ਵਿੱਤ ਮੰਤਰਾਲਾ
ਸਰਗਰਮ ਕਿਸਾਨ ਕ੍ਰੈਡਿਟ ਕਾਰਡ (KCC) ਦੀ ਰਾਸ਼ੀ ₹10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ, ਜਿਸ ਨਾਲ 7.72 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ
ਕੇਂਦਰੀ ਬਜਟ 2025-26 ਵਿੱਚ ਸੋਧੀ ਹੋਈ ਵਿਆਜ ਸਹਾਇਤਾ ਯੋਜਨਾ ਦੇ ਤਹਿਤ ਲੋਨ ਦੀ ਸੀਮਾ ਨੂੰ ₹3 ਲੱਖ ਤੋਂ ਵਧਾ ਕੇ ₹5 ਲੱਖ ਕਰ ਦਿੱਤੀ ਗਈ
Posted On:
25 FEB 2025 8:01PM by PIB Chandigarh
ਸਰਗਰਮ ਕਿਸਾਨ ਕ੍ਰੈਡਿਟ ਕਾਰਡ (KCC) ਖਾਤਿਆਂ ਵਿੱਚ ਰਾਸ਼ੀ ਮਾਰਚ 2014 ਵਿੱਚ ₹4.26 ਲੱਖ ਕਰੋੜ ਤੋਂ ਦੁੱਗਣੀ ਤੋਂ ਵੱਧ ਹੋ ਕੇ ਦਸੰਬਰ 2024 ਵਿੱਚ ₹10.05 ਲੱਖ ਕਰੋੜ ਹੋ ਗਈ। ਇਹ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੇ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਿਫਾਇਤੀ ਕਾਰਜਸ਼ੀਲ ਪੂੰਜੀ ਲੋਨ ਦੀ ਮਾਤਰਾ ਵਿੱਚ ਸ਼ਾਨਦਾਰ ਵਾਧੇ ਦਾ ਸੰਕੇਤ ਦਿੱਤਾ ਹੈ। ਇਹ ਖੇਤੀਬਾੜੀ ਵਿੱਚ ਕ੍ਰੈਡਿਟ ਵਿੱਚ ਵਾਧਾ ਹੋਣ ਅਤੇ ਗੈਰ-ਸੰਸਥਾਗਤ ਕ੍ਰੈਡਿਟ ‘ਤੇ ਨਿਰਭਰਤਾ ਵਿੱਚ ਕਮੀ ਨੂੰ ਪ੍ਰਤੀਬਿੰਬਤ ਕਰਦਾ ਹੈ।
ਕਿਸਾਨ ਕ੍ਰੈਡਿਟ ਕਾਰਡ (KCC) ਇੱਕ ਬੈਂਕਿੰਗ ਉਤਪਾਦ ਹੈ ਜੋ ਕਿਸਾਨਾਂ ਨੂੰ ਬੀਜ, ਖਾਦ ਅਤੇ ਕੀਟਨਾਸ਼ਕਾਂ ਵਰਗੀਆਂ ਖੇਤੀਬਾੜੀ ਵਸਤੂਆਂ ਖਰੀਦਣ ਦੇ ਨਾਲ-ਨਾਲ ਫਸਲ ਉਤਪਾਦਨ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਨਾਲ ਸਬੰਧਿਤ ਨਕਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੇਂ ਸਿਰ ਅਤੇ ਕਿਫਾਇਤੀ ਕ੍ਰੈਡਿਟ ਪ੍ਰਦਾਨ ਕਰਦਾ ਹੈ। 2019 ਵਿੱਚ, ਕੇਸੀਸੀ ਯੋਜਨਾ ਨੂੰ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਨਾਲ ਜੁੜੀਆਂ ਗਤੀਵਿਧੀਆਂ ਦੀਆਂ ਕਾਰਜਸ਼ੀਲ ਪੂੰਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸਤ੍ਰਿਤ ਕੀਤਾ ਗਿਆ ਸੀ।
ਭਾਰਤ ਸਰਕਾਰ, ਸੋਧੀ ਹੋਈ ਵਿਆਜ ਸਬਸਿਡੀ ਸਕੀਮ (MISS) ਦੇ ਤਹਿਤ, ਕੇਸੀਸੀ ਰਾਹੀਂ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਖੇਤੀਬਾੜੀ ਲੋਨ ਨੂੰ 7% ਪ੍ਰਤੀ ਸਾਲ ਦੀ ਰਿਆਇਤੀ ਵਿਆਜ ਦਰ 'ਤੇ ਪ੍ਰਦਾਨ ਕਰਨ ਲਈ ਬੈਂਕਾਂ ਨੂੰ 1.5% ਦੀ ਵਿਆਜ ਸਬਸਿਡੀ ਪ੍ਰਦਾਨ ਕਰਦੀ ਹੈ। ਸਮੇਂ ਸਿਰ ਲੋਨ ਦੀ ਅਦਾਇਗੀ ਕਰਨ 'ਤੇ ਕਿਸਾਨਾਂ ਨੂੰ 3% ਦਾ ਵਾਧੂ ਤੁਰੰਤ ਮੁੜ ਅਦਾਇਗੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਜੋ ਕਿਸਾਨਾਂ ਲਈ ਵਿਆਜ ਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਕੇ 4% ਤੱਕ ਕਰ ਦਿੰਦਾ ਹੈ। ₹2 ਲੱਖ ਤੱਕ ਦੇ ਲੋਨ ਕੋਲੇਟ੍ਰਲ-ਫ੍ਰੀ ਅਧਾਰ ‘ਤੇ ਦਿੱਤੇ ਜਾਂਦੇ ਹਨ, ਜਿਸ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਲਈ ਕ੍ਰੈਡਿਟ ਦੀ ਪਹੁੰਚ ਬਿਨਾ ਪਰੇਸ਼ਾਨੀ ਦੇ ਸੁਨਿਸ਼ਚਿਤ ਹੁੰਦੀ ਹੈ।
ਵਿੱਤ ਮੰਤਰੀ ਨੇ ਬਜਟ ਭਾਸ਼ਣ 2025-26 ਵਿੱਚ ਸੰਸ਼ੋਧਿਤ ਵਿਆਜ ਛੂਟ ਯੋਜਨਾ ਦੇ ਤਹਿਤ ਲੋਨ ਦੀ ਸੀਮਾ ਨੂੰ ₹3 ਲੱਖ ਤੋਂ ਵਧਾ ਕੇ ₹5 ਲੱਖ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਹੋਰ ਲਾਭ ਹੋਵੇਗਾ।
31.12.2024 ਤੱਕ, 7.72 ਕਰੋੜ ਕਿਸਾਨਾਂ ਨੂੰ ਲਾਭ ਪ੍ਰਦਾਨ ਕਰਨ ਵਾਲੇ ਸਰਗਰਮ ਕੇਸੀਸੀ ਦੇ ਤਹਿਤ ਕੁੱਲ 10.05 ਲੱਖ ਕਰੋੜ ਰੁਪਏ ਦਿੱਤੇ ਗਏ ਹਨ।
****
ਐੱਨਬੀ/ਏਡੀ
(Release ID: 2106433)
Visitor Counter : 47