ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕਤਰ ਦੇ ਅਮੀਰ ਦੀ ਮੇਜ਼ਬਾਨੀ ਕੀਤੀ


ਭਾਰਤ ਅਤੇ ਕਤਰ ਨੂੰ ਨਾ ਕੇਵਲ ਸਾਡੇ ਲੋਕਾਂ ਸਗੋਂ ਦੁਨੀਆ ਦੇ ਸਾਰੇ ਲੋਕਾਂ ਦੀ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ; ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 18 FEB 2025 9:32PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਫਰਵਰੀ, 2025) ਰਾਸ਼ਟਰਪਤੀ ਭਵਨ ਵਿੱਚ ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਭੋਜਨ ਦਾ ਵੀ ਆਯੋਜਨ ਕੀਤਾ।

ਭਾਰਤ ਦੀ ਦੂਸਰੀ ਸਰਕਾਰੀ ਯਾਤਰਾ ‘ਤੇ ਮਹਾਮਹਿਮ ਅਲ ਥਾਨੀ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਤਰ ਦੇ ਨਾਲ ਭਾਰਤ ਦੇ ਸਬੰਧ ਸਦੀਆਂ ਪੁਰਾਣੇ ਇਤਿਹਾਸ ਨਾਲ ਜੁੜੇ ਹਨ। ਕਤਰ ਭਾਰਤ ਦੇ ਨਾਲ ਪੱਛਮ ਏਸ਼ੀਆ ਦੇ ਵਣਜ ਸਬੰਧਾਂ ਦਾ ਅਭਿੰਨ ਅੰਗ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਕਤਰ ਦਰਮਿਆਨ ਬਹੁਆਯਾਮੀ ਜੁੜਾਅ ਅਤੇ ਸਹਿਯੋਗ ਗਹਿਰੀ ਸਹਿਜਤਾ ਅਤੇ ਟਾਈਮ-ਟੈਸਟਿਡ ਸਦਭਾਵਨਾ ਦੁਆਰਾ ਚਿਨ੍ਹਿਤ ਹੈ। ਦੋਨੋਂ ਦੇਸ਼ ਵਪਾਰ, ਨਿਵੇਸ਼, ਖੁਰਾਕ ਸੁਰੱਖਿਆ, ਸਿਹਤ, ਸੱਭਿਆਚਾਰ ਅਤੇ ਊਰਜਾ ਖੇਤਰ ਵਿੱਚ ਭਰੋਸੇਯੋਗ ਭਾਗੀਦਾਰ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨੋਵੇਸ਼ਨ, ਟੈਕਨੋਲੋਜੀ ਅਤੇ ਸਟਾਰਟ-ਅੱਪਸ ਦੇ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਵਿਆਪਕ ਬਣਾਉਣ ਦੇ ਲਈ ਦੋਨੋਂ ਦੇਸ਼ਾਂ ਦੀਆਂ ਸਬੰਧਿਤ ਸ਼ਕਤੀਆਂ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦੋਨੋਂ ਦੇਸ਼ਾਂ ਨੂੰ ਨਾ ਕੇਵਲ ਸਾਡੇ ਲੋਕਾਂ ਸਗੋਂ ਦੁਨੀਆ ਦੇ ਸਾਰੇ ਲੋਕਾਂ ਦੀ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। 

ਦੋਨੋਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਭਾਰਤ-ਕਤਰ ਸਬੰਧਾਂ ਨੂੰ ‘ਰਣਨੀਤਕ ਸਾਂਝੇਦਾਰੀ’ ਦੇ ਪੱਧਰ ਤੱਕ ਵਧਾਉਣ ਨਾਲ ਹੋਰ ਵੀ ਕਰੀਬੀ ਜੁੜਾਅ ਦੀ ਰੂਪਰੇਖਾ ਤਿਆਰ ਹੋਵੇਗੀ।

  ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

************

ਐੱਮਜੇਪੀਐੱਸ/ਐੱਸਆਰ


(Release ID: 2104725) Visitor Counter : 12