਧ ਤੋਂ ਵੱਧ ਵਰਤੋਂ ਹੋਵੇ ਅਤੇ ਮੈਡੀਕਲ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਦੀ ਜ਼ਰੂਰਤ 'ਤੇ ਜਿਸ ਵਿੱਚ ਜ਼ੋਰ ਦਿੱਤਾ ਜਾਵੇ: ਸ਼੍ਰੀ ਨੱਡਾ

Posted On: 05 MAR 2025 9:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਰੋਜ਼ਗਾਰ’ ਵਿਸ਼ੇ ‘ਤੇ ਬਜਟ ਤੋਂ ਬਾਅਦ ਦੇ ਵੈਬੀਨਾਰ ਨੂੰ ਸੰਬੋਧਨ ਕੀਤਾ। ਵੈਬੀਨਾਰ ਦਾ ਵਿਸ਼ਾ ‘ਲੋਕਾਂ ਵਿੱਚ ਨਿਵੇਸ਼ ਕਰਨਾ, ਅਰਥਵਿਵਸਥਾ ਅਤੇ ਇਨੋਵੇਸ਼ਨ’ ਸੀ ਜਿਸ ਵਿੱਚ ਭਾਰਤ ਸਰਕਾਰ ਦੇ 29 ਮੰਤਰਾਲਿਆਂ, 100 ਪੈਨਲਿਸਟਾਂ ਅਤੇ 25,000 ਤੋਂ ਵੱਧ ਭਾਗੀਦਾਰਾਂ ਨੇ ਹਾਲ ਹੀ ਦੇ ਕੇਂਦਰੀ ਬਜਟ 2025-26 ਦੇ 43 ਲੇਖਾਂ ਬਾਰੇ ਚਰਚਾ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਵੈਬੀਨਾਰ ਦਾ ਵਿਸ਼ਾ, 'ਲੋਕਾਂ ਲਈ ਨਿਵੇਸ਼', ਵਿਕਸਿਤ ਭਾਰਤ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਇਸ ਵਿਸ਼ੇ ਦਾ ਪ੍ਰਭਾਵ ਬਜਟ 'ਤੇ ਵੱਡੇ ਪੱਧਰ 'ਤੇ ਦੇਖਿਆ ਜਾ ਸਕਦਾ ਹੈ।" ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਜਟ ਭਾਰਤ ਦੇ ਭਵਿੱਖ ਲਈ ਰੂਪ-ਰੇਖਾ ਬਣ ਗਿਆ ਹੈ, ਜਿੱਥੇ ਲੋਕਾਂ ਵਿੱਚ ਨਿਵੇਸ਼, ਆਰਥਿਕਤਾ ਅਤੇ ਇਨੋਵੇਸ਼ਨ ਨੂੰ ਬੁਨਿਆਦੀ ਢਾਂਚੇ ਅਤੇ ਉਦਯੋਗ ਵਿੱਚ ਨਿਵੇਸ਼ ਲਈ ਬਰਾਬਰ ਤਰਜੀਹ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ "ਸਮਰੱਥਾ ਨਿਰਮਾਣ ਅਤੇ ਪ੍ਰਤਿਭਾ ਪੋਸ਼ਣ ਦੇਸ਼ ਦੀ ਤਰੱਕੀ ਦਾ ਅਧਾਰ ਹੋਵੇਗਾ, ਇਸ ਲਈ ਸਾਨੂੰ ਵਿਕਾਸ ਦੇ ਅਗਲੇ ਪੜਾਅ ਵਿੱਚ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ। ਜਿਸ ਲਈ ਸਾਰੇ ਹਿਤਧਾਰਕਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਨਾ ਸਿਰਫ਼ ਦੇਸ਼ ਦੀ ਆਰਥਿਕ ਸਫਲਤਾ ਲਈ, ਸਗੋਂ ਸਾਰੇ ਸੰਗਠਨਾਂ ਦੀ ਸਫਲਤਾ ਲਈ ਵੀ ਜ਼ਰੂਰੀ ਹੈ।"

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਲੋਕਾਂ ਵਿੱਚ ਨਿਵੇਸ਼ ਕਰਨ ਦਾ ਦ੍ਰਿਸ਼ਟੀਕੋਣ ਤਿੰਨ ਥੰਮ੍ਹਾਂ 'ਤੇ ਅਧਾਰਿਤ ਹੈ: ਸਿੱਖਿਆ, ਹੁਨਰ ਅਤੇ ਸਿਹਤ ਸੰਭਾਲ" ਅਤੇ ਸਾਰੇ ਹਿੱਸੇਦਾਰਾਂ ਨੂੰ "ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਵਧਾਉਣ" ਅਤੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਰਕਾਰ ਦੇ ਵਿਜ਼ਨ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

 

ਸਰਕਾਰ ਦੇ ਯਤਨਾਂ ਅਤੇ ਬਜਟ ਪ੍ਰਬੰਧਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਬਜਟ ਵਿੱਚ 10,000 ਵਾਧੂ ਮੈਡੀਕਲ ਸੀਟਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਸਰਕਾਰ ਅਗਲੇ 5 ਸਾਲਾਂ ਵਿੱਚ ਮੈਡੀਕਲ ਸਿੱਖਿਆ ਵਿੱਚ 75,000 ਸੀਟਾਂ ਜੋੜਨ ਦੇ ਟੀਚੇ ਨਾਲ ਕੰਮ ਕਰ ਰਹੀ ਹੈ।"

