ਵਿੱਤ ਮੰਤਰਾਲਾ
ਵੱਖ-ਵੱਖ ਵਿੱਤੀ ਸਮਾਵੇਸ਼ਨ ਯੋਜਨਾਵਾਂ ਦੇ ਅਧੀਨ ਨਾਮਾਂਕਨ ਕਰਨ ਵਾਲਿਆਂ ਲਈ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤੇ ਗਏ ਹਨ
54.58 ਕਰੋੜ ਜਨ ਧਨ ਖਾਤੇ ਖੋਲ੍ਹੇ, ਜਿਸ ਵਿੱਚ 55.7% ਖਾਤੇ ਮਹਿਲਾਵਾਂ ਦੇ ਹਨ
13 ਲੱਖ ਬੈਂਕਿੰਗ ਕੋਰੈਸਪੋਡੈਂਟਸ ਅਤੇ 107 ਡਿਜੀਟਲ ਬੈਂਕਿੰਗ ਯੂਨਿਟਸ ਜਨ ਸਮਰਥ ਪੋਰਟਲ ਅਤੇ '59 ਮਿੰਟਾਂ ਵਿੱਚ ਪੀਐੱਸਬੀ ਲੋਨ' ਸਮੇਤ ਹੋਰ ਸੁਵਿਧਾਵਾਂ ਨਾਲ ਕ੍ਰੈਡਿਟ ਪਹੁੰਚ ਦੀ ਸੁਵਿਧਾ ਪ੍ਰਦਾਨ ਕਰ ਰਹੇ ਹਨ
Posted On:
10 FEB 2025 6:24PM by PIB Chandigarh
ਸਰਕਾਰ ਨੇ ਅਗਸਤ, 2014 ਵਿੱਚ ਵਿੱਤੀ ਸਬੰਧ ਵਿੱਚ ਸਮਾਵੇਸ਼ਨ ਰਾਸ਼ਟਰੀ ਮਿਸ਼ਨ (ਐੱਨਐੱਮਐੱਫਆਈ), ਯਾਨੀ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਮਹਿਲਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ, ਬੈਂਕਿੰਗ ਸੁਵਿਧਾ ਤੋਂ ਵਾਂਝੇ ਲੋਕਾਂ ਨੂੰ ਬੈਂਕਿੰਗ, ਅਸੁਰੱਖਿਅਤ ਨੂੰ ਸੁਰੱਖਿਆ ਦੇਣਾ, ਵਿੱਤ ਰਹਿਤ ਨੂੰ ਵਿੱਤ ਪੋਸ਼ਣ ਪ੍ਰਦਾਨ ਕਰਨਾ ਅਤੇ ਸੇਵਾ ਤੋਂ ਵਾਂਝੇ ਅਤੇ ਘੱਟ ਸੇਵਾ ਵਾਲੇ ਖੇਤਰਾਂ ਦੀ ਸੇਵਾ ਕਰਨ ਦੇ ਮਾਰਗ ਦਰਸ਼ਕ ਸਿਧਾਂਤਾਂ ਦੇ ਅਧਾਰ ‘ਤੇ ਹਰੇਕ ਬੈਂਕ ਰਹਿਤ ਘਰ ਦੇ ਲਈ ਯੂਨੀਵਰਸਲ ਬੈਂਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਸਰਕਾਰ ਦੀ ਵਿੱਤੀ ਸਮਾਵੇਸ਼ਨ ਪਹਿਲਕਦਮੀ ਨੂੰ ਹੋਰ ਗਤੀ ਦੇਣ ਦੇ ਲਈ, ਪੀਐੱਮਜੇਡੀਵਾਈ ਯੋਜਨਾ ਨੂੰ 14.08.2018 ਤੋਂ ਅੱਗੇ ਦੇ ਲਈ ਵਧਾ ਦਿੱਤਾ ਗਿਆ ਅਤੇ ਫੋਕਸ “ਹਰੇਕ ਘਰ” ਦੀ ਬਜਾਏ “ਐਵਰੀ ਅਣਬੈਂਕਡ ਅਡਲਟ ” (“every unbanked adult”) ‘ਤੇ ਟ੍ਰਾਂਸਫਰ ਕੀਤਾ ਗਿਆ। 15.01.2025 ਤੱਕ ਕੁੱਲ 54.58 ਕਰੋੜ ਜਨ ਧਨ ਖਾਤੇ ਖੋਲ੍ਹੇ ਗਏ ਹਨ, ਜਿਸ ਵਿੱਚੋਂ 30.37 ਕਰੋੜ (55.7%) ਮਹਿਲਾਵਾਂ ਦੇ ਹਨ। ਐੱਨਐੱਮਐੱਫਆਈ ਨੇ ਵੱਖ-ਵੱਖ ਸਮਾਜਿਕ ਸੁਰੱਖਿਆ ਅਤੇ ਕ੍ਰੈਡਿਟ ਨਾਲ ਜੁੜੀਆਂ ਯੋਜਨਾਵਾਂ ਦੇ ਨਾਲ ਮਹਿਲਾਵਾਂ ਦੇ ਕਵਰੇਜ ਦੀਆਂ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ।
ਦੇਸ਼ ਵਿੱਚ ਮਹਿਲਾਵਾਂ, ਗ੍ਰਾਮੀਣ ਆਬਾਦੀ, ਹਾਸ਼ੀਏ 'ਤੇ ਧੱਕੇ ਸਮੂਹਾਂ ਅਤੇ ਵਾਂਝੇ ਭਾਈਚਾਰਿਆਂ ਤੱਕ ਇਨ੍ਹਾਂ ਯੋਜਨਾਵਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ, ਜਿਵੇਂ ਕਿ:
· ਹਰੇਕ ਯੋਜਨਾ ਦੇ ਅਧੀਨ ਸਾਰੇ ਬੈਂਕਾਂ ਨੂੰ ਟੀਚਿਆਂ ਦੀ ਵੰਡ;
· ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕੈਂਪਾਂ ਅਤੇ ਵਿਸ਼ੇਸ਼ ਅਭਿਯਾਨਾਂ ਦਾ ਆਯੋਜਨ;
· ਬੈਂਕਾਂ ਆਦਿ ਦੇ ਪ੍ਰਦਰਸ਼ਨ ਦੀ ਸਮੇਂ-ਸਮੇਂ 'ਤੇ ਸਮੀਖਿਆ;
ਨਿਜੀ ਬੈਂਕਾਂ ਸਮੇਤ ਸਾਰੇ ਬੈਂਕ ਇਨ੍ਹਾਂ ਯੋਜਨਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਾਰੇ ਹਿਤਧਾਰਕਾਂ ਲਈ ਸੁਲਭ ਬਣਾਉਣ ਲਈ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ।
ਦੇਸ਼ ਵਿੱਚ ਵਿੱਤੀ ਸਮਾਵੇਸ਼ਨ ਯੋਜਨਾਵਾਂ ਵਿੱਚ ਘੱਟ ਨਾਮਾਂਕਨ, ਜਾਗਰੂਕਤਾ ਦੀ ਘਾਟ ਆਦਿ ਵਰਗੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਰਾਜ ਅਧਿਕਾਰੀਆਂ ਦੇ ਨਾਲ ਸਰਕਾਰ ਵੱਲੋਂ ਨਿਰੰਤਰ ਤਰੀਕਿਆਂ ਨਾਲ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਖੇਤਰ ਹੇਠਾਂ ਹਨ:
i. ਆਖ਼ਰੀ ਸਿਰੇ ਤੱਕ ਲਾਭਪਾਤਰੀਆਂ ਤੱਕ ਪਹੁੰਚ ਕਰਨ ਲਈ ਗ੍ਰਾਮ ਪੰਚਾਇਤ ਪੱਧਰ 'ਤੇ ਸਮੇਂ-ਸਮੇਂ 'ਤੇ ਕਈ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਅਭਿਯਾਨਾਂ ਦਾ ਉਦੇਸ਼ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਅਤੇ ਹੋਰ ਵਿੱਤੀ ਸਮਾਵੇਸ਼ਨ ਯੋਜਨਾਵਾਂ ਦੇ ਅਧੀਨ ਨਾਮਾਂਕਨ ਕਰਨਾ ਹੈ।
ii. ਰਾਜ ਪੱਧਰੀ ਬੈਂਕਰਸ ਕਮੇਟੀ (ਐੱਸਐੱਲਬੀਸੀ) ਰਾਜ ਪੱਧਰ ‘ਤੇ ਇਨ੍ਹਾਂ ਯੋਜਨਾਵਾਂ ਦੇ ਅਧੀਨ ਕਵਰੇਜ ਵਧਾਉਣ ਦੇ ਲਈ ਬੈਂਕਾਂ, ਸਰਕਾਰੀ ਏਜੰਸੀਆਂ, ਲੀਡ ਡਿਸਟ੍ਰਿਕ ਮੈਨੇਜਰਸ (Lead District Managers), ਵਿੱਤੀ ਸੰਸਥਾਨਾਂ, ਬੀਮਾ ਕੰਪਨੀਆਂ ਅਤੇ ਹੋਰ ਹਿਤਧਾਰਕਾਂ ਦਰਮਿਆਨ ਯਤਨਾਂ ਦੇ ਤਾਲਮੇਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
iii. ਵਿੱਤੀ ਸਾਖਰਤਾ ਦੇ ਲਈ ਭਾਈਚਾਰੇ ਦੀ ਅਗਵਾਈ ਵਾਲੇ ਇਨੋਵੇਟਿਵ ਅਤੇ ਭਾਗੀਦਾਰੀ ਦੇ ਦ੍ਰਿਸ਼ਟੀਕੋਣ ਨੂੰ ਆਪਣਾਉਣ ਦੇ ਉਦੇਸ਼ ਨਾਲ 2017 ਵਿੱਚ ਭਾਰਤੀ ਰਿਜ਼ਰਵ ਬੈਂਕ ਵੱਲੋਂ ਵਿੱਤੀ ਸਾਖਰਤਾ ਲਈ ਸੈਂਟਰ ਫਾਰ ਫਾਈਨੈਂਸ਼ੀਅਲ ਲਿਟਰੇਸੀ (ਸੀਐੱਫਐੱਲ) ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ।
iv. ਬੈਂਕਿੰਗ ਸੇਵਾ ਪ੍ਰਣਾਲੀ ਵਿੱਚ ਆਖ਼ਰੀ ਸਿਰੇ ਤੱਕ ਸੰਪਰਕ ਦੀ ਪ੍ਰਤੀਨਿਧਤਾ ਕਰਨ ਵਾਲੇ ਲਗਭਗ 13 ਲੱਖ ਬੈਂਕਿੰਗ ਕੋਰੈਸਪੋਡੈਂਟਸ (ਬੀਸੀ) ਦਾ ਇੱਕ ਮਜ਼ਬੂਤ ਨੈੱਟਵਰਕ, ਵਿੱਤੀ ਸਮਾਵੇਸ਼ਨ ਯੋਜਨਾਵਾਂ ਦੇ ਅਧੀਨ ਆਉਣ ਵਾਲੇ ਲੋਕਾਂ ਦਾ ਨਾਮਾਂਕਨ ਵੀ ਕਰ ਰਿਹਾ ਹੈ।
