ਰਾਸ਼ਟਰਪਤੀ ਸਕੱਤਰੇਤ
ਸਾਬਕਾ ਵਿਦਿਆਰਥੀਆਂ, ਉੱਘੀਆਂ ਸ਼ਖਸੀਅਤਾਂ ਅਤੇ ਸੀਐੱਸਆਰ ਵਿੱਚ ਯੋਗਦਾਨ ਦੇਣ ਵਾਲਿਆਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
प्रविष्टि तिथि:
03 MAR 2025 8:31PM by PIB Chandigarh
ਸਾਬਕਾ ਵਿਦਿਆਰਥੀਆਂ, ਉੱਘੀਆਂ ਸ਼ਖਸੀਅਤਾਂ ਅਤੇ ਸੀਐੱਸਆਰ ਵਿੱਚ ਯੋਗਦਾਨ ਦੇਣ ਵਾਲਿਆਂ ਦੇ ਇੱਕ ਸਮੂਹ ਨੇ ਅੱਜ (3 ਮਾਰਚ, 2025) ਰਾਸ਼ਟਰਪਤੀ ਭਵਨ ਵਿੱਚ ਵਿਜ਼ਟਰਜ਼ ਕਾਨਫਰੰਸ ਦੇ ਮੌਕੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਭਵਨ ਵਿਖੇ ਸਮੂਹ ਦਾ ਸਵਾਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਵਰਗੇ ਉਦਾਰ ਅਤੇ ਵੱਡੇ ਦਿਲ ਵਾਲੇ ਸਫਲ ਲੋਕਾਂ ਨੂੰ ਮਿਲ ਕੇ ਪ੍ਰਸੰਨਤਾ ਹੋਈ। ਉਨ੍ਹਾਂ ਨੇ ਕਿਹਾ ਕਿ ਕੌਮਾਂ ਦੀ ਅਸਲ ਦੌਲਤ ਉਨ੍ਹਾਂ ਦੇ ਲੋਕਾਂ ਵਿੱਚ ਹੁੰਦੀ ਹੈ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਭਾਰਤ ਦੇ ਲੋਕ, ਜਿਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ, ਭਾਰਤ ਮਾਤਾ ਦੇ ਪ੍ਰਤੀ ਪ੍ਰੇਮ ਦਾ ਮਜ਼ਬੂਤ ਬੰਧਨ ਮਹਿਸੂਸ ਕਰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਉੱਤਮਤਾ ਦੇ ਨਾਲ-ਨਾਲ, ਸਮਾਜਿਕ ਸਮਾਵੇਸ਼ਨ ਅਤੇ ਸੰਵੇਦਨਸ਼ੀਲਤਾ ਵੀ ਸਾਡੀ ਸਿੱਖਿਆ ਪ੍ਰਣਾਲੀ ਦਾ ਇੱਕ ਜ਼ਰੂਰੀ ਪਹਿਲੂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਫਲਤਾ ਵਾਸਤਵ ਵਿੱਚ ਸਾਰਥਕ ਹੈ ਕਿਉਂਕਿ ਇਸ ਨਾਲ ਸਮਾਜ ਨੂੰ ਮਦਦ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਲੋਕ ਉਨ੍ਹਾਂ ਵਿਦਿਅਕ ਸੰਸਥਾਵਾਂ ਦੇ ਹਿਤੈਸ਼ੀ ਹਨ, ਜਿੱਥੋਂ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਨਾ ਸਿਰਫ਼ ਆਪਣੀ ਪੁਰਾਣੀ ਸੰਸਥਾ ਦੀ ਮਦਦ ਕੀਤੀ ਹੈ, ਸਗੋਂ ਮਹਾਨ ਜੀਵਨ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕੀਤਾ ਹੈ। ਉਹ ਜੀਵਨ ਮੁੱਲ ਹਨ ਸ਼ੁਕਰਗੁਜ਼ਾਰੀ ਅਤੇ ਸੇਵਾ ।
ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਯੁਵਾ ਪੀੜ੍ਹੀ ਦੇ ਲਈ ਆਦਰਸ਼ ਹਨ। ਜਦੋਂ ਉਨ੍ਹਾਂ ਵਰਗੇ ਸਫਲ ਲੋਕ ਉਦਾਰਤਾ ਦਿਖਾਉਂਦੇ ਹਨ, ਤਾਂ ਯੁਵਾ ਲੋਕ ਉਨ੍ਹਾਂ ਦੇ ਉਦਾਹਰਨ ਦਾ ਅਨੁਸਰਨ ਕਰਨ ਲੱਗਦੇ ਹਨ।

ਇਸ ਗੱਲਬਾਤ ਵਿੱਚ ਇੰਡੋ-ਐੱਮਆਈਐੱਮ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਡਾ. ਕ੍ਰਿਸ਼ਣਾ ਚਿਵੁਕੁਲਾ, ਆਈਸੀਐੱਫ ਇੰਟਰਨੈਸ਼ਨਲ ਦੇ ਸਾਬਕਾ ਚੇਅਰਮੈਨ ਸ਼੍ਰੀ ਸੁਧਾਕਰ ਕੇਸ਼ਵਨ, ਫਸਟ ਨੈਸ਼ਨਲ ਰਿਐਲਟੀ ਮੈਨੇਜਮੈਂਟ ਐੱਲਐੱਲਸੀ ਦੇ ਚੇਅਰਮੈਨ ਸ਼੍ਰੀ ਅਨਿਲ ਬਾਂਸਲ, ਇੰਡੀਗੋ ਪੇਂਟਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਹੇਮੰਤ ਜਾਲਾਨ, ਆਈਆਈਟੀ ਬੰਬਈ (ਬੰਬੇ) ਦੇ ਸਾਬਕਾ ਨਿਰਦੇਸ਼ਕ ਪ੍ਰੋਫੈਸਰ ਜੁਜ਼ਰ ਵਾਸੀ, ਐੱਕਸੀਲਰ ਵੈਂਚਰਸ ਦੇ ਚੇਅਰਮੈਨ ਸ਼੍ਰੀ ਕ੍ਰਿਸ ਗੋਪਾਲਕ੍ਰਿਸ਼ਣਨ, ਐਜੀਲਿਸ ਇੰਕ. ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਰਮੇਸ਼ ਸ਼੍ਰੀਨਿਵਾਸਨ, ਡਾਇਮੰਡ ਐਕਸਪ੍ਰੈਸ ਕਾਰ ਵਾਸ਼ ਇੰਕ. ਦੇ ਸੰਸਥਾਪਕ ਸ਼੍ਰੀ ਨਰੇਸ਼ ਜੈਨ, ਆਈਆਈਟੀਕੇਜੀਪੀ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਦੇਯਸਰਕਰ, ਮੈਜਿਕ ਸਾਫਟਵੇਅਰ ਇੰਕ. ਦੇ ਚੇਅਰਮੈਨ ਸ਼੍ਰੀ ਅਰਜੁਨ ਮਲਹੋਤਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ ਦੇ ਸੀਈਓ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੇ. ਕ੍ਰਿਤੀਵਾਸਨ ਸ਼ਾਮਲ ਸਨ।
************
ਐੱਮਜੇਪੀਐੱਸ/ਐੱਸਆਰ
(रिलीज़ आईडी: 2108288)
आगंतुक पटल : 30