ਸਿਹਤ ਸੰਭਾਲ ਖੇਤਰ ਦੇ ਵਿਕਾਸ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਟੈਲੀ-ਮੈਡੀਸਨ ਸੁਵਿਧਾ ਦਾ ਸਾਰੇ ਮੁੱਢਲੇ ਸਿਹਤ ਕੇਂਦਰਾਂ ਤੱਕ ਵਿਸਤਾਰ ਕੀਤਾ ਜਾ ਰਿਹਾ ਹੈ। ਡੇਅ ਕੇਅਰ ਕੈਂਸਰ ਸੈਂਟਰਾਂ ਅਤੇ ਡਿਜੀਟਲ ਸਿਹਤ ਸੰਭਾਲ ਬੁਨਿਆਦੀ ਢਾਂਚੇ ਰਾਹੀਂ, ਅਸੀਂ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਨੂੰ ਆਖਰੀ ਮੀਲ ਤੱਕ ਲਿਜਾਣਾ ਚਾਹੁੰਦੇ ਹਾਂ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਤਬਦੀਲੀ ਯਕੀਨੀ ਬਣੇਗੀ।”

ਪ੍ਰਧਾਨ ਮੰਤਰੀ ਨੇ ਟੂਰਿਜ਼ਮ ਸੈਕਟਰ ਦੀ ਮਹੱਤਤਾ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ""ਹੀਲ ਇਨ ਇੰਡੀਆ" ਵਰਗੀਆਂ ਪਹਿਲਕਦਮੀਆਂ ਦੁਨੀਆ ਭਰ ਦੇ ਮੈਡੀਕਲ ਟੂਰਿਸਟਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ" ਅਤੇ "ਭਾਰਤ ਨੂੰ ਵਿਸ਼ਵ ਪੱਧਰ ਦਾ ਟੂਰਿਜ਼ਮ ਅਤੇ ਤੰਦਰੁਸਤੀ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਯਤਨ ਕੀਤੇ ਜਾ ਰਹੇ ਹਨ"। ਉਨ੍ਹਾਂ ਨੇ ਸਿਹਤ ਸੰਭਾਲ ਖੇਤਰ ਦੇ ਸਾਰੇ ਹਿੱਤਧਾਰਕਾਂ ਨੂੰ "ਇਸ ਮੌਕੇ ਦਾ ਫਾਇਦਾ ਉਠਾਉਣ ਅਤੇ ਸਿਹਤ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਨਿਵੇਸ਼ ਕਰਨ" ਦੀ ਅਪੀਲ ਕੀਤੀ ਅਤੇ "ਯੋਗ ਅਤੇ ਤੰਦਰੁਸਤੀ ਟੂਰਿਜ਼ਮ ਦੀ ਸਮੱਰਥਾ ਨੂੰ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਮੈਡੀਕਲ ਟੂਰਿਜ਼ਮ ਦੇ ਦਾਇਰੇ ਨੂੰ ਵਧਾਉਣ ਲਈ ਵਿਆਪਕ ਵਿਚਾਰ-ਵਟਾਂਦਰੇ ਅਤੇ ਇੱਕ ਵਿਸਤ੍ਰਿਤ ਰੋਡਮੈਪ ਤਿਆਰ ਕਰਨ ਦਾ ਸੱਦਾ ਵੀ ਦਿੱਤਾ ਅਤੇ ਸਾਰੇ ਹਿੱਤਧਾਰਕਾਂ ਨੂੰ ਬਜਟ ਐਲਾਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਕੰਮ ਕਰਨ ਦੀ ਤਾਕੀਦ ਕੀਤੀ ਤਾਂ ਜੋ ਇਨ੍ਹਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਸਕੇ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਸਭ ਤੋਂ ਵੱਡਾ ਨਿਵੇਸ਼ ਲੋਕਾਂ ਵਿੱਚ ਕੀਤਾ ਗਿਆ ਨਿਵੇਸ਼ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇੱਕ "ਸਮੁੱਚੇ ਦ੍ਰਿਸ਼ਟੀਕੋਣ" ਨਾਲ ਕੰਮ ਕਰ ਰਹੀ ਹੈ ਜੋ ਨਾ ਸਿਰਫ਼ ਇਲਾਜ ਦੇ ਪਹਿਲੂ 'ਤੇ ਕੇਂਦ੍ਰਿਤ ਹੈ, ਸਗੋਂ ਰੋਕਥਾਮ, ਉਪਚਾਰਕ ਅਤੇ ਮੁੜ ਵਸੇਬੇ ਦੇ ਤਰੀਕਿਆਂ 'ਤੇ ਵੀ ਕੇਂਦ੍ਰਿਤ ਹੈ। ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਲੋਕਾਂ ਲਈ ਸਿਹਤ ਸੰਭਾਲ ਦੀ ਉਪਲਬਧਤਾ ਅਤੇ ਪਹੁੰਚ ਨੂੰ ਯਕੀਨੀ ਬਣਾਉਣ ਲਈ ਆਯੁਸ਼ ਅਤੇ ਹੋਰ ਡਾਕਟਰੀ ਪ੍ਰਣਾਲੀਆਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"


