ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਵਿਜ਼ਟਰਜ਼ ਕਾਨਫਰੰਸ 2024-25 ਦਾ ਉਦਘਾਟਨ ਕੀਤਾ
ਵਿਜ਼ਟਰਜ਼ ਐਵਾਰਡ 2023 ਪ੍ਰਦਾਨ ਕੀਤੇ
ਭਾਰਤ ਨੂੰ ਗਿਆਨ ਅਰਥਵਿਵਸਥਾ ਦੇ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਟੀਚਾ ਹਾਸਲ ਕਰਨ ਵਿੱਚ ਤੁਹਾਡੀ ਮਹੱਤਵਪੂਰਨ ਭੂਮਿਕਾ ਹੈ: ਰਾਸ਼ਟਰਪਤੀ ਮੁਰਮੂ ਨੇ ਉੱਚ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਕਿਹਾ
Posted On:
03 MAR 2025 6:45PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (3 ਮਾਰਚ, 2025) ਰਾਸ਼ਟਰਪਤੀ ਭਵਨ ਵਿੱਚ ਦੋ ਦਿਨਾਂ ਵਿਜ਼ਟਰਜ਼ ਕਾਨਫਰੰਸ 2024-25 ਦਾ ਉਦਘਾਟਨ ਕੀਤਾ। ਰਾਸ਼ਟਰਪਤੀ 184 ਕੇਂਦਰੀ ਉੱਚ ਸਿੱਖਿਆ ਸੰਸਥਾਵਾਂ ਦੇ ਵਿਜ਼ਟਰ ਹਨ।

ਰਾਸ਼ਟਰਪਤੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਕਿਸੀ ਵੀ ਦੇਸ਼ ਦੇ ਵਿਕਾਸ ਦਾ ਪੱਧਰ ਉਸ ਦੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਤੋਂ ਝਲਕਦਾ ਹੈ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਕਿਹਾ ਕਿ ਭਾਰਤ ਨੂੰ ਗਿਆਨ ਅਰਥਵਿਵਸਥਾ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਸਥਾਪਿਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਸਿੱਖਿਆ ਦੇ ਨਾਲ-ਨਾਲ ਸੋਧ ਵੱਲ ਵੀ ਬਹੁਤ ਧਿਆਨ ਦੇਣ ਦੀ ਜ਼ਰੂਰਤ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਚੰਗੇ ਉਦੇਸ਼ ਨਾਲ ਨੈਸ਼ਨਲ ਰਿਸਰਚ ਫੰਡ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉੱਚ ਸਿੱਖਿਆ ਸੰਸਥਾਵਾਂ ਇਸ ਮਹੱਤਵਪੂਰਨ ਪਹਿਲਕਦਮੀ ਦਾ ਚੰਗਾ ਉਪਯੋਗ ਕਰਨਗੀਆਂ ਅਤੇ ਸੋਧ ਨੂੰ ਉਤਸ਼ਾਹਿਤ ਕਰਨਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਉੱਚ ਸਿੱਖਿਆ ਭਾਈਚਾਰੇ ਦੀ ਮਹੱਤਵਾਕਾਂਖਿਆ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਸੰਸਥਾਨਾਂ ਦੇ ਖੋਜਕਰਤਾਵਾਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੇ, ਸਾਡੀਆਂ ਸੰਸਥਾਵਾਂ ਦੇ ਪੇਟੈਂਟ ਦੁਨੀਆ ਵਿੱਚ ਬਦਲਾਅ ਲਿਆ ਸਕਣ ਅਤੇ ਵਿਕਸਿਤ ਦੇਸ਼ਾਂ ਦੇ ਵਿਦਿਆਰਥੀ ਉੱਚ ਸਿੱਖਿਆ ਦੇ ਲਈ ਭਾਰਤ ਨੂੰ ਪਸੰਦੀਦਾ ਸਥਾਨ ਵਜੋ ਚੁਣਨ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਨਾਲ ਦੁਨੀਆ ਦੇ ਪ੍ਰਮੁੱਖ ਵਿਦਿਅਕ ਸੰਸਥਾਵਾਂ ਅਤੇ ਵਿਕਸਿਤ ਅਰਥਵਿਵਸਥਾਵਾਂ ਨੂੰ ਸਮ੍ਰਿੱਧ ਕਰਦੇ ਹਨ। ਉਨ੍ਹਾਂ ਨੇ ਉਨ੍ਹਾਂ ਤੋਂ ਆਪਣੀ ਪ੍ਰਤਿਭਾ ਦਾ ਆਪਣੇ ਦੇਸ਼ ਵਿੱਚ ਉਪਯੋਗ ਕਰਨ ਦਾ ਯਤਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦੇਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਲਮੀ ਗਿਆਨ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਸਾਡਾ ਰਾਸ਼ਟਰੀ ਟੀਚਾ ਤਦ ਹੀ ਹਾਸਲ ਹੋਵੇਗਾ ਜਦੋਂ ਵਿਸ਼ਵ ਭਾਈਚਾਰਾ ਸਾਡੀਆਂ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਅਪਣਾਉਣ ਦੇ ਲਈ ਉੱਤਸੁਕ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੇ ਕਈ ਉੱਚ ਵਿਦਿਅਕ ਸੰਸਥਾਵਾਂ ਦੀ ਗਲੋਬਲ ਬ੍ਰਾਂਡ ਵੈਲਿਊ ਹੈ। ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਸੰਸਥਾਵਾਂ ਅਤੇ ਕੰਪਨੀਆਂ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਮਿਲਦੀਆਂ ਹਨ। ਹਾਲਾਂਕਿ, ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ। ਸਾਡੀ ਵਿਸ਼ਾਲ ਯੁਵਾ ਆਬਾਦੀ ਦੀ ਅਥਾਹ ਪ੍ਰਤਿਭਾ ਨੂੰ ਵਿਕਸਿਤ ਅਤੇ ਵਰਤੋਂ ਵਿੱਚ ਲਿਆ ਕੇ ਉੱਚ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਦੀ ਅਗਵਾਈ ਨੂੰ ਮਾਨਤਾ ਦਿੱਤੀ ਜਾਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਉੱਤਮਤਾ ਦੇ ਨਾਲ-ਨਾਲ ਸਮਾਜਿਕ ਸਮਾਵੇਸ਼ ਅਤੇ ਸੰਵੇਦਨਸ਼ੀਲਤਾ ਵੀ ਸਾਡੀ ਸਿੱਖਿਆ ਪ੍ਰਣਾਲੀ ਦਾ ਇੱਕ ਲਾਜ਼ਮੀ ਪਹਿਲੂ ਹੋਣਾ ਚਾਹੀਦਾ ਹੈ। ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਆਰਥਿਕ, ਸਮਾਜਿਕ ਜਾਂ ਮਨੋਵਿਗਿਆਨਕ ਸੀਮਾਵਾਂ ਰੁਕਾਵਟ ਨਹੀਂ ਬਣਨੀਆਂ ਚਾਹੀਦੀਆਂ। ਉਨ੍ਹਾਂ ਨੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨੇ ਮੁਖੀਆਂ ਅਤੇ ਅਧਿਆਪਕਾਂ ਨੂੰ ਯੁਵਾ ਵਿਦਿਆਰਥੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਨ੍ਹਾਂ ਦੇ ਮਨ ਤੋਂ ਕਿਸੇ ਵੀ ਤਰ੍ਹਾਂ ਦੀ ਅਸੁਰੱਖਿਆ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਨੈਤਿਕ ਅਤੇ ਅਧਿਆਤਮਿਕ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਅਤੇ ਪ੍ਰੇਰਣਾ ਪ੍ਰਦਾਨ ਕਰਨ ਅਤੇ ਪਰਿਸਰਾਂ ਵਿੱਚ ਸਕਾਰਾਤਮਕ ਊਰਜਾ ਫੈਲਾਉਣ ਦੇ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਿਗਿਆਨਕ ਉਪਲਬਧੀਆਂ ਦੀਆਂ ਸਮ੍ਰਿੱਧ ਪਰੰਪਰਾ ਹਨ। ਦੇਸ਼ ਦੇ ਹਰ ਖੇਤਰ ਵਿੱਚ ਭਾਰਤੀ ਗਿਆਨ ਅਤੇ ਵਿਗਿਆਨ ਦੀਆਂ ਸ਼ਾਖਾਵਾਂ ਅਤੇ ਉਪ- ਸ਼ਾਖਾਵਾਂ ਵਧੀਆਂ-ਫੁੱਲੀਆਂ ਹਨ। ਗਹਿਰੇ ਸੋਧ ਕਰਕੇ ਗਿਆਨ ਅਤੇ ਵਿਗਿਆਨ ਦੀਆਂ ਅਨਮੋਲ ਪਰ ਅਲੋਪ ਹੋ ਚੁੱਕੀਆਂ ਧਾਰਾਵਾਂ ਨੂੰ ਮੁੜ ਖੋਜਣਾ ਬਹੁਤ ਲਾਭਦਾਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉੱਚ ਸਿੱਖਿਆ ਈਕੋਸਿਸਟਮ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਅੱਜ ਦੇ ਸੰਦਰਭ ਵਿੱਚ ਅਜਿਹੀ ਵਿਕਸਿਤ ਗਿਆਨ ਪ੍ਰਣਾਲੀਆਂ ਦੀ ਵਰਤੋਂ ਕਰਨ ਦੇ ਤਰੀਕੇ ਖੋਜਣ।
ਰਾਸ਼ਟਰਪਤੀ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦਿੰਦੀਆਂ ਹਨ। ਯੁਵਾ ਵਿਦਿਆਰਥੀ ਸਾਡੇ ਨੀਤੀ ਨਿਰਮਾਤਾਵਾਂ, ਅਧਿਆਪਕਾਂ, ਸੰਸਥਾਵਾਂ ਦੇ ਮੁਖੀਆਂ ਅਤੇ ਸੀਨੀਅਰ ਵਿਦਿਆਰਥੀਆਂ ਦੇ ਵਿਵਹਾਰ ਤੋਂ ਸਿੱਖਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਪਣੀ ਆਲਮੀ ਸੋਚ ਦੇ ਨਾਲ, ਉੱਚ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਇੱਕ ਵਿਕਸਿਤ ਭਾਰਤ ਦੇ ਨਿਰਮਾਤਾਵਾਂ ਦੀ ਇੱਕ ਪੀੜ੍ਹੀ ਤਿਆਰ ਕਰਨਗੇ।
ਉਦਘਾਟਨ ਸੈਸ਼ਨ ਦੇ ਦੌਰਾਨ, ਰਾਸ਼ਟਰਪਤੀ ਨੇ ਇਨੋਵੇਸ਼ਨ, ਰਿਸਰਚ ਅਤੇ ਟੈਕਨੋਲੋਜੀ ਵਿਕਾਸ ਸ਼੍ਰੇਣੀਆਂ ਵਿੱਚ ਅੱਠਵੇਂ ਵਿਜ਼ਟਰਜ਼ ਐਵਾਰਡ ਪ੍ਰਦਾਨ ਕੀਤੇ।
ਇਨੋਵੇਸ਼ਨ ਦੇ ਲਈ ਵਿਜ਼ਟਰਜ਼ ਐਵਾਰਡ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਸ੍ਰੀਪੇੱਲਾ ਸ੍ਰੀਕ੍ਰਿਸ਼ਣ(Prof Saripella Srikrishna) ਨੂੰ ਦਿੱਤਾ ਗਿਆ। ਉਨ੍ਹਾਂ ਨੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੁਆਂਟਮ ਟੈਕਨੋਲੋਜੀ ਵਿੱਚ ਨਵੀਆਂ ਸਵਦੇਸ਼ੀ ਇਨੋਵੇਸ਼ਨ ਵਿਕਸਿਤ ਕੀਤੀਆਂ।
ਭੌਤਿਕ ਵਿਗਿਆਨ ਦੇ ਖੇਤਰ ਵਿੱਚ ਰਿਸਰਚ ਦੇ ਲਈ ਵਿਜ਼ਟਰਜ਼ ਐਵਾਰਡ ਹੈਦਰਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਅਸ਼ਵਿਨੀ ਕੁਮਾਰ ਨਾਂਗੀਆ ਨੂੰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਕਿਫਾਇਤੀ ਕੀਮਤਾਂ 'ਤੇ ਬਿਹਤਰ ਪ੍ਰਭਾਵਸ਼ੀਲਤਾ ਵਾਲੀਆਂ ਉੱਚ ਜੈਵਿਕ-ਉਪਲਬਧਤਾ ਵਾਲੀਆਂ ਦਵਾਈਆਂ ਅਤੇ ਫਾਰਮਾਸਿਊਟੀਕਲ ਦੀ ਖੋਜ ਅਤੇ ਵਿਕਾਸ ਵਿੱਚ ਮਹੱਤਵਪੂਰਨ ਖੋਜ ਕੀਤੀ।
