ਸੂਚਨਾ ਤੇ ਪ੍ਰਸਾਰਣ ਮੰਤਰਾਲਾ
XR ਕ੍ਰਿਏਟਕ ਹੈਕਾਥੌਨ ਨੇ ਐਕਸਟੈਂਡਿਡ ਰਿਐਲਿਟੀ ਇਨੋਵੇਟਰਾਂ ਦੀ ਅਗਲੀ ਪੀੜ੍ਹੀ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ
ਇਸ ਪ੍ਰੋਗਰਾਮ ਵਿੱਚ ਚੰਦਰਯਾਨ ਅਤੇ ਗੇਮਿੰਗ ਵਾਰਫੇਅਰ ਸਿਮੂਲੇਸ਼ਨ ਦੇ ਵਰਚੁਅਲ ਅਨੁਭਵ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਦਿਲਚਸਪ ਵੀਆਰ ਗਤੀਵਿਧੀ ਸੈਸ਼ਨ ਪੇਸ਼ ਕੀਤਾ ਗਿਆ
Posted On:
13 FEB 2025 6:26PM by PIB Chandigarh
8 ਫਰਵਰੀ ਨੂੰ ਨੋਇਡਾ ਦੇ 91 ਸਪਰਿੰਗਬੋਰਡ ਵਿਖੇ ਵੇਵਲੈਪਸ ਅਤੇ ਭਾਰਤ ਐਕਸਆਰ ਦੁਆਰਾ ਆਯੋਜਿਤ XR ਕ੍ਰਿਏਟਰ ਹੈਕਾਥੌਨ ਦੇ ਦਿੱਲੀ ਚੈਪਟਰ ਨੇ ਵੇਵ ਸਮਿਟ ਪਹਿਲਕਦਮੀ ਵਿੱਚ ਇੱਕ ਹੋਰ ਸਫਲ ਮੀਲ ਪੱਥਰ ਹਾਸਲ ਕੀਤਾ। ਇਸ ਮੌਕੇ ‘ਤੇ 80 ਤੋਂ ਵੱਧ ਉਤਸ਼ਾਹੀ ਭਾਗੀਦਾਰਾਂ ਨੇ ਅਤਿ-ਆਧੁਨਿਕ ਐਕਸਟੈਂਡਿਡ ਰਿਐਲਿਟੀ (XR) ਟੈਕਨੋਲੋਜੀਆਂ ਦੀ ਖੋਜ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਮਰਥਨ ਨਾਲ WAVES ਦੇ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਤਹਿਤ ਹੋਏ ਇਸ ਪ੍ਰੋਗਰਾਮ ਨੇ ਇਮਰਸਿਵ ਟੈਕਨੋਲੋਜੀਆਂ ਵਿੱਚ ਭਾਰਤ ਦੀ ਸਥਿਤੀ ਨੂੰ ਅੱਗੇ ਵਧਾਉਣ ਲਈ ਦਿੱਲੀ ਦੇ ਜੀਵੰਤ ਤਕਨੀਕੀ ਭਾਈਚਾਰੇ ਦੀ ਵਚਨਬੱਧਤਾ ਨੂੰ ਦਰਸਾਇਆ।
ਦਿੱਲੀ ਮੀਟ-ਅੱਪ ਵਿੱਚ ਸ਼੍ਰੀਮਤੀ ਛਵੀ ਗਰਗ, ਸ਼੍ਰੀ ਅੰਕਿਤ ਰਾਘਵ ਅਤੇ ਸ਼੍ਰੀ ਸਿਧਾਰਥ ਸਤਿਆਰਥੀ ਵਰਗੇ ਉਦਯੋਗ ਮਾਹਿਰਾਂ ਦੀ ਇੱਕ ਬੇਮਿਸਾਲ ਲਾਈਨਅੱਪ ਸ਼ਾਮਲ ਸੀ, ਜਿਨ੍ਹਾਂ ਨੇ AR ਅਤੇ VR ਟੈਕਨੋਲੋਜੀਆਂ 'ਤੇ ਵਿਆਪਕ ਸੈਸ਼ਨ ਆਯੋਜਿਤ ਕੀਤੇ। ਭਾਗੀਦਾਰਾਂ ਨੂੰ ਯੂਨਿਟੀ ਅਤੇ ਅਨਰੀਅਲ ਇੰਜਣ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਹੋਈ, ਨਾਲ ਹੀ AR/VR ਐਪਲੀਕੇਸ਼ਨਾਂ ਨੂੰ ਵਿਕਸਿਤ ਕਰਨ ਬਾਰੇ ਵਿਵਹਾਰਿਕ ਗਿਆਨ ਵੀ ਮਿਲਿਆ। ਸੈਸ਼ਨਾਂ ਨੇ ਵੱਖ-ਵੱਖ ਉਦਯੋਗਿਕ ਵਰਤੋਂ ਦੇ ਮਾਮਲਿਆਂ ਨੂੰ ਉਜਾਗਰ ਕੀਤਾ, ਜਿਸ ਨਾਲ ਮੌਜੂਦ ਲੋਕਾਂ ਨੂੰ ਕੀਮਤੀ ਅਸਲ-ਦੁਨੀਆ ਦੇ ਦ੍ਰਿਸ਼ਟੀਕੋਣਾਂ ਬਾਰੇ ਜਾਣਕਾਰੀ ਮਿਲੀ।

ਇਸ ਸਮਾਗਮ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਨਿਰਦੇਸ਼ਕ, ਸ਼੍ਰੀ ਆਸ਼ੂਤੋਸ਼ ਮੋਹਲੇ ਦੀ ਮੌਜੂਦਗੀ ਸੀ, ਜੋ ਵੇਵਸ ਵਿੱਚ ਨੋਡਲ ਅਧਿਕਾਰੀ ਵਜੋਂ ਵੀ ਕੰਮ ਕਰਦੇ ਹਨ। ਉਨ੍ਹਾਂ ਦੀ ਭਾਗੀਦਾਰੀ ਨੇ ਭਾਰਤ ਦੀ ਕ੍ਰਿਏਟਰ ਇਕੋਨਮੀ ਨੂੰ ਪੋਸ਼ਣ ਦੇਣ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।


ਇਸ ਈਵੈਂਟ ਵਿੱਚ ਇੱਕ ਦਿਲਚਸਪ VR ਗਤੀਵਿਧੀ ਸੈਸ਼ਨ ਸੀ, ਜਿਸ ਵਿੱਚ ਭਾਗੀਦਾਰਾਂ ਨੇ ਸਾਥੀ XR ਕ੍ਰਿਏਟਰ ਹੈਕਾਥੌਨ ਭਾਗੀਦਾਰਾਂ ਦੁਆਰਾ ਵਿਕਸਿਤ ਕੀਤੇ ਗਏ ਸ਼ਾਨਦਾਰ ਪ੍ਰੋਜੈਕਟਾਂ ਦਾ ਅਨੁਭਵ ਕੀਤਾ। ਇਨ੍ਹਾਂ ਇਮਰਸਿਵ ਪ੍ਰਦਰਸ਼ਨਾਂ ਵਿੱਚ ਚੰਦਰਯਾਨ ਦਾ ਇੱਕ ਵਰਚੁਅਲ ਅਨੁਭਵ, ਇੱਕ ਇਨੋਵੇਟਿਵ ਗੇਮਿੰਗ ਵਾਰਫੇਅਰ ਸਿਮੂਲੇਸ਼ਨ, ਅਤੇ ਇੱਕ ਪ੍ਰਭਾਵਸ਼ਾਲੀ VR ਟੂਰਿਜ਼ਮ ਐਪਲੀਕੇਸ਼ਨ ਸ਼ਾਮਲ ਸੀ, ਜੋ ਭਾਰਤ ਦੇ XR ਨਾਲ ਜੁੜੇ ਲੋਕਾਂ ਦੀਆਂ ਵਿਭਿੰਨ ਸਮਰੱਥਾਵਾਂ ਅਤੇ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਅਰੈਕਸਾ ਦੀ ਸਹਿ-ਸੰਸਥਾਪਕ ਅਤੇ XR ਕ੍ਰਿਏਟਰ ਹੈਕਾਥੌਨ ਦੇ ਸਹਿ-ਸੰਯੋਜਕ ਭਾਰਤ XR ਸੁਸ਼੍ਰੀ ਛਵੀ ਗਰਗ ਨੇ XR