ਬਿਜਲੀ ਮੰਤਰਾਲਾ
azadi ka amrit mahotsav

ਭਾਰਤ ਦੇ ਊਰਜਾ ਪਰਿਵਰਤਨ ਨੂੰ ਅੱਗੇ ਵਧਾਉਣ ‘ਤੇ ਚੌਥਾ ਭਾਰਤ-ਯੂਕੇ ਊਰਜਾ ਸੰਵਾਦ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਹੋਇਆ


ਭਾਰਤ-ਯੂਕੇ ਦੁਵੱਲੇ ਐਕਸਲੇਰੇਟਿੰਗ ਸਮਾਰਟ ਪਾਵਰ ਐਂਡ ਰੀਨਿਊਏਬਲ ਐਨਰਜੀ ਇਨ ਇੰਡੀਆ (ਐਸਪਾਇਰ) ਪ੍ਰੋਗਰਾਮ ਦੇ ਫੇਜ਼-2 ਦਾ ਐਲਾਨ

Posted On: 10 FEB 2025 8:44PM by PIB Chandigarh

ਚੌਥਾ ਭਾਰਤ-ਯੂਕੇ ਊਰਜਾ ਸੰਵਾਦ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਦੀ ਸਹਿ-ਪ੍ਰਧਾਨਗੀ ਭਾਰਤ ਦੇ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਯੂਨਾਈਟਿਡ ਕਿੰਗਡਮ ਦੇ ਊਰਜਾ ਸੁਰੱਖਿਆ ਅਤੇ ਨੈੱਟ ਜ਼ੀਰੋ ਸਕੱਤਰ ਸ਼੍ਰੀ ਐਡ ਮਿਲੀਬੈਂਡ (Mr. Ed Miliband) ਨੇ ਕੀਤੀ।

ਸੰਵਾਦ ਵਿੱਚ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਮੇਤ ਦੋਵਾਂ ਦੇਸ਼ਾਂ ਦੇ ਊਰਜਾ ਖੇਤਰਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਅਤ ਇੱਕ ਸਥਾਈ, ਲਚਕੀਲੇ ਅਤੇ ਸਮਾਵੇਸ਼ੀ ਊਰਜਾ ਭਵਿੱਖ ਦੇ ਪ੍ਰਤੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਮੰਤਰੀਆਂ ਨੇ ਇਹ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿ ਊਰਜਾ ਪਰਿਵਰਤਨ ਅਤੇ ਆਰਥਿਕ ਵਿਕਾਸ ਇਕੱਠੇ ਅੱਗੇ ਵਧਣ, ਉੱਥੇ ਸਾਰਿਆਂ ਲਈ ਕਿਫਾਇਤੀ ਅਤੇ ਸਵੱਛ ਊਰਜਾ ਤੱਕ ਪਹੁੰਚ ਬਣਾਏ ਰੱਖੀ ਜਾਵੇ।

ਮੰਤਰੀਆਂ ਨੇ ਊਰਜਾ ਸੁਰੱਖਿਆ ਅਤੇ ਟਿਕਾਊ ਵਿਕਾਸ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਬਿਜਲੀ ਵੰਡ, ਖੇਤਰ ਸੁਧਾਰ, ਉਦਯੋਗਿਕ ਊਰਜਾ ਕੁਸ਼ਲਤਾ ਅਤੇ ਡੀ-ਕਾਰਬੋਨਾਈਜੇਸ਼ਨ ਅਤੇ ਇਲੈਕਟ੍ਰਿਕ ਮੋਬਿਲਿਟੀ ਦੇ ਖੇਤਰਾਂ ਵਿੱਚ ਸਹਿਯੋਗ ਦਾ ਵਿਸਤਾਰ ਕਰਨ ‘ਤੇ ਬਲ ਦਿੱਤਾ, ਜਦਕਿ ਉਭਰਦੇ ਖੇਤਰਾਂ ਜਿਵੇਂ ਊਰਜਾ ਸਟੋਰੇਜ, ਗ੍ਰੀਨ ਡੇਟਾ ਸੈਂਟਰ ਅਤ ਔਫਸ਼ੋਰ ਵਿੰਡ ਵਿੱਚ ਨਵੇਂ ਮੌਕਿਆਂ ਦੀ ਖੋਜ ਕੀਤੀ, ਜਿਸ ਵਿੱਚ ਐੱਮਐੱਸਐੱਮਈ ‘ਤੇ ਵੱਧ ਧਿਆਨ ਦਿੱਤਾ ਗਿਆ।

