ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਨੇ ਕੋਚਿੰਗ ਸੈਂਟਰਾਂ ਤੋਂ ਰਿਫੰਡ ਰਾਹੀਂ ਸਿੱਖਿਆ ਖੇਤਰ ਵਿੱਚ ਉਮੀਦਵਾਰਾਂ ਅਤੇ ਵਿਦਿਆਰਥੀਆਂ ਲਈ 1.56 ਕਰੋੜ ਰੁਪਏ ਦੀ ਰਾਹਤ ਹਾਸਲ ਕੀਤੀ
Posted On:
22 FEB 2025 1:55PM by PIB Chandigarh
-ਸਿਵਲ ਸੇਵਾਵਾਂ, ਇੰਜੀਨੀਅਰਿੰਗ ਕੋਰਸਾਂ ਅਤੇ ਹੋਰ ਪ੍ਰੋਗਰਾਮਾਂ ਦੇ 600 ਤੋਂ ਵੱਧ ਉਮੀਦਵਾਰਾਂ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਉਪਭੋਗਤਾ ਹੈਲਪਲਾਈਨ (ਐੱਨਸੀਐੱਚ) ਰਾਹੀਂ ਸ਼ਿਕਾਇਤਾਂ ਦਰਜ ਕਰਕੇ ਕੋਚਿੰਗ ਸੈਂਟਰਾਂ ਤੋਂ ਸਫਲਤਾਪੂਰਵਕ ਰਿਫੰਡ ਦਾ ਦਾਅਵਾ ਕੀਤਾ ਹੈ।
ਉਪਭੋਗਤਾ ਮਾਮਲੇ ਵਿਭਾਗ (ਡੀਓਸੀਏ) ਨੇ ਕੋਚਿੰਗ ਸੈਂਟਰਾਂ ਨੂੰ ਵਿਦਿਆਰਥੀ-ਕੇਂਦ੍ਰਿਤ ਪਹੁੰਚ ਅਪਣਾਉਣ ਅਤੇ ਉਮੀਦਵਾਰਾਂ ਅਤੇ ਵਿਦਿਆਰਥੀਆਂ ਦੇ ਰਿਫੰਡ ਦਾਅਵਿਆਂ ਨੂੰ ਰੱਦ ਕਰਨ ਦੇ ਅਨੁਚਿਤ ਵਿਵਹਾਰ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
|
ਭਾਰਤ ਸਰਕਾਰ ਦੇ ਖਪਤਕਾਰ ਮਾਮਲੇ ਵਿਭਾਗ (ਡੀਓਸੀਏ) ਨੇ ਸਿੱਖਿਆ ਖੇਤਰ ਦੇ 600 ਤੋਂ ਵੱਧ ਉਮੀਦਵਾਰਾਂ ਅਤੇ ਵਿਦਿਆਰਥੀਆਂ ਲਈ 1.56 ਕਰੋੜ ਰੁਪਏ ਦੀ ਰਕਮ ਦਾ ਰਿਫੰਡ ਸਫਲਤਾਪੂਰਵਕ ਸੁਨਿਸ਼ਚਿਤ ਕੀਤਾ ਹੈ । ਸਿਵਲ ਸੇਵਾਵਾਂ , ਇੰਜੀਨੀਅਰਿੰਗ ਕੋਰਸਾਂ ਅਤੇ ਹੋਰ ਪ੍ਰੋਗਰਾਮਾਂ ਲਈ ਕੋਚਿੰਗ ਸੈਂਟਰਾਂ ਵਿੱਚ ਦਾਖਲਾ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਕੋਚਿੰਗ ਸੰਸਥਾਵਾਂ ਦੁਆਰਾ ਨਿਰਧਾਰਿਤ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਦੇ ਬਾਵਜੂਦ ਰਿਫੰਡ ਦੇ ਅਧਿਕਾਰ ਯੁਕਤ ਰਿਫੰਡ ਲਈ ਮਨਾ ਕਰ ਦਿੱਤਾ ਗਿਆ ਸੀ।
