ਸੱਭਿਆਚਾਰ ਮੰਤਰਾਲਾ
ਪੁਰਾਤੱਤਵ ਸਥਾਨਾਂ ਦੇ ਅਮਰ ਚਿੰਨ੍ਹਾਂ ਦੀ ਸੰਭਾਲ
ਭਾਰਤ ਦੇ ਪ੍ਰਾਚੀਨ ਅਜੂਬਿਆਂ ਦੀ ਸੁਰੱਖਿਆ
Posted On:
14 FEB 2025 4:53PM by PIB Chandigarh
“ਵਿਰਾਸਤ ਸਿਰਫ਼ ਇਤਿਹਾਸ ਨਹੀਂ ਹੈ। ਸਗੋਂ ਇਹ ਮਾਨਵਤਾ (ਮਨੁਖਤਾ) ਦੀ ਸਾਂਝੀ ਚੇਤਨਾ ਹੈ। ਜਦੋਂ ਵੀ ਅਸੀਂ ਇਤਿਹਾਸਕ ਸਥਾਨਾਂ ਨੂੰ ਦੇਖਦੇ ਹਾਂ, ਤਾਂ ਇਹ ਸਾਡੇ ਦਿਮਾਗ ਦੇ ਮੌਜੂਦਾ ਭੂ-ਰਾਜਨੀਤਿਕ ਕਾਰਕਾਂ ਤੋਂ ਦੂਰ ਲੈ ਜਾਂਦਾ ਹੈ।”
~ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਅਜੂਬਿਆਂ ਨਾਲ ਭਰਿਆ ਦੇਸ਼ ਭਾਰਤ ਦੁਨੀਆ ਦੀ ਕੁਝ ਸਭ ਤੋਂ ਪ੍ਰਤਿਸ਼ਠਾਵਾਨ ਸੱਭਿਆਚਾਰਕ ਅਤੇ ਪੁਰਾਤੱਤਵ ਵਿਰਾਸਤੀ ਸਥਾਨਾਂ ਦਾ ਘਰ ਹੈ। ਖਜੂਰਾਹੋ ਦੇ ਗੁੰਝਲਦਾਰ ਨਕਾਸ਼ੀਦਾਰ ਮੰਦਰਾਂ ਅਤੇ ਹੰਪੀ (Hampi) ਦੇ ਇਤਿਹਾਸਕ ਖੰਡਰਾਂ ਤੋਂ ਲੈ ਕੇ ਪ੍ਰਤਿਸ਼ਠਾਵਾਨ ਸੋਮਨਾਥ ਮੰਦਿਰਾਂ ਤੱਕ, ਦੇਸ਼ ਵਿੱਚ ਸਮਾਰਕਾਂ ਦੀ ਇੱਕ ਵਿਸ਼ਾਲ ਲੜੀ ਹੈ ਜੋ ਇਸ ਦੇ ਸਮ੍ਰਿੱਧ ਇਤਿਹਾਸ, ਵਿਭਿੰਨ ਪਰੰਪਰਾਵਾਂ ਅਤੇ ਆਰਕੀਟੈਕਚਰਲ ਦੀ ਚਮਕ ਨੂੰ ਦਰਸਾਉਂਦੀ ਹੈ। ਉੱਤਰੀ ਹਿਮਾਲਿਆ ਤੋਂ ਲੈ ਕੇ ਕੰਨਿਆਕੁਮਾਰੀ ਦੇ ਦੱਖਣੀ ਸਿਰੇ ਤੱਕ ਫੈਲੇ ਇਹ ਸਥਾਨ ਭਾਰਤ ਦੇ ਗੌਰਵਸ਼ਾਲੀ (ਸ਼ਾਨਦਾਰ) ਅਤੀਤ ਅਤੇ ਸੱਭਿਆਚਾਰਕ ਵਿਰਾਸਤ ਦੇ ਗਵਾਹ (ਪ੍ਰਮਾਣ) ਹਨ।
