ਖੇਤੀਬਾੜੀ ਮੰਤਰਾਲਾ
azadi ka amrit mahotsav

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਂਥਨੀ ਜੌਨ ਐਬੌਟ ਨੇ ਦਿੱਲੀ ਹਾਟ, ਨਵੀਂ ਦਿੱਲੀ ਵਿੱਚ ਨੈਫੇਡ ਮਿਲੇਟ ਐਕਸਪੀਰੀਅੰਸ ਸੈਂਟਰ ਦਾ ਦੌਰਾ ਕੀਤਾ


ਐਂਥਨੀ ਜੌਨ ਐਬੌਟ ਨੇ ਪਰੰਪਰਾਗਤ ਅਨਾਜਾਂ ਨੂੰ ਮੁੜ ਤੋਂ ਪ੍ਰਚਲਿਤ ਕਰਨ ਅਤੇ ਉਨ੍ਹਾਂ ਦੀ ਆਲਮੀ ਖਪਤ ਵਧਾਉਣ ਲਈ ਭਾਰਤੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ

ਸਾਬਕਾ ਪ੍ਰਧਾਨ ਮੰਤਰੀ ਨੇ ਭਾਰਤ ਦੇ ਮੋਟੇ ਅਨਾਜ ਨੂੰ “ਸੁਪਰ ਦੇਸ਼ ਦੇ ਲਈ ਸੁਪਰ ਫੂਡ ” ਦੱਸਿਆ

Posted On: 28 FEB 2025 6:51PM by PIB Chandigarh

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਜੌਨ ਐਬੌਟ ਨੇ ਅੱਜ ਨਵੀਂ ਦਿੱਲੀ ਦੇ ਦਿੱਲੀ ਹਾਟ ਵਿੱਚ ਨੈਫੇਡ ਮਿਲੇਟ ਐਕਸਪੀਰੀਅੰਸ ਸੈਂਟਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸ਼੍ਰੀ ਅੰਨ (ਮੋਟੇ ਅਨਾਜ) ਨੂੰ ਇੱਕ ਟਿਕਾਊ ਅਤੇ ਪੌਸ਼ਟਿਕ ਖੁਰਾਕ ਸਰੋਤਾਂ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਵਿੱਚ ਭਾਰਤ ਦੀਆਂ ਪਹਿਲਕਦਮੀਆਂ ਦੀ ਜਾਣਕਾਰੀ ਲਈ। ਇਸ ਦੌਰਾਨ, ਐਂਥਨੀ ਜੌਨ ਐਬੌਟ ਨੂੰ ਵੱਖ-ਵੱਖ ਕਿਸਮਾਂ ਦੇ ਮੋਟੇ ਅਨਾਜ ਦੇ ਨਾਲ-ਨਾਲ ਅਨਾਜ, ਆਟਾ, ਪੁੰਗਰਿਆ ਹੋਇਆ ਆਟਾ ਅਤੇ ਹੋਰ ਜਿਵੇਂ ਕਿ ਬਾਜਰੇ ਦੇ ਪ੍ਰਮੁੱਖ ਉਤਪਾਦਾਂ ਨਾਲ ਬਣੇ ਰੈਡੀ ਟੂ ਕੁੱਕ (ਆਰਟੀਸੀ) ਅਤੇ ਰੈਡੀ ਟੂ ਈਟ (ਆਰਟੀਈ) ਉਤਪਾਦਾਂ ਦੀ ਵਿਭਿੰਨਤਾ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਨੈਫੇਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਸ਼੍ਰੀ ਚੰਦਰਜੀਤ ਚੈਟਰਜੀ, ਨੈਫੇਡ ਦੇ ਜਨਰਲ ਮੈਨੇਜਰ ਸ਼੍ਰੀ ਅਮਿਤ ਗੋਇਲ, ਨੈਫੇਡ ਦੇ ਮੈਨੇਜਰ ਸ਼੍ਰੀ ਰੰਜਨ ਕੁਮਾਰ ਅਤੇ ਮਿਲਟ ਐਕਸਪੀਰੀਅੰਸ ਸੈਂਟਰ ਦੇ ਕੋਆਰਡੀਨੇਟਰ ਸੁਸ਼੍ਰੀ ਪੱਲਵੀ ਉਪਾਧਿਆਏ ਨਾਲ ਗੱਲਬਾਤ ਕੀਤੀ ਅਤੇ ਮੋਟੇ ਅਨਾਜ ਦੇ ਉਤਪਾਦਨ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ, ਜਲਵਾਯੂ- ਅਨੁਕੂਲ ਖੇਤੀਬਾੜੀ ‘ਤੇ ਇਸ ਦੇ ਪ੍ਰਭਾਵ ਅਤੇ ਖੁਰਾਕ ਸੁਰੱਖਿਆ, ਬਿਹਤਰ ਪੋਸ਼ਣ ਅਤੇ ਇੱਕ ਟਿਕਾਊ ਖੁਰਾਕ ਈਕੋਸਿਸਟਮ ਨੂੰ ਯਕੀਨੀ ਬਣਾਉਣ ਵਿੱਚ ਸ਼੍ਰੀ ਅੰਨ ਦੀ ਭੂਮਿਕਾ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ। 

