ਸੱਭਿਆਚਾਰ ਮੰਤਰਾਲਾ
“ਇੱਥੇ ਦੀ ਊਰਜਾ ਅਤੇ ਉਤਸੁਕਤਾ ਸੱਚਮੁੱਚ ਪ੍ਰੇਰਣਾਦਾਈ ਹੈ”: ਡਾ. ਬ੍ਰਾਇਨ ਗ੍ਰੀਨ (Dr. Brian Greene) ਨੇ ਤਾਜਮਹਿਲ ਦਾ ਦੌਰਾ ਕੀਤਾ
“ਭਾਰਤ ਜ਼ਮੀਨ ‘ਤੇ ਵਧੇਰੇ ਸੁੰਦਰ ਹੈ”: ਨਾਸਾ ਦੇ ਪੁਲਾੜ ਯਾਤਰੀ ਮਾਇਕ ਮੈਸਿਮਿਨੋ (Mike Massimino) ਨੇ ਆਪਣੀ ਯਾਤਰਾ ‘ਦੌਰਾਨ ਕਿਹਾ
Posted On:
02 MAR 2025 9:44AM by PIB Chandigarh
ਡਾ. ਬ੍ਰਾਇਨ ਗ੍ਰੀਨ ਨੇ ਤਾਜਮਹਿਲ ਦੀ ਆਪਣੀ ਯਾਤਰਾ ਦੌਰਾਨ ਕਿਹਾ, “ਭਾਰਤ ਵਿੱਚ ਮੈਂ ਸਾਇੰਸ ਅਤੇ ਇਨੋਵੇਸ਼ਨ ਦੇ ਪ੍ਰਤੀ ਜੋ ਜਨੂੰਨ ਦੇਖਿਆ ਹੈ ਉਹ ਵਿਲੱਖਂਣ ਹੈ। ਇੱਥੇ ਦੇ ਵਿਦਿਆਰਥੀਆਂ ਵਿੱਚ ਊਰਜਾ ਅਤੇ ਉਤਸੁਕਤਾ ਅਸਲ ਵਿੱਚ ਪ੍ਰੇਰਣਾਦਾਈ ਹੈ।” ਸਿੱਖਿਆ ਅਤੇ ਵਿਗਿਆਨਕ ਖੋਜ ਦੇ ਪ੍ਰਤੀ ਭਾਰਤ ਦੇ ਵਿਸ਼ਿਸ਼ਟ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਆਲਮੀ ਪ੍ਰਭਾਵ ਪਾਉਣ ਲਈ ਭਾਰਤੀ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਮਹੱਤਵਅਕਾਂਖਿਆ ‘ਤੇ ਜ਼ੋਰ ਦਿੱਤਾ।

ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਇਕ ਮੈਸਿਮਿਨੋ ਜਿਨ੍ਹਾਂ ਨੇ ਪੁਲਾੜ ਤੋਂ ਭਾਰਤ ਨੂੰ ਦੇਖਿਆ ਹੈ, ਉਨ੍ਹਾਂ ਨੇ ਕਿਹਾ, “ਭਾਰਤ ਜ਼ਮੀਨ ਤੋਂ ਵਧੇਰੇ ਸੁੰਦਰ ਹੈ।” ਭਾਰਤ ਦੀ ਸੁੰਦਰਤਾ ਦੇ ਪ੍ਰਤੀ ਆਪਣੀ ਪ੍ਰਸ਼ੰਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਤਾਜਮਹਿਲ ਦੀ ਅਸਾਧਾਰਣ ਸ਼ਿਲਪਕਲਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀ ਇੰਜੀਨੀਅਰਿੰਗ ਅਤੇ ਡਿਜ਼ਾਈਨ ਦੀ ਸਮ੍ਰਿੱਧ ਵਿਰਾਸਤ ਦਾ ਪ੍ਰਮਾਣ ਦੱਸਿਆ।

ਡਾ. ਬ੍ਰਾਇਨ ਗ੍ਰੀਨ ਅਤੇ ਮਾਇਕ ਮੈਸਿਮਿਨੋ ਮੌਜੂਦਾ ਸਮੇਂ ਭਾਰਤ ਦੀ ਯਾਤਰਾ ‘ਤੇ ਹਨ ਅਤੇ ਦੇਸ਼ ਦੀ ਸਮ੍ਰਿੱਧ ਵਿਗਿਆਨਕ, ਐਜੂਕੇਸ਼ਨਲ ਅਤੇ ਸੱਭਿਆਚਾਰਕ ਵਿਰਾਸਤ ਦਾ ਆਨੰਦ ਲੈ ਰਹੇ ਹਨ। ਆਪਣੀ ਯਾਤਰਾ ਦੇ ਦੌਰਾਨ, ਉਨ੍ਹਾਂ ਨੇ ਪ੍ਰਤਿਸ਼ਠਿਤ ਤਾਜਮਹਿਲ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਸਾਇੰਸ, ਇੰਜੀਨਿਅਰਿੰਗ ਅਤੇ ਕ੍ਰਾਫਟਸਮੈਨਸ਼ਿਪ ਵਿੱਚ ਭਾਰਤ ਦੇ ਵਿਕਾਸ ਦੀ ਸ਼ਲਾਘਾ ਕੀਤੀ।

