ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਮਹਾਕੁੰਭ 2025 ਦੇ ਦੌਰਾਨ ਸ਼ਰਧਾਲੂਆਂ ਦੇ ਆਉਣ ਅਤੇ ਵਾਪਸ ਜਾਉਣ ਨੂੰ ਯਕੀਨੀ ਬਣਾਉਣ ਦੇ ਲਈ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ


ਪ੍ਰਯਾਗਰਾਜ ਜੰਕਸ਼ਨ ਸਹਿਤ ਪ੍ਰਯਾਗਰਾਜ ਖੇਤਰ ਦੇ ਸਾਰੇ ਅੱਠ ਸਟੇਸ਼ਨ ਪੂਰੀ ਤਰ੍ਹਾਂ ਚਾਲੂ ਹਨ; ਰੇਲਵੇ ਨੇ ਤੀਰਥਯਾਤਰੀਆਂ ਦੀ ਨਿਰੰਤਰ ਭੀੜ ਨੂੰ ਘੱਟ ਕਰਨ ਦੇ ਲਈ ਐਤਵਾਰ ਨੂੰ 330 ਟ੍ਰੇਨਾਂ ਅਤੇ ਅੱਜ ਦੁਪਹਿਰ 3 ਵਜੇ ਤੱਕ 201 ਟ੍ਰੇਨਾਂ ਦਾ ਸੰਚਾਲਨ ਕੀਤਾ

ਕੇਂਦਰੀ ਰੇਲ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੇ 12 ਫਰਵਰੀ, 2025 ਨੂੰ ਮਾਘੀ ਪੂਰਣਿਮਾ ਦੇ ਅਗਲੇ ਅੰਮ੍ਰਿਤ ਇਸ਼ਨਾਨ ਤੋਂ ਪਹਿਲਾਂ ਮੌਜੂਦਾ ਭੀੜ ਦੀ ਸਥਿਤੀ ਅਤੇ ਰੇਲਵੇ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

Posted On: 10 FEB 2025 4:41PM by PIB Chandigarh

ਭਾਰਤੀ ਰੇਲਵੇ ਭਾਰੀ ਭੀੜ ਦੇ ਬਾਵਜੂਦ ਮਹਾਕੁੰਭ ਦੌਰਾਨ ਸ਼ਰਧਾਲੂਆਂ ਨੂੰ ਲਿਆਉਣ ਅਤੇ ਵਾਪਸ ਉਨ੍ਹਾਂ ਦੇ ਘਰ ਪਹੁੰਚਾਉਣ ਦੇ ਲਈ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ। ਇੱਕ ਦਿਨ ਪਹਿਲਾਂ ਮੀਡੀਆਂ ਵਿੱਚ ਆਈ ਇੱਕ ਗਲਤ ਰਿਪੋਰਟ ਦਾ ਖੰਡਨ ਕਰਦੇ ਹੋਏ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੀਡੀਆ ਦੇ ਮਾਧਿਅਮ ਨਾਲ ਦੇਸ਼ ਨੂੰ ਦੱਸਿਆ ਕਿ ਪ੍ਰਯਾਗਰਾਜ ਖੇਤਰ ਦੇ ਅੱਠ ਅਲੱਗ-ਅਲੱਗ ਸਟੇਸ਼ਨਾਂ ਤੋਂ ਲਗਭਗ 330 ਟ੍ਰੇਨਾਂ ਨੇ 12 ਲੱਖ 50 ਹਜ਼ਾਰ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਹੈ। ਭਲੇ ਹੀ ਭੀੜ ਘੱਟ ਨਹੀਂ ਹੋ ਰਹੀ ਹੈ, ਲੇਕਿਨ ਭਾਰਤੀ ਰੇਲਵੇ ਇਨ੍ਹਾਂ ਸਟੇਸ਼ਨਾਂ ਤੋਂ ਸਿਰਫ 4 ਮਿੰਟ ਤੋਂ ਕੁਝ ਜ਼ਿਆਦਾ ਸਮੇਂ ਵਿੱਚ ਇੱਕ ਟ੍ਰੇਨ ਸੰਚਾਲਨ ਕਰ ਇਹ ਯਕੀਨੀ ਬਣਾ ਰਿਹਾ ਹੈ ਕਿ ਸ਼ਰਧਾਲੂਆਂ ਨੂੰ ਪਵਿੱਤਰ ਇਸ਼ਨਾਨ ਦੇ ਬਾਅਦ ਉਡੀਕ ਨਾ ਕਰਨੀ ਪਵੇ।

