ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਦੇਸ਼ ਭਰ ਦੇ ਸਿਵਿਲ ਸੇਵਕਾਂ ਦੁਆਰਾ ਕੀਤੇ ਗਏ ਮਿਸਾਲੀ ਕਾਰਜਾਂ ਨੂੰ ਵਿਸ਼ੇਸ਼ ਪਛਾਣ ਦੇਣ, ਮਾਨਤਾ ਦੇਣ ਅਤੇ ਪੁਰਸਕਾਰ ਦੇਣ ਲਈ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ-2024


ਪ੍ਰਧਾਨ ਮੰਤਰੀ ਪੁਰਸਕਾਰ-2024 ਲਈ 1588 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ

710 ਜ਼ਿਲ੍ਹਿਆਂ, ਜੋ ਕਿ ਕੁੱਲ ਜ਼ਿਲ੍ਹਿਆਂ ਦਾ 92% ਹੈ, ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨਮੰਤਰੀ ਪੁਰਸਕਾਰ - 2024 ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ

Posted On: 22 FEB 2025 11:11AM by PIB Chandigarh

ਭਾਰਤ ਸਰਕਾਰ ਨੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ-2024 ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ ਭਰ ਦੇ ਸਿਵਲ ਸੇਵਕਾਂ ਦੁਆਰਾ ਕੀਤੇ ਗਏ ਮਿਸਾਲੀ ਕੰਮ ਨੂੰ ਵਿਸ਼ੇਸ਼ ਪਛਾਣ ਦੇਣ, ਮਾਨਤਾ ਦੇਣ ਅਤੇ ਪੁਰਸਕਾਰ ਦੇਣ ਲਈ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਵਰ੍ਹੇ 2024 ਦੇ ਲਈ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੀ ਯੋਜਨਾ ਦਾ ਉਦੇਸ਼ ਤਿੰਨ ਸ਼੍ਰੇਣੀਆਂ ਵਿੱਚ ਸਿਵਲ ਸੇਵਕਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ:

ਸ਼੍ਰੇਣੀ 1: 11 ਪ੍ਰਾਥਮਿਕਤਾ ਵਾਲੇ ਖੇਤਰ ਪ੍ਰੋਗਰਾਮਾਂ ਅਧੀਨ ਜ਼ਿਲ੍ਹਿਆਂ ਦਾ ਸਮੁੱਚਾ ਵਿਕਾਸ। ਇਸ ਸ਼੍ਰੇਣੀ ਤਹਿਤ 5 ਪੁਰਸਕਾਰ ਹੋਣਗੇ।

ਸ਼੍ਰੇਣੀ 2: ਖਾਹਿਸ਼ੀ ਬਲਾਕ ਪ੍ਰੋਗਰਾਮ। ਇਸ ਸ਼੍ਰੇਣੀ ਤਹਿਤ 5 ਪੁਰਸਕਾਰ ਹੋਣਗੇ।

ਸ਼੍ਰੇਣੀ 3: ਕੇਂਦਰੀ ਮੰਤਰਾਲਿਆਂ/ਵਿਭਾਗਾਂ, ਰਾਜਾਂ, ਜ਼ਿਲ੍ਹਿਆਂ ਦੇ ਲਈ ਨਵੀਨਤਾਵਾਂ। ਇਸ ਸ਼੍ਰੇਣੀ ਹੇਠ, 6 ਪੁਰਸਕਾਰ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਪੁਰਸਕਾਰ ਪੋਰਟਲ 20 ਜਨਵਰੀ, 2025 ਨੂੰ ਲਾਂਚ ਕੀਤਾ ਗਿਆ। ਰਜਿਸਟ੍ਰੇਸ਼ਨ ਅਤੇ ਨਾਮਾਂਕਣ ਦੇ ਲਈ ਪੋਰਟਲ 27 ਜਨਵਰੀ, 2025 ਤੋਂ 21 ਫਰਵਰੀ, 2025 ਤੱਕ ਕਾਰਜਸ਼ੀਲ ਸੀ।