ਇਹ ਰਾਹਤ ਵਿਦਿਆਰਥੀਆਂ ਦੁਆਰਾ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ(ਐੱਨਸੀਐੱਚ) ਰਾਹੀਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਰਾਹੀਂ ਸੰਭਵ ਹੋਈ , ਜਿਸ ਨਾਲ ਵਿਵਾਦ ਨਿਪਟਾਰੇ ਲਈ ਇੱਕ ਸੁਚਾਰੂ ਪ੍ਰਕਿਰਿਆ ਦੀ ਸੁਵਿਧਾ ਮਿਲੀ। ਵਿਭਾਗ ਦੁਆਰਾ ਕੀਤੀ ਗਈ ਤੁਰੰਤ ਕਾਰਵਾਈ ਨਾਲ ਵਿਦਿਆਰਥੀਆਂ ਨੂੰ ਅਧੂਰੀਆਂ ਸੇਵਾਵਾਂ , ਦੇਰੀ ਨਾਲ ਹੋਣ ਵਾਲੀਆਂ ਕਲਾਸਾਂ ਜਾਂ ਰੱਦ ਕੀਤੇ ਗਏ ਕੋਰਸਾਂ ਲਈ ਮੁਆਵਜ਼ਾ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ , ਜਿਸ ਨਾਲ ਇਹ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਨੂੰ ਅਨੁਚਿਤ ਵਪਾਰਕ ਪ੍ਰਥਾਵਾਂ ਦਾ ਵਿੱਤੀ ਬੋਝ ਨਾ ਚੁੱਕਣਾ ਪਵੇ।
ਉਪਭੋਗਤਾ ਮਾਮਲੇ ਵਿਭਾਗ ਨੇ ਆਪਣੇ ਨਿਰਣਾਇਕ ਨਿਰਦੇਸ਼ ਵਿੱਚ ਸਾਰੇ ਕੋਚਿੰਗ ਸੈਂਟਰਾਂ ਨੂੰ ਵਿਦਿਆਰਥੀ-ਕੇਂਦ੍ਰਿਤ ਪਹੁੰਚ ਅਪਣਾਉਣ ਦਾ ਨਿਰਦੇਸ਼ ਦਿੱਤਾ ਹੈ , ਜਿਸ ਵਿੱਚ ਵਿਦਿਆਰਥੀਆਂ ਦੇ ਵਿੱਤੀ ਹਿੱਤਾਂ ਦੀ ਰੱਖਿਆ ਲਈ ਸਪਸ਼ਟ , ਪਾਰਦਰਸ਼ੀ ਰਿਫੰਡ ਨੀਤੀਆਂ ਨੂੰ ਲਾਜ਼ਮੀ ਬਣਾਇਆ ਗਿਆ ਹੈ । ਵਿਭਾਗ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਾਇਜ਼ ਰਿਫੰਡ ਦਾਅਵਿਆਂ ਨੂੰ ਰੱਦ ਕਰਨ ਦੀ ਅਨਿਆਂਪੂਰਣ ਪ੍ਰਥਾ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ , ਨਾਲ ਹੀ ਵਿਦਿਅਕ ਸੰਸਥਾਵਾਂ ਨੂੰ ਖਪਤਕਾਰ ਅਧਿਕਾਰਾਂ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਉਪਭੋਗਤਾ ਮਾਮਲੇ ਵਿਭਾਗ ਨੇ ਆਪਣੇ ਸਰਗਰਮ ਯਤਨਾਂ ਰਾਹੀਂ ਸ਼ਿਕਾਇਤ ਨਿਵਾਰਣ ਵਿਧੀ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖਪਤਕਾਰ ਅਧਿਕਾਰਾਂ ਬਾਰੇ ਸਿੱਖਿਅਤ ਕਰਨ ਅਤੇ ਅਨੁਚਿਤ ਵਿਵਹਾਰਾਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਵੀ ਪ੍ਰਤੀਬੱਧਤਾ ਵਿਅਕਤ ਕੀਤੀ ਹੈ।
ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਵਿਦਿਆਰਥੀਆਂ ਅਤੇ ਨਿਆਂ ਦੀ ਮੰਗ ਕਰਨ ਵਾਲੇ ਇਛੁੱਕ ਲੋਕਾਂ ਨੂੰ ਸਸ਼ਕਤ ਬਣਾਉਣ ਵਿੱਚ ਇੱਕ ਮਹੱਤਵਪੂਰਨ ਸੰਸਾਧਨ ਸਾਬਤ ਹੋਈ ਹੈ। ਕਈ ਵਿਦਿਆਰਥੀਆਂ ਨੇ ਆਪਣੇ ਸਕਾਰਾਤਮਕ ਅਨੁਭਵ ਸਾਂਝੇ ਕੀਤੇ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਐੱਨਸੀਐੱਚ ਨੇ ਉਨ੍ਹਾਂ ਨੂੰ ਰਿਫੰਡ ਦਾਅਵਿਆਂ ਦੀਆਂ ਗੁੰਝਲਾਂ ਨੂੰ ਦੂਰ ਕਰਨ ਵਿੱਚ ਅਤੇ ਸਮੇਂ ‘ਤੇ ਸਮਾਧਾਨ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ।
ਇਸ ਪਲੈਟਫਾਰਮ ਰਾਹੀਂ , ਵਿਅਕਤੀ ਬਿਨਾ ਕਿਸੇ ਲੰਬੀ ਕਾਨੂੰਨੀ ਲੜਾਈ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਮਰੱਥ ਸਨ , ਜਿਸ ਨਾਲ ਸਮੇਂ ਅਤੇ ਊਰਜਾ ਦੀ ਬਚਤ ਹੋਈ ਅਤੇ ਨਿਰਪੱਖ ਨਤੀਜੇ ਸੁਨਿਸ਼ਚਿਤ ਹੋਏ। ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਪੜਾਅ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ , ਐੱਨਸੀਐੱਚ ਨੇ ਵਿਵਾਦਾਂ ਨੂੰ ਵਧਣ ਤੋਂ ਰੋਕਣ ਵਿੱਚ ਮਦਦ ਕੀਤੀ ਹੈ , ਜਿਸ ਨਾਲ ਰਸਮੀ ਕਾਨੂੰਨੀ ਕਾਰਵਾਈਆਂ ਲਈ ਇੱਕ ਪ੍ਰਭਾਵਸ਼ਾਲੀ ਅਤੇ ਪਹੁੰਚਯੋਗ ਵਿਕਲਪ ਉਪਲਬਧ ਹੋਇਆ ਹੈ। ਇਹ ਸੇਵਾ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਸਾਬਤ ਹੋਈ ਹੈ , ਜਿਨ੍ਹਾਂ ਦੇ ਕੋਲ ਹੁਣ ਆਪਣੇ ਹਿੱਤਾਂ ਦੀ ਰੱਖਿਆ ਕਰਨ ਦਾ ਇੱਕ ਭਰੋਸੇਯੋਗ ਰਸਤਾ ਹੈ।
ਇਸ ਪਹਿਲਕਦਮੀ ਦੇ ਤਹਿਤ , ਉਪਭੋਗਤਾ ਮਾਮਲੇ ਵਿਭਾਗ ਲਗਾਤਾਰ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨਾ ਜਾਰੀ ਰੱਖਦਾ ਹੈ ਅਤੇ ਅਜਿਹੇ ਹੀ ਮੁੱਦਿਆਂ ਦਾ ਸਾਹਮਣਾ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਜਲਦੀ ਹੱਲ ਲਈ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਪਲੈਟਫਾਰਮ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦਾ ਹੈ। ਵਿਭਾਗ ਕੋਚਿੰਗ ਸੈਂਟਰਾਂ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਤਾਕਿ ਪਾਰਦਰਸ਼ਿਤਾ , ਜਵਾਬਦੇਹੀ ਅਤੇ ਵਿਦਿਆਰਥੀ-ਅਨੁਕੂਲ ਪਹੁੰਚ ਸੁਨਿਸ਼ਚਿਤ ਹੋ ਸਕੇ।
ਸ਼ਿਕਾਇਤ ਨਿਵਾਰਣ ਵਿਧੀ ਵਿੱਚ ਸਕਾਰਾਤਮਕ ਨਤੀਜੇ
-
ਇੱਕ ਖਪਤਕਾਰ ਨੇ ਨਿਰਵਿਘਨ ਅਧਿਐਨ ਲਈ ਹੋਸਟਲ ਵਿੱਚ ਰਿਹਾਇਸ਼ ਲਈ ਸੀ , ਲੇਕਿਨ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਕਈ ਕਮੀਆਂ ਪਾਈਆਂ ਗਈਆਂ , ਜੋ ਸਪਸ਼ਟ ਤੌਰ 'ਤੇ ਨੀਤੀ ਦੀ ਉਲੰਘਣਾ ਕਰਦੀਆਂ ਹਨ ਅਤੇ ਇੱਕ ਅਨੁਚਿਤ ਵਪਾਰਕ ਵਿਵਹਾਰ ਦਾ ਗਠਨ ਕਰਦੀਆਂ ਹਨ। ਨੈਸ਼ਨਲ ਕੰਜ਼ਿਊਮਰ ਹੈਲਪਲਾਈਨਦੀ ਦਖਲਅੰਦਾਜ਼ੀ ਨਾਲ , ਖਪਤਕਾਰ ਨੂੰ ਸਫਲਤਾਪੂਰਵਕ ਰਿਫੰਡ ਪ੍ਰਾਪਤ ਹੋਇਆ। ਖਪਤਕਾਰ ਨੇ ਨਤੀਜੇ ਦੀ ਸਮੀਖਿਆ ਕਰਦੇ ਹੋਏ ਕਿਹਾ , " ਕੰਪਨੀ ਦੁਆਰਾ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਅਤੇ ਕੰਪਨੀ ਦੁਆਰਾ ਉਚਿਤ ਸਮਾਧਾਨ ਦਿੱਤਾ ਗਿਆ ।" ਚੇਨਈ , ਤਮਿਲ ਨਾਡੂ
-
ਕੰਪਨੀ ਦੇ ਇਸ ਦਾਅਵੇ ਨਾਲ ਦਬਾਅ ਵਿੱਚ ਆ ਕੇ ਸਿਰਫ਼ ਕੁਝ ਸੀਟਾਂ ਬਚੀਆਂ ਹਨ, ਇੱਕ ਖਪਤਕਾਰ ਨੇ ਇੱਕ ਮਨੋਵਿਗਿਆਨ ਵਰਕਸ਼ਾਪ ਵਿੱਚ ਦਾਖਲਾ ਲਿਆ। ਭੁਗਤਾਨ ਕਰਨ ਤੋਂ ਬਾਅਦ , ਖਪਤਕਾਰ ਨੂੰ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਰਿਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਹਾਲਾਂਕਿ , ਨੈਸ਼ਨਲ ਕੰਜ਼ਿਊਮਰ ਹੈਲਪਲਾਈਨ(ਐੱਨਸੀਐੱਚ) ਦੀ ਦਖਲਅੰਦਾਜ਼ੀ ਤੋਂ ਬਾਅਦ , ਖਪਤਕਾਰ ਦਾ ਰਿਫੰਡ ਸਫਲਤਾਪੂਰਵਕ ਹੋ ਗਿਆ। ਉਪਭੋਗਤਾ ਨੇ ਆਪਣਾ ਫੀਡਬੈਕ ਸਾਂਝਾ ਕਰਦੇ ਹੋਏ ਕਿਹਾ, " ਕੰਪਨੀ ਨੇ ਪੂਰੀ ਰਕਮ ਵਾਪਸ ਕਰ ਦਿੱਤੀ ਹੈ ।" – ਰਾਜਕੋਟ , ਗੁਜਰਾਤ
