ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਗਲੋਬਲ ਫਾਰਮਾਕੋਪੀਆ (Pharmacopoeias) ਦੀ 15ਵੀਂ ਅੰਤਰਰਾਸ਼ਟਰੀ ਮੀਟਿੰਗ ਵਿੱਚ ਮੁੱਖ ਭਾਸ਼ਣ ਦਿੱਤਾ


ਇਹ ਗਲੋਬਲ ਫਾਰਮਾਸਿਊਟੀਕਲ ਸਟੈਂਡਰਈਜ਼ੇਸ਼ਨ ਅਤੇ ਰੈਗੂਲੇਟਰੀ ਕਨਵਰਜੈਂਸ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ

"ਆਈਐੱਮਡਬਲਿਊਪੀ ਫਾਰਮਾਕੋਪੀਅਲ ਸਾਇੰਸਜ਼ ਅਤੇ ਰੈਗੂਲੇਟਰੀ ਹਾਰਮੋਨਾਈਜ਼ੇਸ਼ਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਹੈ"

ਮੀਟਿੰਗ ਵਿੱਚ ਆਈਪੀਸੀ ਨਿਊਜ਼ਲੈਟਰ 2024 ਅਤੇ ਇੱਕ ਵਿਸ਼ੇਸ਼ ਆਈਪੀਸੀ ਵੀਡੀਓ ਫਿਲਮ ਜਾਰੀ ਕੀਤੀ ਗਈ, ਜੋ ਭਾਰਤ ਦੀ ਫਾਰਮਾਕੋਪੀਅਲ ਸਾਇੰਸ ਵਿੱਚ ਪ੍ਰਗਤੀ ਦਰਸਾਉਂਦੀ ਹੈ

Posted On: 05 FEB 2025 4:24PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਗਲੋਬਲ ਫਾਰਮਾਕੋਪੀਆ ਦੀ 15ਵੀਂ ਅੰਤਰਰਾਸ਼ਟਰੀ ਮੀਟਿੰਗ (ਆਈਐੱਮਡਬਲਿਊਪੀ)ਵਿੱਚ ਮੁੱਖ ਭਾਸ਼ਣ ਦਿੱਤਾ, ਜਿਸ ਦਾ ਆਯੋਜਨ ਨਵੀਂ ਦਿੱਲੀ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇਭਾਰਤ ਸਰਕਾਰ ਦੇ ਅਧੀਨ ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਦੁਆਰਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓਦੇ ਸਹਿਯੋਗ ਨਾਲ ਕੀਤਾ ਗਿਆ। ਮੀਟਿੰਗ ਨੇ ਗਲੋਬਲ ਫਾਰਮਾਕੋਪੀਅਲ ਲੀਡਰਸ, ਰੈਗੂਲੇਟਰੀ ਅਥਾਰਟੀਆਂ ਅਤੇ ਉਦਯੋਗ ਦੇ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ਤੇ ਲਿਆਇਆ ਗਿਆ ਜਿਸ ਨਾਲ ਫਾਰਮਾਸਿਊਟੀਕਲ ਮਿਆਰਾਂ ਅਤੇ ਤਾਲਮੇਲ ਨਾਲ ਸਬੰਧਤ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ

ਸਭਾ ਨੂੰ ਸੰਬੋਧਨ ਕਰਦੇ ਹੋਏਸ਼੍ਰੀਮਤੀ ਪਟੇਲ ਨੇ ਗਲੋਬਲ ਫਾਰਮਾਸਿਊਟੀਕਲ ਸਟੈਂਡਰਈਜ਼ੇਸ਼ਨ ਅਤੇ ਰੈਗੂਲੇਟਰੀ ਕਨਵਰਜੈਂਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਭਾਰਤ ਦੀ ਭੂਮਿਕਾ ਨੂੰ "ਦੁਨੀਆ ਦੀ ਫਾਰਮੇਸੀ" ਦੇ ਰੂਪ ਵਿੱਚ ਉਜਾਗਰ ਕੀਤਾ ਅਤੇ ਆਲਮੀ ਪੱਧਰ 'ਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਤੱਕ ਪਹੁੰਚ ਯਕੀਨੀ ਬਣਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਈਐੱਮਡਬਲਿਊਪੀ ਫਾਰਮਾਕੋਪੀਅਲ ਸਾਇੰਸਜ਼ ਅਤੇ ਰੈਗੂਲੇਟਰੀ ਹਾਰਮੋਨਾਈਜ਼ੇਸ਼ਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਹੈ।