ਪ੍ਰਧਾਨ ਮੰਤਰੀ ਪੁਰਸਕਾਰ ਪੋਰਟਲ 'ਤੇ 1588 ਨਾਮਾਂਕਨ ਪ੍ਰਾਪਤ ਹੋਏ। ਪ੍ਰਾਪਤ ਨਾਮਾਂਕਨਾਂ ਦਾ ਸ਼੍ਰੇਣੀ ਵਾਰ ਵੇਰਵਾ ਹੇਠ ਲਿਖੇ ਅਨੁਸਾਰ ਹੈ –

(ੳ) ਜ਼ਿਲ੍ਹਿਆਂ ਦਾ ਸਮੁੱਚਾ ਵਿਕਾਸ - 437

(ਅ) ਖਾਹਿਸ਼ੀ ਬਲਾਕ ਪ੍ਰੋਗਰਾਮ- 426

(ੲ) ਇਨੋਵੇਸ਼ਨਸ- 725

ਇਸ ਯੋਜਨਾ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਵਿਸ਼ੇਸ਼ ਤੌਰ ‘ਤੇ ਪਹਿਲੀ ਵਾਰ ਖਾਹਿਸ਼ੀ ਬਲਾਕ ਦੀ ਸ਼ਮੂਲੀਅਤ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਪੁਰਸਕਾਰਾਂ ਲਈ ਅਰਜ਼ੀਆਂ ਦੇ ਮੁਲਾਂਕਣ ਵਿੱਚ (i) ਵਧੀਕ ਸਕੱਤਰਾਂ ਦੀ ਅਗਵਾਈ ਵਾਲੀ ਸਕ੍ਰੀਨਿੰਗ ਕਮੇਟੀ ਦੁਆਰਾ ਜ਼ਿਲ੍ਹਿਆਂ/ਸੰਗਠਨਾਂ ਦੀ ਸ਼ਾਰਟਲਿਸਟਿੰਗ, (ii) ਡੀਏਆਰਪੀਜੀ ਦੇ ਸਕੱਤਰ ਦੀ ਅਗਵਾਈ ਵਾਲੀ ਮਾਹਿਰਾਂ ਦੀ ਕਮੇਟੀ ਦੁਆਰਾ ਮੁਲਾਂਕਣ ਅਤੇ (iii) ਕੈਬਨਿਟ ਸਕੱਤਰ ਦੀ ਅਗਵਾਈ ਵਾਲੀ ਅਧਿਕਾਰ ਪ੍ਰਾਪਤ ਕਮੇਟੀ ਦੁਆਰਾ ਪੁਰਸਕਾਰਾਂ ਲਈ ਅੰਤਿਮ ਸਿਫਾਰਸ਼ ਸ਼ਾਮਲ ਹੋਵੇਗੀ। ਪੁਰਸਕਾਰਾਂ ਲਈ ਅਧਿਕਾਰ ਪ੍ਰਾਪਤ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਲਈ ਜਾਵੇਗੀ।

ਪ੍ਰਧਾਨ ਮੰਤਰੀ ਪੁਰਸਕਾਰ-2024 ਵਿੱਚ ਸ਼ਾਮਲ ਹਨ- (i) ਟਰਾਫੀ, (ii) ਸਕ੍ਰੌਲ ਅਤੇ (iii) ਸਨਮਾਨਿਤ ਜ਼ਿਲ੍ਹੇ/ਸੰਗਠਨ ਨੂੰ 20 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ, ਜਿਸਦੀ ਵਰਤੋਂ ਪ੍ਰੋਜੈਕਟ/ਪ੍ਰੋਗਰਾਮ ਨੂੰ ਲਾਗੂ ਕਰਨ ਜਾਂ ਜਨਤਕ ਭਲਾਈ ਦੇ ਕਿਸੇ ਵੀ ਖੇਤਰ ਵਿੱਚ ਸਰੋਤਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ।

ਇਹ ਪੁਰਸਕਾਰ 21 ਅਪ੍ਰੈਲ, 2025 ਨੂੰ ਸਿਵਲ ਸੇਵਾ ਦਿਵਸ, 2025 ਦੇ ਮੌਕੇ 'ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣਗੇ।

 

************

ਐੱਨਕੇਆਰ/ਪੀਐੱਸਐੱਮ


(Release ID: 2105539) Visitor Counter : 5