ਪ੍ਰੋਫੈਸਰ ਬ੍ਰਾਇਨ ਗ੍ਰੀਨ, ਇੱਕ ਪ੍ਰਸਿੱਧ ਸਿਧਾਂਤਕ ਭੌਤਿਕ ਵਿਗਿਆਨੀ, ਲੇਖਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਗਣਿਤ ਅਤੇ ਭੌਤਿਕੀ ਦੇ ਪ੍ਰੋਫੈਸਰ ਹਨ। ਇਨ੍ਹਾਂ ਨੂੰ ਸੁਪਰਸਟ੍ਰਿੰਗ ਸਿਧਾਂਤ ਵਿੱਚ ਇਨ੍ਹਾਂ ਦੇ ਅਦੁੱਤੀ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਮਿਰਰ ਸਮਰੂਪਤਾ (ਸ਼ੀਸ਼ੇ ਦੀ ਸਮਰੂਪਤਾ) ਦੀ ਸਹਿ-ਖੋਜ ਅਤੇ ਸਥਾਨਕ ਟੌਪੋਲੋਜੀ ਵਿੱਚ ਪਰਿਵਰਤਨ ਦੀ ਖੋਜ ਸ਼ਾਮਲ ਹੈ।

ਨਾਸਾ ਦੇ ਦੋ ਪੁਲਾੜ ਮਿਸ਼ਨਾਂ ਦੇ ਤਜ਼ਰਬੇਕਾਰ ਮਾਇਕ ਮੈਸਿਮਿਨੋ ਨੇ ਮੈਸਾਚੁਸੇਟਸ ਇੰਸਟੀਟਿਊਟਸ ਆਫ ਟੈਕਨੋਲੋਜੀ (ਐੱਮਆਈਟੀ) ਤੋਂ ਮਕੈਨਿਕਲ ਇੰਜੀਨੀਅਰਿੰਗ ਵਿੱਚ ਪੀਐੱਚਡੀ ਕੀਤੀ ਹੈ ਅਤੇ ਵਰਤਮਾਨ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਪੁਲਾੜ ਤੋਂ ਟਵੀਟ ਕਰਨ ਵਾਲੇ ਪਹਿਲੇ ਪੁਲਾੜ ਯਾਤਰੀ ਦੇ ਰੂਪ ਵਿੱਚ, ਉਨ੍ਹਾਂ ਨੇ ਪੁਲਾੜ ਦੀ ਖੋਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਖਾਸ ਤੌਰ ‘ਤੇ 2002 ਅਤੇ 2009 ਵਿੱਚ ਹਬਲ ਸਪੇਸ ਟੈਲੀਸਕੋਪ ਸਰਵਿਸਿੰਗ ਮਿਸ਼ਨ ਵਿੱਚ।

ਆਪਣੇ ਪੂਰੇ ਕਰੀਅਰ ਦੇ ਦੌਰਾਨ, ਮੈਸਿਮਿਨੋ ਨੂੰ ਕਈ ਨਾਸਾ ਸਪੇਸ ਫਲਾਈਟ ਮੈਡਲ, ਨਾਸਾ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਮਰੀਕਨ ਐਸਟ੍ਰੋਨੌਟਿਕਲ ਸੋਸਾਇਟੀ ਦੇ ਫਲਾਈਟ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਮੌਜੂਦਾ ਸਮੇਂ ਨਿਊਯਾਰਕ ਸ਼ਹਿਰ ਵਿੱਚ ਇੰਟ੍ਰੈਪਿਡ ਸੀ, ਏਅਰ ਐਂਡ ਸਪੇਸ ਮਿਊਜ਼ੀਅਮ ਵਿੱਚ ਸਪੇਸ ਪ੍ਰੋਗਰਾਮਾਂ ਦੇ ਲਈ ਸੀਨੀਅਰ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ।

ਡਾ. ਗ੍ਰੀਨ ਅਤੇ ਸ਼੍ਰੀ ਮੈਸਿਮਿਨੋ ਦੀ ਤਾਜਮਹਿਲ ਦੀ ਯਾਤਰਾ ਆਲਮੀ ਵਿਗਿਆਨਕ ਭਾਈਚਾਰੇ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਯਾਤਰਾ ਸ਼ਿਲਪਕਲਾ ਵਿੱਚ ਭਾਰਤ ਦੀ ਇਤਿਹਾਸਕ ਉਤਕ੍ਰਿਸ਼ਟਤਾ ਅਤੇ ਵਿਸ਼ਵ ਮੰਚ ‘ਤੇ ਸਾਇੰਸ ਅਤੇ ਇਨੋਵੇਸ਼ਨ ਵਿੱਚ ਇਸ ਦੀ ਤੇਜ਼ੀ ਨਾਲ ਵਧਦੀ ਭੂਮਿਕਾ ਦੇ ਦਰਮਿਆਨ ਇੱਕ ਸੇਤੂ (ਪੁਲ) ਦਾ ਕੰਮ ਕਰੇਗੀ।
*****
ਸੁਨੀਲ ਕੁਮਾਰ ਤਿਵਾਰੀ
pibculture[at]gmail[dot]com
(Release ID: 2107756)
Visitor Counter : 5