v. ਡਿਜੀਟਲ ਵਿੱਤੀ ਸੇਵਾਵਾਂ ਨੂੰ ਜ਼ਿਆਦਾ ਪਹੁੰਚਯੋਗ ਅਤੇ ਉਪਯੋਗਕਰਤਾ ਦੇ ਅਨੁਕੂਲ ਬਣਾਉਣ ਲਈ, ਦੇਸ਼ ਦੇ ਹਰ ਕੋਣੇ ਵਿੱਚ ਡਿਜੀਟਲ ਬੈਂਕਿੰਗ ਦੇ ਲਾਭ ਯਕੀਨੀ ਬਣਾਉਣ ਦੇ ਉਦੇਸ਼ ਨਾਲ ਬੈਂਕਾਂ ਵੱਲੋਂ 107 ਡਿਜੀਟਲ ਬੈਂਕਿੰਗ ਯੂਨਿਟਸ (ਡੀਬੀਯੂ) (ਦਸੰਬਰ 2024 ਤੱਕ) ਸਥਾਪਿਤ ਕੀਤੇ ਗਏ ਹਨ। ਇਹ ਯੂਨਿਟਸ ਬਚਤ ਬੈਂਕ ਖਾਤੇ ਖੋਲ੍ਹਣ, ਪਾਸਬੁੱਕ ਪ੍ਰਿੰਟਿੰਗ, ਫੰਡ ਟ੍ਰਾਂਸਫਰ, ਲੋਨ ਐਪਲੀਕੇਸ਼ਨ ਆਦਿ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰਦੀ ਹੈ।
vi. ਇਸ ਤੋਂ ਇਲਾਵਾ, ਉਪਯੋਗਕਰਤਾ ਦੇ ਅਨੁਕੂਲ ਤਰੀਕੇ ਨਾਲ ਸਾਰਿਆਂ ਨੂੰ ਤੇਜ਼ ਅਤੇ ਪਰੇਸ਼ਾਨੀ ਰਹਿਤ ਕ੍ਰੈਡਿਟ ਪ੍ਰਦਾਨ ਕਰਨ ਦੇ ਲਈ ਜਨ ਸਮਰਥ ਪੋਰਟਲ, 59 ਮਿੰਟਾਂ ਵਿੱਚ ਪੀਐੱਸਬੀ ਲੋਨ, ਸਟੈਂਡ-ਅੱਪ ਮਿੱਤਰ ਆਦਿ ਵਰਗੇ ਵੱਖ- ਵੱਖ ਔਨਲਾਈਨ ਪਲੈਟਫਾਰਮ ਸਥਾਪਿਤ ਕੀਤੇ ਗਏ ਹਨ।
ਵਿੱਤੀ ਸਮਾਵੇਸ਼ਨ ਯੋਜਨਾਵਾਂ ਅਤੇ ਕਵਰੇਜ
|
ਸ਼੍ਰੇਣੀ
|
ਕੁੱਲ ਜੋੜ
|
ਪੀਐੱਮਜੇਡੀਵਾਈ ਖਾਤਿਆਂ ਦੀ ਗਿਣਤੀ (15.01.2025 ਤੱਕ)
|
545,780,806
|
ਮਹਿਲਾ ਪੀਐੱਮਜੇਡੀਵਾਈ ਖਾਤੇ
|
303,710,652
|
ਪੀਐੱਮਜੇਜੇਬੀਵਾਈ ਕੁੱਲ ਨਾਮਾਂਕਨ (15.01.2025 ਤੱਕ)
|
225,220,758
|
ਮਹਿਲਾ ਪੀਐੱਮਜੇਜੇਬੀਵਾਈ ਨਾਮਾਂਕਨ
|
100,095,919
|
ਪੀਐੱਮਐੱਸਬੀਵਾਈ ਕੁੱਲ ਨਾਮਾਂਕਨ (15.01.2025 ਤੱਕ)
|
491,225,285
|
ਮਹਿਲਾ ਪੀਐੱਮਐੱਸਬੀਵਾਈ ਨਾਮਾਂਕਨ
|
228,437,446
|
ਏਪੀਵਾਈ ਨਾਮਾਂਕਨ (31.12.2024 ਤੱਕ)
|
72,577,540
|
ਮਹਿਲਾ ਏਪੀਵਾਈ ਨਾਮਾਂਕਨ
|
34,415,361
|
ਸਰੋਤ: ਬੈਂਕ, ਬੀਮਾ ਕੰਪਨੀਆਂ ਅਤੇ ਪੀਐੱਫਆਰਡੀਏ
|
ਇਹ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਏਡੀ
(Release ID: 2101814)
Visitor Counter : 3