ਜੈਵਿਕ ਵਿਗਿਆਨ ਵਿੱਚ ਰਿਸਰਚ ਦੇ ਲਈ ਵਿਜ਼ਟਰਜ਼ ਐਵਾਰਡ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਰੀਨਾ ਚਕਰਵਰਤੀ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਜ ਕੁਮਾਰ ਨੂੰ ਸੰਯੁਕਤ ਰੂਪ ਵਿੱਚ ਪ੍ਰਦਾਨ ਕੀਤਾ ਗਿਆ। ਪ੍ਰੋਫੈਸਰ ਚਕਰਵਰਤੀ ਨੂੰ ਇਹ ਐਵਾਰਡ ਸਥਾਈ ਮਿੱਠੇ ਪਾਣੀ ਦੀ ਐਕੁਅਕਲਚਰ ਵਿੱਚ ਉਨ੍ਹਾਂ ਦੀ ਸੋਧ ਯੋਗਦਾਨ ਦੇ ਲਈ ਦਿੱਤਾ ਗਿਆ ਹੈ, ਜਦੋਂ ਕਿ ਪ੍ਰੋਫੈਸਰ ਰਾਜ ਕੁਮਾਰ ਨੂੰ ਵੱਖ-ਵੱਖ ਕੈਂਸਰ ਹੌਲਮਾਰਕ ਦੀ ਖੋਜ ਅਤੇ ਸਿੰਥੈਟਿਕ ਐਂਟੀਕੈਂਸਰ ਲੀਡ ਅਣੂਆਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਸੋਧ ਯੋਗਦਾਨ ਦੇ ਲਈ ਇਹ ਐਵਾਰਡ ਦਿੱਤਾ ਗਿਆ ਹੈ।
ਟੈਕਨੋਲੋਜੀ ਵਿਕਾਸ ਦੇ ਲਈ ਵਿਜ਼ਟਰਜ਼ ਐਵਾਰਡ ਡਾ. ਵੈਂਕਟੇਸ਼ਵਰਲੁ ਚਿੰਟਾਲਾ (Dr Venkateswarlu Chintala), ਗਤੀ ਸ਼ਕਤੀ ਯੂਨੀਵਰਸਿਟੀ ਨੂੰ ਲੈਂਡਫਿਲ ਮਿਊਂਸੀਪਲ ਮਿਕਸਿਡ ਪਲਾਸਟਿਕ ਵੇਸਟ ਨਾਲ ਵਪਾਰਕ ਪੈਮਾਨੇ ‘ਤੇ ਪੈਟ੍ਰੋਲ ਅਤੇ ਡੀਜਲ ਉਤਪਾਦਨ ਵਿੱਚ ਉਨ੍ਹਾਂ ਦੇ ਰਿਸਰਚ ਯੋਗਦਾਨ ਦੇ ਲਈ ਪ੍ਰਦਾਨ ਕੀਤਾ ਗਿਆ।
ਕਾਨਫਰੰਸ ਵਿੱਚ ਭਲਕੇ ਨਿਮਨਲਿਖਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ- ਅਕਾਦਮਿਕ ਕੋਰਸਾਂ ਵਿੱਚ ਲਚਕਤਾ, ਕਈ ਐਂਟਰੀ ਅਤੇ ਐਗਜ਼ਿਟ ਵਿਕਲਪਾਂ ਦੇ ਨਾਲ ਕ੍ਰੈਡਿਟ ਸ਼ੇਅਰਿੰਗ ਅਤੇ ਕ੍ਰੈਡਿਟ ਟ੍ਰਾਂਸਫਰ; ਅੰਤਰਰਾਸ਼ਟਰੀਕਰਨ ਦੇ ਯਤਨ ਅਤੇ ਸਹਿਯੋਗ; ਰਿਸਰਚ ਜਾਂ ਇਨੋਵੇਸ਼ਨ ਨੂੰ ਲਾਭਦਾਇਕ ਉਤਪਾਦਾਂ ਅਤੇ ਸੇਵਾਵਾਂ ਵਿੱਚ ਬਦਲਣ ਨਾਲ ਸਬੰਧਿਤ ਵਧੇਰੇ ਅਰਥਪੂਰਨ ਰਿਸਰਚ ਅਤੇ ਇਨੋਵੇਸ਼ਨ; ਐੱਨਈਪੀ ਦੇ ਸੰਦਰਭ ਵਿੱਚ ਪ੍ਰਭਾਵਸ਼ਾਲੀ ਵਿਦਿਆਰਥੀ ਚੋਣ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਪਸੰਦ ਦਾ ਸਨਮਾਨ; ਅਤੇ ਪ੍ਰਭਾਵਸ਼ਾਲੀ ਮੁਲਾਂਕਣ। ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਰਾਸ਼ਟਰਪਤੀ ਦੇ ਸਾਹਮਣੇ ਇਨ੍ਹਾਂ ਵਿਚਾਰ-ਵਟਾਂਦਰਿਆਂ ਦੇ ਨਤੀਜੇ ਪੇਸ਼ ਕੀਤੇ ਜਾਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***********
ਐੱਮਜੇਪੀਐੱਸ/ਐੱਸਆਰ
(Release ID: 2108291)
Visitor Counter : 34