ਹਾਲਾਂਕਿ, ਜਲਵਾਯੂ ਪਰਿਵਰਤਨ ਅਤੇ ਸਮੁੰਦਰ ਦੇ ਵਧਦੇ ਪੱਧਰ, ਹੀਟਵੇਵ, ਜੰਗਲ ਦੀ ਅੱਗ, ਮੂਸਲਾਧਾਰ ਬਾਰਿਸ਼ ਅਤੇ ਤੇਜ਼ ਹਵਾਵਾਂ ਵਰਗੇ ਚਰਮ ਮੌਸਮ ਪੈਟਰਨ ਇਨ੍ਹਾਂ ਅਨਮੋਲ ਸਥਾਨਾਂ ਨੂੰ ਮਹੱਤਵਪੂਰਨ ਜੋਖ਼ਮ ਵਿੱਚ ਪਾ ਰਹੇ ਹਨ। ਇਨ੍ਹਾਂ ਕਾਰਕਾਂ ਨਾਲ ਹੋਣ ਵਾਲੇ ਨੁਕਸਾਨ ਨਾਲ ਚਲ ਅਤੇ ਅਚਲ ਦੋਵੇਂ ਤਰ੍ਹਾਂ ਦੀ ਵਿਰਾਸਤਾਂ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਭਾਰਤ ਦੀ ਸੱਭਿਆਚਾਰਕ ਪਹਿਚਾਣ ਦੀ ਸੰਭਾਲ ਨੂੰ ਖ਼ਤਰਾ ਹੈ। ਇਨ੍ਹਾਂ ਇਤਿਹਾਸਕ ਖਜ਼ਾਨਿਆਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਸਰਗਰਮ ਦਖਲਅੰਦਾਜ਼ੀ ਮਹੱਤਵਪੂਰਨ ਹੈ, ਕਿਉਂਕਿ ਤੁਰੰਤ ਸੁਰੱਖਿਆ ਉਪਾਵਾਂ ਤੋਂ ਬਿਨਾ ਉਨ੍ਹਾਂ ਦਾ ਭਵਿੱਖ ਖ਼ਤਰੇ ਵਿੱਚ ਹੈ।
ਸਮਾਰਕ ਸੰਭਾਲ ਵਿੱਚ ਏਐੱਸਆਈ ਦੀ ਭੂਮਿਕਾ
1861 ਵਿੱਚ ਸਥਾਪਿਤ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) 3,698 ਸਮਾਰਕਾਂ ਅਤੇ ਪੁਰਾਤੱਤਵ ਸਥਾਨਾਂ ਦੀ ਸੁਰੱਖਿਆ ਅਤੇ ਰੱਖ-ਰਖਾਅ ਦੇ ਲਈ ਜਿੰਮੇਵਾਰ ਹੈ, ਜਿਨ੍ਹਾਂ ਨੂੰ ਰਾਸ਼ਟਰੀ ਮਹੱਤਵ ਦਾ ਮੰਨਿਆ ਜਾਂਦਾ ਹੈ। ਇਹ ਸਥਾਨ ਪ੍ਰਾਚੀਨ ਸਮਾਰਕ ਸੰਭਾਲ ਐਕਟ 1904 ਅਤੇ ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਸਥਾਨ ਅਤੇ ਰਿਮੇਨਜ਼ ਐਕਟ 1958 ਦੇ ਤਹਿਤ ਸੁਰੱਖਿਅਤ ਹੈ।

ਏਐੱਸਆਈ ਕਈ ਤਰ੍ਹਾਂ ਦੀਆਂ ਵਿਰਾਸਤਾਂ ਨੂੰ ਸੁਰੱਖਿਅਤ ਕਰਦਾ ਹੈ, ਜਿਸ ਵਿੱਚ ਪੂਰਵ-ਇਤਿਹਾਸਕ ਚੱਟਾਨਾਂ ਦੇ ਆਸਰੇ, ਨੀਓਲਿਥਿਕ ਸਾਈਟਾਂ, ਮੇਗਾਲਿਥਿਕ ਕਬਰਸਤਾਨਾਂ, ਰੋਕ ਕੱਟ ਕੇਵਸ, ਸਟੂਪਸ, ਮੰਦਰਾਂ, ਚਰਚਸ, ਮਸਜਿਦਾਂ, ਮਕਬਰੇ, ਕਿਲ੍ਹੇ, ਮਹਿਲ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਹ ਸਥਾਨ ਭਾਰਤ ਦੇ ਸਮ੍ਰਿੱਧ ਸੱਭਿਆਚਾਰਕ ਅਤੇ ਆਰਕੀਟੈਕਚਰਲ ਇਤਿਹਾਸ ਨੂੰ ਦਰਸਾਉਂਦੇ ਹਨ।
