ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਈਪੀਆਈਸੀ ਸੰਖਿਆ ਦੁਹਰਾਉਣ ਦਾ ਮਤਲਬ ਡੁਪਲੀਕੇਟ/ਫਰਜੀ ਮਤਦਾਤਾ ਨਹੀਂ ਹੈ
ਦੋ ਵੱਖ-ਵੱਖ ਰਾਜਾਂ/ਸੰਘ ਰਾਜ ਖੇਤਰਾਂ ਦੁਆਰਾ ਸਮਾਨ ਅਲਫਾਨਿਊਮਰਿਕ ਸੀਰੀਜ਼ ਦੀ ਵਰਤੋਂ ਦੇ ਕਾਰਨ ਡੁਪਲੀਕੇਟ ਈਪੀਆਈਸੀ ਨੰਬਰ ਦੇ ਕੁਝ ਮਾਮਲੇ
ਚੋਣ ਕਮਿਸ਼ਨ ਰਜਿਸਟਰਡ ਵੋਟਰਾਂ ਨੂੰ ਵਿਲੱਖਣ ਈਪੀਆਈਸੀ (EPIC) ਨੰਬਰ ਦੀ ਅਲਾਟਮੈਂਟ ਯਕੀਨੀ ਬਣਾਏਗਾ
Posted On:
02 MAR 2025 12:52PM by PIB Chandigarh
ਚੋਣ ਕਮਿਸ਼ਨ ਨੇ ਕੁਝ ਸੋਸ਼ਲ ਮੀਡੀਆ ਪੋਸਟ ਅਤੇ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ, ਜਿਸ ਵਿੱਚ ਦੋ ਵੱਖ-ਵੱਖ ਰਾਜਾਂ ਦੇ ਵੋਟਰਾਂ ਦੇ ਬਰਾਬਰ ਈਪੀਆਈਸੀ ਨੰਬਰ ਹੋਣ ਦੇ ਮੁੱਦੇ ਨੂੰ ਚੁੱਕਿਆ ਗਿਆ ਹੈ। ਇਸ ਸਬੰਧ ਵਿੱਚ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੁਝ ਵੋਟਰਾਂ ਦੇ ਈਪੀਆਈਸੀ ਨੰਬਰ ਬਰਾਬਰ ਹੋ ਸਕਦੇ ਹਨ, ਪਰੰਤੂ ਸਮਾਨ ਈਪੀਆਈਸੀ ਨੰਬਰ ਵਾਲੇ ਵੋਟਰਾਂ ਦੇ ਲਈ ਜਨਸੰਖਿਆ ਸਬੰਧੀ ਵੇਰਵਾ, ਵਿਧਾਨ ਸਭਾ ਚੋਣ ਖੇਤਰ ਅਤੇ ਮਤਦਾਨ ਕੇਂਦਰ ਸਹਿਤ ਹੋਰ ਵੇਰਵੇ ਵੱਖੋ-ਵੱਖਰੇ ਹਨ। ਈਪੀਆਈਸੀ ਨੰਬਰ ਭਾਵੇਂ ਜੋ ਵੀ ਹੋਵੇ, ਕੋਈ ਵੀ ਮਤਦਾਤਾ ਆਪਣੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਪਣੇ ਨਾਲ ਸਬੰਧਿਤ ਚੋਣ ਖੇਤਰ ਵਿੱਚ ਆਪਣੇ ਨਿਰਧਾਰਿਤ ਮਤਦਾਨ ਕੇਂਦਰ ‘ਤੇ ਵੋਟ ਪਾ ਸਕਦਾ ਹੈ, ਜਿੱਥੇ ਉਸ ਦਾ ਨਾਮ ਵੋਟ ਸੂਚੀ ਵਿੱਚ ਦਰਜ ਹੈ ਅਤੇ ਕਿਤੇ ਹੋਰ ਨਹੀਂ।
ਵੱਖ-ਵੱਖ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਕੁਝ ਵੋਟਰਾਂ ਨੂੰ ਬਰਾਬਰ ਈਪੀਆਈਸੀ ਨੰਬਰ/ਸੀਰੀਜ਼ ਦੀ ਅਲਾਟਮੈਂਟ ਸਾਰੇ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੀ ਵੋਟਰ ਸੂਚੀ ਡੇਟਾਬੇਸ ਨੂੰ ਈਆਰਓਐੱਨਈਟੀ ਪਲੈਟਫਾਰਮ ‘ਤੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਅਪਣਾਈ ਗਈ ਵਿਕੇਂਦ੍ਰੀਕ੍ਰਿਤ ਅਤੇ ਮੈਨੂਅਲ ਪ੍ਰਣਾਲੀ ਦੇ ਕਾਰਨ ਹੋਇਆ। ਇਸ ਦੇ ਸਿੱਟੇ ਵਜੋਂ ਕੁਝ ਰਾਜ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓ ਦਫ਼ਤਰਾਂ ਨੇ ਇੱਕ ਹੀ ਈਪੀਆਈਸੀ ਅਲਫਾਨਿਊਮਰਿਕ ਸੀਰੀਜ਼ ਦੀ ਵਰਤੋਂ ਕੀਤੀ ਅਤੇ ਵੱਖ-ਵੱਖ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਵਿਧਾਨ ਸਭਾ ਦੇ ਖੇਤਰਾਂ ਵਿੱਚ ਵੋਟਰਾਂ ਨੂੰ ਡੁਪਲੀਕੇਟ ਈਪੀਆਈਸੀ ਸੰਖਿਆ ਵੰਡੇ ਜਾਣ ਦੀ ਸੰਭਾਵਨਾ ਬਣੀ ਰਹੀ।
ਹਾਲਾਂਕਿ, ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ, ਕਮਿਸ਼ਨ ਨੇ ਰਜਿਸਟਰਡ ਵੋਟਰਾਂ ਨੂੰ ਵਿਲੱਖਣ ਈਪੀਆਈਸੀ ਨੰਬਰ ਅਲਾਟ ਕਰਨ ਦਾ ਫੈਸਲਾ ਲਿਆ ਹੈ। ਡੁਪਲੀਕੇਟ ਈਪੀਆਈਸੀ ਨੰਬਰ ਦੇ ਕਿਸੇ ਵੀ ਮਾਮਲੇ ਨੂੰ ਇੱਕ ਵਿਲੱਖਣ ਈਪੀਆਈਸੀ ਨੰਬਰ ਅਲਾਟ ਕਰਕੇ ਠੀਕ ਕੀਤਾ ਜਾਵੇਗਾ। ਇਸ ਪ੍ਰਕਿਰਿਆ ਦੀ ਸਹਾਇਤਾ ਦੇ ਲਈ ਈਆਰਓਐੱਨਈਟੀ 2.0 ਪਲੈਟਫਾਰਮ ਨੂੰ ਅਪਡੇਟ ਕੀਤਾ ਜਾਵੇਗਾ।
**********
ਪੀਕੇ/ਜੀਡੀਐੱਚ/ਆਰਪੀ
(Release ID: 2107753)
Visitor Counter : 5