 

ਸ੍ਰੀ ਨੱਡਾ ਨੇ ਕਿਹਾ, "ਕਿਉਂਕਿ ਕੈਂਸਰ ਦਾ ਇਲਾਜ ਕੀਮੋਥੈਰੇਪੀ ਦੇ ਲੰਬੇ ਚੱਕਰਾਂ ਵਾਲੀ ਇੱਕ ਲੰਬੀ ਪ੍ਰਕਿਰਿਆ ਹੈ, ਇਸ ਲਈ ਸਰਕਾਰ ਕੀਮੋਥੈਰੇਪੀ ਤੋਂ ਬਾਅਦ ਮਰੀਜ਼ਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੱਡੇ ਹਸਪਤਾਲਾਂ ਦੀ ਬਜਾਏ ਡੇਅ ਕੇਅਰ ਕੈਂਸਰ ਸੈਂਟਰਾਂ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇਅ ਕੇਅਰ ਕੈਂਸਰ ਸੈਂਟਰ (ਡੀਸੀਸੀਸੀ) ਸਥਾਪਿਤ ਕਰੇਗੀ, ਜਿਨ੍ਹਾਂ ਵਿੱਚੋਂ 200 ਇਸ ਸਾਲ ਹੀ ਸਥਾਪਿਤ ਕੀਤੇ ਜਾਣਗੇ।"

ਕੇਂਦਰੀ ਸਿਹਤ ਮੰਤਰੀ ਨੇ ਵਾਧੂ ਮੈਡੀਕਲ ਸੀਟਾਂ ਦੇ ਬਜਟ ਐਲਾਨਾਂ ਨੂੰ ਦੁਹਰਾਇਆ, ਮੈਡੀਕਲ ਸਿਹਤ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਮਹੱਤਤਾ ਨੂੰਰੇਖਾਂਕਿਤ ਕੀਤਾ। ਉਨ੍ਹਾਂ ਨੇ 1.75 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮਦਿਰਾਂ ਰਾਹੀਂ ਲੋਕਾਂ ਨੂੰ ਗੁਣਵੱਤਾ ਵਾਲੀ ਸਿਹਤ ਸੰਭਾਲ ਦੀ ਉਪਲਬਧਤਾ ਅਤੇ ਪਹੁੰਚ ਯਕੀਨੀ ਬਣਾਉਣ ਲਈ ਸਰਕਾਰ ਦੇ ਯਤਨਾਂ ਅਤੇ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮੂੰਹ, ਛਾਤੀ ਅਤੇ ਸਰਵਾਈਕਲ ਕੈਂਸਰ ਦੇ ਨਾਲ-ਨਾਲ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਸਵੈ-ਇੱਛਤ ਜਾਂਚ ਨੂੰ ਵੀ ਉਜਾਗਰ ਕੀਤਾ।

 

ਸ਼੍ਰੀ ਨੱਡਾ ਨੇ ਸਿਹਤ ਸੰਭਾਲ ਸਹੂਲਤਾਂ ਦੇ ਸਵੈ-ਮੁਲਾਂਕਣ ਦੀ ਸਹੂਲਤ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ ਅਤੇ ਸਾਰੇ ਆਯੁਸ਼ਮਾਨ ਅਰੋਗਿਆ ਮੰਦਰਾਂ ਵਿੱਚ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ, "2014 ਤੋਂ ਲੈ ਕੇ ਅੱਜ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 780 ਹੋ ਗਈ ਹੈ, ਜੋ ਕਿ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਦੋਵਾਂ ਤਰ੍ਹਾਂ ਦੀਆਂ ਮੈਡੀਕਲ ਸੀਟਾਂ ਵਿੱਚ ਮਹੱਤਵਪੂਰਨ ਵਾਧੇ ਨੂੰ ਉਜਾਗਰ ਕਰਦਾ ਹੈ, ਜੋ ਕ੍ਰਮਵਾਰ 130 ਪ੍ਰਤੀਸ਼ਤ ਅਤੇ 135 ਪ੍ਰਤੀਸ਼ਤ ਵਧੀਆਂ ਹਨ।"

 

ਸ਼੍ਰੀ ਨੱਡਾ ਨੇ ਵੈਬੀਨਾਰ ਦੌਰਾਨ ਪਛਾਣੀਆਂ ਗਈਆਂ ਮੁੱਖ ਚੁਣੌਤੀਆਂ ਅਤੇ ਦਿੱਤੇ ਗਏ ਸੁਝਾਵਾਂ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਫੈਕਲਟੀ ਵਿਕਾਸ, ਫੈਕਲਟੀ ਦੀ ਘਾਟ ਦਾ ਸਮੇਂ-ਸਮੇਂ 'ਤੇ ਮੁਲਾਂਕਣ ਅਤੇ ਮੁਲਾਂਕਣ ਤੋਂ ਬਾਅਦ ਸਮੇਂ ਸਿਰ ਭਰਤੀ ਸ਼ਾਮਲ ਹੈ, ਤਾਂ ਜੋ ਸਿੱਖਿਆ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਰੁਕਾਵਟ ਤੋਂ ਬਚਿਆ ਜਾ ਸਕੇ ਅਤੇ ਮੈਡੀਕਲ ਕਾਲਜਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਮੈਡੀਕਲ ਸੰਸਥਾਵਾਂ ਵਿੱਚ ਫੈਕਲਟੀ ਪੂਲਿੰਗ, ਸੇਵਾਮੁਕਤ ਅਧਿਆਪਕਾਂ ਨੂੰ ਵਿਜ਼ਿਟਿੰਗ ਫੈਕਲਟੀ ਵਜੋਂ ਨਿਯੁਕਤ ਕਰਨ, ਗੈਰ-ਵਿਵਹਾਰਕ ਸੰਸਥਾਵਾਂ ਨੂੰ ਵਿਵਹਾਰਕ ਬਣਾਉਣ, ਯੋਗਤਾ-ਅਧਾਰਿਤ ਮੈਡੀਕਲ ਸਿੱਖਿਆ ਨੂੰ ਸ਼ਾਮਲ ਕਰਨ, ਵਿਦਿਆਰਥੀਆਂ ਲਈ ਸ਼ੁਰੂਆਤੀ ਕਲੀਨਿਕਲ ਅਨੁਭਵ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਲਈ ਬਿਹਤਰ ਸੰਚਾਰ ਹੁਨਰ ਵਰਗੇ ਸੁਝਾਵਾਂ ਦਾ ਵੀ ਸਮਰਥਨ ਕੀਤਾ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਮੈਡੀਕਲ ਸਿੱਖਿਆ ਦੇ ਸੋਧੇ ਹੋਏ ਪਾਠਕ੍ਰਮ ਵਿੱਚ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਟੈਲੀ-ਮੈਡੀਸਨ, ਡਿਜੀਟਲ ਸਿਹਤ ਸੰਭਾਲ ਦੇ ਨਵੀਨਤਮ ਵਿਕਾਸ ਨੂੰ ਸ਼ਾਮਲ ਕਰਨ ਦੀ ਵੀ ਵਕਾਲਤ ਕੀਤੀ। ਆਪਣੇ ਸਮਾਪਤੀ ਭਾਸ਼ਣ ਵਿੱਚ ਉਨ੍ਹਾਂ ਨੇ "ਇੱਕ ਅਜਿਹਾ ਪਾਠਕ੍ਰਮ ਬਣਾਉਣ ਦੀ ਤਾਕੀਦ ਕੀਤੀ ਜੋ ਵਧੇਰੇ ਜੀਵੰਤ, ਅਰਥਪੂਰਣ ਅਤੇ ਮੌਜੂਦਾ ਚੁਣੌਤੀਆਂ ਦੇ ਅਨੁਕੂਲ ਹੋਵੇ" ਅਤੇ ਜੋ "ਮੌਜੂਦਾ ਬੁਨਿਆਦੀ ਢਾਂਚੇ ਅਤੇ ਮੈਡੀਕਲ ਫੈਕਲਟੀ ਦੀ ਵੱਧ ਤੋਂ ਵੱਧ ਵਰਤੋਂ ਕਰੇ"। ਉਨ੍ਹਾਂ ਨੇ ਮੈਡੀਕਲ ਵਿਦਿਆਰਥੀਆਂ ਦੇ ਹਮਦਰਦੀ, ਨੈਤਿਕਤਾ ਅਤੇ ਸੰਚਾਰ ਹੁਨਰ ਨੂੰ ਵਧਾਉਣ ਲਈ ਨਰਮ ਹੁਨਰ ਜੋੜਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਸ਼੍ਰੀ ਨੱਡਾ ਨੇ ਦੇਸ਼ ਵਿੱਚ ਕੈਂਸਰ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਡਾਕਟਰੀ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਵਿਕਾਸ 'ਤੇ ਚਾਨਣਾ ਪਾਇਆ, ਜਿਵੇਂ ਕਿ ਏਮਜ਼, ਝੱਜਰ ਵਿਖੇ ਰਾਸ਼ਟਰੀ ਕੈਂਸਰ ਸੰਸਥਾ (ਐਨਸੀਆਈ) ਦੀ ਸਥਾਪਨਾ, ਚਿਤਰੰਜਨ ਰਾਸ਼ਟਰੀ ਕੈਂਸਰ ਸੰਸਥਾ (ਸੀਐਨਸੀਆਈ), ਕੋਲਕਾਤਾ ਦਾ ਅਪਗ੍ਰੇਡੇਸ਼ਨ, ਸਾਰੇ 22 ਏਮਜ਼ ਵਿੱਚ ਓਨਕੋਲੋਜੀ ਵਿਭਾਗਾਂ ਦੀ ਸਥਾਪਨਾ। ਲੈਂਸੇਟ ਦੇ ਇੱਕ ਤਾਜ਼ਾ ਅਧਿਐਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਆਯੁਸ਼ਮਾਨ ਭਾਰਤ ਜਨ ਆਰੋਗਯ ਯੋਜਨਾ ਨੇ ਕੈਂਸਰ ਦੇ ਇਲਾਜ ਦੀ ਸਮੇਂ ਸਿਰ ਸ਼ੁਰੂਆਤ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ।" AB-PMJAY ਅਧੀਨ ਦਾਖਲ ਹੋਏ ਮਰੀਜ਼ਾਂ ਨੇ 30 ਦਿਨਾਂ ਦੇ ਅੰਦਰ ਕੈਂਸਰ ਦੇ ਇਲਾਜ ਤੱਕ ਪਹੁੰਚ ਵਿੱਚ 90 ਪ੍ਰਤੀਸ਼ਤ ਵਾਧਾ ਦੇਖਿਆ।