ਹਰ ਸਾਲ, ਏਐੱਸਆਈ ਇਨ੍ਹਾਂ ਸਮਾਰਕਾਂ ਨੂੰ ਬਣਾਏ ਰੱਖਣ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਲਈ ਇੱਕ ਸੰਭਾਲ ਪ੍ਰੋਗਰਾਮ ਤਿਆਰ ਕਰਦਾ ਹੈ, ਜੋ ਉਨ੍ਹਾਂ ਦੀ ਪ੍ਰਮਾਣਿਕਤਾ ਨੂੰ ਬਣਾਏ ਰੱਖਦੇ ਹੋਏ ਦਖਲਅੰਦਾਜ਼ੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਸੁਰੱਖਿਆ ਵਿੱਚ ਨਿਰਮਾਣ ਦੀ ਪ੍ਰਕਿਰਤੀ ਅਤੇ ਤਕਨੀਕ, ਵਰਤੋਂ ਕੀਤੀ ਜਾਣ ਵਾਲੀ ਸਮੱਗਰੀ, ਢਾਂਚਾਗਤ ਸਥਿਰਤਾ, ਜਲਵਾਯੂ ਕਾਰਕਾਂ, ਜੈਵਿਕ, ਬਨਸਪਤੀ ਕਾਰਕਾਂ, ਕਬਜ਼ਾ, ਪ੍ਰਦੂਸ਼ਣ, ਕੁਦਰਤੀ ਆਫ਼ਤਾਂ ਆਦਿ 'ਤੇ ਨਿਰਭਰ ਕਰਦੀ ਹੈ।
ਏਐੱਸਆਈ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੇ 37 ਸਰਕਲ ਦਫ਼ਤਰਾਂ ਅਤੇ 1 ਮਿਨੀ ਸਰਕਲ ਦਫਤਰ ਰਾਹੀਂ ਕੰਮ ਕਰਦਾ ਹੈ, ਜੋ ਮੁੱਖ ਤੌਰ ‘ਤੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸਥਿਤ ਹੈ, ਜਿੱਥੇ ਇਹ ਸੰਭਾਲ ਦੇ ਯਤਨਾਂ ਅਤੇ ਵਾਤਾਵਰਣ ਵਿਕਾਸ ਦਾ ਤਾਲਮੇਲ ਕਰਦਾ ਹੈ। ਇਸ ਦਾ ਟੀਚਾ ਭਵਿੱਖ ਦੀਆਂ ਪੀੜੀਆਂ ਲਈ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਅਖੰਡਤਾ ਨੂੰ ਬਣਾਏ ਰੱਖਦਾ ਹੈ, ਇਹ ਯਕੀਨੀ ਬਣਾਉਣਾ ਹੈ ਕਿ ਉਹ ਆਪਣੇ ਮੂਲ-ਰੂਪ ਵਿੱਚ ਸੁਰੱਖਿਅਤ ਰਹਿਣ ਅਤੇ ਭਾਰਤ ਦੀ ਵਿਰਾਸਤ ਨੂੰ ਦਰਸਾਉਂਦੇ ਰਹਿਣ।
ਵਿੱਤ ਪੋਸ਼ਣ ਵਿੱਚ ਜ਼ਿਕਰਯੋਗ ਵਾਧਾ