ਟੈਕਨੋਲੋਜੀ ਦੀ ਵਧਦੀ ਸੰਭਾਵਨਾ 'ਤੇ ਚਾਨਣਾ ਪਾਇਆ, ਉਨ੍ਹਾਂ ਕਿਹਾ ਕਿ "XR ਟੈਕਨੋਲੋਜੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ ਅਤੇ ਵੈੱਬ, ਐਪਸ ਅਤੇ ਏਆਈ/ਐੱਮਐੱਲ ਵਰਗੀਆਂ ਹੋਰ ਟੈਕਨੋਲੋਜੀਆਂ ਦੇ ਨਾਲ ਏਕੀਕ੍ਰਿਤ ਹੋਣ 'ਤੇ ਆਪਣੀ ਪੂਰੀ ਸਮਰੱਥਾ ਪ੍ਰਾਪਤ ਕਰ ਲੈਂਦੀ ਹੈ।"
Wavelaps ਦੇ ਸੀਈਓ ਆਸ਼ੂਤੋਸ਼ ਕੁਮਾਰ ਨੇ ਕਿਹਾ ਕਿ, ‘‘ਸਰਕਾਰ ਅਤੇ ਉਦਯੋਗ ਦੇ ਭਾਈਵਾਲਾਂ ਦੁਆਰਾ ਕੀਤੀਆਂ ਗਈਆਂ ਇਹ ਪਹਿਲਕਦਮੀਆਂ XR ਉਦਯੋਗ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਭਾਰਤ ਵਿੱਚ ਸਿਰਜਣਾ ਕਰਨ ਅਤੇ ਦੁਨੀਆ ਸਾਹਮਣੇ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਤਿਆਰ ਕਰ ਰਹੀਆਂ ਹਨ," ਵੇਵਲੈਪਸ ਇੱਕ ਉਦਯੋਗ ਐਸੋਸੀਏਸ਼ਨ ਭਾਈਵਾਲ ਹੈ ਅਤੇ XR ਕ੍ਰਿਏਟਰ ਹੈਕਾਥੌਨ ਦੇ ਸਹਿ-ਆਯੋਜਕ ਹਨ।
ਇਸ ਪ੍ਰੋਗਰਾਮ ਨੇ ਮੀਡੀਆ ਦਾ ਧਿਆਨ ਕਾਫ਼ੀ ਖਿੱਚਿਆ, ਜਿਸ ਵਿੱਚ ਡੀਡੀ ਨਿਊਜ਼, ਆਲ ਇੰਡੀਆ ਰੇਡੀਓ ਅਤੇ ਹੋਰ ਕਈ ਮੀਡੀਆ ਪਲੈਟਫਾਰਮਾਂ ਦੇ ਪ੍ਰਤੀਨਿਧੀਆਂ ਨੇ ਇਸ ਕਾਰਵਾਈ ਨੂੰ ਕਵਰ ਕੀਤਾ। ਸ਼ਮੂਲੀਅਤ ਗਤੀਵਿਧੀਆਂ ਦੇ ਸਫਲ ਆਯੋਜਨ ਨੇ ਭਾਗੀਦਾਰਾਂ ਦੇ ਆਪਸੀ ਤਾਲਮੇਲ ਅਤੇ ਸਿੱਖਣ ਦੇ ਤਜ਼ਰਬਿਆਂ ਨੂੰ ਹੋਰ ਵਧਾਇਆ।

ਦਿੱਲੀ ਮੀਟਅੱਪ ਵੱਡੇ XR ਕ੍ਰਿਏਟਰ ਹੈਕਾਥੌਨ ਦਾ ਹਿੱਸਾ ਹੈ, ਜੋ ਕਿ ਉਦਯੋਗ ਭਾਈਵਾਲ ਵੇਵਲੈਪਸ ਦੁਆਰਾ ਭਾਰਤ XR ਅਤੇ XDG ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ। ਹੈਕਾਥੌਨ ਪਹਿਲਾਂ ਹੀ ਭਾਰਤ ਦੇ ਸਭ ਤੋਂ ਵੱਡੇ VR/AR ਹੈਕਾਥੌਨ ਵਜੋਂ ਇੱਕ ਰਾਸ਼ਟਰੀ ਰਿਕਾਰਡ ਕਾਇਮ ਕਰ ਚੁੱਕਿਆ ਹੈ ਜਿਸ ਵਿੱਚ 250 ਤੋਂ ਵੱਧ ਸ਼ਹਿਰਾਂ ਤੋਂ 2,200 ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਆਈਆਂ ਹਨ। ਇਹ ਪਹਿਲ ਹੁਣ ਪੜਾਅ 3 ਵਿੱਚ ਦਾਖਲ ਹੋ ਚੁੱਕੀ ਹੈ, ਜਿੱਥੇ ਟੌਪ ਦੀਆਂ 40 ਟੀਮਾਂ ਵੱਖ-ਵੱਖ ਥੀਮਾਂ ਵਿੱਚ ਇਨੋਵੇਟਿਵ ਉਤਪਾਦਾਂ ਦਾ ਪ੍ਰਦਰਸ਼ਨ ਕਰਦੇ ਹੋਏ, ਅੰਤਿਮ ਟੌਪ ਪੰਜ ਵਿੱਚ ਸਥਾਨ ਪ੍ਰਾਪਤ ਕਰਨ ਲਈ ਮੁਕਾਬਲਾ ਕਰ ਰਹੀਆਂ ਹਨ।
ਵੇਵ ਸਮਿਟ ਬਾਰੇ:
ਵੇਵ ਸਮਿਟ ਇੱਕ ਪ੍ਰਮੁੱਖ ਪਹਿਲ ਹੈ ਜੋ ਰਚਨਾਤਮਕ ਟੈਕਨੋਲੋਜੀਆਂ ਵਿੱਚ ਭਾਰਤ ਦੀ ਤਰੱਕੀ ਦਾ ਜਸ਼ਨ ਮਨਾਉਂਦੀ ਹੈ, ਜੋ ਕਿ ਇਮਰਸਿਵ ਟੈਕਨੋਲੋਜੀ ਖੇਤਰ ਵਿੱਚ ਇਨੋਵੇਸ਼ਨ ਨੂੰ ਅੱਗੇ ਵਧਾਉਣ ਲਈ ਕ੍ਰਿਏਟਰਸ, ਉਦਯੋਗ ਜਗਤ ਦੇ ਨੇਤਾਵਾਂ ਅਤੇ ਸਰਕਾਰੀ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ।
XR ਕ੍ਰਿਏਟਰ ਹੈਕਾਥੌਨ ਬਾਰੇ:
XR ਕ੍ਰਿਏਟਰ ਹੈਕਾਥੌਨ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ ਜੋ ਕਿ ਐਕਸਟੈਂਡਿਡ ਰਿਐਲਿਟੀ ਟੈਕਨੋਲੋਜੀਆਂ ਵਿੱਚ ਇਨੋਵੇਸ਼ਨ ਨੂੰ ਅੱਗੇ ਵਧਾਉਂਦੀ ਹੈ, ਜਿਸ ਦਾ ਆਯੋਜਨ ਵੇਵਲੈਪਸ, XDG, ਅਤੇ ਭਾਰਤ XR ਦੁਆਰਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ, ਜੋ ਕਿ ਇਮਰਸਿਵ ਟੈਕਨੋਲੋਜੀਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਭਾਰਤ ਤੋਂ ਰਚਨਾਤਮਕ ਪ੍ਰਤਿਭਾਵਾਂ ਨੂੰ ਇਕੱਠਿਆਂ ਲਿਆਉਂਦੀ ਹੈ।
************
ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ
(Release ID: 2103217)
Visitor Counter : 15