ਆਪਣੇ ਸਮਾਪਨ ਭਾਸ਼ਣ ਵਿੱਚ, ਕੇਂਦਰੀ ਸਿਹਤ ਮੰਤਰੀ ਨੇ ਕਿਹਾ, "ਸਰਕਾਰ ਸਾਰਿਆਂ ਲਈ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਇੱਕ ਸੰਪੂਰਨ ਪਹੁੰਚ ਰਾਹੀਂ ਆਪਣੇ ਯਤਨ ਜਾਰੀ ਰੱਖੇਗੀ, ਨਾਲ ਹੀ ਨਰਸਿੰਗ, ਪੈਰਾਮੈਡਿਕਸ ਅਤੇ ਸਹਾਇਕ ਸਟਾਫ ਦੀ ਟ੍ਰੇਨਿੰਗ ਅਤੇ ਭਰਤੀ ਨੂੰ ਯਕੀਨੀ ਬਣਾ ਕੇ ਡਾਕਟਰੀ ਸਿੱਖਿਆ ਪਿਰਾਮਿਡ ਦੇ ਅਧਾਰ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰੇਗੀ।"

 

ਵੈਬੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਆਪਣੇ ਸੰਬੋਧਨ ਵਿੱਚ, ਨੀਤੀ ਆਯੋਗ ਦੇ ਮੈਂਬਰ (ਸਿਹਤ), ਡਾ. ਵੀ.ਕੇ. ਪੌਲ ਨੇ ਸਿਹਤ ਖੇਤਰ ਦੇ ਮੁੱਖ ਪਹਿਲੂਆਂ ਨੂੰ ਮਜ਼ਬੂਤ ​​ਕਰਨ'ਤੇ ਧਿਆਨ ਕੇਂਦ੍ਰਿਤ ਕੀਤਾ। ਭਾਰਤ ਦੇ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ "ਭਾਰਤ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਪਿਛਲੇ ਦਹਾਕੇ ਵਿੱਚ ਪ੍ਰਭਾਵਸ਼ਾਲੀ 102 ਪ੍ਰਤੀਸ਼ਤ ਵਧੀ ਹੈ, 387 ਤੋਂ 780 ਹੋ ਗਈ ਹੈ, ਜਿਸਦੇ ਨਤੀਜੇ ਵਜੋਂ ਨਿੱਜੀ ਸੰਸਥਾਵਾਂ ਨਾਲੋਂ ਸਰਕਾਰੀ ਮੈਡੀਕਲ ਕਾਲਜਾਂ ਦੀ ਗਿਣਤੀ ਵੱਧ ਗਈ ਹੈ, ਜਿਸ ਨਾਲ ਚਾਹਵਾਨ ਮੈਡੀਕਲ ਵਿਦਿਆਰਥੀਆਂ ਲਈ ਕਿਫਾਇਤੀ ਸਮਰੱਥਾ ਵਿੱਚ ਵਾਧਾ ਹੋਇਆ ਹੈ।" ਡਾ: ਪਾਲ ਨੇ ਗ੍ਰੈਜੂਏਟ ਸੀਟਾਂ ਸਮੇਤ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਵਿੱਚ ਮਹੱਤਵਪੂਰਨ ਵਾਧੇ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁੱਖ ਪਹਿਲਕਦਮੀਆਂ 'ਤੇ ਵੀ ਚਰਚਾ ਕੀਤੀ, ਜਿਸ ਵਿੱਚ ਜ਼ਿਲ੍ਹਾ ਅਤੇ ਰੈਫਰਲ ਹਸਪਤਾਲਾਂ ਨੂੰ ਮੈਡੀਕਲ ਕਾਲਜਾਂ ਵਿੱਚ ਅਪਗ੍ਰੇਡ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਯੋਜਨਾ ਸ਼ਾਮਲ ਹੈ; ਜ਼ਿਲ੍ਹਾ ਰੈਜ਼ੀਡੈਂਸੀ ਪ੍ਰੋਗਰਾਮ ਦੀ ਸ਼ੁਰੂਆਤ ਜਨਤਕ ਸਿਹਤ ਸੰਭਾਲ ਨੂੰ ਡਾਕਟਰੀ ਸਿੱਖਿਆ ਨਾਲ ਜੋੜਦੀ ਹੈ, ਜਿਸ ਨਾਲ ਅੰਡਰਗ੍ਰੈਜੂਏਟ ਜ਼ਿਲ੍ਹਾ ਹਸਪਤਾਲਾਂ ਵਿੱਚ ਅਸਲ ਜੀਵਨ ਦਾ ਤਜਰਬਾ ਹਾਸਲ ਕਰ ਸਕਦੇ ਹਨ।

 