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਤਹਿਤ ਸਮਾਰਕਾਂ ਦੀ ਸੰਭਾਲ ਦੇ ਲਈ ਐਲੋਕੇਟਿਡ ਰੈਵੇਨਿਊ ਵਿੱਚ 70% ਦਾ ਵਾਧਾ ਹੋਇਆ ਹੈ। 2020-21 ਵਿੱਚ ਐਲੋਕੇਸ਼ਨ ₹260.90 ਕਰੋੜ ਸੀ ਅਤੇ ਖਰਚ ₹260.83 ਕਰੋੜ ਸੀ, ਜਦਕਿ 2023-24 ਵਿੱਚ ਐਲੋਕੇਸ਼ਨ ਅਤੇ ਖਰਚ ਦੋਵੇਂ ਵੱਧ ਕੇ ₹443.53 ਕਰੋੜ ਹੋ ਗਏ।
ਵਾਤਾਵਰਣ ਦੇ ਪ੍ਰਤੀਕੂਲ ਪ੍ਰਭਾਵ ਤੋਂ ਸੱਭਿਆਚਾਰਕ ਸਥਾਨਾਂ ਨੂੰ ਸੁਰੱਖਿਅਤ ਕਰਨ ਦੇ ਉਪਾਅ
ਵਿਆਪਕ ਉਪਾਵਾਂ ਤਹਿਤ, ਭਾਰਤ ਦੇ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਪੁਰਾਤੱਤਵ ਸਰਵੇਖਣ (ਏਐੱਸਆਈ) ਸੱਭਿਆਚਾਰਕ ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਜਲਵਾਯੂ- ਅਨੁਕੂਲ ਸਮਾਧਾਨ ਅਪਣਾ ਰਿਹਾ ਹੈ।
- ਨਿਯਮਤ ਨਿਗਰਾਨੀ: ਭਾਰਤ ਦੇ ਸੱਭਿਆਚਾਰਕ ਵਿਰਾਸਤੀ ਸਥਾਨਾਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਉਨ੍ਹਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਂਦੀ ਹੈ।
- ਜਲਵਾਯੂ-ਅਨੁਕੂਲ ਸਮਾਧਾਨ: ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵਿਰਾਸਤੀ ਸਥਾਨਾਂ ਲਈ ਵਿਗਿਆਨਕ ਇਲਾਜ ਅਤੇ ਸੰਭਾਲ ਤਕਨੀਕਾਂ ਵਰਗੇ ਜਲਵਾਯੂ-ਅਨੁਕੂਲ ਸਮਾਧਾਨ ਅਪਣਾ ਰਿਹਾ ਹੈ।

v. ਏਡਬਲਿਊਐੱਸ ਸਥਾਪਨਾ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਹਿਯੋਗ ਨਾਲ ਏਐੱਸਆਈ ਨੇ ਜਲਵਾਯੂ ਪਰਿਵਰਤਨ ਤੋਂ ਹੋਣ ਵਾਲੇ ਨੁਕਸਾਨ ਦਾ ਪਤਾ ਲਗਾਉਣ ਲਈ ਹਵਾ ਦੀ ਗਤੀ, ਬਾਰਿਸ਼, ਤਾਪਮਾਨ ਅਤੇ ਵਾਯੂਮੰਡਲ ਦੇ ਦਬਾਅ ਵਰਗੇ ਕਾਰਕਾਂ ਦੀ ਨਿਗਰਾਨੀ ਲਈ ਇਤਿਹਾਸਕ ਸਮਾਰਕਾਂ ‘ਤੇ ਆਟੋਮੈਟਿਕ ਵੈਦਰ ਸਟੇਸ਼ਨ (ਏਡਬਲਿਊਐੱਸ) ਸਥਾਪਿਤ ਕੀਤੇ ਹਨ।