ਮਿਲਟ ਐਕਸਪੀਰੀਅੰਸ ਸੈਂਟਰ ਵਿੱਚ, ਐਂਥਨੀ ਜੌਨ ਅਬੌਟ ਨੇ ਮੋਟੇ ਅਨਾਜ ਅਧਾਰਿਤ ਪਾਕਕਲਾ (ਰਸੋਈ) ਸਬੰਧੀ ਇਨੋਵੇਸ਼ਨਸ ਦਾ ਵੀ ਅਨੁਭਵ ਲਿਆ, ਜਿਵੇਂ ਕਿ ਮੋਟੇ ਅਨਾਜ ਦੀ ਪਾਪੜੀ ਚਾਟ, ਮਿਕਸ ਸੌਸ ਵਿੱਚ ਮਿਲਟ ਪਾਸਤਾ, ਰਾਗੀ ਘਿਓ ਰੋਸਟ ਮਸਾਲਾ ਡੋਸਾ, ਰਾਗੀ ਕੇਕ ਆਦਿ, ਜੋ ਇਨ੍ਹਾਂ ਅਨਾਜਾਂ ਦੀਆਂ ਬਹੁਮੁਖੀ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਦੇ ਹਨ, ਜਿਨ੍ਹਾਂ ਨੂੰ ਉੱਚ ਪੋਸ਼ਣ ਮੁੱਲ ਬਣਾਏ ਰੱਖਦੇ ਹੋਏ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਐਂਥਨੀ ਜੌਨ ਐਬੌਟ ਨੇ ਪਰੰਪਰਾਗਤ ਅਨਾਜਾਂ ਨੂੰ ਮੁੜ ਤੋਂ ਪ੍ਰਚਲਿਤ ਕਰਨ ਅਤੇ ਉਨ੍ਹਾਂ ਦੀ ਆਲਮੀ ਖਪਤ ਵਧਾਉਣ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਮੋਟੇ ਅਨਾਜ ਨਾਲ ਸਬੰਧਿਤ ਜਾਗਰੂਕਤਾ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਆਸਟ੍ਰੇਲੀਆ ਵਿੱਚ ਵੀ ਸ਼ੁਰੂ ਕੀਤੇ ਜਾ ਸਕਦੇ ਹਨ, ਕਿਉਂਕਿ ਇਹ ਵਾਤਾਵਰਣ ਦੇ ਅਨੁਕੂਲ ਅਤੇ ਸਿਹਤਮੰਦ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਾਜਰਾ "ਸੁਪਰ ਦੇਸ਼ ਦੇ ਲਈ ਸੁਪਰ ਫੂਡ" ਹੈ।

ਮੋਟਾ ਅਨਾਜ, ਜਿਸ ਨੂੰ ਅਕਸਰ "ਸੁਪਰ ਗ੍ਰੇਨ" ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨੇ ਆਪਣੀ ਉੱਚ ਫਾਈਬਰ, ਪ੍ਰੋਟੀਨ ਅਤੇ ਸੂਖਮ ਪੌਸ਼ਟਿਕ ਤੱਤਾਂ ਦੇ ਲਈ ਆਲਮੀ ਮਾਨਤਾ ਪ੍ਰਾਪਤ ਕੀਤੀ ਹੈ, ਜੋ ਉਨ੍ਹਾਂ ਨੂੰ ਸੰਤੁਲਿਤ ਖੁਰਾਕ ਦਾ ਇੱਕ ਜ਼ਰੂਰੀ ਕੰਪੋਨੈਂਟ ਬਣਾਉਂਦਾ ਹੈ। ਮਿਲਟ ਐਕਸਪੀਰੀਅੰਸ ਸੈਂਟਰ ਜਲਵਾਯੂ-ਸਮਾਰਟ ਅਤੇ ਸਿਹਤ-ਅਨੁਕੂਲ ਖੁਰਾਕ ਵਿਕਲਪ ਦੇ ਰੂਪ ਵਿੱਚ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਦੇ ਲਈ ਭਾਰਤ ਦੇ ਸਮਰਪਣ ਦਾ ਪ੍ਰਮਾਣ ਹੈ।

ਇਹ ਯਾਤਰਾ ਟਿਕਾਊ ਫਸਲ ਦੇ ਰੂਪ ਵਿੱਚ ਬਾਜਰੇ ਦੇ ਪ੍ਰਤੀ ਵਧਦੀ ਆਲਮੀ ਦਿਲਚਸਪੀ ਨੂੰ ਉਜਾਗਰ ਕਰਦੀ ਹੈ ਅਤੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣ ਵਿੱਚ ਪਰੰਪਰਾਗਤ ਖੁਰਾਕ ਪ੍ਰਣਾਲੀਆਂ ਦੀ ਮਹੱਤਤਾ ਨੂੰ ਮਜ਼ਬੂਤ ਕਰਦੀਆਂ ਹਨ।

*********

ਐੱਮਜੀ/ਆਰਐੱਨ/ਕੇਐੱਸਆਰ


(Release ID: 2107797) ਵਿਜ਼ੀਟਰ ਕਾਊਂਟਰ : 75