ਡਾ: ਪਾਲ ਨੇ ਕੈਂਸਰ ਦੇ ਵਧ ਰਹੇ ਬੋਝ ਨੂੰ ਉਜਾਗਰ ਕੀਤਾ ਅਤੇ ਜਲਦੀ ਪਤਾ ਲਗਾਉਣ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਮੂੰਹ ਦੇ ਕੈਂਸਰ ਲਈ 26 ਕਰੋੜ ਲੋਕਾਂ, ਛਾਤੀ ਦੇ ਕੈਂਸਰ ਲਈ 18 ਕਰੋੜ ਲੋਕਾਂ ਅਤੇ ਸਰਵਾਈਕਲ ਕੈਂਸਰ ਲਈ 9 ਕਰੋੜ ਲੋਕਾਂ ਨੂੰ ਕਵਰ ਕਰਨ ਵਾਲੀ ਦੇਸ਼ ਵਿਆਪੀ ਸਕ੍ਰੀਨਿੰਗ ਪਹਿਲਕਦਮੀ ਸ਼ਾਮਲ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਡੀਸੀਸੀਸੀ ਨੂੰ ਲਾਗੂ ਕਰਨ ਲਈ ਇੱਕ ਰਣਨੀਤਕ ਰੋਡਮੈਪ ਦੀ ਰੂਪਰੇਖਾ ਦਿੱਤੀ, ਜਿਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਇੱਕ ਡੇਅ ਕੇਅਰ ਕੈਂਸਰ ਸੈਂਟਰ ਸਥਾਪਿਤ ਕਰਨ ਦਾ ਟੀਚਾ ਵੀ ਸ਼ਾਮਲ ਹੈ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐਮ-ਜੇਏਵਾਈ) ਰਾਹੀਂ ਕੈਂਸਰ ਦੇਖਭਾਲ ਲਈ ਵਿੱਤੀ ਕਵਰੇਜ ਨੂੰ ਯਕੀਨੀ ਬਣਾਉਂਦੇ ਹੋਏ ਕੈਂਸਰ ਸੰਸਥਾਵਾਂ ਅਤੇ ਤੀਜੇ ਦਰਜੇ ਦੇ ਕੈਂਸਰ ਦੇਖਭਾਲ ਪ੍ਰਣਾਲੀਆਂ ਸਥਾਪਿਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਜੋ ਜਨ ਔਸ਼ਧੀ ਕੇਂਦਰਾਂ ਰਾਹੀਂ ਕਿਫਾਇਤੀ ਦਵਾਈਆਂ ਅਤੇ ਮਲਟੀਪਲ ਕੇਅਰ ਪੈਕੇਜ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਆਪਣੇ ਭਾਸ਼ਣਾਂ ਦੀ ਸਮਾਪਤੀ 2047 ਤੱਕ ਵਿਕਸਿਤ ਦੇਸ਼ਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੀ ਸਿਹਤ ਸੰਭਾਲ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਨਾਲ ਕੀਤੀ ਅਤੇ ਬਜਟ ਘੋਸ਼ਣਾਵਾਂ ਨੂੰ "ਉਮੰਗੀ ਅਤੇ ਪਰਿਵਰਤਨਸ਼ੀਲ" ਦੱਸਿਆ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁੰਨਯ ਸਲੀਲਾ ਸ਼੍ਰੀਵਾਸਤਵ ਨੇ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੁਰੰਤ ਤਰਜੀਹ ਲਾਗੂ ਕਰਨ ਦੇ ਪਹਿਲੇ ਪੜਾਅ ਲਈ ਉੱਚ-ਬੋਝ ਵਾਲੇ ਜ਼ਿਲ੍ਹਿਆਂ ਦੀ ਪਛਾਣ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲਗਭਗ 50 ਪ੍ਰਤੀਸ਼ਤ ਕੈਂਸਰ ਮਰੀਜ਼ ਤੀਜੇ ਦਰਜੇ ਦੇ ਹਸਪਤਾਲਾਂ ਵਿੱਚ ਇਲਾਜ ਦੀ ਮੰਗ ਕਰਦੇ ਹਨ, ਜਿਸ ਕਾਰਨ ਅਕਸਰ ਭੀੜ-ਭੜੱਕਾ ਅਤੇ ਦੇਰੀ ਹੁੰਦੀ ਹੈ। ਸਰਕਾਰ ਦਾ ਉਦੇਸ਼ ਜ਼ਿਲ੍ਹਾ ਪੱਧਰੀ ਕੀਮੋਥੈਰੇਪੀ ਅਤੇ ਇਮਯੂਨੋਥੈਰੇਪੀ ਸੇਵਾਵਾਂ ਨੂੰ ਸਮਰੱਥ ਬਣਾ ਕੇ ਇਸ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਉਣਾ ਹੈ। ਉਨ੍ਹਾਂ ਨੇ ਸਮੇਂ ਸਿਰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਡੀਸੀਸੀਸੀ ਨੂੰ ਰਾਜ ਕੈਂਸਰ ਸੰਸਥਾਵਾਂ ਅਤੇ ਤੀਜੇ ਦਰਜੇ ਦੇ ਹਸਪਤਾਲਾਂ ਨਾਲ ਜੋੜਨ ਵਾਲੇ ਮਜ਼ਬੂਤ ​​ਰੈਫਰਲ ਮਾਰਗਾਂ ਦੀ ਸਥਾਪਨਾ ਦੀਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

 