ਮੰਤਰੀਆਂ ਨੇ ਭਾਰਤ-ਯੂਕੇ ਦੁਵੱਲੇ ਐਕਸਲੇਰੇਟਿੰਗ ਸਮਾਰਟ ਪਾਵਰ ਐਂਡ ਰੀਨਿਊਏਬਲ ਐਨਰਜੀ ਇਨ ਇੰਡੀਆ (ਐਸਪਾਇਰ) ਪ੍ਰੋਗਰਾਮ ਦੇ ਦੂਸਰੇ ਫੇਜ਼ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ੀ ਜਤਾਈ। ਇਸ ਫੇਜ਼ ਦਾ ਉਦੇਸ਼ ਬਿਜਲੀ ਮੰਤਰਾਲੇ (ਐੱਮਓਪੀ) ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਸਹਿਯੋਗ ਨਾਲ 24 ਘੰਟੇ ਬਿਜਲੀ ਦੀ ਸਪਲਾਈ ਸੁਨਿਸ਼ਚਤ ਕਰਨ,

ਨਵਿਆਉਣਯੋਗ ਊਰਜਾ ਪਹਿਲਕਦਮੀਆਂ ਦਾ ਵਿਸਤਾਰ ਕਰਨ ਅਤੇ ਉਦਯੋਗਿਕ ਊਰਜਾ ਕੁਸ਼ਲਤਾ ਅਤੇ ਡੀ-ਕਾਰਬੋਨਾਈਜ਼ੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ।

ਮੰਤਰੀਆਂ ਨੇ ਤਕਨੀਕੀ ਸਹਾਇਤਾ ਸਹਿਯੋਗ ਅਤੇ ਨਿਵੇਸ਼ ਰਾਹੀਂ ਵਿਕਾਸ ਅਤੇ ਨੌਕਰੀਆਂ ਨੂੰ ਹੁਲਰਾ ਦੇਣ ਲਈ ਦੋਵਾਂ ਧਿਰਾਂ ਦੇ ਦਰਮਿਆਨ ਦੁਵੱਲੇ ਸਹਿਯੋਗ ਨੂੰ ਦੇਖ ਕੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਔਫਸ਼ੋਰ ਵਿੰਡ ਅਤੇ ਗ੍ਰੀਨ ਹਾਈਡ੍ਰੋਜਨ ‘ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਵਪਾਰ ਮਿਸ਼ਨਾਂ ਦੀ ਪ੍ਰਗਤੀ ਦੇ ਨਾਲ-ਨਾਲ ਯੂਕੇ ਦੇ ਐਨਰਜੀ ਸਿਸਟਮਸ ਕੈਟਾਪੁਲਟ ਅਤੇ ਭਾਰਤ ਦੇ ਪਾਵਰ ਟ੍ਰੇਡਿੰਗ ਕਾਰਪੋਰੇਸ਼ਨ ਦਰਮਿਆਨ ਸਹਿਯੋਗ ‘ਤੇ ਵੀ ਚਰਚਾ ਕੀਤੀ।

ਔਫਸ਼ੋਰ ਵਿੰਡ ਦੇ ਵਿਕਾਸ ਨੂੰ ਅੱਗੇ ਵਧਾਉਂਣ ਲਈ ਸਾਂਝੀ ਮਹੱਤਵਅਕਾਂਖਿਕਾ ਨੂੰ ਸਵੀਕਾਰ ਕਰਦੇ ਹੋਏ, ਮੰਤਰੀਆਂ ਨੇ ਯੂਕੇ-ਭਾਰਤ ਔਫਸ਼ੋਰ ਵਿੰਡ ਟਾਸਕਫੋਰਸ ਦੀ ਸਥਾਪਨਾ ਦਾ ਐਲਾਨ ਕੀਤਾ, ਜੋ ਦੋਵਾਂ ਦੇਸ਼ਾਂ ਵਿੱਚ ਔਫਸ਼ੋਰ ਵਿੰਡ ਈਕੋਸਿਸਟਮ ਦੇ ਵਿਕਾਸ, ਸਪਲਾਈ ਚੇਨ ਅਤੇ ਵਿੱਤ ਪੋਸ਼ਣ ਮਾਡਲ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਸ਼੍ਰੀ ਮਿਲੀਬੈਂਡ ਨੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਭਾਰਤ ਦੀ ਮਹੱਤਵਅਕਾਂਖੀ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਸੋਲਰ ਰੂਫਟੌਪ ਪ੍ਰੋਗਰਾਮ (ਪੀਐੱਮ-ਸੂਰਯ ਘਰ ਮੁਫ਼ਤ ਬਿਜਲੀ ਯੋਜਨਾ) ਨੂੰ ਲਾਗੂ ਕਰਨ ਵਿੱਚ ਭਾਰਤ ਦੇ ਅਨੁਭਵ ਤੋਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਗਹਿਰੀ ਦਿਲਚਸਪੀ ਦਿਖਾਈ।