v. ਹਵਾ ਪ੍ਰਦੂਸ਼ਣ ਨਿਗਰਾਨੀ: ਹਵਾ ਦੀ ਗੁਣਵੱਤਾ ਅਤੇ ਪ੍ਰਦੂਸ਼ਕਾਂ ਦੀ ਨਿਗਰਾਨੀ ਲਈ ਆਗਰਾ ਦੇ ਤਾਜ ਮਹਿਲ ਅਤੇ ਔਰੰਗਾਬਾਦ ਵਿੱਚ ਬੀਬੀ ਕਾ ਮਕਬਰਾ ਵਰਗੇ ਸਥਾਨਾਂ 'ਤੇ ਹਵਾ ਪ੍ਰਦੂਸ਼ਣ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ।
v. ਹੋਰ ਏਜੰਸੀਆਂ ਨਾਲ ਤਾਲਮੇਲ: ਏਐੱਸਆਈ ਜਲਵਾਯੂ ਪਰਿਵਰਤਨ ਦੇ ਜਵਾਬ ਵਿੱਚ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਤਾਲਮੇਲ ਵਾਲੀਆਂ ਰਣਨੀਤੀਆਂ ਬਣਾਉਣ ਲਈ ਹੋਰ ਸਰਕਾਰੀ ਸੰਸਥਾਵਾਂ ਨਾਲ ਨਿਯਮਤ ਬੈਠਕਾਂ ਆਯੋਜਿਤ ਕਰਦਾ ਹੈ।
v. ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਭਾਗੀਦਾਰੀ: ਏਐੱਸਆਈ ਅਧਿਕਾਰੀਆਂ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਅਤੇ ਯੂਨੈਸਕੋ ਦੁਆਰਾ ਆਯੋਜਿਤ "ਸੱਭਿਆਚਾਰਕ ਵਿਰਾਸਤੀ ਸਥਾਨਾਂ ਦੇ ਆਫ਼ਤ ਪ੍ਰਬੰਧਨ" 'ਤੇ ਇੱਕ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਹਿੱਸਾ ਲਿਆ।
v. ਆਫਤ ਪ੍ਰਬੰਧਨ ਦਿਸ਼ਾ-ਨਿਰਦੇਸ਼: ਐੱਨਡੀਐੱਮਏ ਨੇ ਏਐੱਸਆਈ ਦੇ ਸਹਿਯੋਗ ਨਾਲ ਸੱਭਿਆਚਾਰਕ ਵਿਰਾਸਤੀ ਸਥਾਨਾਂ ਲਈ “ਰਾਸ਼ਟਰੀ ਆਫਤ ਪ੍ਰਬੰਧਨ ਦਿਸ਼ਾ-ਨਿਰਦੇਸ਼” ਵਿਕਸਿਤ ਕੀਤੇ ਹਨ, ਜਿਨ੍ਹਾਂ ਵਿੱਚ ਜੋਖਮ ਮੁਲਾਂਕਣ, ਆਫ਼ਤ ਤਿਆਰੀ ਅਤੇ ਰਿਕਵਰੀ ਯੋਜਨਾਵਾਂ ਸ਼ਾਮਲ ਹਨ।