ਸਕੱਤਰ ਨੇ ਕਾਰਜਬਲ ਸਮਰੱਥਾ ਨਿਰਮਾਣ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਜਦੋਂ ਕਿ ਵਿਸ਼ੇਸ਼ ਦੇਖਭਾਲ ਲਈ ਓਨਕੋਲੋਜਿਸਟ ਜ਼ਰੂਰੀ ਹਨ, ਡੀਸੀਸੀਸੀ ਵਿਖੇ ਕੀਮੋਥੈਰੇਪੀ ਪ੍ਰਸ਼ਾਸਨ ਅਤੇ ਸਹਾਇਕ ਦੇਖਭਾਲ ਦਾ ਪ੍ਰਬੰਧਨ ਕਰਨ ਲਈ ਜਨਰਲ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਨੂੰ ਟ੍ਰੇਨਿੰਗ ਦੇਣਾ ਇੱਕ ਗੇਮ-ਚੇਂਜਰ ਹੋਵੇਗਾ। ਉਨ੍ਹਾਂ ਨੇ ਮੈਡੀਕਲ ਕਾਲਜਾਂ, ਕੈਂਸਰ ਖੋਜ ਸੰਸਥਾਵਾਂ ਅਤੇ ਨਰਸਿੰਗ ਟ੍ਰੇਨਿੰਗ  ਸੈਂਟਰਾਂ ਨਾਲ ਭਾਗੀਦਾਰੀ ਵਧਾਉਣ ਦਾ ਸੱਦਾ ਦਿੱਤਾ ਤਾਂ ਜੋ ਇਨ੍ਹਾਂ ਕੇਂਦਰਾਂ ਲਈ ਹੁਨਰਮੰਦ ਸਿਹਤ ਸੰਭਾਲ ਕਰਮਚਾਰੀਆਂ ਦੀ ਇੱਕ ਸਥਿਰ ਪਾਈਪਲਾਈਨ ਬਣਾਈ ਜਾ ਸਕੇ।

 

ਵੈਬੀਨਾਰ ਦੌਰਾਨ ਦੇਸ਼ ਵਿੱਚ ਕੈਂਸਰ ਦੇਖਭਾਲ ਨੂੰ ਮਜ਼ਬੂਤ ​​ਕਰਨ ਬਾਰੇ ਇੱਕ ਬ੍ਰੇਕਆਊਟ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡੇਅ ਕੇਅਰ ਕੈਂਸਰ ਸੈਂਟਰਾਂ (ਡੀਸੀਸੀਸੀ) ਦੇ ਵਿਸਥਾਰ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਸੈਸ਼ਨ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ 200 ਨਵੇਂ ਡੀਸੀਸੀਸੀ ਸਥਾਪਿਤ ਕਰਨ ਦੇ ਕੇਂਦਰੀ ਬਜਟ 2025-26 ਦੇ ਐਲਾਨ ਦੇ ਅਨੁਸਾਰ ਕੈਂਸਰ ਦੇ ਇਲਾਜ ਨੂੰ ਵਧੇਰੇ ਪਹੁੰਚਯੋਗ ਅਤੇ ਵਿਕੇਂਦਰੀਕ੍ਰਿਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਕਈ ਮਾਹਿਰਾਂ ਨੇ ਪਹਿਲਕਦਮੀ ਦੇ ਵੱਖ-ਵੱਖ ਪਹਿਲੂਆਂ 'ਤੇ ਸੁਝਾਅ ਸਾਂਝਾ ਕੀਤੇ, ਜਿਸ ਵਿੱਚ ਸ਼ਾਮਲ ਹਨ: ਡੀਸੀਸੀਸੀ ਵਿਖੇ ਗੁਣਵੱਤਾ ਵਾਲੇ ਇਲਾਜ ਪ੍ਰਦਾਨ ਕਰਨ ਲਈ ਲੋੜੀਂਦੇ ਹੁਨਰਾਂ ਨਾਲ ਡਾਕਟਰੀ ਪੇਸ਼ੇਵਰਾਂ ਨੂੰ ਲੈਸ ਕਰਨ ਲਈ ਢਾਂਚਾਗਤ ਟ੍ਰੇਨਿੰਗ ਪ੍ਰੋਗਰਾਮਾਂ ਦੀ ਜ਼ਰੂਰਤ; ਇਲਾਜ ਵਿੱਚ ਇਕਸਾਰਤਾ ਬਣਾਈ ਰੱਖਣ ਲਈ ਕੇਂਦਰਾਂ ਵਿੱਚ ਕੀਮੋਥੈਰੇਪੀ ਪ੍ਰੋਟੋਕੋਲ ਨੂੰ ਮਾਨਕੀਕ੍ਰਿਤ ਦੀ ਮਹੱਤਤਾ; ਦਵਾਈਆਂ ਦੀ ਖਰੀਦ ਦੀਆਂ ਚੁਣੌਤੀਆਂ ਅਤੇ ਕੁਸ਼ਲ ਸਪਲਾਈ ਲੜੀ ਪ੍ਰਬੰਧਨ ਦੀ ਜ਼ਰੂਰਤ, ਖਾਸ ਕਰਕੇ ਜੀਵਨ-ਰੱਖਿਅਕ ਓਨਕੋਲੋਜੀ ਦਵਾਈਆਂ ਲਈ ਜੋ ਅਕਸਰ ਮਹਿੰਗੀਆਂ ਹੁੰਦੀਆਂ ਹਨ ਅਤੇ ਵਿਸ਼ੇਸ਼ ਪ੍ਰਬੰਧਨ ਦੀ ਜ਼ਰੂਰਤ ਹੁੰਦੀ ਹੈ। ਤਮਿਲ ਨਾਡੂ ਅਤੇ ਓਡੀਸ਼ਾ ਦੇ ਅਧਿਕਾਰੀਆਂ ਨੇ ਵਿਕੇਂਦਰੀਕ੍ਰਿਤ ਕੈਂਸਰ ਦੇਖਭਾਲ ਦੇ ਆਪਣੇ ਸਫਲ ਮਾਡਲ ਪੇਸ਼ ਕੀਤੇ, ਜੋ ਦੂਜੇ ਰਾਜਾਂ ਲਈ ਵਿਹਾਰਕ ਹੱਲ ਪੇਸ਼ ਕਰਦੇ ਹਨ। ਇਨ੍ਹਾਂ ਮਾਡਲਾਂ ਨੇ ਦਿਖਾਇਆ ਕਿ ਕਿਵੇਂ ਜ਼ਿਲ੍ਹਾ ਪੱਧਰੀ ਕੈਂਸਰ ਦੇਖਭਾਲ ਵਿੱਚ ਰਣਨੀਤਕ ਨਿਵੇਸ਼ਾਂ ਦੇ ਨਤੀਜੇ ਵਜੋਂ ਜਲਦੀ ਨਿਦਾਨ, ਬਿਹਤਰ ਇਲਾਜ ਦੇ ਨਤੀਜੇ ਅਤੇ ਮਹਾਨਗਰ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਭਾਰ ਘਟਿਆ।