ਮੰਤਰੀਆਂ ਨੇ ਊਰਜਾ ਪਰਿਵਰਤਨ ਨੂੰ ਚਲਾਉਣ ਅਤੇ ਵਧੇਰੇ ਊਰਜਾ ਸੁਰੱਖਿਆ ਅਤੇ ਪਹੁੰਚ ਸੁਨਿਸ਼ਚਿਤ ਕਰਨ ਵਿੱਚ ਬਿਜਲੀ ਬਜ਼ਾਰ ਨਿਯਮਾਂ ਦੇ ਮਹੱਤਵ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਦਾ ਸਮਰਥਨ ਕਰਨ ਲਈ, ਉਨ੍ਹਾਂ ਨੇ ਯੂਕੇ ਪਾਰਟਨਰਿੰਗ ਫਾਰ ਐਕਸੀਲੇਰੇਟਿੰਗ ਕਲਾਈਮੈਂਟ ਚੇਂਜ (ਯੂਕੇ ਪੈਕਟ) ਦੇ ਤਹਿਤ ਪਾਵਰ ਸੈਕਟਰ ਰਿਫਾਰਮ ਪ੍ਰੋਗਰਾਮ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਭਾਰਤ ਵਿੱਚ ਨਵਿਆਉਣਯੋਗ ਊਰਜਾ ਏਕੀਕਰਣ ਅਤੇ ਗ੍ਰਿਡ ਪਰਿਵਰਤਨ ਦਾ ਸਮਰਥਨ ਕਰਨ ਲਈ ਯੂਕੇ ਦੇ ਆਫਿਸ ਆਫ ਗੈਸ ਐਂਡ ਇਲੈਕਟ੍ਰੀਸਿਟੀ ਮਾਰਕਿਟਸ (ਓਐੱਫਜੀਈਐੱਮ) ਅਤੇ ਭਾਰਤ ਦੇ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀਈਆਰਸੀ) ਦਰਮਿਆਨ ਇੱਕ ਨਵੇਂ ਟਾਸਕਫੋਰਸ ਦਾ ਪ੍ਰਸਤਾਵ ਕੀਤਾ ਗਿਆ ਹੈ।

ਦੋਵੇਂ ਮੰਤਰੀਆਂ ਨੇ ਆਪਸੀ ਊਰਜਾ ਪਰਿਵਰਤਨ ਟੀਚਿਆਂ ਨੂੰ ਅੱਗੇ ਵਧਾਉਣ, ਊਰਜਾ ਪਹੁੰਚ ਸੁਨਿਸ਼ਚਿਤ ਕਰਨ ਅਤ ਸੁਰੱਖਿਅਤ ਅਤੇ ਟਿਕਾਊ ਸਵੱਛ ਊਰਜਾ ਸਪਲਾਈ ਚੇਨਸ ਦੇ ਨਿਰਮਾਣ ਵਿੱਚ ਚਲ ਰਹੇ ਭਾਰਤ-ਯੂਕੇ ਊਰਜਾ ਸੰਵਾਦ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿੱਥੇ ਕਿ ਇਨ੍ਹਾਂ ਪ੍ਰਯਾਸਾਂ ਨੂੰ ਆਰਥਿਕ ਵਿਕਾਸ ਦੇ ਨਾਲ ਜੋੜਿਆ ਗਿਆ।

ਮੰਤਰੀਆਂ ਨੇ ਵਿਆਪਕ ਰਣਨੀਤਕ ਸਾਂਝੇਦਾਰੀ ਰਾਹੀਂ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ ਵਿਅਕਤ ਕੀਤਾ ਅਤੇ 2026 ਵਿੱਚ ਪੰਜਵੇਂ ਯੂਕੇ-ਭਾਰਤ ਊਰਜਾ ਸੰਵਾਦ ਦੀ ਉਡੀਕ ਕੀਤੀ। ਸੰਵਾਦ ਦੀ ਸਮਾਪਤੀ ‘ਉਦਯੋਗਿਕ ਊਰਜਾ ਕੁਸ਼ਲਤਾ/ਡੀਕਾਰਬੋਨਾਈਜ਼ੇਸ਼ਨ ਦੇ ਸਰਬਸ਼੍ਰੇਸ਼ਠ ਅਭਿਆਸ ਮੁਲਾਂਕਣ’ ਅਤੇ ‘ਭਾਰਤੀ  ਐਲੂਮੀਨੀਅਮ ਖੇਤਰ ਵਿੱਚ ਊਰਜਾ ਕੁਸ਼ਲਤਾ ਅਤੇ ਡੀਕਾਰਬੋਨਾਈਜ਼ੇਸ਼ਨ ਲਈ ਮਾਰਗ’ ਦੀ ਸ਼ੁਰੂਆਤ ਦੇ ਨਾਲ ਹੋਈ।

*****

ਜੇਐੱਨ/ਐੱਸਕੇ


(Release ID: 2101771) Visitor Counter : 7


Read this release in: English , Urdu , Hindi , Bengali