ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਹਰਿਆਣਾ ਦੀ 15ਵੀਂ ਵਿਧਾਨ ਸਭਾ ਦੇ ਮੈਂਬਰਾਂ ਲਈ ਆਯੋਜਿਤ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕਰਨਗੇ
Posted On:
13 FEB 2025 3:40PM by PIB Chandigarh
ਨਵੀਂ ਦਿੱਲੀ; 13 ਫਰਵਰੀ, 2025: ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ 14 ਫਰਵਰੀ, 2025 ਨੂੰ ਚੰਡੀਗੜ੍ਹ ਵਿੱਚ ਹਰਿਆਣਾ ਰਾਜ ਵਿਧਾਨ ਸਭ ਪਰਿਸਰ ਵਿੱਚ 15ਵੀਂ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਲਈ ਆਯੋਜਿਤ ਦੋ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕਰਨਗੇ।
ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਨਾਯਬ ਸਿੰਘ ਸੈਣੀ; ਹਰਿਆਣਾ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਹਰਵਿੰਦਰ ਕਲਿਆਣ; ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਸ਼੍ਰੀ ਭੂਪੇਂਦਰ ਸਿੰਘ ਹੁੱਡਾ; ਰਾਜ ਸਰਕਾਰ ਦੇ ਮੰਤਰੀ ਅਤੇ ਵਿਧਾਨ ਸਭਾ ਦੇ ਮੈਂਬਰ ਇਸ ਅਵਸਰ ‘ਤੇ ਉਪਸਥਿਤ ਰਹਿਣਗੇ।
ਦੋ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ, ਸੰਸਦੀ ਕਮੇਟੀਆਂ ਦੇ ਚੇਅਰਪਰਸਨ, ਸੰਸਦ ਮੈਂਬਰ ਅਤੇ ਵਿਸ਼ਾ ਮਾਹਿਰ ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਨੂੰ ਹੇਠਾਂ ਲਿਖੇ ਵਿਸ਼ਿਆਂ ‘ਤੇ ਜਾਣਕਾਰੀ ਦੇਣਗੇ:
• ਪ੍ਰਭਾਵੀ ਵਿਧਾਇਕ ਕਿਵੇਂ ਬਣੀਏ: ਮੈਂਬਰਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ;
• ਭਰਤੀ ਸੰਸਦ ਅਤੇ ਹਰਿਆਣਾ ਵਿਧਾਨ ਸਭਾ ਵਿੱਚ ਵਿਧਾਨਕ ਅਤੇ ਵਿੱਤੀ ਕਾਰਜ;
• ਕਮੇਟੀ ਸਿਸਟਮ – ਸੰਸਦੀ ਲੋਕਤੰਤਰ ਦਾ ਪ੍ਰਤੀਬਿੰਬ;
• ਵਿਧਾਨ ਮੰਡਲਾਂ ਵਿੱਚ ਪ੍ਰਸ਼ਨਾਂ ਅਤੇ ਹੋਰ ਸਾਧਨਾਂ ਦੇ ਮਾਧਿਅਮ ਨਾਲ ਕਾਰਜਪਾਲਿਕਾ ਦੀ ਜਵਾਬਦੇਹੀ ਯਕੀਨੀ ਬਣਾਉਣਾ;
• ਵਿਧਾਨਕ ਪ੍ਰਕਿਰਿਆਵਾਂ ਵਿੱਚ ਮੰਤਰੀ ਦੀ ਭੂਮਿਕਾ;
• ਸੰਸਦੀ ਵਿਸ਼ੇਸ਼ ਅਧਿਕਾਰ; ਅਤੇ
• ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ)
ਹਰਿਆਣਾ ਦੀ 15ਵੀਂ ਵਿਧਾਨ ਸਭਾ ਦੇ ਮੈਂਬਰਾਂ ਦੇ ਲਈ ਇਸ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਲੋਕ ਸਭਾ ਸਕੱਤਰੇਤ ਦੇ ਸੰਸਦੀ ਲੋਕਤੰਤਰ ਰਿਸਰਚ ਅਤੇ ਟ੍ਰੇਨਿੰਗ ਇੰਸਟੀਟਿਊਟ (ਪ੍ਰਾਈਡ) ਦੁਆਰਾ ਹਰਿਆਣਾ ਵਿਧਾਨ ਸਭਾ ਸਕੱਤਰੇਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
1981 ਵਿੱਚ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਦੇ ਲਈ ਆਯੋਜਿਤ ਪਹਿਲੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਬਾਅਦ ਤੋਂ PRIDE ਨੇ ਹੁਣ ਤੱਕ 70 ਓਰੀਐਂਟੇਸ਼ਨ ਕੋਰਸ ਆਯੋਜਿਤ ਕੀਤੇ ਹਨ, ਜਿਨ੍ਹਾਂ ਵਿੱਚ ਰਾਜ ਵਿਧਾਨ ਸਭਾਵਾਂ ਦੇ 5032 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ ਹੈ।
***
ਏਐੱਮ
(Release ID: 2102834)
Visitor Counter : 17