ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਜਨਤਕ ਖੇਤਰ ਦੀਆਂ ਕੰਪਨੀਆਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਜਨਤਕ ਉਪਕ੍ਰਮਾਂ (Aided PSUs) ਵਿੱਚ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਅਤੇ ਭਰਤੀ
Posted On:
13 FEB 2025 3:51PM by PIB Chandigarh
ਰੋਜ਼ਗਾਰ ਸਿਰਜਣ ਦੇ ਨਾਲ-ਨਾਲ ਰੋਜ਼ਗਾਰ ਸਮਰੱਥਾ ਵਿੱਚ ਸੁਧਾਰ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ, ਭਾਰਤ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਹਨ।
ਰੋਜ਼ਗਾਰ ਸਿਰਜਣਾ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ), ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਐੱਮਜੀਐੱਨਆਰਈਜੀਐੱਸ), ਪੰਡਿਤ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀਡੀਯੂ-ਜੀਕੇਵਾਈ), ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ), ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (ਡੀਏਵਾਈ- ਐੱਨਯੂਐੱਲਐੱਮ), ਮੇਕ ਇਨ ਇੰਡੀਆ, ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ, ਡਿਜੀਟਲ ਇੰਡੀਆ, ਪੀਐੱਮ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪੀਐੱਮ-ਸਵਨਿਧੀ ) ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਆਦਿ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸੜਕਾਂ, ਰੇਲਵੇ, ਹਵਾਈ ਅੱਡਿਆਂ, ਬੰਦਰਗਾਹਾਂ, ਜਲ ਮਾਰਗਾਂ ਆਦਿ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਚੁੱਕੇ ਗਏ ਵਿਆਪਕ ਕਦਮਾਂ ਕਾਰਨ ਰੋਜ਼ਗਾਰ ਦੇ ਅਵਸਰ ਵਧੇ ਹਨ।
ਇਸ ਤੋਂ ਇਲਾਵਾ, ਸਰਕਾਰ ਰਾਸ਼ਟਰੀ ਕਰੀਅਰ ਸੇਵਾ (ਐੱਨਸੀਐੱਸ) ਪੋਰਟਲ ਚਲਾ ਰਹੀ ਹੈ, ਜੋ ਨਿਜੀ ਅਤੇ ਸਰਕਾਰੀ ਖੇਤਰਾਂ ਦੀਆਂ ਨੌਕਰੀਆਂ ਸਮੇਤ ਕਰੀਅਰ ਨਾਲ ਸਬੰਧਿਤ ਜਾਣਕਾਰੀ ਅਤੇ ਸੇਵਾ ਪ੍ਰਦਾਨ ਕਰਨ ਦੇ ਲਈ ਕੇਂਦ੍ਰਿਤ ਸਮਾਧਾਨ ਹੈ। ਇਸ ਵਿੱਚ ਔਨਲਾਈਨ ਅਤੇ ਔਫਲਾਈਨ ਰੋਜ਼ਗਾਰ ਮੇਲਿਆਂ ਦੀ ਜਾਣਕਾਰੀ, ਅਸਾਮੀਆਂ ਨਾਲ ਸਬੰਧਿਤ ਜਾਣਕਾਰੀ, ਕਰੀਅਰ ਕਾਉਂਸਲਿੰਗ, ਕਿੱਤਾਮੁਖੀ ਮਾਰਗਦਰਸ਼ਨ, ਕੌਸ਼ਲ ਵਿਕਾਸ ਕੋਰਸਾਂ ਦੀ ਜਾਣਕਾਰੀ, ਕੌਸ਼ਲ/ਟ੍ਰੇਨਿੰਗ ਪ੍ਰੋਗਰਾਮਾਂ ਆਦਿ ਡਿਜੀਟਲ ਪਲੈਟਫਾਰਮ [www.ncs.gov.in] ਰਾਹੀਂ ਦਿੱਤੀ ਜਾਂਦੀ ਹੈ। ਕੇਂਦਰੀ ਬਜਟ 2024-2025 ਵਿੱਚ, ਸਰਕਾਰ ਨੇ 2 ਲੱਖ ਕਰੋੜ ਰੁਪਏ ਦੇ ਕੇਂਦਰੀ ਖਰਚ ਦੇ ਨਾਲ 5 ਵਰ੍ਹਿਆਂ ਦੀ ਮਿਆਦ ਵਿੱਚ 4.1 ਕਰੋੜ ਨੌਜਵਾਨਾਂ ਦੇ ਲਈ ਰੋਜ਼ਗਾਰ, ਕੌਸ਼ਲ ਅਤੇ ਹੋਰ ਅਵਸਰਾਂ ਦੀਆਂ ਸੁਵਿਧਾਵਾਂ ਦੀਆਂ 5 ਯੋਜਨਾਵਾਂ ਅਤੇ ਪਹਿਲ ਤੋਂ ਸਬੰਧਿਤ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕੀਤਾ ਸੀ। ਕੇਂਦਰੀ ਬਜਟ 2025-2026 ਦਾ ਉਦੇਸ਼ ਵੀ ਟੂਰਿਜ਼ਮ, ਮੈਨੂਫੈਕਚਰਿੰਗ, ਮੱਛੀ ਪਾਲਣ ਆਦਿ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ। ਇਸ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਕੌਸ਼ਲਯੁਕਤ ਬਣਾਉਣ ਦੇ ਵਿਭਿੰਨ ਉਪਾਅ ਸ਼ਾਮਲ ਹਨ।
ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਸਿਰਜਣਾ ਅਤੇ ਉਨ੍ਹਾਂ ਨੂੰ ਭਰਨਾ ਇੱਕ ਟਿਕਾਊ ਪ੍ਰਕਿਰਿਆ ਹੈ। ਸਰਕਾਰ ਦੁਆਰਾ ਆਯੋਜਿਤ ਰੋਜ਼ਗਾਰ ਮੇਲਿਆਂ ਵਿੱਚ ਖਾਲੀ ਅਸਾਮੀਆਂ ‘ਤੇ ਮਿਸ਼ਨ ਮੋਡ ਵਿੱਚ ਭਰਤੀ ਕੀਤੀ ਜਾ ਰਹੀ ਹੈ। ਇਹ ਸਮਾਂਬੱਧ ਤਰੀਕੇ ਨਾਲ ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮਾਂ (ਸੀਪੀਯੂ)/ਆਟੋਨੌਮਸ ਸੰਸਥਾਵਾਂ/ਸਿੱਖਿਆ ਅਤੇ ਸਿਹਤ ਸੰਸਥਾਵਾਂ ਆਦਿ ਵਿੱਚ ਰੋਜ਼ਗਾਰ ਸਿਰਜਣਾ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਏਗਾ। ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 45-50 ਸ਼ਹਿਰਾਂ ਵਿੱਚ ਕੇਂਦਰੀ ਪੱਧਰ 'ਤੇ ਹੁਣ ਤੱਕ 14 ਰੋਜ਼ਗਾਰ ਮੇਲਿਆਂ ਨੂੰ ਆਯੋਜਿਤ ਕੀਤਾ ਜਾ ਚੁੱਕਿਆ ਹੈ। ਰੋਜ਼ਗਾਰ ਮੇਲਿਆਂ ਦੌਰਾਨ, ਇਨ੍ਹਾਂ ਵਿੱਚ ਹਿੱਸਾ ਲੈਣ ਵਾਲੇ ਮੰਤਰਾਲਿਆਂ/ਵਿਭਾਗਾਂ ਨੇ ਕਈ ਲੱਖ ਨਿਯੁਕਤੀ ਪੱਤਰ ਜਾਰੀ ਕੀਤੇ ਹਨ।
ਇਹ ਜਾਣਕਾਰੀ ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਐੱਨਕੇਆਰ/ਪੀਐੱਸਐੱਮ
(Release ID: 2103268)
Visitor Counter : 15