ਇਸ ਅਵਸਰ 'ਤੇਕੇਂਦਰੀ ਮੰਤਰੀ ਨੇ ਆਈਪੀਸੀ ਨਿਊਜ਼ਲੈਟਰ 2024 ਅਤੇ ਇੱਕ ਵਿਸ਼ੇਸ਼ ਆਈਪੀਸੀ ਵੀਡੀਓ ਫਿਲਮ ਵੀ ਜਾਰੀ ਕੀਤੀ, ਜੋ ਭਾਰਤ ਦੀ ਫਾਰਮਾਕੋਪੀਅਲ ਸਾਇੰਸ ਵਿੱਚ ਪ੍ਰਗਤੀ ਅਤੇ ਕਮਿਸ਼ਨ ਦੀ ਉੱਚ ਗੁਣਵੱਤਾ ਵਾਲੇ ਫਾਰਮਾਸਿਊਟੀਕਲ ਮਿਆਰਾਂ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਦਰਸਾਉਂਦੀ ਹੈ। ਇਸ ਵੀਡੀਓ ਫਿਲਮ ਨੂੰ ਹੇਠ ਦਿੱਤੇ ਲਿੰਕ 'ਤੇ ਦੇਖਿਆ ਜਾ ਸਕਦਾ ਹੈ:  https://www.youtube.com/watch?v=MCdAZodvOSM.

ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ, ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਨੇ ਫਾਰਮਾਸਿਊਟੀਕਲ ਗੁਣਵੱਤਾ ਮਿਆਰਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਆਲਮੀ ਸਾਂਝੇਦਾਰੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸਭ ਤੋਂ ਵਧੀਆ ਅਭਿਆਸਾਂ ਦੇ ਨਾਲ ਰੈਗੂਲੇਟਰੀ ਢਾਂਚਿਆਂ ਨੂੰ ਜੋੜਨ ਅਤੇ ਵਿਸ਼ਵ ਪੱਧਰ 'ਤੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਭਾਰਤ ਦੇ ਯਤਨਾਂ ਨੂੰ ਦੁਹਰਾਇਆ।

ਡਾ. ਰਾਜੀਵ ਸਿੰਘ ਰਘੂਵੰਸ਼ੀਸਕੱਤਰ-ਕਮ-ਸਾਇੰਟਿਫਿਕ ਡਾਇਰੈਕਟਰਆਈਪੀਸੀਅਤੇ ਡਰੱਗਜ਼ ਕੰਟਰੋਲਰ ਜਨਰਲ (ਭਾਰਤ) ਨੇ ਫਾਰਮਾਕੋਪੀਅਲ ਸਾਇੰਸ ਵਿੱਚ ਆਲਮੀ ਪੱਧਰੀ ਮਿਆਰ ਸਥਾਪਤ ਕਰਨ ਵਿੱਚ ਆਈਪੀਸੀ ਦੇ ਮਹੱਤਵਪੂਰਨ ਯੋਗਦਾਨ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਈਪੀਸੀ ਦੀਆਂ ਪਹਿਲਕਦਮੀਆਂ 'ਤੇ ਵਿਸਥਾਰ ਨਾਲ ਗੱਲ ਕੀਤੀਜਿਸ ਵਿੱਚ ਆਈਪੀ ਔਨਲਾਈਨ ਪਲੈਟਫਾਰਮ ਵੀ ਸ਼ਾਮਲ ਹੈਜੋ ਭਾਰਤੀ ਫਾਰਮਾਕੋਪੀਆ ਮਿਆਰਾਂ ਦੀ ਪਹੁੰਚ ਅਤੇ ਉਪਯੋਗਤਾ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਗਲੋਬਲ ਫਾਰਮਾਸਿਊਟੀਕਲ ਮਿਆਰਾਂ ਨੂੰ ਆਕਾਰ ਦੇਣ ਵਿੱਚ ਵਿਗਿਆਨਕ ਪ੍ਰਗਤੀ ਅਤੇ ਰੈਗੂਲੇਟਰੀ ਸਹਿਯੋਗ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

ਡਾ. ਰੋਡੇਰੀਕੋ ਐਚ. ਔਫਰੀਨ, ਭਾਰਤ ਵਿੱਚ ਡਬਲਿਊਐੱਚਓ ਦੇ ਪ੍ਰਤੀਨਿਧੀ ਨੇ ਫਾਰਮਾਕੋਪੀਅਲ ਸਟੈਂਡਰਡ ਸੈਟਿੰਗ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਮਰੀਜ਼ਾਂ ਦੀ ਸੁਰੱਖਿਆ ਅਤੇ ਜਨਤਕ ਸਿਹਤ ਨੂੰ ਯਕੀਨੀ ਬਣਾਉਣ ਵਿੱਚ ਰੈਗੂਲੇਟਰੀ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

15ਵਾਂ ਆਈਐੱਮਡਬਲਿਊਪੀ ਪ੍ਰਮੁੱਖ ਫੋਕਸ ਖੇਤਰਾਂ 'ਤੇ ਚਰਚਾ ਨੂੰ ਸੁਵਿਧਾਜਨਕ ਬਣਾਉਣ ਲਈ ਤਿਆਰ ਹੈਜਿਸ ਵਿੱਚ ਹੇਠ ਲਿਖੇ ਸ਼ਾਮਲ ਹਨ:

·         14ਵੇਂ ਆਈਐੱਮਡਬਲਿਊਪੀ ਦੀਆਂ ਸਿਫ਼ਾਰਸ਼ਾਂ 'ਤੇ ਅੱਪਡੇਟ ਅਤੇ ਤਾਲਮੇਲ ਪਹਿਲਕਦਮੀਆਂ ਤੇ ਪ੍ਰਗਤੀ ਦੀ ਸਮੀਖਿਆ।

·         ਅਸ਼ੁੱਧਤਾ ਮੁਲਾਂਕਣ (ਕਿਊ3) ਵਿੱਚ ਉੱਭਰਦੇ ਮੁੱਦੇ ਅਤੇ ਫਾਰਮਾਕੋਪੀਅਲ ਮੋਨੋਗ੍ਰਾਫ ਵਿਸ਼ੇਸ਼ਤਾਵਾਂ ਤੇ ਆਈਸੀਐੱਚ ਕਿਊ6 ਦਿਸ਼ਾ-ਨਿਰਦੇਸ਼ਾਂ ਦਾ ਪ੍ਰਭਾਵ।

·         ਫੋਰਮ ਲਈ ਲੰਬੇ ਸਮੇਂ ਦੇ ਸ਼ਾਸਨ ਢਾਂਚੇ ਨੂੰ ਸਥਾਪਿਤ ਕਰਨ ਲਈ ਆਈਐੱਮਡਬਲਿਊਪੀ ਚਾਰਟਰ ਨੂੰ ਪਰਿਭਾਸ਼ਿਤ ਕਰਨਾ।

·         ਫਾਰਮਾਕੋਪੀਅਲ ਡਿਸਕਸ਼ਨ ਗਰੁੱਪਾਂ (ਪੀਡੀਜੀਤੋਂ ਅਪਡੇਟਸ ਦੇ ਨਾਲ ਗਲੋਬਲ ਫਾਰਮਾਕੋਪੀਆ ਅਤੇ ਰੈਗੂਲੇਟਰੀ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਵਧਾਉਣਾ।

·         ਫਾਰਮਾਕੋਪੀਅਲ ਅਭਿਆਸਾਂ ਅਤੇ ਫਾਰਮਾਸਿਊਟੀਕਲ ਨਿਰਮਾਣ ਮਿਆਰਾਂ ਵਿੱਚ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨਾ।

·         15ਵੇਂ ਆਈਐੱਮਡਬਲਿਊਪੀ ਲਈ ਰਿਪੋਰਟਾਂ ਨੂੰ ਅੰਤਿਮ ਰੂਪ ਪ੍ਰਦਾਨ ਕਰਨਾ ਅਤੇ 16ਵੇਂ ਆਈਐੱਮਡਬਲਿਊਪੀ ਲਈ ਸ਼ੁਰੂਆਤੀ ਚਰਚਾ ਕਰਨਾ

ਆਈਐੱਮਡਬਲਿਊਪੀ ਵਿੱਚ ਹੋਏ ਵਿਚਾਰ-ਵਟਾਂਦਰੇ ਵਿੱਚ ਦਵਾਈਆਂ ਦੀ ਗੁਣਵੱਤਾਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਵਿੱਚ ਫਾਰਮਾਕੋਪੀਆ ਦੀ ਭੂਮਿਕਾ ਨੂੰ ਮਜ਼ਬੂਤ ਕਰਨਗੇ। ਮੀਟਿੰਗ ਦੇ ਨਤੀਜੇ ਮਿਆਰ-ਸੈਟਿੰਗ ਅਤੇ ਰੈਗੂਲੇਟਰੀ ਤਾਲਮੇਲ ਵਿੱਚ ਭਵਿੱਖ ਦੇ ਸਹਿਯੋਗਾਂ ਨੂੰ  ਮਾਰਗਦਰਸ਼ਨ ਪ੍ਰਦਾਨ ਕਰਨਗੇ।

15ਵਾਂ ਆਈਐੱਮਡਬਲਿਊਪੀ ਅੱਜ ਸ਼ੁਰੂ ਹੋਇਆ ਅਤੇ ਇਸ ਦਾ ਸਮਾਪਨ 07 ਫਰਵਰੀ 2025 ਨੂੰ ਹੋਵੇਗਾ। ਇਨ੍ਹਾਂ ਤਿੰਨ ਦਿਨਾਂ ਵਿੱਚ ਹੋਣ ਵਾਲੀਆਂ ਚਰਚਾਵਾਂ ਗਲੋਬਲ ਫਾਰਮਾਸਿਊਟੀਕਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਦਵਾਈਆਂ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ ਤਿਆਰ ਕਰਨਗੀਆਂ।

***

ਐੱਮਵੀ

HFW/MoS-15th IMWP Keynote Address/05th February 2025/1


(Release ID: 2101774)
Read this release in: Tamil , English , Urdu , Hindi