ਮਾਘੀ ਪੂਰਣਿਮਾ ਦੇ ਅਗਲੇ ਪਵਿੱਤਰ ਅੰਮ੍ਰਿਤ ਇਸ਼ਨਾਨ ਤੋਂ ਪਹਿਲਾਂ, ਇਨ੍ਹਾਂ ਟ੍ਰੇਨਾਂ ਦੀ ਇੱਕ ਰੇਕ ਇੱਕ ਹੀ ਯਾਤਰਾ ਵਿੱਚ ਔਸਤਨ 3780 ਯਾਤਰੀਆਂ ਦੀ ਸੇਵਾ ਕਰ ਰਹੀ ਹੈ, ਜੋ ਦਰਸਾਉਂਦਾ ਹੈ ਕਿ ਭੀੜ ਘੱਟ ਨਹੀਂ ਹੋ ਰਹੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ, ਸ਼੍ਰੀ ਸਤੀਸ਼ ਕੁਮਾਰ ਨੇ ਜ਼ੋਨਲ ਅਤੇ ਡਿਵੀਜ਼ਨਲ ਰੇਲਵੇ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਸਥਿਤੀ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਲੋਕਾਂ ਨੂੰ ਕੁਸ਼ਲਤਾਪੂਵਰਕ ਅਤੇ ਪੂਰੀ ਸਮਰੱਥਾ ਨਾਲ ਸੇਵਾ ਦੇਣ ਦੇ ਲਈ ਆਪਣੇ ਸਾਰੇ ਯਤਨਾਂ ਨੂੰ ਮੀਡੀਆ ਦੇ ਧਿਆਨ ਵਿੱਚ ਲਿਆਉਣ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗਰਾਜ ਜੰਕਸ਼ਨ ਦੇ ਨਾਲ 7 ਹੋਰ ਸਟੇਸ਼ਨ ਪ੍ਰਯਾਗਰਾਜ ਛਿਵਕੀ, ਨੈਨੀ, ਸੂਬੇਦਾਰਗੰਜ, ਪ੍ਰਯਾਗ, ਫਾਫਾਮਊ, ਪ੍ਰਯਾਗਰਾਜ ਰਾਮਬਾਗ ਅਤੇ ਝੂਸੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਨਿਰੰਤਰ ਭੀੜ ਦੇ ਬਾਵਜੂਦ, ਪ੍ਰਯਾਗਰਾਜ ਖੇਤਰ ਦੇ ਇਨ੍ਹਾਂ 8 ਸਟੇਸ਼ਨਾਂ ਤੋਂ ਵਿਸ਼ੇਸ਼ ਅਤੇ ਨਿਯਮਿਤ ਟ੍ਰੇਨਾਂ ਪੂਰੀ ਸਮਰੱਥਾ ਨਾਲ ਚਲ ਰਹੀਆਂ ਹਨ।

 

ਕਿਸੇ ਵੀ ਅੰਮ੍ਰਿਤ ਇਸ਼ਨਾਨ ਤੋਂ ਦੋ ਦਿਨ ਪਹਿਲਾਂ ਅਤੇ ਦੋ ਦਿਨ ਬਾਅਦ ਕੇਵਲ ਇੱਕ ਸਟੇਸ਼ਨ ਪ੍ਰਯਾਗਰਾਜ ਸੰਗਮ ਨੂੰ ਬੰਦ ਕਰਨਾ ਇੱਕ ਨਿਯਮਿਤ ਪ੍ਰਕਿਰਿਆ ਹੈ। ਸ਼੍ਰੀ ਸਤੀਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਯਾਗਰਾਜ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਝਾਅ ‘ਤੇ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਦੇ ਪਵਿੱਤਰ ਇਸ਼ਨਾਨਾਂ ਅਤੇ ਅੰਮ੍ਰਿਤ ਇਸ਼ਨਾਨ ‘ਤੇ ਇਹ ਕਦਮ ਉਠਾਇਆ ਗਿਆ ਸੀ। ਉਨ੍ਹਾਂ ਨੇ ਮੀਡੀਆ, ਭਾਰਤੀ ਰੇਲਵੇ ਦੇ ਜਨਸੰਪਰਕ ਦੇ ਖੇਤਰੀ ਅਤੇ ਮੰਡਲ ਦਫ਼ਤਰਾਂ ਨੂੰ ਤਾਕੀਦ ਕੀਤੀ ਕਿ ਉਹ ਵਿਸ਼ੇਸ਼ ਤੌਰ ‘ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਵਾਜਾਈ ਜਾਮ ਨੂੰ ਦੇਖਦੇ ਹੋਏ ਸ਼ਰਧਾਲੂਆਂ ਨੂੰ ਮਹਾਕੁੰਭ ਸ਼ਹਿਰ ਤੱਕ ਪਹੁੰਚਣ ਵਿੱਚ ਸਹਾਇਤਾ ਕਰਨ ਦੇ ਲਈ ਆਪਣੇ ਵੱਡੇ ਪ੍ਰਯਾਸਾਂ ਦਾ ਪ੍ਰਸਾਰ ਕਰਨ। ਇੱਕ ਤੱਥ ਅਨੁਸਾਰ ਅੱਜ ਦੁਪਹਿਰ 3 ਵਜੇ ਤੱਕ, ਪ੍ਰਯਾਗਰਾਜ ਜੰਕਸ਼ਨ ਸਹਿਤ 8 ਸਟੇਸ਼ਨਾਂ ਤੋਂ 9 ਲੱਖ ਤੋਂ ਵੱਧ ਤੀਰਥਯਾਤਰੀਆਂ ਨੂੰ ਲੈ ਕੇ 201 ਤੋਂ ਵੱਧ ਵਿਸ਼ੇਸ਼ ਅਤੇ ਨਿਯਮਿਤ ਟ੍ਰੇਨਾਂ ਪਹਿਲਾਂ ਹੀ ਰਵਾਨਾ ਹੋ ਚੁੱਕੀਆਂ ਸੀ। 