 

ਸੈਸ਼ਨ ਸਾਰੇ ਹਿੱਤਧਾਰਕਾਂ ਤੋਂ ਕਾਰਵਾਈ ਦੇ ਸੱਦੇ ਨਾਲ ਸਮਾਪਤ ਹੋਇਆ। ਰਾਜ ਸਰਕਾਰਾਂ ਨੂੰ ਜ਼ਰੂਰੀ ਸਰੋਤਾਂ ਦੀ ਵੰਡ ਕਰਕੇ ਅਤੇ ਟ੍ਰੇਨਿੰਗ ਪ੍ਰਾਪਤ ਕਰਮਚਾਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਕੇ ਡੀਸੀਸੀਸੀ ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਗਈ। ਸਿਹਤ ਸੰਭਾਲ ਸੰਸਥਾਵਾਂ ਨੂੰ ਖੋਜ, ਟ੍ਰੇਨਿੰਗ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਨਿੱਜੀ ਖੇਤਰ ਨੂੰ ਫੰਡਿੰਗ ਅਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਰਾਹੀਂ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਸਿਵਲ ਸੋਸਾਇਟੀ ਸੰਗਠਨਾਂ ਨੂੰ ਜਾਗਰੂਕਤਾ, ਜਲਦੀ ਪਛਾਣ ਅਤੇ ਮਰੀਜ਼ ਸਹਾਇਤਾ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਬਜਟ ਘੋਸ਼ਣਾਵਾਂ 'ਤੇ ਬਜਟ ਤੋਂ ਬਾਅਦ ਦੇ ਵੈਬੀਨਾਰ ਵਿੱਚ "ਮੈਡੀਕਲ ਸਿੱਖਿਆ ਦੇ ਵਿਸਥਾਰ" 'ਤੇ ਇੱਕ ਬ੍ਰੇਕਆਉਟ ਸੈਸ਼ਨ ਵੀ ਸ਼ਾਮਲ ਸੀ। ਪੈਨਲਿਸਟਾਂ ਨੇ ਦੇਸ਼ ਵਿੱਚ ਡਾਕਟਰੀ ਸਿੱਖਿਆ ਦੇ ਵਿਸਥਾਰ ਲਈ ਇਸ ਮਹੱਤਵਾਕਾਂਖੀ ਪਹਿਲਕਦਮੀ ਨੂੰ ਲਾਗੂ ਕਰਨ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ, ਜੋ ਕਿ ਦੇਸ਼ ਵਿੱਚ ਡਾਕਟਰੀ ਸਿੱਖਿਆ ਦੀ ਪਹੁੰਚ, ਗੁਣਵੱਤਾ ਅਤੇ ਸਥਿਰਤਾ ਨੂੰ ਵਧਾਉਣ ਦੇ ਵਿਆਪਕ ਉਦੇਸ਼ ਨਾਲ ਜੁੜਿਆ ਹੋਇਆ ਹੈ।

ਵੈਬੀਨਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ-ਨਾਲ ਐੱਨਐੱਮਸੀ, ਆਈਸੀਐੱਮਆਰ, ਰਾਜ ਸਿਹਤ ਮੰਤਰਾਲਿਆਂ ਦੇ ਪ੍ਰਤੀਨਿਧੀ, ਪ੍ਰਸਿੱਧ ਡਾਕਟਰ, ਮੈਡੀਕਲ ਪੇਸ਼ੇਵਰ ਅਤੇ ਪ੍ਰਸਿੱਧ ਮੈਡੀਕਲ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।

************

ਐੱਮਵੀ/ਏਕੇਐੱਸ


(Release ID: 2109000) Visitor Counter : 27


Read this release in: English , Urdu , Marathi , Hindi