ਕਾਨੂੰਨੀ ਅਤੇ ਸੁਰੱਖਿਆ ਉਪਾਅ
ਸਰਕਾਰ ਨੇ ਸੱਭਿਆਚਾਰਕ ਵਿਰਾਸਤ ਨੂੰ ਵਪਾਰੀਕਰਨ ਅਤੇ ਸ਼ਹਿਰੀਕਰਨ ਦੇ ਦਬਾਅ ਤੋਂ ਬਚਾਉਣ ਲਈ ਕਈ ਉਪਾਅ ਲਾਗੂ ਕੀਤੇ ਹਨ। ਇਨ੍ਹਾਂ ਵਿੱਚ ਕਾਨੂੰਨੀ ਵਿਵਸਥਾਵਾਂ, ਲਾਗੂ ਕਰਨ ਦੀਆਂ ਸ਼ਕਤੀਆਂ ਅਤੇ ਸਮਾਰਕਾਂ ਅਤੇ ਪੁਰਾਤੱਤਵ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਧੀ ਹੋਈ ਸੁਰੱਖਿਆ ਸ਼ਾਮਲ ਹੈ।
• ਕਾਨੂੰਨੀ ਸੁਰੱਖਿਆ: ਪ੍ਰਾਚੀਨ ਸਮਾਰਕਾਂ ਅਤੇ ਪੁਰਾਤੱਤਵ ਸਥਾਨਾਂ ਅਤੇ ਰਿਮੇਨਜ਼ ਐਕਟ, 1958 ਦੇ ਤਹਿਤ ਸਰਕਾਰ ਨੇ ਸੱਭਿਆਚਾਰਕ ਵਿਰਾਸਤ ਨੂੰ ਕਬਜ਼ੇ ਅਤੇ ਦੁਰਵਰਤੋਂ ਤੋਂ ਬਚਾਉਣ ਲਈ ਨਿਯਮ ਬਣਾਏ ਹਨ।
• ਏਨਕ੍ਰੋਚਮੈਂਟ ਕੰਟਰੋਲ: ਸੁਪਰਡੈਂਟਿੰਗ ਪੁਰਾਤੱਤਵ ਵਿਗਿਆਨੀ ਨੂੰ ਕਬਜਾ ਹਟਾਉਣ ਲਈ ਜਨਤਕ ਪਰਿਸਰ (ਅਣਅਧਿਕਾਰਤ ਕਬਜ਼ਾਧਾਰੀਆਂ ਦੀਆਂ ਬੇਦਖ਼ਲੀਆਂ) ਐਕਟ, 1971 ਦੇ ਤਹਿਤ ਬੇਦਖਲੀ ਨੋਟਿਸ ਜਾਰੀ ਕਰਨ ਦਾ ਅਧਿਕਾਰ ਹੈ।
• ਅਥਾਰਟੀਆਂ ਨਾਲ ਸਹਿਯੋਗ: ਏਐੱਸਆਈ ਕਬਜ਼ੇ ਹਟਾਉਣ ਅਤੇ ਸਮਾਰਕਾਂ ਦੀ ਸੁਰੱਖਿਆ ਬਣਾਈ ਰੱਖਣ ਵਿੱਚ ਸਹਾਇਤਾ ਲਈ ਰਾਜ ਸਰਕਾਰਾਂ ਅਤੇ ਪੁਲਿਸ ਅਥਾਰਟੀਆਂ ਨਾਲ ਤਾਲਮੇਲ ਕਰਦਾ ਹੈ।
• ਸੁਰੱਖਿਆ ਉਪਾਅ: ਨਿਯਮਤ ਨਿਗਰਾਨੀ ਅਤੇ ਵਾਰਡ ਸਟਾਫ ਤੋਂ ਇਲਾਵਾ, ਨਿਜੀ ਸੁਰੱਖਿਆ ਕਰਮਚਾਰੀਆਂ ਅਤੇ ਸੀਆਈਐੱਸਐੱਫ ਨੂੰ ਚੁਣੇ ਹੋਏ ਸਮਾਰਕਾਂ ਦੀ ਸੁਰੱਖਿਆ ਲਈ ਤੈਨਾਤ ਕੀਤਾ ਜਾਂਦਾ ਹੈ।
• ਸੰਭਾਲ ਦਿਸ਼ਾ-ਨਿਰਦੇਸ਼: ਏਐੱਸਆਈ ਸਮਾਰਕਾਂ ਦੇ ਰੱਖ-ਰਖਾਅ ਅਤੇ ਸੰਭਾਲ ਲਈ ਰਾਸ਼ਟਰੀ ਸੰਭਾਲ ਨੀਤੀ, 2014 ਦੀ ਪਾਲਣਾ ਕਰਦਾ ਹੈ, ਅਤੇ ਉਪਲਬਧ ਸਰੋਤਾਂ ਦੇ ਅਧਾਰ 'ਤੇ ਯਤਨਾਂ ਨੂੰ ਵਿਵਸਥਿਤ ਕਰਦਾ ਹੈ।
