ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿਖੇ 'ਵਿਵਿਧਤਾ ਕਾ ਅੰਮ੍ਰਿਤ ਮਹੋਤਸਵ' ਦਾ ਉਦਘਾਟਨ ਕੀਤਾ

Posted On: 05 MAR 2025 8:38PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਮਾਰਚ, 2025) ਰਾਸ਼ਟਰਪਤੀ ਭਵਨ ਵਿੱਚ 'ਵਿਵਿਧਤਾ ਕਾ ਅੰਮ੍ਰਿਤ ਮਹੋਤਸਵ' ਦੇ ਦੂਸਰੇ ਐਡੀਸ਼ਨ (ਸੰਸਕਰਣ) ਦਾ ਉਦਘਾਟਨ ਕੀਤਾ।

ਇਸ ਮੌਕੇ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਵਿਵਿਧਤਾ ਕਾ ਅੰਮ੍ਰਿਤ ਮਹੋਤਸਵ ਦੇ ਦੂਸਰੇ ਐਡੀਸ਼ਨ (ਸੰਸਕਰਣ) ਵਿੱਚ ਲੋਕਾਂ ਨੂੰ ਪੰਜ ਰਾਜਾਂ - ਕਰਨਾਟਕ, ਕੇਰਲ, ਤਾਮਿਲਨਾਡੂ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ – ਲਕਸ਼ਦ੍ਵੀਪ ਅਤੇ ਪੁਡੂਚੇਰੀ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਦੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਉਤਸਵ ਵਿੱਚ ਲਗਭਗ 500 ਕਾਰੀਗਰ ਅਤੇ ਬੁਣਕਰ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਸ ਉਤਸਵ ਵਿੱਚ ਹਿੱਸਾ ਲੈਣ ਅਤੇ ਦੱਖਣੀ ਭਾਰਤ ਦੀ ਕਲਾ ਅਤੇ ਸੱਭਿਆਚਾਰ ਦੇ ਬਾਰੇ ਜਾਣਨ ਦੀ ਤਾਕੀਦ ਕੀਤੀ। ਇਸ ਨਾਲ ਸਾਰੇ ਕਾਰੀਗਰਾਂ ਅਤੇ ਕਲਾਕਾਰਾਂ ਦਾ ਮਨੋਬਲ ਵੀ ਵਧੇਗਾ।

ਭਾਰਤ ਦੀ ਸਮ੍ਰਿੱਧ ਵਿਵਿਧਤਾ ਦਾ ਉਤਸਵ ਮਨਾਉਣ ਅਤੇ ਉਸ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਰਾਸ਼ਟਰਪਤੀ ਭਵਨ ਵਿੱਚ ‘ਵਿਵਿਧਤਾ ਕਾ ਅੰਮ੍ਰਿਤ ਮਹੋਤਸਵ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹੋਤਸਵ ਨੂੰ ਸੱਤ ਵੱਖ-ਵੱਖ ਐਡੀਸ਼ਨਾਂ ਵਿੱਚ ਸੰਰਚਿਤ ਕੀਤਾ ਗਿਆ ਹੈ, ਜੋ  ਉੱਤਰ-ਪੂਰਬ, ਦੱਖਣ, ਉੱਤਰ, ਪੂਰਬ, ਪੱਛਮੀ, ਮੱਧ ਖੇਤਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮਰਪਿਤ ਹਨ।

ਇਸ ਉਤਸਵ ਦਾ ਦੂਸਰਾ ਐਡੀਸ਼ਨ ਦੱਖਣੀ ਰਾਜਾਂ ‘ਤੇ ਕੇਂਦ੍ਰਿਤ ਹੈ। ਇਹ ਮਹੋਤਸਵ  ਵਿਜ਼ਟਰਸ ਦੇ ਸਾਹਮਣੇ ਕਰਨਾਟਕ, ਕੇਰਲ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਲਕਸ਼ਦ੍ਵੀਪ ਅਤੇ ਪੁਡੂਚੇਰੀ ਦੀ ਸਮ੍ਰਿੱਧ ਵਿਰਾਸਤ ਅਤੇ ਜੀਵੰਤ ਸੱਭਿਆਚਾਰਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਮਹੋਤਸਵ ਇਨ੍ਹਾਂ ਰਾਜਾਂ ਦੇ ਆਰਟੀਸਟ, ਕਾਰੀਗਰਾਂ, ਕਲਾਕਾਰਾਂ, ਲੇਖਕਾਂ ਅਤੇ ਰਸੋਈ ਕਲਾ ਮਾਹਿਰਾਂ ਨੂੰ ਸੱਭਿਆਚਾਰਕ ਪ੍ਰਦਰਸ਼ਨੀਆਂ, ਹੈਂਡੀਕਰਾਫਟ ਅਤੇ ਹੈਂਡਲੂਮ ਪ੍ਰਦਰਸ਼ਨੀਆਂ, ਸਾਹਿਤਕ ਐਨਕਲੇਵ, ਜਾਣਕਾਰੀ ਭਰਪੂਰ ਵਰਕਸ਼ਾਪਾਂ, ਫੂਡ ਕੋਰਟਸ ਆਦਿ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕਰੇਗਾ।

ਇਹ ਮਹੋਤਸਵ ਆਮ ਜਨਤਾ ਦੇ ਲਈ 6 ਤੋਂ 9 ਮਾਰਚ, 2025 ਤੱਕ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ। ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 35 ਤੋਂ ਐਂਟਰੀ ਹੋਵੇਗੀ। ਇਹ ਗੇਟ ਨੌਰਥ ਐਵੇਨਿਊ ਤੋਂ ਰਾਸ਼ਟਰਪਤੀ ਭਵਨ ਦੇ ਨੇੜੇ ਹੈ। ਬੁਕਿੰਗ https://visit.rashtrapatibhavan.gov.in. 'ਤੇ ਔਨਲਾਈਨ ਕੀਤੀ ਜਾ ਸਕਦੀ ਹੈ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

************

ਐੱਮਜੇਪੀਐੱਸ/ਐੱਸਆਰ


(Release ID: 2108852) Visitor Counter : 33