 

ਇਸ ਤੋਂ ਪਹਿਲਾਂ ਦਿਨ ਵਿੱਚ, ਸੀਆਰਬੀ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ ਨੇ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੂੰ ਰੇਲ ਭਵਨ ਦੇ ਵਾਰ ਰੂਮ ਵਿੱਚ ਪ੍ਰਯਾਗਰਾਜ ਖੇਤਰ ਵਿੱਚ ਰੇਲਵੇ ਸੇਵਾਵਾਂ ਦੇ ਸੁਚਾਰੂ ਸੰਚਾਲਨ ਬਾਰੇ ਜਾਣਕਾਰੀ ਦਿੱਤੀ, ਜਿੱਥੇ ਸਾਰੇ ਰੇਲਵੇ ਸਟੇਸ਼ਨਾਂ ਤੋਂ ਸੀਸੀਟੀਵੀ ਕੈਮਰਾ ਫੁਟੇਜ ਦੇਖੇ ਜਾ ਰਹੇ ਹਨ। ਦੋਨਾਂ ਨੇ ਭੀੜ ਨੂੰ ਦੇਖਦੇ ਹੋਏ ਸਥਿਤੀ ਦੀ ਸਮੀਖਿਆ ਕੀਤੀ ਅਤੇ ਮਾਘੀ ਪੂਰਣਿਮਾ ਦੇ ਅਗਲੇ ਅੰਮ੍ਰਿਤ ਇਸ਼ਨਾਨ ਤੋਂ ਪਹਿਲਾਂ ਰੇਲਵੇ ਦੀਆਂ ਤਿਆਰੀਆਂ ‘ਤੇ ਚਰਚਾ ਕੀਤੀ। ਬਾਅਦ ਵਿੱਚ, ਰੇਲਵੇ ਬੋਰਡ ਦੇ ਚੇਅਰਮੈਨ ਨੇ ਮੀਡੀਆ ਅਤੇ ਆਮ ਜਨਤਾ ਨਾਲ ਮਹੱਤਵਪੂਰਨ ਪ੍ਰਯਾਗਰਾਜ ਜੰਕਸ਼ਨ ‘ਤੇ ਸੇਵਾਵਾਂ ਦੇ ਪ੍ਰਭਾਵਿਤ ਹੋਣ ਬਾਰੇ ਕੁਝ ਮੀਡੀਆ ਰਿਪੋਰਟਾਂ ‘ਤੇ ਧਿਆਨ ਨਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਠ ਰੇਲਵੇ ਸਟੇਸ਼ਨਾਂ ‘ਤੇ ਜਾ ਕੇ ਤਥਾਂ ਨੂੰ ਅਸਾਨੀ ਨਾਲ ਵੈਰੀਫਾਈ ਕੀਤਾ ਜਾ ਸਕਦਾ ਹੈ, ਜਿੱਥੇ ਮਹਾਕੁੰਭ ਦੇ ਲੋਕਾਂ ਦੇ ਨਾਲ ਮੇਲਾ ਵਿਸ਼ੇਸ਼ ਟ੍ਰੇਨਾਂ ਦਿਨ-ਰਾਤ ਚਲ ਰਹੀਆਂ ਹਨ। ਭਾਰਤੀ ਰੇਲਵੇ ਦੁਆਰਾ ਇੱਕ ਸਧਾਰਣ ਦਿਨ ਵਿੱਚ 330 ਟ੍ਰੇਨਾਂ ਚਲਾਉਣਾ ਭਾਰਤ ਦੇ ਲੋਕਾਂ ਦੇ ਪ੍ਰਤੀ ਉਸ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਇਹ ਸੰਖਿਆ ਪਿਛਲੇ ਮਹੀਨੇ ਮੌਨੀ ਅਮਾਵਸਿਆ ਦੇ ਦਿਨ 360 ਟ੍ਰੇਨਾਂ ਸੰਚਾਲਿਤ ਕਰਨ ਦੇ ਸਮਾਨ ਲੋਕਾਂ ਦੀ ਭੀੜ ਆਪਣੇ ਇਤਿਹਾਸਿਕ ਪੱਧਰ ‘ਤੇ ਸੀ।

ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਜਾਣਕਾਰੀ ਦੇ ਲਈ ਅਧਿਕਾਰਿਕ ਰੇਲਵੇ ਸਰੋਤਾਂ ਦਾ ਸੰਦਰਭ ਲੈਣ ਅਤੇ ਗੁੰਮਰਾਹਕੁੰਨ ਜਾਣਕਾਰੀ ਤੋਂ ਬਚਣ। 

*****

ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ


(Release ID: 2101571) Visitor Counter : 19