• ਦੁਰਵਰਤੋਂ ਲਈ ਸਜ਼ਾ: ਪ੍ਰਾਚੀਨ ਸਮਾਰਕਾਂ ਅਤੇ ਪੁਰਾਤੱਤਵ ਸਥਾਨਾਂ ਅਤੇ ਰਿਮੇਨਜ਼ ਐਕਟ, 1958 ਦੀ ਧਾਰਾ 30, ਸੁਰੱਖਿਅਤ ਸਮਾਰਕਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਦੀ ਦੁਰਵਰਤੋਂ ਕਰਨ ਲਈ ਸਜ਼ਾ ਦੀ ਵਿਵਸਥਾ ਕਰਦੀ ਹੈ।
ਕਾਨੂੰਨੀ ਢਾਂਚੇ, ਤਾਲਮੇਲ ਵਾਲੇ ਯਤਨਾਂ ਅਤੇ ਸਖ਼ਤ ਸੁਰੱਖਿਆ ਪ੍ਰੋਟੋਕੌਲ ਦੇ ਨਾਲ, ਸਰਕਾਰ ਇਨ੍ਹਾਂ ਇਤਿਹਾਸਕ ਖਜ਼ਾਨਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੁਰੱਖਿਅਤ ਕਰਨ ਲਈ ਪ੍ਰਤੀਬੱਧ ਹਨ।
ਸਿੱਟਾ
ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਇੱਕ ਟਿਕਾਊ, ਬਹੁਪੱਖੀ ਯਤਨ ਹੈ ਜਿਸ ਦੇ ਲਈ ਵਾਤਾਵਰਣ, ਕਾਨੂੰਨੀ ਅਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਸਰਗਰਮ ਉਪਾਵਾਂ ਦੀ ਜ਼ਰੂਰਤ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਦੇਸ਼ ਦੇ ਯਾਦਗਾਰੀ ਖਜ਼ਾਨਿਆਂ ਦੀ ਨਿਗਰਾਨੀ, ਸੁਰੱਖਿਆ ਅਤੇ ਸੰਭਾਲ ਕਰਦਾ ਰਹਿੰਦਾ ਹੈ। ਨਿਰੰਤਰ ਸਮਰਪਣ ਦੇ ਨਾਲ, ਇਹ ਯਤਨ ਯਕੀਨੀ ਬਣਾਉਂਦੇ ਹਨ ਕਿ ਭਾਰਤ ਦਾ ਸਮ੍ਰਿੱਧ ਇਤਿਹਾਸ ਭਵਿੱਖ ਦੀਆਂ ਪੀੜ੍ਹੀਆਂ ਦੇ ਅਨੁਭਵ ਅਤੇ ਸਰਾਹਨਾ ਲਈ ਸੁਰੱਖਿਅਤ ਰਹਿਣ।
ਸੰਦਰਭ
ਪੀਡੀਐੱਫ ਡਾਊਨਲੋਡ ਕਰਨ ਲਈ ਇੱਥੇ ਕੱਲਿਕ ਕਰੋ
******
ਸੰਤੋਸ਼ ਕੁਮਾਰ/ ਸਰਲਾ ਮੀਨਾ, ਕਾਮਨਾ ਲਕਾਰੀਆ
(Release ID: 2108292)