-
ਇੱਕ ਜੂਨੀਅਰ ਐਗਜ਼ੀਕਿਉਟਿਵ ਇੰਜੀਨੀਅਰ ਅਹੁਦੇ ਦੇ ਉਮੀਦਵਾਰ ਨੇ ਇੱਕ ਕੋਰਸ ਖਰੀਦਿਆ , ਪਰ ਸੰਸਥਾ ਨੇ ਉਪਭੋਗਤਾ ਦੁਆਰਾ ਖਪਤਕਾਰ ਨੇ ਭੁਗਤਾਨ ਦਾ ਪ੍ਰਮਾਣ ਪੇਸ਼ ਕਰਨ ਦੇ ਬਾਵਜੂਦ ਖਰੀਦ ਤੋਂ ਇਨਕਾਰ ਕਰ ਦਿੱਤਾ। ਉਪਭੋਗਤਾ ਨੂੰ ਅਣਉਚਿਤ ਵਪਾਰਕ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ(ਐੱਨਸੀਐੱਚ) ਵਿੱਚ ਸ਼ਿਕਾਇਤ ਦਰਜ ਕਰਵਾਈ। ਐੱਨਸੀਐੱਚ ਦੀ ਦਖਲਅੰਦਾਜ਼ੀ ਨਾਲ, ਰਿਫੰਡ ਸਫਲਤਾਪੂਰਵਕ ਸੰਸਾਧਿਤ ਕੀਤਾ ਗਿਆ, ਅਤੇ ਉਪਭੋਗਤਾ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ , " ਰਿਫੰਡ ਪ੍ਰਾਪਤ ਹੋਇਆ , ਧੰਨਵਾਦ ।" - ਜਮਸ਼ੇਦਪੁਰ , ਝਾਰਖੰਡ
-
ਇੱਕ ਉਪਭੋਗਤਾ ਨੇ ਇੱਕ ਕੈਂਪਸ ਜੁਆਇਨ ਕੀਤਾ,ਲੇਕਿਨ ਵਾਅਦਾ ਕੀਤੀਆਂ ਗਈਆਂ ਨੀਤੀਆਂ ਦੇ ਅਨੁਸਾਰ ਸੇਵਾਵਾਂ ਨਾ ਮਿਲਣ ਦੇ ਕਾਰਨ ਉਸ ਨੂੰ ਛੱਡ ਦੇਣਾ ਪਵੇ। ਜਦੋਂ ਸੰਸਥਾ ਨੇ ਰਿਫੰਡ ਦੇਣ ਤੋਂ ਇਨਕਾਰ ਕਰ ਦਿੱਤਾ , ਤਾਂ ਉਪਭੋਗਤਾ ਨੇ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ(ਐੱਨਸੀਐੱਚ) ਨਾਲ ਸੰਪਰਕ ਕੀਤਾ , ਜਿਸ ਨੇ ਸਫਲਤਾਪੂਰਵਕ ਰਿਫੰਡ ਦੀ ਸੁਵਿਧਾ ਪ੍ਰਦਾਨ ਕੀਤੀ। ਉਪਭੋਗਤਾ ਨੇ ਆਪਣਾ ਸਕਾਰਾਤਮਕ ਅਨੁਭਵ ਸਾਂਝਾ ਕਰਦੇ ਹੋਏ ਕਿਹਾ , “ ਧੰਨਵਾਦ...ਮੈਨੂੰ ਉਪਭੋਗਤਾ ਪੋਰਟਲ ਦੀ ਮਦਦ ਨਾਲ ਸੰਸਥਾਨ ਤੋਂ ਰਿਫੰਡ ਮਿਲਿਆ , ਉਪਭੋਗਤਾਵਾਂ ਦੀ ਮਦਦ ਲਈ ਸਰਕਾਰ ਵੱਲੋਂ ਸਭ ਤੋਂ ਪ੍ਰਭਾਵਸ਼ਾਲੀ ਪਹਿਲ । ” – ਵੇਲੋਰ , ਤਮਿਲ ਨਾਡੂ
|
-
|
-
|
-
|
-
|
-
ਇੱਕ ਵਿਦਿਆਰਥੀ ਨੇ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ ( ਗੇਟ) ਕੋਰਸ ਵਿੱਚ ਦਾਖਲਾ ਲਿਆ ਅਤੇ ਉਸ ਨੂੰ 15 ਦਿਨਾਂ ਦੇ ਅੰਦਰ ਪੂਰਾ ਰਿਫੰਡ ਦੇਣ ਦਾ ਵਾਅਦਾ ਕੀਤਾ ਗਿਆ । ਲੇਕਿਨ, ਸੰਸਥਾਨ ਨੇ ਰਿਫੰਡ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ। ਨੈਸ਼ਨਲ ਕੰਜ਼ਿਊਮਰ ਹੈਲਪਲਾਈਨ (ਐੱਨਸੀਐੱਚ) 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ , ਸਿਰਫ 4 ਦਿਨਾਂ ਦੇ ਅੰਦਰ ਰਿਫੰਡ ਦੀ ਸੁਵਿਧਾ ਸਫਲਤਾਪੂਰਵਕ ਮਿਲ ਗਈ । ਵਿਦਿਆਰਥੀ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ, ਕਿਹਾ , “ 20/10/2023 ਨੂੰ ਰਿਫੰਡ ਮਿਲਿਆ ।” - ਕੋਟਾ , ਰਾਜਸਥਾਨ
-
ਇੱਕ ਉਪਭੋਗਤਾ ਨੇ ਆਪਣੀ ਬੇਟੀ ਨੂੰ 14 ਦਿਨਾਂ ਦੀ ਨਿਗਰਾਨੀ ਮਿਆਦ ਦੇ ਨਾਲ 5ਵੀਂ ਤੋਂ 7ਵੀਂ ਕਲਾਸ ਤੱਕ ਦੇ ਕੋਰਸ ਵਿੱਚ ਦਾਖਲ ਕਰਵਾਇਆ। ਹਾਲਾਂਕਿ , ਕੋਰਸ ਉਮੀਦਾਂ 'ਤੇ ਅਨੁਰਾਪ ਨਹੀਂ ਸੀ , ਅਤੇ ਜਦੋਂ ਉਪਭੋਗਤਾ ਨੇ ਰਿਫੰਡ ਦੀ ਮੰਗ ਕੀਤੀ , ਤਾਂ ਸੰਸਥਾਨ ਨੇ ਬੇਨਤੀ ਨੂੰ ਰੱਦ ਕਰ ਦਿੱਤਾ। ਨੈਸ਼ਨਲ ਕੰਜ਼ਿਊਮਰ ਹੈਲਪਲਾਈਨ(ਐੱਨਸੀਐੱਚ) ਨਾਲ ਸੰਪਰਕ ਕਰਨ ਤੋਂ ਬਾਅਦ , ਰਿਫੰਡ ਸਫਲਤਾਪੂਰਵਕ ਪ੍ਰਦਾਨ ਕੀਤਾ ਗਿਆ। ਉਪਭੋਗਤਾ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ , " ਸਭ ਕੁਝ ਲਈ ਧੰਨਵਾਦ ।" – ਕੋਰਬਾ , ਛੱਤੀਸਗੜ੍ਹ
-
ਇੱਕ ਉਪਭੋਗਤਾ ਨੇ ਸਿਵਿਲ ਸੇਵਾਵਾਂ ਕੋਰਸ ਲਈ ਦਾਖਲਾ ਲਿਆ , ਲੇਕਿਨ ਅਟੱਲ ਹਾਲਾਤਾਂ ਦੇ ਕਾਰਨ , ਉਸ ਨੇ ਭੁਗਤਾਨ ਕੀਤੀ ਫੀਸ ਦੀ ਵਾਪਸ ਕਰਨ ਦੀ ਬੇਨਤੀ ਕੀਤੀ। ਕੋਚਿੰਗ ਸੰਸਥਾਨ ਨੇ ਸ਼ੁਰੂ ਵਿੱਚ ਬੇਨਤੀ ਨੂੰ ਰੱਦ ਕਰ ਦਿੱਤਾ। ਹਾਲਾਂਕਿ , ਨੈਸ਼ਨਲ ਕੰਜ਼ਿਊਮਰ ਹੈਲਪਲਾਈਨ(ਐੱਨਸੀਐੱਚ) ਦੀ ਦਖਲਅੰਦਾਜ਼ੀ ਨਾਲ , ਰਿਫੰਡ ਸਫਲਤਾਪੂਰਵਕ ਪਹੁੰਚਯੋਗ ਹੋ ਗਿਆ। ਉਪਭੋਗਤਾ ਨੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ , " ਸਮੱਸਿਆ ਸਫਲਤਾਪੂਰਵਕ ਸਮਾਧਾਨ ਹੋ ਗਿਆ ।" – ਔਰੰਗਾਬਾਦ , ਮਹਾਰਾਸ਼ਟਰ
|
************
ਅਭਿਸ਼ੇਕ ਦਿਆਲ/ਨਿਹੀ ਸ਼ਰਮਾ
(Release ID: 2105711)