ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨਵੇਂ ਫਾਸਟੈਗ ਨਿਯਮ ‘ਤੇ ਸਪਸ਼ਟੀਕਰਣ
Posted On:
19 FEB 2025 5:02PM by PIB Chandigarh
ਫਾਸਟੈਗ ਨਿਯਮ ਵਿੱਚ ਬਦਲਾਅ ਦੇ ਸਬੰਧ ਵਿੱਚ ਕੁਝ ਪੱਤਰਾਂ ਵਿੱਚ ਪ੍ਰਕਾਸ਼ਿਤ ਸਮਾਚਾਰਾਂ ਦੇ ਸੰਦਰਭ ਵਿੱਚ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਸਪਸ਼ਟੀਕਰਣ ਦਿੱਤਾ ਹੈ। ਸਮਾਚਾਰਾਂ ਵਿੱਚ ਕਿਹਾ ਗਿਆ ਸੀ ਕਿ ਵਾਹਨ ਦੇ ਟੋਲ ਪਾਰ ਕਰਨ ਦੇ 60 ਮਿੰਟ ਪਹਿਲਾਂ ਤੋਂ ਵੱਧ ਸਮੇਂ ਤੱਕ ਅਤੇ ਉਸ ਦੇ 10 ਮਿੰਟ ਬਾਅਦ ਤੱਕ ਐਕਟਿਵ ਰਹਿਣ ਵਾਲੇ ਫਾਸਟੈਗ ਤੋਂ ਲੈਣ-ਦੇਣ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਸਬੰਧ ਵਿੱਚ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨਪੀਸੀਆਈ) ਦੁਆਰਾ ਜਾਰੀ ਸਰਕੂਲਰ ਨੰ. NPCI/2024-25/NETC/004A, ਮਿਤੀ 28.01.2025 ਦਾ ਫਾਸਟੈਗ ਦੇ ਗ੍ਰਾਹਕਾਂ ‘ਤੇ ਕੋਈ ਅਸਰ ਨਹੀਂ ਪਵੇਗਾ।
ਐੱਨਪੀਸੀਆਈ ਨੇ ਇਹ ਸਰਕੂਲਰ ਵਾਹਨ ਦੇ ਟੋਲ ਪਲਾਜ਼ਾ ਤੋਂ ਗੁਜਰਨ ਦੌਰਾਨ ਫਾਸਟੈਗ ਦੀ ਸਥਿਤੀ ‘ਤੇ ਉਸ ਦੇ ਐਕੁਆਰਿਰ ਬੈਂਕ ਅਤੇ ਜਾਰੀ ਕਰਨ ਵਾਲੇ ਬੈਂਕ ਦਰਮਿਆਨ ਵਿਵਾਦਾਂ ਦੇ ਸਮਾਧਾਨ ਦੀ ਸੁਵਿਧਾ ਦੇ ਲਈ ਜਾਰੀ ਕੀਤਾ ਹੈ। ਸਰਕੂਲਰ ਦਾ ਉਦੇਸ਼ ਇਹ ਵੀ ਯਕੀਨੀ ਬਣਾਉਣਾ ਹੈ ਕਿ ਫਾਸਟੈਗ ਤੋਂ ਲੈਣ-ਦੇਣ ਵਾਹਨ ਦੇ ਟੋਲ ਪਲਾਜ਼ਾ ਤੋਂ ਗੁਜਰਨ ਦੇ ਉਚਿਤ ਸਮੇਂ ਦੇ ਅੰਦਰ ਹੋਵੇ ਤਾਕਿ ਗ੍ਰਾਹਕਾਂ ਨੂੰ ਦੇਰ ਤੋਂ ਲੈਣ-ਦੇਣ ਦੇ ਕਾਰਨ ਪਰੇਸ਼ਾਨ ਨਾ ਹੋਣਾ ਪਵੇ।
ਸਾਰੇ ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ਆਈਸੀਡੀ 2.5 ਪ੍ਰੋਟੋਕੌਲ ‘ਤੇ ਕੰਮ ਕਰਦੇ ਹਨ ਜੋ ਵਾਸਤਵਿਕ ਸਮੇਂ ਵਿੱਚ ਟੈਗ ਦੀ ਸਥਿਤੀ ਦੱਸਦਾ ਹੈ, ਇਸ ਲਈ ਫਾਸਟੈਗ ਗ੍ਰਾਹਕ ਟੋਲ ਪਲਾਜ਼ਾ ਪਾਰ ਕਰਨ ਤੋਂ ਪਹਿਲਾਂ ਕਿਸੇ ਵੀ ਸਮੇਂ ਉਸ ਨੂੰ ਰਿਚਾਰਜ ਕਰ ਸਕਦੇ ਹਨ।
ਰਾਜ ਮਾਰਗਾਂ 'ਤੇ ਕੁਝ ਟੋਲ ਪਲਾਜ਼ਾ ਹਾਲੇ ਵੀ ਆਈਸੀਡੀ 2.4 ਪ੍ਰੋਟੋਕੋਲ 'ਤੇ ਕੰਮ ਕਰ ਰਹੇ ਹਨ, ਜਿਸ ਲਈ ਟੈਗ ਸਥਿਤੀ ਦੇ ਨਿਯਮਤ ਅਪਡੇਟ ਦੀ ਜ਼ਰੂਰਤ ਹੁੰਦੀ ਹੈ। ਜਲਦੀ ਹੀ ਅਜਿਹੇ ਸਾਰੇ ਟੋਲ ਪਲਾਜ਼ਾ ਨੂੰ ਆਈਸੀਡੀ 2.5 ਪ੍ਰੋਟੋਕੋਲ ‘ਤੇ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਫਾਸਟੈਗ ਗ੍ਰਾਹਕਾਂ ਨੂੰ ਆਪਣੇ ਫਾਸਟੈਗ ਵੌਲੇਟ ਨੂੰ ਔਟੋ-ਰਿਚਾਰਜ ਸੈਟਿੰਗ ਦੇ ਤਹਿਤ ਯੂਪੀਆਈ/ਕਰੰਟ/ਬਚਤ ਖਾਤੇ ਨਾਲ ਜੋੜਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ, ਤਾਕਿ ਮੈਨੁਅਲ ਤਰੀਕੇ ਨਾਲ ਰਿਚਾਰਜ ਦੀ ਜ਼ਰੂਰਤ ਖਤਮ ਹੋ ਸਕੇ। ਇਸ ਦੇ ਇਲਾਵਾ, ਗ੍ਰਾਹਕ ਟੋਲ ‘ਤੇ ਪਹੁੰਚਣ ਤੋਂ ਪਹਿਲਾਂ ਕਿਸੇ ਵੀ ਸਮੇਂ ਯੂਪੀਆਈ, ਨੈੱਟ ਬੈਂਕਿੰਗ ਅਤੇ ਹੋਰ ਕਈ ਤਰ੍ਹਾਂ ਦੇ ਭੁਗਤਾਨ ਚੈਨਲਾਂ ਦਾ ਉਪਯੋਗ ਕਰਕੇ ਆਪਣੇ ਫਾਸਟੈਗ ਨੂੰ ਰਿਚਾਰਜ ਕਰਨਾ ਜਾਰੀ ਰੱਖ ਸਕਦੇ ਹਨ।
************
ਜੀ.ਡੀ.ਹੱਲੀਕੇਰੀ/ਹੇਨਰੀ
(Release ID: 2104972)
Visitor Counter : 10